Gee 98News

ਚੰਡੀਗੜ੍ਹ,7 ਫਰਵਰੀ 2026, Gee98 News service-

-ਪੰਜਾਬ ‘ਚ ਝੋਨੇ ਦੀ ਖਰੀਦ ਨਾਲ ਸੰਬੰਧਿਤ ਹੁਣ ਤੱਕ ਦੇ ਸਭ ਤੋਂ ਵੱਡੇ ਘਪਲੇ ਦੀਆਂ ਗੂੰਜਾਂ ਪੈ ਰਹੀਆਂ ਹਨ। ਇਸ ਸਬੰਧੀ ਹੋਈ ਸ਼ਿਕਾਇਤ ਦੇ ਅਹਿਮ ਤੱਥ ਇਹ ਵੀ ਹਨ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜਿਹੜੇ ਸੰਗਰੂਰ ਨਾਲ ਸੰਬੰਧਿਤ ਹੈ। ਸੰਗਰੂਰ ਦੇ ਇੱਕ ਆੜਤੀਏ ਨੇ ਪ੍ਰਧਾਨ ਮੰਤਰੀ ਦਫਤਰ ਨੂੰ ਲਿਖਤੀ ਤੌਰ ਤੇ ਸ਼ਿਕਾਇਤ ਕੀਤੀ ਹੈ ਕਿ ਪੰਜਾਬ ਚ ਸਾਲ 2025-26 ਦੀ ਖਰੀਦ ਸੀਜ਼ਨ ਦੌਰਾਨ ਲੱਗਭੱਗ 10000 ਕਰੋੜ ਰੁਪਏ ਝੋਨੇ ਦੀ ਬੋਗਸ ਖਰੀਦ ਕੀਤੀ ਗਈ। ਪ੍ਰਧਾਨ ਮੰਤਰੀ ਦਫਤਰ ਨੂੰ ਸਿੱਧੇ ਤੌਰ ਤੇ ਕੀਤੀਆਂ ਸ਼ਿਕਾਇਤਾਂ ਦੇ ਤੱਥਾਂ ਅਨੁਸਾਰ ਪੰਜਾਬ ਚ 2025-26 ਸੀਜਨ ਦੌਰਾਨ 6000 ਤੋਂ ਲੈ ਕੇ 10000 ਕਰੋੜ ਰੁਪਏ ਤੱਕ ਦੇ ਝੋਲੇ ਦੀ ਜਾਅਲੀ ਖਰੀਦ ਕੀਤੀ ਗਈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੜ੍ਹਤਾਲ ਦੇ ਲਿਖਤੀ ਹੁਕਮ ਵੀ ਜਾਰੀ ਕੀਤੇ ਹਨ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਫੂਡ ਸਪਲਾਈ ਵਿਭਾਗ ਨੇ ਜਾਂਚ ਸ਼ੁਰੂ ਵੀ ਕਰ ਦਿੱਤੀ ਹੈ।

                                                 ਇਥੇ ਇਹ ਵੀ ਜ਼ਿਕਰਯੋਗ ਹੈ ਕਿ ਝੋਨੇ ਦੀ ਖਰੀਦ ਸਬੰਧੀ ਗੜਬੜੀ ਦੀਆਂ ਗੂੰਜਾਂ ਪਹਿਲਾਂ ਵੀ ਪਈਆਂ ਸੀ ਜਦੋਂ ਹੜਾਂ ਦੌਰਾਨ ਝੋਨੇ ਦੀ ਫਸਲ ਦੇ ਹੋਏ ਨੁਕਸਾਨ ਦੇ ਬਾਵਜੂਦ ਵੀ ਪਿਛਲੇ ਸੀਜ਼ਨ ਜਿੰਨੀ ਹੀ ਝੋਨੇ ਦੀ ਆਮਦ ਦਰਜ ਕੀਤੀ ਗਈ ਸੀ। ਇਸ ਤੋਂ ਇਲਾਵਾ ਝੋਨੇ ਦੇ ਖਰੀਦ ਸੀਜ਼ਨ ਦੌਰਾਨ ਪੰਜਾਬ ਤੋਂ ਬਾਹਰੋਂ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਝੋਨਾ ਵੇਚਣ ਸਬੰਧੀ ਕਈ ਮੁਕੱਦਮੇ ਵੀ ਦਰਜ ਹੋਏ ਸਨ। ਸੰਗਰੂਰ ਨਾਲ ਸੰਬੰਧਿਤ ਕਮਿਸ਼ਨ ਏਜੰਟ ਨੇ ਜਿਹੜੀ ਸ਼ਿਕਾਇਤ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜੀ ਹੈ ਉਸ ਵਿੱਚ ਸਿੱਧੇ ਦੋਸ਼ ਲਗਾਏ ਹਨ ਗਏ ਹਨ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਆੜ੍ਹਤੀਆਂ ਨੇ ਕਿਸਾਨਾਂ ਦੇ ਨਾਮ ਜਾਅਲੀ J-FORM ਕੱਟੇ ਹਨ, ਕਿਸਾਨਾਂ ਦੇ ਖਾਤਿਆਂ ਵਿੱਚ ਕਥਿਤ ਤੌਰ ‘ਤੇ ਭੁਗਤਾਨ ਵੀ ਕੀਤਾ ਗਿਆ ਹੈ, ਇਹ ਵੀ ਦੋਸ਼ ਲਗਾਏ ਗਏ ਹਨ ਕਿ ਭੁਗਤਾਨ ਦੀ ਇਹ ਰਕਮ ਕਿਸਾਨ, ਕਮਿਸ਼ਨ ਏਜੰਟ, ਰਾਈਸ ਮਿੱਲਰਜ਼ ਅਤੇ ਖਰੀਦ ਏਜੰਸੀਆਂ ਦੇ ਕੁਝ ਅਧਿਕਾਰੀਆਂ ਨੇ ਆਪਸ ਵਿੱਚ ਵੰਡੇ ਹਨ ਅਤੇ ਪੰਜਾਬ ਦੇ ਗੁਆਂਢੀ ਸੂਬਿਆਂ ਵਿੱਚੋਂ ਝੋਨਾ ਕਰੀਬ 600 ਰੁਪਏ ਪ੍ਰਤੀ ਕੁਇੰਟਲ ਹਿਸਾਬ ਨਾਲ ਖਰੀਦ ਕੇ ਪੰਜਾਬ ‘ਚ ਐਮਐਸਪੀ ‘ਤੇ ਵੇਚਿਆ ਗਿਆ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜੀ ਸ਼ਿਕਾਇਤ ਵਿੱਚ ਲੱਗਭੱਗ 10000 ਕਰੋੜ ਰੁਪਏ ਦੇ ਇਸ ਘਪਲੇ ਵਿੱਚ ਸ਼ਾਮਿਲ ਸਾਰੀਆਂ ਧਿਰਾਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ। ਦੂਜੇ ਪਾਸੇ ਸਬੰਧਿਤ ਧਿਰਾਂ ਨੇ ਸ਼ਿਕਾਇਤ ਝੂਠੀ ਹੋਣ ਦਾ ਦਾਅਵਾ ਵੀ ਕੀਤਾ ਹੈ। ਭਾਵੇਂ ਕਿ ਕੇਂਦਰ ਸਰਕਾਰ ਵੱਲੋਂ ਸ਼ਿਕਾਇਤ ਦੀ ਪੜਤਾਲ ਲਈ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਗਿਆ ਪ੍ਰੰਤੂ ਪ੍ਰੰਤੂ ਪੰਜਾਬ ਦੇ ਫੂਡ ਸਪਲਾਈ ਮੰਤਰੀ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਜਦੋਂ ਪੱਤਰਕਾਰਾਂ ਨੇ ਪੰਜਾਬ ਦੇ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂ ਚੰਦ ਨੂੰ ਇਸ ਸਬੰਧੀ ਸਵਾਲ ਕੀਤਾ ਤਾਂ ਉਹ ਸਾਫ਼ ਤੌਰ ‘ਤੇ ਮੁਕਰ ਗਏ ਕਿ ਉਹਨਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।

Gee98 Ads

                                            ਇਹ ਤੱਥ ਵੀ ਅਹਿਮ ਹਨ ਕਿ 10 ਹਜ਼ਾਰ ਕਰੋੜ ਰੁਪਏ ਦਾ ਝੋਨੇ ਦੀ ਖਰੀਦ ਨਾਲ ਸੰਬੰਧਿਤ ਇਹ ਘਪਲਾ ਪੰਜਾਬ ਦੇ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਨਾਲ ਸੰਬੰਧਿਤ ਹੈ, ਜੇਕਰ ਘਪਲੇ ਦੀਆਂ ਸ਼ਿਕਾਇਤਾਂ ਸੱਚੀਆਂ ਸਾਬਿਤ ਹੁੰਦੀਆਂ ਹਨ ਤਾਂ ਪੰਜਾਬ ‘ਚ ਆਮ ਆਦਮੀ ਪਾਰਟੀ ਲਈ ਵੱਡੀ ਸਿਰਦਰਦੀ ਖੜੀ ਹੋਵੇਗੀ ਕਿਉਂਕਿ ਇਸ ਦਾ ਸੇਕ ਮੰਤਰੀਆਂ ਤੇ ਵੱਡੇ ਅਧਿਕਾਰੀਆਂ ਤੱਕ ਵੀ ਪੁੱਜ ਸਕਦਾ ਹੈ। ਇਹ ਮਾਮਲਾ ਇਸ ਕਰਕੇ ਵੀ ਚਰਚਾ ਵਿੱਚ ਹੈ ਕਿ ਜੇਕਰ ਕੱਟੜ ਇਮਾਨਦਾਰੀ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜਭਾਗ ਦੌਰਾਨ ਇੰਨੇ ਵੱਡੇ ਘਪਲੇ ਦੀਆਂ ਪਰਤਾਂ ਉਜਾਗਰ ਹੁੰਦੀਆਂ ਹਨ ਤਾਂ ਵਿਧਾਨ ਸਭਾ ਚੋਣਾਂ ਦੇ ਸਿਰ ‘ਤੇ ਹੋਣ ਕਾਰਨ ਆਮ ਆਦਮੀ ਪਾਰਟੀ ਲਈ ਸਿਆਸੀ ਮੁਸ਼ਕਿਲਾਂ ਵੀ ਖੜ੍ਹੀਆਂ ਹੋਣਗੀਆਂ ਕਿਉਂਕਿ ਸੂਤਰਾਂ ਅਨੁਸਾਰ ਸ਼ਿਕਾਇਤ ਕਰਤਾ ਨੇ ਬਾਹਰੋਂ ਝੋਨਾ ਲਿਆ ਕੇ ਪੰਜਾਬ ‘ਚ ਵੇਚਣ ਨਾਲ ਸੰਬੰਧਿਤ ਅਤੇ ਜਾਅਲੀ “ਜੇ ਫਾਰਮ” ਕੱਟਣ ਨਾਲ ਸੰਬੰਧਿਤ ਅਤੇ ਅਹਿਮ ਤੱਥ ਆਪਣੀ ਸ਼ਿਕਾਇਤ ਨਾਲ ਨੱਥੀ ਕੀਤੇ ਦੱਸੇ ਜਾਂਦੇ ਹਨ।

Leave a Reply

Your email address will not be published. Required fields are marked *

error: Content is protected !!