Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਮਾਂ ਪੰਜਾਬ ਤੋਂ ਜਰਮਨੀ ਆਪਣੀ ਗਰਭਵਤੀ ਬੇਟੀ ਲਈ ਲੈ ਕੇ ਗਈ ਪੰਜੀਰੀ…ਸਾਰਾ ਟੱਬਰ ਵੈਂਟੀਲੇਟਰ ‘ਤੇ…!

ਪਰਿਵਾਰ ਦੇ ਸਮੂਹਿਕ ਕਤਲੇਆਮ ਦੀ ਕੋਸ਼ਿਸ਼ ਦੀ ਸ਼ੰਕਾ...ਨੌਕਰ ਫ਼ਰਾਰ

Nirmal Pandori by Nirmal Pandori
02/06/2026
in ਪੰਜਾਬ
Reading Time: 1 min read
A A
0
ਮਾਂ ਪੰਜਾਬ ਤੋਂ ਜਰਮਨੀ ਆਪਣੀ ਗਰਭਵਤੀ ਬੇਟੀ ਲਈ ਲੈ ਕੇ ਗਈ ਪੰਜੀਰੀ…ਸਾਰਾ ਟੱਬਰ ਵੈਂਟੀਲੇਟਰ ‘ਤੇ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ 6 ਫਰਵਰੀ 2026, Gee98 News service-

-ਪੰਜਾਬ ਪੁਲਿਸ ਅਕਸਰ ਲੋਕਾਂ ਨੂੰ ਇਹ ਹਦਾਇਤਾਂ ਜਾਰੀ ਕਰਦੀ ਹੈ ਕਿ ਨੌਕਰ ਰੱਖਣ ਤੋਂ ਪਹਿਲਾਂ ਉਸਦੀ ਪੂਰੀ ਵੈਰੀਫਿਕੇਸ਼ਨ ਕਰੋ ਅਤੇ ਉਸਦੀ ਰਿਹਾਇਸ਼ ਸੰਬੰਧੀ ਪੂਰੇ ਦਸਤਾਵੇਜ਼ ਲਵੋ ਪ੍ਰੰਤੂ ਲੋਕ ਫਿਰ ਵੀ ਲਾਪਰਵਾਹੀ ਕਰਦੇ ਹਨ ਅਤੇ ਕਈ ਵਾਰ ਇਸ ਲਾਪਰਵਾਹੀ ਦੇ ਨਤੀਜੇ ਬੜੇ ਖ਼ਤਰਨਾਕ ਨਿਕਲਦੇ ਹਨ। ਅਜਿਹਾ ਇੱਕ ਮਾਮਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਤੋਂ ਸਾਹਮਣੇ ਆਇਆ ਹੈ। ਮੋਹਾਲੀ ਦੀ ਰਹਿਣ ਵਾਲੀ ਇੱਕ ਔਰਤ ਜਰਮਨੀ ਵਿੱਚ ਰਹਿ ਰਹੀ ਆਪਣੀ ਗਰਭਵਤੀ ਬੇਟੀ ਲਈ ਪੰਜੀਰੀ ਲੈ ਕੇ ਗਈ ਜਿਸ ਨੂੰ ਖਾ ਕੇ ਸਾਰਾ ਪਰਿਵਾਰ ਬਿਮਾਰ ਹੋ ਗਿਆ, ਜਿਸ ਬੇਟੀ ਲਈ ਪੰਜੀਰੀ ਬਣਾਈ ਗਈ ਸੀ ਉਸਦੀ ਹਾਲਤ ਨਾਜ਼ੁਕ ਹੈ ਅਤੇ ਉਹ ਵੈਂਟੀਲੇਟਰ ‘ਤੇ ਹੈ ਅਤੇ ਉਸਦੀ ਨਵਜੰਮੀ ਬੱਚੀ ਦੀ ਹਾਲਤ ਵੀ ਖ਼ਰਾਬ ਹੈ। ਸਾਰੇ ਪਰਿਵਾਰ ਦੇ ਮੈਂਬਰਾਂ ਦੇ ਇੱਕਦਮ ਬਿਮਾਰ ਹੋਣ ਤੋਂ ਬਾਅਦ ਮਾਮਲਾ ਜਰਮਨੀ ਪੁਲਿਸ ਤੱਕ ਪਹੁੰਚਿਆ ਅਤੇ ਜਦ ਜਰਮਨੀ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਪੰਜੀਰੀ ਵਿੱਚ ਥੈਲੀਅਮ ਨਾਮ ਦਾ ਜ਼ਹਿਰ ਸੀ ਜਿਸ ਨੂੰ ਅਕਸਰ ਚੂਹੇ ਮਾਰਨ ਵਾਲੀ ਦਵਾਈ ਅਤੇ ਕੀਟਨਾਸ਼ਕਾਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਪੰਜੀਰੀ ਖਾਣ ਵਾਲੀਆਂ ਪਰਿਵਾਰਕ ਔਰਤਾਂ ਦੇ ਸਿਰ ਦੇ ਸਾਰੇ ਵਾਲ ਵੀ ਝੜ ਗਏ ਹਨ। ਮੋਹਾਲੀ ਦੀ ਔਰਤ ਨੇ ਇਸ ਮਾਮਲੇ ਵਿੱਚ ਆਪਣੇ ਇੱਕ ਨੌਕਰ ਦੇ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਕਿਹਾ ਹੈ ਕਿ ਇਹ ਸਾਰੇ ਪਰਿਵਾਰ ਦੀ ਸਮੂਹਿਕ ਹੱਤਿਆ ਦੀ ਕੋਸ਼ਿਸ਼ ਹੈ, ਫਿਲਹਾਲ ਨੌਕਰ ਫਰਾਰ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

                                                                                                     ਪ੍ਰਾਪਤ ਵੇਰਵੇ ਅਨੁਸਾਰ ਮੋਹਾਲੀ ਦੇ ਸੈਕਟਰ 117 ਲਈ ਰਹਿਣ ਵਾਲੀ ਰਚਨਾ ਕਪੂਰ (49) ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਕੁਝ ਸਾਲ ਪਹਿਲਾਂ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸ ਦੀ ਆਪਣੀ ਸੈਨੇਟਰੀ ਨੈਪਕਨ ਬਣਾਉਣ ਦੀ ਕੰਪਨੀ ਹੈ ਜੋ ਗੁਜਰਾਤ ਵਿੱਚ ਹੈ ਅਤੇ ਗਲੋਬਲ ਵੀਜ਼ਨ ਨੈੱਟਵਰਕ ਨਾਮ ਦੀ ਇੱਕ ਆਈਟੀ ਕੰਪਨੀ ਵੀ ਹੈ। ਉਸਨੇ ਦੱਸਿਆ ਕਿ ਉਸਦੀ ਬੇਟੀ ਐਡਵੋਕੇਟ ਰਣਜੀਤਾ ਬੱਤਰਾ ਵਿਆਹ ਤੋਂ ਬਾਅਦ ਜਰਮਨੀ ‘ਚ ਰਹਿ ਰਹੀ ਹੈ ਜਿਸ ਦੇ ਦੂਜਾ ਬੱਚਾ ਹੋਣ ਵਾਲਾ ਸੀ ਅਤੇ ਉਸਦੀ ਡਿਲੀਵਰੀ ਦੇ ਸਮੇਂ ਉਹ ਪੰਜਾਬ ਤੋਂ ਜਰਮਨ ਗਈ ਸੀ। ਔਰਤ ਨੇ ਦੱਸਿਆ ਕਿ 9 ਦਿਸੰਬਰ 2025 ਨੂੰ ਉਸ ਦੀ ਜਰਮਨੀ ਦੀ ਫਲਾਈਟ ਸੀ। ਉਸਨੇ 7 ਦਸੰਬਰ ਨੂੰ ਆਪਣੀ ਗਰਭਵਤੀ ਬੇਟੀ ਲਈ ਆਪਣੀ ਇੱਕ ਮਿੱਤਰ ਦੇ ਘਰ ਪੰਚਕੁਲਾ ਵਿੱਚ ਪੰਜੀਰੀ ਬਣਾਈ ਅਤੇ ਪੰਜੀਰੀ ਦੇ ਤਿੰਨ ਪੈਕੇਟ ਬਣਾ ਕੇ ਆਪਣੇ ਘਰ ਲਿਆ ਕੇ ਡਾਈਨਿੰਗ ਟੇਬਲ ‘ਤੇ ਰੱਖ ਦਿੱਤੇ। ‌ ਉਸਨੇ ਦੱਸਿਆ ਕਿ 8 ਦਸੰਬਰ ਨੂੰ ਉਸਨੇ ਸਮਾਨ ਪੈਕ ਕੀਤਾ 9 ਦਸੰਬਰ ਨੂੰ ਫਲਾਈਟ ਫੜੀ ਅਤੇ ਜਰਮਨ ਪਹੁੰਚ ਗਈ ਜਿੱਥੇ ਉਸਨੇ ਪੰਜੀਰੀ ਦਾ ਇੱਕ ਪੈਕੇਟ ਖੋਲ ਕੇ ਉਸਦੇ ਲੱਡੂ ਬਣਾ ਦਿੱਤੇ। ਇਹ ਲੱਡੂ ਉਸਦੀ ਬੇਟੀ ਨੇ ਅਤੇ ਉਸਨੇ ਵੀ ਖਾਧੇ। ਇਸ ਤੋਂ ਬਾਅਦ ਉਸਨੇ ਦੂਜੇ ਦੋ ਪੈਕੇਟਾਂ ਦੇ ਵੀ ਲੱਡੂ ਬਣਾ ਦਿੱਤੇ। ‌ਰਚਨਾ ਕਪੂਰ ਨੇ ਦੱਸਿਆ ਕਿ 26 ਦਸੰਬਰ ਨੂੰ ਉਸਦੀ ਬੇਟੀ ਦੇ ਸਹੁਰੇ ਪਰਿਵਾਰ ਵਾਲੇ ਵੀ ਜਰਮਨੀ ਆਏ, 1 ਜਨਵਰੀ 2026 ਨੂੰ ਉਸਦੀ ਬੇਟੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜੋ 2026 ‘ਚ ਪੈਦਾ ਹੋਣ ਵਾਲਾ ਏਰੀਏ ਦਾ ਪਹਿਲਾ ਬੱਚਾ ਸੀ ਜਿਸ ਕਰਕੇ ਬੱਚੇ ਦੀ ਫੋਟੋ ਜਰਮਨੀ ਦੇ ਮੀਡੀਆ ਨੇ ਵੱਖ ਵੱਖ ਅਖ਼ਬਾਰਾਂ ਵਿੱਚ ਛਾਪੀ। ਸਾਰਾ ਪਰਿਵਾਰ ਖੁਸ਼ ਸੀ ਕਿ ਉਹਨਾਂ ਦੀ ਬੱਚੀ ਜਨਮ ਲੈਂਦੇ ਹੀ ਸਟਾਰ ਬਣ ਗਈ। ਔਰਤ ਨੇ ਦੱਸਿਆ ਕਿ ਬੱਚੀ ਦੇ ਜਨਮ ਤੋਂ ਬਾਅਦ ਉਸਨੇ ਪੰਜੀਰੀ ਵਾਲੇ ਲੱਡੂਆਂ ਦਾ ਇੱਕ ਪੈਕੇਟ ਹਸਪਤਾਲ ਭੇਜ ਦਿੱਤਾ ਜਿਸ ਵਿੱਚੋ ਉਸਨੇ ਖ਼ੁਦ,ਉਸਦੀ ਬੇਟੀ ਨੇ ਅਤੇ ਬੇਟੀ ਦੀ ਸੱਸ ਨੇ ਵੀ ਲੱਡੂ ਖਾਧੇ। ਇਸ ਤੋਂ ਇਲਾਵਾ ਉਸਦੀ ਬੇਟੀ ਦੀ ਨਣਦ ਤੇ ਕੁਝ ਹੋਰ ਲੋਕਾਂ ਨੇ ਵੀ ਪੰਜੀਰੀ ਵਾਲੇ ਇਹ ਲੱਡੂ ਖਾਧੇ ਪਰੰਤੂ ਲੱਡੂ ਖਾਣ ਤੋਂ ਬਾਅਦ ਹੀ ਸਾਰਿਆਂ ਦੀ ਸਿਹਤ ਵਿਗੜ ਗਈ ਇਸ ਤੋਂ ਬਾਅਦ ਉਸਦੀ ਬੇਟੀ ਨੂੰ ਤੇ ਨਵਜਨਮੀ ਬੇਟੀ ਨੂੰ, ਬੇਟੀ ਦੀ ਸੱਸ ਨੂੰ, ਨਨਦ ਅਤੇ ਖੁਦ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ। ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਅਚਾਨਕ ਕੀ ਹੋਇਆ। ‌ ਔਰਤ ਨੇ ਦੱਸਿਆ ਕਿ ਉਸ ਦੀ ਬੇਟੀ ਨੇ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਸਿਰਫ਼ ਇੱਕ ਦਿਨ ਹੀ ਆਪਣਾ ਦੁੱਧ ਪਿਲਾਇਆ ਸੀ ਜਿਸ ਤੋਂ ਬਾਅਦ ਨਵਜੰਮੀ ਬੱਚੀ ਦੀ ਹਾਲਤ ਵੀ ਖ਼ਰਾਬ ਹੋ ਗਈ। ਰਚਨਾ ਕਪੂਰ ਨੇ ਦੱਸਿਆ ਕਿ ਉਹ ਅਤੇ ਸਾਰੇ ਰਿਸ਼ਤੇਦਾਰ ਟੂਰਿਸਟ ਵੀਜ਼ੇ ‘ਤੇ ਹੀ ਜਰਮਨੀ ਗਏ ਸਨ ਇਸ ਲਈ ਬਿਮਾਰੀ ਦੀ ਹਾਲਤ ਵਿੱਚ ਸਾਰਿਆਂ ਨੂੰ ਏਅਰਲਿਫਟ ਕਰਕੇ ਭਾਰਤ ਭੇਜਿਆ ਗਿਆ ਜਿੱਥੇ ਉਸਦੀ ਬੇਟੀ ਦੀ ਸੱਸ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਉਹ ਖ਼ੁਦ ਮੋਹਾਲੀ ਦੇ ਹਸਪਤਾਲ ਵਿੱਚ ਦਾਖਲ ਹੋਈ। ਇਸ ਦੌਰਾਨ ਜਰਮਨੀ ਦੇ ਹਸਪਤਾਲ ਅਤੇ ਜਰਮਨੀ ਦੀ ਪੁਲਿਸ ਨੇ ਸਾਰੇ ਮਾਮਲੇ ਦੀ ਪੜ੍ਹਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਜੋ ਪੰਜੀਰੀ ਦੇ ਲੱਡੂ ਪਰਿਵਾਰਕ ਮੈਂਬਰਾਂ ਨੇ ਖਾਧੇ ਹਨ ਉਸ ਵਿੱਚ ਥੈਲਿਅਮ ਨਾਮ ਦਾ ਜ਼ਹਿਰ ਸੀ।‌

Gee98 Ads

                                                                                                ਭਾਰਤ ਦੇ ਵੀ ਜਿਹੜੇ ਹਸਪਤਾਲਾਂ ਵਿੱਚ ਪਰਿਵਾਰਿਕ ਮੈਂਬਰ ਦਾਖਲ ਹਨ, ਉਸ ਹਸਪਤਾਲ ਦੇ ਡਾਕਟਰਾਂ ਨੇ ਵੀ ਪੰਜੀਰੀ ਵਿੱਚ ਥੈਲਿਆਮ ਦੀ ਮਾਤਰਾ ਦੀ ਪੁਸ਼ਟੀ ਕੀਤੀ ਹੈ। ਪੀੜ੍ਹਤ ਰਚਨਾ ਕਪੂਰ ਨੇ ਦੱਸਿਆ ਕਿ ਉਸਦੀ ਬੇਟੀ ਹੁਣ ਵੀ ਜਰਮਨੀ ਦੇ ਹੈਮਬਸਰਗ ਦੇ ICU ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਔਰਤ ਨੇ ਦੱਸਿਆ ਕਿ ਉਸਨੂੰ 3 ਫਰਵਰੀ ਨੂੰ ਮੋਹਾਲੀ ਦੇ ਹਸਪਤਾਲ ਤੋਂ ਛੁੱਟੀ ਮਿਲੀ ਹੈ। ਇਸ ਦੌਰਾਨ ਘਰ ਆ ਕੇ ਉਸਨੂੰ ਯਾਦ ਆਇਆ ਕਿ ਉਸਦੇ ਘਰ ਦਾ ਪੂਰਾ ਭੇਤੀ ਉਸ ਦਾ ਇੱਕ ਨੌਕਰ ਹੀ ਸੀ ਜਿਸ ਨੂੰ ਉਸਨੇ ਇੱਕ ਮਹੀਨਾ ਪਹਿਲਾਂ ਨੌਕਰੀ ਤੋਂ ਹਟਾ ਦਿੱਤਾ ਸੀ ਪਰੰਤੂ ਜਰਮਨੀ ਜਾਣ ਤੋਂ ਪਹਿਲਾਂ ਉਸਦੇ ਨੌਕਰ ਨੇ ਉਸ ਨੂੰ ਕਿਹਾ ਕਿ ਉਹ ਉਸਦੇ ਜਰਮਨੀ ਤੋਂ ਵਾਪਸ ਆਉਣ ਤੋਂ ਬਾਅਦ ਚਲਿਆ ਜਾਵੇਗਾ ਉਦੋਂ ਤੱਕ ਉਹ ਘਰ ਦੀ ਦੇਖਭਾਲ ਕਰੇਗਾ। ਔਰਤ ਨੇ ਦੱਸਿਆ ਕਿ ਉਹ ਨੌਕਰ ਦੀਆਂ ਗੱਲਾਂ ਵਿੱਚ ਆ ਗਈ ਅਤੇ ਉਸਦੇ ਸਹਾਰੇ ਘਰ ਛੱਡ ਕੇ ਚਲੀ ਗਈ। ਹੁਣ ਵਾਪਸ ਆ ਕੇ ਜਦ ਔਰਤ ਨੇ ਨੌਕਰ ਨੂੰ ਪੁੱਛਿਆ ਕਿ ‘ਪੰਜੀਰੀ ਵਿੱਚ ਜ਼ਹਿਰ ਉਸ ਨੇ ਤਾਂ ਨਹੀਂ ਮਿਲਾਇਆ’ ਤਾਂ ਉਹ ਕਹਿਣ ਲੱਗਿਆ ਕਿ “ਮੈਂ ਅਜਿਹਾ ਕਿਉਂ ਕਰੂੰਗਾ”। ਇਸ ਤੋਂ ਬਾਅਦ ਅਚਾਨਕ ਨੌਕਰ ਘਰ ਛੱਡ ਕੇ ਚਲਾ ਗਿਆ ਅਤੇ ਉਸਦੇ ਤਿੰਨੋ ਮੋਬਾਇਲ ਨੰਬਰ ਬੰਦ ਆ ਰਹੇ ਹਨ। ਇਸ ਮਾਮਲੇ ਸਬੰਧੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਐਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਸਾਰੇ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਹਨਾਂ ਕਿਹਾ ਕਿ ‘ਅਸੀਂ ਸਾਰੇ ਤੱਥਾਂ ਤੇ ਮੈਡੀਕਲ ਰਿਪੋਰਟ ਦੀ ਜਾਂਚ ਕਰ ਰਹੇ ਹਾਂ, ਪੂਰੀ ਜਾਂਚ ਤੋਂ ਬਾਅਦ ਐਫਆਈਆਰ ਦਰਜ ਕੀਤੀ ਜਾਵੇਗੀ ਅਤੇ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ”। ਇਸ ਪੂਰੇ ਮਾਮਲੇ ਤੋਂ ਬਾਅਦ ਘਰਾਂ ਵਿੱਚ ਨੌਕਰ ਰੱਖਣ ਵਾਲੇ ਮਕਾਨ ਮਾਲਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿ ਆਖ਼ਿਰ ਕਿਸੇ ‘ਤੇ ਯਕੀਨ ਕਿਵੇਂ ਕੀਤਾ ਜਾਵੇ।
ਫੋਟੋ ਕੈਪਸ਼ਨ- ਪੂਰੀ ਘਟਨਾ ਸਬੰਧੀ ਗੱਲਬਾਤ ਕਰਦੇ ਸਮੇਂ ਰਚਨਾ ਕਪੂਰ ਦੀ ਤਸਵੀਰ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

05/08/2026
ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

05/08/2026
ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਟੇਟਮੈਂਟ…ED ਤੋਂ ਡਰ ਕੇ ਆਪਣੇ ਯਾਰ ਗੌਰਵ ਧੀਰ ਦੀ ਬਾਂਹ ਨਹੀਂ ਛੱਡਾਂਗਾ…!

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਟੇਟਮੈਂਟ…ED ਤੋਂ ਡਰ ਕੇ ਆਪਣੇ ਯਾਰ ਗੌਰਵ ਧੀਰ ਦੀ ਬਾਂਹ ਨਹੀਂ ਛੱਡਾਂਗਾ…!

05/08/2026
Load More
Tags: #barnalanews#malwanews #newsupdate #dailyupdate#punjabnews
Previous Post

ਪੰਜਾਬ ‘ਚ ਕਾਰਜਕਾਰੀ DGP ਦੀ ਨਿਯੁਕਤੀ ਦਾ ਮਾਮਲਾ ਫੇਰ ਉੱਠਿਆ…ਸੁਪਰੀਮ ਕੋਰਟ ਵਿੱਚ ਹੋਈ ਚਰਚਾ

Next Post

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

Nirmal Pandori

Nirmal Pandori

Related Posts

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ
ਪੰਜਾਬ

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

by Nirmal Pandori
05/08/2026
ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ
ਪੰਜਾਬ

ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

by Nirmal Pandori
05/08/2026
ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਟੇਟਮੈਂਟ…ED ਤੋਂ ਡਰ ਕੇ ਆਪਣੇ ਯਾਰ ਗੌਰਵ ਧੀਰ ਦੀ ਬਾਂਹ ਨਹੀਂ ਛੱਡਾਂਗਾ…!
ਪੰਜਾਬ

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਟੇਟਮੈਂਟ…ED ਤੋਂ ਡਰ ਕੇ ਆਪਣੇ ਯਾਰ ਗੌਰਵ ਧੀਰ ਦੀ ਬਾਂਹ ਨਹੀਂ ਛੱਡਾਂਗਾ…!

by Nirmal Pandori
05/08/2026
ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ
ਪੰਜਾਬ

ਟਰਾਈਡੈਂਟ ਨੂੰ ਹਾਈਕੋਰਟ ਤੋਂ ਰਾਹਤ….ਫਿਲਹਾਲ ਕਾਰਵਾਈ ‘ਤੇ ਰੋਕ

by Nirmal Pandori
05/08/2026
…ਭੈੜੇ ਭੈੜੇ ਯਾਰ ਮੇਰੀ ਫੱਤੋ ਦੇ…ਹਵਾ ‘ਚ ਉੱਡਦੇ ਨੋਟਾਂ ਦਾ ਸ਼ੁਕਰਾਨਾ ਯਾਤਰਾ ‘ਤੇ ਪਿਆ ਪ੍ਰਛਾਵਾਂ
ਪੰਜਾਬ

…ਭੈੜੇ ਭੈੜੇ ਯਾਰ ਮੇਰੀ ਫੱਤੋ ਦੇ…ਹਵਾ ‘ਚ ਉੱਡਦੇ ਨੋਟਾਂ ਦਾ ਸ਼ੁਕਰਾਨਾ ਯਾਤਰਾ ‘ਤੇ ਪਿਆ ਪ੍ਰਛਾਵਾਂ

by Nirmal Pandori
05/08/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

ਭਾਜਪਾ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਮਾਨਹਾਨੀ ਨੋਟਿਸ

by Nirmal Pandori
05/07/2026
Load More
Next Post
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਟੇਟਮੈਂਟ…ED ਤੋਂ ਡਰ ਕੇ ਆਪਣੇ ਯਾਰ ਗੌਰਵ ਧੀਰ ਦੀ ਬਾਂਹ ਨਹੀਂ ਛੱਡਾਂਗਾ…!

ਟਰਾਈਡੈਂਟ ਨੂੰ ਹਾਈਕੋਰਟ ਤੋਂ ਰਾਹਤ….ਫਿਲਹਾਲ ਕਾਰਵਾਈ ‘ਤੇ ਰੋਕ

…ਭੈੜੇ ਭੈੜੇ ਯਾਰ ਮੇਰੀ ਫੱਤੋ ਦੇ…ਹਵਾ ‘ਚ ਉੱਡਦੇ ਨੋਟਾਂ ਦਾ ਸ਼ੁਕਰਾਨਾ ਯਾਤਰਾ ‘ਤੇ ਪਿਆ ਪ੍ਰਛਾਵਾਂ

ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਨਵੇਂ ਮੋਬਾਈਲ ਫੋਨ ਲੈਣ ਲਈ ਲਗਾਇਆ ਧਰਨਾ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend