Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਮਹਿਲ ਕਲਾਂ ਵਿਖੇ ਕਰੋੜਾਂ ਦੀ ਇਮਾਰਤ ਵਾਲਾ ਕਮਿਊਨਿਟੀ ਹੈਲਥ ਸੈਂਟਰ ਬਣ ਗਿਆ ਰੈਫ਼ਰ ਸੈਂਟਰ

- ਡਾਕਟਰਾਂ ਅਤੇ ਦਵਾਈਆਂ ਦੀ ਪੂਰਤੀ ਲਈ ਸੰਘਰਸ਼ ਦਾ ਐਲਾਨ

Nirmal Pandori by Nirmal Pandori
02/07/2026
in ਬਰਨਾਲਾ ਆਸ-ਪਾਸ
Reading Time: 1 min read
A A
0
ਮਹਿਲ ਕਲਾਂ ਵਿਖੇ ਕਰੋੜਾਂ ਦੀ ਇਮਾਰਤ ਵਾਲਾ ਕਮਿਊਨਿਟੀ ਹੈਲਥ ਸੈਂਟਰ ਬਣ ਗਿਆ ਰੈਫ਼ਰ ਸੈਂਟਰ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਮਹਿਲ ਕਲਾਂ 7 ਜਨਵਰੀ 2026, (ਜਸਵੰਤ ਸਿੰਘ ਲਾਲੀ)-

-ਵਿਧਾਨ ਸਭਾ ਹਲਕਾ ਮਹਿਲ ਕਲਾਂ ‘ਚ ਸਿਹਤ ਸਹੂਲਤਾਂ ਦੀ ਤਰਸਯੋਗ ਹਾਲਤ ਅਕਸਰ ਚਰਚਾ ਵਿੱਚ ਰਹੀ ਹੈ। ਹੁਣ ਲੋਕਾਂ ਨੇ ਮਹਿਲ ਕਲਾਂ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ, ਦਵਾਈਆਂ ਤੇ ਹੋਰ ਬੁਨਿਆਦੀ ਢਾਂਚੇ ਦੀ ਬੇਹਤਰੀ ਲਈ ਵੱਡਾ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਜ਼ਦੂਰ ਆਗੂ ਹਰਜੀਤ ਸਿੰਘ ਖ਼ਿਆਲੀ ਨੇ ਦੱਸਿਆ ਕਿ ਮਹਿਲ ਕਲਾਂ ਦੇ ਕਮਿਊਨਟੀ ਹੈਲਥ ਸੈਂਟਰ ਵਿੱਚ ਲੰਮੇ ਸਮੇਂ ਤੋਂ ਸਪੈਸ਼ਲਿਸਟ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹਨ ਅਤੇ ਇਸ ਤੋਂ ਇਲਾਵਾ ਹੋਰ ਸਿਹਤ ਅਮਲੇ ਦੀਆਂ ਕਈ ਪੋਸਟਾਂ ਖਾਲੀ ਹਨ। ਉਹਨਾਂ ਕਿਹਾ ਕਿ ਇੱਥੇ ਆਉਣ ਵਾਲੇ ਹਰ ਮਰੀਜ਼ ਨੂੰ ਕੁਝ ਮਿੰਟਾਂ ਵਿੱਚ ਹੀ ਰੈਫਰ ਕਰ ਦਿੱਤਾ ਜਾਂਦਾ ਹੈ। ਉਹਨਾਂ ਦੋਸ਼ ਲਗਾਇਆ ਕਿ ਮਹਿਲ ਕਲਾਂ ਦਾ ਕਮਿਊਨਿਟੀ ਹੈਲਥ ਸੈਂਟਰ ਕਰੋੜਾਂ ਰੁਪਏ ਦੀ ਇਮਾਰਤ ਹੋਣ ਦੇ ਬਾਵਜੂਦ ਵੀ ਰੈਫਰਲ ਸੈਂਟਰ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਲੋਕਾਂ ਦੇ ਸਹਿਯੋਗ ਨਾਲ ਸੰਘਰਸ਼ ਕਰ ਰਹੇ ਹਨ ਕਿ ਇੱਥੇ ਡਾਕਟਰਾਂ ਦੀ ਘਾਟ ਅਤੇ ਦਵਾਈਆਂ ਦੀ ਘਾਟ ਸਮੇਤ ਬੁਨਿਆਦੀ ਢਾਂਚੇ ਦੀ ਬਿਹਤਰੀ ਹੋਵੇ ਅਤੇ ਇਸ ਸਬੰਧੀ ਕਈ ਵਾਰ ਧਰਨੇ ਵੀ ਲਗਾਏ ਹਨ।

                                                     ਮਜ਼ਦੂਰ ਆਗੂ ਹਰਜੀਤ ਸਿੰਘ ਖਿਆਲੀ ਨੇ ਹਲਕਾ ਵਿਧਾਇਕ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਿਧਾਇਕ ਸਾਹਿਬ ਹਲਕੇ ਵਿੱਚ ਮਾੜੀਆਂ ਸਿਹਤ ਸਹੂਲਤਾਂ ਦੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਹਲਕਾ ਵਿਧਾਇਕ ਨੇ ਅੱਖਾਂ ਮੀਚੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਧਰਨਾ ਲੱਗਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ ਪੂੰਝਣ ਲਈ ਕੁਝ ਦਿਨਾਂ ਦੀ ਖ਼ਾਤਰ ਇਥੇ ਡੈਪੂਟੇਸ਼ਨ ‘ਤੇ ਡਾਕਟਰ ਭੇਜ ਦਿੱਤਾ ਜਾਂਦਾ ਹੈ ਪਰੰਤੂ ਉਹ ਡਾਕਟਰ ਕੁਝ ਦਿਨਾਂ ਬਾਅਦ ਆਪਣੇ ਅਸਲ ਸਥਾਨ ‘ਤੇ ਵਾਪਸ ਮੁੜ ਜਾਂਦਾ ਹੈ ਅਤੇ ਪਰਨਾਲਾ ਫਿਰ ਉਥੇ ਦਾ ਉਥੇ ਹੀ ਰਹਿੰਦਾ ਹੈ। ਮਜ਼ਦੂਰ ਆਗੂ ਨੇ ਦੱਸਿਆ ਕਿ 9 ਫਰਵਰੀ ਨੂੰ ਮਹਿਲ ਕਲਾਂ ਹਸਪਤਾਲ ਦੇ ਵਿੱਚ ਆਮ ਲੋਕਾਂ ਦਾ ਇੱਕ ਵੱਡਾ ਇਕੱਠ ਕਰਕੇ ਆਰ ਪਾਰ ਦਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਆਪਣੇ ਨੇੜੇ ਮਿਲ ਸਕਣ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਹਿਲ ਕਲਾਂ ਦੇ ਸਰਕਾਰੀ ਹਸਪਤਾਲ ਵਿੱਚ ਸਪੈਸ਼ਲਿਸਟ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਸਬੰਧੀ 9 ਫਰਵਰੀ ਨੂੰ ਹਸਪਤਾਲ ਵਿੱਚ ਪੁੱਜਣ ਤਾਂ ਜੋ ਹਲਕਾ ਵਿਧਾਇਕ ਅਤੇ ਸਮੇਂ ਦੀ ਸਰਕਾਰ ਨੂੰ ਜਗਾਇਆ ਜਾ ਸਕੇ।

Gee98 Ads

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਐਸਡੀ ਸਭਾ ਬਰਨਾਲਾ ਅਤੇ ਪੰਚਾਇਤੀ ਮੰਦਰ ਦੀ ਪ੍ਰਬੰਧਕ ਕਮੇਟੀ ‘ਚ ਇਉਂ ਹੋਇਆ ਸਮਝੌਤਾ…ਪੜ੍ਹੋ ਪੂਰੀ ਖ਼ਬਰ

ਐਸਡੀ ਸਭਾ ਬਰਨਾਲਾ ਅਤੇ ਪੰਚਾਇਤੀ ਮੰਦਰ ਦੀ ਪ੍ਰਬੰਧਕ ਕਮੇਟੀ ‘ਚ ਇਉਂ ਹੋਇਆ ਸਮਝੌਤਾ…ਪੜ੍ਹੋ ਪੂਰੀ ਖ਼ਬਰ

02/07/2026
ਹਕੂਮਤੀ ਧੱਕੇਸ਼ਾਹੀ ਨਿਗਮ ਚੋਣਾਂ ‘ਚ ਕਿਤੇ ਹਾਲਾਤ “ਲੋਟੇ ਦੇ ਹੱਕ ਵਿੱਚ ਹੀ ਲੋਟ” ਨਾ ਕਰ ਦੇਵੇ

ਹਕੂਮਤੀ ਧੱਕੇਸ਼ਾਹੀ ਨਿਗਮ ਚੋਣਾਂ ‘ਚ ਕਿਤੇ ਹਾਲਾਤ “ਲੋਟੇ ਦੇ ਹੱਕ ਵਿੱਚ ਹੀ ਲੋਟ” ਨਾ ਕਰ ਦੇਵੇ

02/04/2026
ਦਿਨ ਦਿਹਾੜੇ ਲੁੱਟਿਆ ਸ਼ਰਾਬ ਦਾ ਠੇਕਾ…ਮਹਿੰਗੀ ਸ਼ਰਾਬ, ਨਗਦੀ ਤੇ ਮੋਬਾਈਲ ਲੁੱਟ ਕੇ ਫਰਾਰ

ਦਿਨ ਦਿਹਾੜੇ ਲੁੱਟਿਆ ਸ਼ਰਾਬ ਦਾ ਠੇਕਾ…ਮਹਿੰਗੀ ਸ਼ਰਾਬ, ਨਗਦੀ ਤੇ ਮੋਬਾਈਲ ਲੁੱਟ ਕੇ ਫਰਾਰ

02/03/2026
Load More
Tags: #barnalanews#malwanews #newsupdate #dailyupdate#punjabnews
Previous Post

ਵਿਆਹ ਕਰਵਾਉਣ ਦਾ ਵਾਅਦਾ ਕਰਕੇ ਬਣਾਏ ਸਰੀਰਕ ਸੰਬੰਧਾਂ ਨੂੰ ਬਲਾਤਕਾਰ ਨਹੀਂ ਮੰਨਿਆ ਜਾ ਸਕਦਾ-ਸੁਪਰੀਮ ਕੋਰਟ

Next Post

ਪੰਜਾਬ ‘ਚ ਝੋਨੇ ਦੀ ਖਰੀਦ ਨਾਲ ਸੰਬੰਧਿਤ ਵੱਡੇ ਘਪਲੇ ਦੀਆਂ ਗੂੰਜਾਂ…ਕੇਂਦਰ ਨੇ ਪੰਜਾਬ ਨੂੰ ਦਿੱਤੇ ਪੜ੍ਹਤਾਲ ਦੇ ਹੁਕਮ

Nirmal Pandori

Nirmal Pandori

Related Posts

ਐਸਡੀ ਸਭਾ ਬਰਨਾਲਾ ਅਤੇ ਪੰਚਾਇਤੀ ਮੰਦਰ ਦੀ ਪ੍ਰਬੰਧਕ ਕਮੇਟੀ ‘ਚ ਇਉਂ ਹੋਇਆ ਸਮਝੌਤਾ…ਪੜ੍ਹੋ ਪੂਰੀ ਖ਼ਬਰ
ਬਰਨਾਲਾ ਆਸ-ਪਾਸ

ਐਸਡੀ ਸਭਾ ਬਰਨਾਲਾ ਅਤੇ ਪੰਚਾਇਤੀ ਮੰਦਰ ਦੀ ਪ੍ਰਬੰਧਕ ਕਮੇਟੀ ‘ਚ ਇਉਂ ਹੋਇਆ ਸਮਝੌਤਾ…ਪੜ੍ਹੋ ਪੂਰੀ ਖ਼ਬਰ

by Nirmal Pandori
02/07/2026
ਹਕੂਮਤੀ ਧੱਕੇਸ਼ਾਹੀ ਨਿਗਮ ਚੋਣਾਂ ‘ਚ ਕਿਤੇ ਹਾਲਾਤ “ਲੋਟੇ ਦੇ ਹੱਕ ਵਿੱਚ ਹੀ ਲੋਟ” ਨਾ ਕਰ ਦੇਵੇ
ਬਰਨਾਲਾ ਆਸ-ਪਾਸ

ਹਕੂਮਤੀ ਧੱਕੇਸ਼ਾਹੀ ਨਿਗਮ ਚੋਣਾਂ ‘ਚ ਕਿਤੇ ਹਾਲਾਤ “ਲੋਟੇ ਦੇ ਹੱਕ ਵਿੱਚ ਹੀ ਲੋਟ” ਨਾ ਕਰ ਦੇਵੇ

by Nirmal Pandori
02/04/2026
ਦਿਨ ਦਿਹਾੜੇ ਲੁੱਟਿਆ ਸ਼ਰਾਬ ਦਾ ਠੇਕਾ…ਮਹਿੰਗੀ ਸ਼ਰਾਬ, ਨਗਦੀ ਤੇ ਮੋਬਾਈਲ ਲੁੱਟ ਕੇ ਫਰਾਰ
ਬਰਨਾਲਾ ਆਸ-ਪਾਸ

ਦਿਨ ਦਿਹਾੜੇ ਲੁੱਟਿਆ ਸ਼ਰਾਬ ਦਾ ਠੇਕਾ…ਮਹਿੰਗੀ ਸ਼ਰਾਬ, ਨਗਦੀ ਤੇ ਮੋਬਾਈਲ ਲੁੱਟ ਕੇ ਫਰਾਰ

by Nirmal Pandori
02/03/2026
ਨਗਰ ਸੁਧਾਰ ਟਰੱਸਟ ਬਰਨਾਲਾ ਦੇ ਅਧਿਕਾਰੀਆਂ ਨੇ ਹਾਈਕੋਰਟ ਦੇ ਹੁਕਮਾਂ ਦੀਆਂ ਉਡਾਈਆਂ ਧੱਜੀਆਂ, ਕੱਟ ਦਿੱਤੇ 100 ਦੇ ਕਰੀਬ ਹਰੇ ਭਰੇ ਦਰੱਖ਼ਤ
ਬਰਨਾਲਾ ਆਸ-ਪਾਸ

ਨਗਰ ਸੁਧਾਰ ਟਰੱਸਟ ਬਰਨਾਲਾ ਦੇ ਅਧਿਕਾਰੀਆਂ ਨੇ ਹਾਈਕੋਰਟ ਦੇ ਹੁਕਮਾਂ ਦੀਆਂ ਉਡਾਈਆਂ ਧੱਜੀਆਂ, ਕੱਟ ਦਿੱਤੇ 100 ਦੇ ਕਰੀਬ ਹਰੇ ਭਰੇ ਦਰੱਖ਼ਤ

by Nirmal Pandori
02/03/2026
ਖੇਡਾਂ ‘ਚ ਨੈਸ਼ਨਲ ਮੈਡਲ ਜਿੱਤਣ ਵਾਲੀ ਨਾਥਾਂ ਦੀ ਕੁੜੀ ਪੂਜਾ ਦੇ ਰੈਣ ਬਸੇਰੇ ‘ਤੇ ਟਰੱਸਟ ਨੇ ਫੇਰ ਦਿੱਤਾ ਬੁਲਡੋਜ਼ਰ
ਬਰਨਾਲਾ ਆਸ-ਪਾਸ

ਖੇਡਾਂ ‘ਚ ਨੈਸ਼ਨਲ ਮੈਡਲ ਜਿੱਤਣ ਵਾਲੀ ਨਾਥਾਂ ਦੀ ਕੁੜੀ ਪੂਜਾ ਦੇ ਰੈਣ ਬਸੇਰੇ ‘ਤੇ ਟਰੱਸਟ ਨੇ ਫੇਰ ਦਿੱਤਾ ਬੁਲਡੋਜ਼ਰ

by Nirmal Pandori
01/30/2026
ਅਸ਼ੀਰਵਾਦ ਸਕੀਮ (ਸ਼ਗਨ ਸਕੀਮ) ਤਹਿਤ ਅਪਲਾਈ ਕਰਨ ਦਾ ਤਰੀਕਾ ਬਦਲ ਗਿਆ…ਪੜ੍ਹੋ ਮਹੱਤਵਪੂਰਨ ਖ਼ਬਰ
ਬਰਨਾਲਾ ਆਸ-ਪਾਸ

ਅਸ਼ੀਰਵਾਦ ਸਕੀਮ (ਸ਼ਗਨ ਸਕੀਮ) ਤਹਿਤ ਅਪਲਾਈ ਕਰਨ ਦਾ ਤਰੀਕਾ ਬਦਲ ਗਿਆ…ਪੜ੍ਹੋ ਮਹੱਤਵਪੂਰਨ ਖ਼ਬਰ

by Nirmal Pandori
01/30/2026
Load More
Next Post
ਪੰਜਾਬ ‘ਚ ਝੋਨੇ ਦੀ ਖਰੀਦ ਨਾਲ ਸੰਬੰਧਿਤ ਵੱਡੇ ਘਪਲੇ ਦੀਆਂ ਗੂੰਜਾਂ…ਕੇਂਦਰ ਨੇ ਪੰਜਾਬ ਨੂੰ ਦਿੱਤੇ ਪੜ੍ਹਤਾਲ ਦੇ ਹੁਕਮ

ਪੰਜਾਬ 'ਚ ਝੋਨੇ ਦੀ ਖਰੀਦ ਨਾਲ ਸੰਬੰਧਿਤ ਵੱਡੇ ਘਪਲੇ ਦੀਆਂ ਗੂੰਜਾਂ...ਕੇਂਦਰ ਨੇ ਪੰਜਾਬ ਨੂੰ ਦਿੱਤੇ ਪੜ੍ਹਤਾਲ ਦੇ ਹੁਕਮ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਐਸਡੀ ਸਭਾ ਬਰਨਾਲਾ ਅਤੇ ਪੰਚਾਇਤੀ ਮੰਦਰ ਦੀ ਪ੍ਰਬੰਧਕ ਕਮੇਟੀ ‘ਚ ਇਉਂ ਹੋਇਆ ਸਮਝੌਤਾ…ਪੜ੍ਹੋ ਪੂਰੀ ਖ਼ਬਰ

ਪੰਜਾਬ ‘ਚ ਝੋਨੇ ਦੀ ਖਰੀਦ ਨਾਲ ਸੰਬੰਧਿਤ ਵੱਡੇ ਘਪਲੇ ਦੀਆਂ ਗੂੰਜਾਂ…ਕੇਂਦਰ ਨੇ ਪੰਜਾਬ ਨੂੰ ਦਿੱਤੇ ਪੜ੍ਹਤਾਲ ਦੇ ਹੁਕਮ

ਮਹਿਲ ਕਲਾਂ ਵਿਖੇ ਕਰੋੜਾਂ ਦੀ ਇਮਾਰਤ ਵਾਲਾ ਕਮਿਊਨਿਟੀ ਹੈਲਥ ਸੈਂਟਰ ਬਣ ਗਿਆ ਰੈਫ਼ਰ ਸੈਂਟਰ

ਵਿਆਹ ਕਰਵਾਉਣ ਦਾ ਵਾਅਦਾ ਕਰਕੇ ਬਣਾਏ ਸਰੀਰਕ ਸੰਬੰਧਾਂ ਨੂੰ ਬਲਾਤਕਾਰ ਨਹੀਂ ਮੰਨਿਆ ਜਾ ਸਕਦਾ-ਸੁਪਰੀਮ ਕੋਰਟ

…ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਦੀ ਤਨਖ਼ਾਹ ਵਿੱਚੋਂ ਵਿਕਾਸ ਦੇ ਨਾਂ ‘ਤੇ ਕਰੇਗੀ ਕਟੌਤੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਦੇ ਪ੍ਰਾਈਵੇਟ ਸਕੂਲਾਂ ਨੂੰ ਦਿੱਤੀ ਸਖ਼ਤ ਚਿਤਾਵਨੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend