Gee 98News

ਚੰਡੀਗੜ੍ਹ 8 ਫਰਵਰੀ 2026, Gee98 News service-

-ਪੰਜਾਬ ਪੁਲਿਸ ਅਪਰੇਸ਼ਨ ਪ੍ਰਹਾਰ ਦੇ ਪਹਿਲੇ ਫੇਜ਼ ਤੋਂ ਬਾਅਦ 9 ਫਰਵਰੀ ਤੋਂ ਸੂਬੇ ‘ਚ ਆਪਰੇਸ਼ਨ ਪ੍ਰਹਾਰ 2.0 ਸ਼ੁਰੂ ਕਰ ਰਹੀ ਹੈ। ਪੰਜਾਬ ਪੁਲਿਸ ਦਾ ਇਹ ਅਪਰੇਸ਼ਨ 72 ਘੰਟਿਆਂ ਦਾ ਹੋਵੇਗਾ ਜੋ 9 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗਾ। ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਨੇ ਚੰਡੀਗੜ੍ਹ ‘ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਪੁਲਿਸ ਦਾ ਇੱਕੋ ਇੱਕ ਟੀਚਾ ਪੰਜਾਬ ਨੂੰ ਗੈਂਗਸਟਰ ਅਤੇ ਜੁਰਮ ਮੁਕਤ ਕਰਨਾ ਹੈ। ਉਹਨਾਂ ਕਿਹਾ ਕਿ ਜੋ ਗੈਂਗਸਟਰ ਬਾਹਰ ਬੈਠੇ ਹਨ ਉਹਨਾਂ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਦੇ ਜ਼ਰੀਏ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਡੀਜੀਪੀ ਨੇ ਕਿਹਾ ਕਿ ਹੁਣ ਸੀਨੀਅਰ ਅਧਿਕਾਰੀਆਂ ਦੀ ਪਰਫਾਰਮੈਂਸ ਨੂੰ ਵੀ ਰਿਵਿਊ ਕੀਤਾ ਜਾਵੇਗਾ। ਡੀਜੀਪੀ ਨੇ ਕਿਹਾ ਕਿ ਜੋ ਪੰਜਾਬ ਦੇ ਵਿੱਚ ਜੁਰਮ ਕਰੇਗਾ ਅਸੀਂ ਉਸਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਨਹੀਂ ਲੁਕਣ ਦੇਵਾਂਗੇ। ਪੰਜਾਬ ‘ਚ ਆਪਰੇਸ਼ਨ ਪ੍ਰਹਾਰ 2.0 ਦੀ ਸ਼ੁਰੂਆਤ ਸਬੰਧੀ ਸਪੈਸ਼ਲ ਡੀਜੀਪੀ, ਏਡੀਜੀਪੀ, ਆਈਜੀਪੀ ਅਤੇ ਹੋਰ ਉੱਚ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਸਾਰੀ ਰੂਪ ਰੇਖਾ ਤਿਆਰ ਕੀਤੀ ਗਈ ਹੈ। ‌ ਡੀਜੀਪੀ ਨੇ ਦੱਸਿਆ ਕਿ ਵਾਂਟੇਡ ਕ੍ਰਿਮੀਨਲ ਵਿਅਕਤੀਆਂ ਨੂੰ ਕਵਰ ਕਰਨ ਲਈ ਇਹ ਆਪਰੇਸ਼ਨ ਹੈ ਜਿਨਾਂ ਦੀ ਸੂਚੀ ਬਣਾਈ ਗਈ ਹੈ। ਉਹਨਾਂ ਦੱਸਿਆ ਕਿ ਆਪਰੇਸ਼ਨ ਦੇ ਦੌਰਾਨ 12000 ਪੁਲਿਸ ਕਰਮਚਾਰੀ ਮੈਦਾਨ ਵਿੱਚ ਉਤਰਨਗੇ ਜਿਨਾਂ ਦੀਆਂ 2000 ਟੀਮਾਂ ਬਣਾਈਆਂ ਗਈਆਂ ਹਨ, ਇਸ ਦੇ ਨਾਲ ਹੀ ਐਸਐਸਪੀ ਅਤੇ ਸੀਨੀਅਰ ਅਧਿਕਾਰੀ ਖ਼ੁਦ ਮੈਦਾਨ ਵਿੱਚ ਉਤਰਨਗੇ। ਡੀਜੀਪੀ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਨ ਲਈ ਨਾਨ ਕੋਰ ਡਿਊਟੀ ਸਟਾਫ਼ ਨੂੰ ਹਟਾ ਕੇ ਥਾਣਿਆਂ ਤੇ ਫੀਲਡ ਵਿੱਚ ਲਗਾਇਆ ਜਾਵੇਗਾ। ਉਨਾਂ ਦੱਸਿਆ ਕਿ ਥਾਣਿਆਂ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਵਾਕੀ-ਟਾਕੀ ਸਿਸਟਮ ਦਿੱਤੇ ਜਾ ਰਹੇ ਹਨ। ਡੀਜੀਪੀ ਨੇ ਦੱਸਿਆ ਕਿ ਅਪਰੇਸ਼ਨ ਪ੍ਰਹਾਰ 2.0 ਲਈ ਸੀਨੀਅਰ ਅਧਿਕਾਰੀਆਂ ਨੂੰ ਜ਼ਿਲ੍ਹੇ ਅਲਾਟ ਕੀਤੇ ਗਏ ਹਨ। ਡੀਜੀਪੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਪ੍ਰਹਾਰ ਦੇ ਪਹਿਲੇ ਫੇਜ਼ ਦੀ ਕਾਰਵਾਈ ਸਬੰਧੀ ਵੀ ਡਿਟੇਲ ਵਿੱਚ ਜਾਣਕਾਰੀ ਦਿੱਤੀ।

Leave a Reply

Your email address will not be published. Required fields are marked *

error: Content is protected !!