Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪੰਜਾਬ ‘ਚ ਕਾਰਜਕਾਰੀ DGP ਦੀ ਨਿਯੁਕਤੀ ਦਾ ਮਾਮਲਾ ਫੇਰ ਉੱਠਿਆ…ਸੁਪਰੀਮ ਕੋਰਟ ਵਿੱਚ ਹੋਈ ਚਰਚਾ

- ਪੰਜਾਬ ਨੇ ਪੱਕੇ ਡੀਜੀਪੀ ਦੀ ਨਿਯੁਕਤੀ ਲਈ UPSC ਨੂੰ ਨਹੀਂ ਭੇਜਿਆ ਪੈਨਲ

Nirmal Pandori by Nirmal Pandori
02/06/2026
in ਪੰਜਾਬ
Reading Time: 1 min read
A A
0
ਪੰਜਾਬ ‘ਚ ਕਾਰਜਕਾਰੀ DGP ਦੀ ਨਿਯੁਕਤੀ ਦਾ ਮਾਮਲਾ ਫੇਰ ਉੱਠਿਆ…ਸੁਪਰੀਮ ਕੋਰਟ ਵਿੱਚ ਹੋਈ ਚਰਚਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ 6 ਫਰਵਰੀ 2026, Gee98 news service-

-ਸੁਪਰੀਮ ਕੋਰਟ ਨੇ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਪੱਕੇ ਤੌਰ ‘ਤੇ ਡੀਜੀਪੀ ਦੀ ਨਿਯੁਕਤੀ ਨਾ ਹੋਣ ਦਾ ਨੋਟਿਸ ਲਿਆ ਹੈ। ਸੁਪਰੀਮ ਕੋਰਟ ਰਾਜਾਂ ਵਿੱਚ ਕਾਰਜਕਾਰੀ ਡੀਜੀਪੀ ਦੀ ਨਿਯੁਕਤੀ ਸਬੰਧੀ ਸੁਣਵਾਈ ਕਰ ਰਹੀ ਸੀ ਜਿਸ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਜਿੱਥੇ ਪਿਛਲੇ ਸਾਢੇ ਤਿੰਨ ਸਾਲ ਤੋਂ ਕਾਰਜਕਾਰੀ ਡੀਜੀਪੀ ਹੀ ਕੰਮ ਕਰ ਰਿਹਾ ਹੈ। ਸੁਪਰੀਮ ਕੋਰਟ ਨੇ ਕਾਰਜਕਾਰੀ ਡੀਜੀਪੀ ਦੀ ਨਿਯੁਕਤੀ ‘ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਇਸ ਪ੍ਰਥਾ ਨਾਲ ਕਈ ਯੋਗ ਉੱਚ ਪੁਲਿਸ ਅਧਿਕਾਰੀ ਤਰੱਕੀਆਂ ਤੋਂ ਵਾਂਝੇ ਰਹਿੰਦੇ ਹਨ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਜਯਮਾਲਾ ਬਾਗਚੀ ਦੀ ਬੈਂਚ ਨੇ ਕਿਹਾ ਕਿ ਸੂਬਾ ਸਰਕਾਰਾਂ ਸਮੇਂ ਸਿਰ ਡੀਜੀਪੀ ਦੀ ਨਿਯੁਕਤੀ ਸਬੰਧੀ UPSC ਨੂੰ ਯੋਗ ਅਧਿਕਾਰੀਆਂ ਦਾ ਪੈਨਲ ਨਹੀਂ ਭੇਜਦੀਆਂ, ਬਲਕਿ ਕਾਰਜਕਾਰੀ ਡੀਜੀਪੀ ਨਿਯੁਕਤ ਕਰਦੀਆਂ ਹਨ। ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਜੇਕਰ ਕੋਈ ਸੂਬਾ ਸਰਕਾਰ ਲੰਮੇ ਸਮੇਂ ਤੱਕ ਡੀਜੀਪੀ ਦੀ ਨਿਯੁਕਤੀ ਲਈ ਨੂੰ ਅਧਿਕਾਰੀਆਂ ਦਾ ਪੈਨਲ ਨਹੀਂ ਭੇਜਦੀ ਤਾਂ ਯੂਪੀ ਅਸੀਂ ਸੁਪਰੀਮ ਕੋਰਟ ਦਾ ਰੁੱਖ ਕਰ ਸਕਦੀ ਹੈ। ਸੁਪਰੀਮ ਕੋਰਟ ਦੀ ਇਹ ਟਿੱਪਣੀ ਪੰਜਾਬ ਲਈ ਅਹਿਮ ਹੈ ਕਿਉਂਕਿ ਇੱਥੇ ਪਿਛਲੇ ਸਾਢੇ ਤਿੰਨ ਸਾਲ ਤੋਂ ਕਾਰਜਕਾਰੀ ਡੀਜੀਪੀ ਨਿਯੁਕਤ ਹੈ। ਦੱਸ ਦੇਈਏ ਕਿ ਸ਼੍ਰੀ ਗੌਰਵ ਸ਼ਰਮਾ ਨੂੰ ਭਗਵੰਤ ਮਾਨ ਸਰਕਾਰ ਨੇ 4 ਜੁਲਾਈ 2022 ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਸੀ ਜੋ ਹੁਣ ਤੱਕ ਕੰਮ ਕਰ ਰਹੇ ਹਨ। ਸੁਪਰੀਮ ਕੋਰਟ ਨੇ ਯੂਪੀਐਸਸੀ ਨੂੰ ਕਿਹਾ ਕਿ ਉਹ ਸੂਬਾ ਸਰਕਾਰਾਂ ਨੂੰ ਡੀਜੀਪੀ ਦੀ ਨਿਯੁਕਤੀ ਸਬੰਧੀ ਸਮੇਂ ਸਿਰ ਅਧਿਕਾਰੀਆਂ ਦਾ ਪੈਨਲ ਭੇਜਣ ਲਈ ਪੱਤਰ ਲਿਖਣ, ਜੇਕਰ ਕੋਈ ਸਰਕਾਰ ਸਮੇਂ ਸਿਰ ਪੈਨਲ ਨਹੀਂ ਭੇਜਦੀ ਤਾਂ ਸੂਬਾ ਸਰਕਾਰ ਪ੍ਰਕਾਸ਼ ਸਿੰਘ ਮਾਮਲੇ ਵਿੱਚ ਅਪੀਲ ਦਾਇਰ ਕਰ ਸਕਦੀ ਹੈ।                                                               ਜ਼ਿਕਰਯੋਗ ਹੈ ਕਿ ਡੀਜੀਪੀ ਦੀ ਨਿਯੁਕਤੀ ਸਬੰਧੀ ਸੁਪਰੀਮ ਕੋਰਟ ਦੇ ਪਹਿਲਾਂ ਹੀ ਦਿਸ਼ਾ ਨਿਰਦੇਸ਼ ਹਨ ਕਿ ਸੂਬਾ ਸਰਕਾਰ UPSC ਨੂੰ ਤਿੰਨ ਯੋਗ ਅਧਿਕਾਰੀਆਂ ਦਾ ਪੈਨਲ ਭੇਜੇਗੀ ਜਿਨਾਂ ਵਿੱਚੋਂ ਇੱਕ ਅਧਿਕਾਰੀ ਦੀ ਬਤੌਰ ਡੀਜੀਪੀ ਕੀਤੀ ਜਾਵੇਗੀ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਸੂਬੇ ‘ਚ ਪੱਕੇ ਡੀਜੀਪੀ ਦੀ ਨਿਯੁਕਤੀ ਲਈ ਯੂਪੀਐਸਸੀ ਨੂੰ ਕੋਈ ਪੈਨਲ ਨਹੀਂ ਭੇਜਿਆ ਸਗੋਂ ਪਿਛਲੇ ਸਾਢੇ ਤਿੰਨ ਸਾਲ ਤੋਂ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਹੋਇਆ ਹੈ। ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਕਈ ਵਾਰ ਇਹ ਮੁੱਦਾ ਉਠਾਇਆ ਹੈ ਕਿ ਪੰਜਾਬ ‘ਚ ਪੱਕੇ ਡੀਜੀਪੀ ਦੀ ਨਿਯੁਕਤੀ ਕੀਤੀ ਜਾਵੇ। ਵਿਰੋਧੀ ਪਾਰਟੀਆਂ ਤਾਂ ਇਥੋਂ ਤੱਕ ਵੀ ਮੰਗ ਕਰ ਚੁੱਕੀਆਂ ਹਨ ਕਿ ਯੂਪੀਐਸਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਹੁਕਮ ਅਦੂਲੀ ਦੀ ਕਾਰਵਾਈ ਕਰੇ, ਕਿਉਂਕਿ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਨੇ ਅਜੇ ਤੱਕ ਡੀਜੀਪੀ ਦੀ ਨਿਯੁਕਤੀ ਲਈ ਅਧਿਕਾਰੀਆਂ ਦਾ ਪੈਨਲ ਨਹੀਂ ਭੇਜਿਆ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਪੰਜਾਬ ਦੀ ਆਪ ਸਰਕਾਰ ਨੇ ਆਪਣੀ ਸਿਆਸੀ ਹਿਤਾਂ ਦੀ ਖ਼ਾਤਰ ਕਾਰਜਕਾਰੀ ਡੀਜੀਪੀ ਲਗਾਇਆ ਹੋਇਆ ਹੈ। ਬਹਰਹਾਲ ! ਸੁਪਰੀਮ ਕੋਰਟ ਦੀ ਤਾਜ਼ਾ ਟਿੱਪਣੀ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਇਸ ਪਾਸੇ ਟਿਕਣਗੀਆਂ ਕਿ ਕੀ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਸੂਬੇ ‘ਚ ਪੱਕਾ ਡੀਜੀਪੀ ਨਿਯੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗੀ ਜਾਂ ਕਾਰਜਕਾਰੀ ਡੀਜੀਪੀ ਹੀ ਰੱਖੇਗੀ। ਇਹ ਵੀ ਵੇਖਣਯੋਗ ਹੋਵੇਗਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਰੌਸ਼ਨੀ ਵਿੱਚ ਕੀ ਯੂਪੀਐਸਸੀ ਪੰਜਾਬ ਸਰਕਾਰ ਤੋਂ ਕੋਈ ਪੈਨਲ ਮੰਗੇਗੀ ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਸਰਕਾਰ ਨੂੰ ਪੈਨਲ ਭੇਜਣਾ ਹੀ ਪਵੇਗਾ, ਅਜਿਹੇ ਹਾਲਾਤਾਂ ‘ਚ ਪੰਜਾਬ ਦੇ ਕਾਰਜਕਾਰੀ ਡੀਜੀਪੀ ਦੀ ਛੁੱਟੀ ਵੀ ਹੋ ਸਕਦੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

05/08/2026
ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

05/08/2026
ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਟੇਟਮੈਂਟ…ED ਤੋਂ ਡਰ ਕੇ ਆਪਣੇ ਯਾਰ ਗੌਰਵ ਧੀਰ ਦੀ ਬਾਂਹ ਨਹੀਂ ਛੱਡਾਂਗਾ…!

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਟੇਟਮੈਂਟ…ED ਤੋਂ ਡਰ ਕੇ ਆਪਣੇ ਯਾਰ ਗੌਰਵ ਧੀਰ ਦੀ ਬਾਂਹ ਨਹੀਂ ਛੱਡਾਂਗਾ…!

05/08/2026
Load More
Tags: #barnalanews#punjabnews
Previous Post

ਅਹਿਮ ਖ਼ਬਰ…ਅਦਾਲਤਾਂ ਵਿੱਚ ਜ਼ਮਾਨਤ ਅਰਜ਼ੀਆਂ ਤੋਂ ਜ਼ਿਆਦਾ ਜ਼ਰੂਰੀ ਹੋਰ ਕੁਝ ਨਹੀਂ ਹੋ ਸਕਦਾ-ਸੁਪਰੀਮ ਕੋਰਟ

Next Post

ਮਾਂ ਪੰਜਾਬ ਤੋਂ ਜਰਮਨੀ ਆਪਣੀ ਗਰਭਵਤੀ ਬੇਟੀ ਲਈ ਲੈ ਕੇ ਗਈ ਪੰਜੀਰੀ…ਸਾਰਾ ਟੱਬਰ ਵੈਂਟੀਲੇਟਰ ‘ਤੇ…!

Nirmal Pandori

Nirmal Pandori

Related Posts

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ
ਪੰਜਾਬ

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

by Nirmal Pandori
05/08/2026
ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ
ਪੰਜਾਬ

ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

by Nirmal Pandori
05/08/2026
ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਟੇਟਮੈਂਟ…ED ਤੋਂ ਡਰ ਕੇ ਆਪਣੇ ਯਾਰ ਗੌਰਵ ਧੀਰ ਦੀ ਬਾਂਹ ਨਹੀਂ ਛੱਡਾਂਗਾ…!
ਪੰਜਾਬ

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਟੇਟਮੈਂਟ…ED ਤੋਂ ਡਰ ਕੇ ਆਪਣੇ ਯਾਰ ਗੌਰਵ ਧੀਰ ਦੀ ਬਾਂਹ ਨਹੀਂ ਛੱਡਾਂਗਾ…!

by Nirmal Pandori
05/08/2026
ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ
ਪੰਜਾਬ

ਟਰਾਈਡੈਂਟ ਨੂੰ ਹਾਈਕੋਰਟ ਤੋਂ ਰਾਹਤ….ਫਿਲਹਾਲ ਕਾਰਵਾਈ ‘ਤੇ ਰੋਕ

by Nirmal Pandori
05/08/2026
…ਭੈੜੇ ਭੈੜੇ ਯਾਰ ਮੇਰੀ ਫੱਤੋ ਦੇ…ਹਵਾ ‘ਚ ਉੱਡਦੇ ਨੋਟਾਂ ਦਾ ਸ਼ੁਕਰਾਨਾ ਯਾਤਰਾ ‘ਤੇ ਪਿਆ ਪ੍ਰਛਾਵਾਂ
ਪੰਜਾਬ

…ਭੈੜੇ ਭੈੜੇ ਯਾਰ ਮੇਰੀ ਫੱਤੋ ਦੇ…ਹਵਾ ‘ਚ ਉੱਡਦੇ ਨੋਟਾਂ ਦਾ ਸ਼ੁਕਰਾਨਾ ਯਾਤਰਾ ‘ਤੇ ਪਿਆ ਪ੍ਰਛਾਵਾਂ

by Nirmal Pandori
05/08/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

ਭਾਜਪਾ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਮਾਨਹਾਨੀ ਨੋਟਿਸ

by Nirmal Pandori
05/07/2026
Load More
Next Post
ਮਾਂ ਪੰਜਾਬ ਤੋਂ ਜਰਮਨੀ ਆਪਣੀ ਗਰਭਵਤੀ ਬੇਟੀ ਲਈ ਲੈ ਕੇ ਗਈ ਪੰਜੀਰੀ…ਸਾਰਾ ਟੱਬਰ ਵੈਂਟੀਲੇਟਰ ‘ਤੇ…!

ਮਾਂ ਪੰਜਾਬ ਤੋਂ ਜਰਮਨੀ ਆਪਣੀ ਗਰਭਵਤੀ ਬੇਟੀ ਲਈ ਲੈ ਕੇ ਗਈ ਪੰਜੀਰੀ...ਸਾਰਾ ਟੱਬਰ ਵੈਂਟੀਲੇਟਰ 'ਤੇ...!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਟੇਟਮੈਂਟ…ED ਤੋਂ ਡਰ ਕੇ ਆਪਣੇ ਯਾਰ ਗੌਰਵ ਧੀਰ ਦੀ ਬਾਂਹ ਨਹੀਂ ਛੱਡਾਂਗਾ…!

ਟਰਾਈਡੈਂਟ ਨੂੰ ਹਾਈਕੋਰਟ ਤੋਂ ਰਾਹਤ….ਫਿਲਹਾਲ ਕਾਰਵਾਈ ‘ਤੇ ਰੋਕ

…ਭੈੜੇ ਭੈੜੇ ਯਾਰ ਮੇਰੀ ਫੱਤੋ ਦੇ…ਹਵਾ ‘ਚ ਉੱਡਦੇ ਨੋਟਾਂ ਦਾ ਸ਼ੁਕਰਾਨਾ ਯਾਤਰਾ ‘ਤੇ ਪਿਆ ਪ੍ਰਛਾਵਾਂ

ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਨਵੇਂ ਮੋਬਾਈਲ ਫੋਨ ਲੈਣ ਲਈ ਲਗਾਇਆ ਧਰਨਾ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend