Gee 98News

ਚੰਡੀਗੜ੍ਹ 8 ਫਰਵਰੀ 2026, Gee98 news service-

-ਆਮ ਆਦਮੀ ਪਾਰਟੀ ਦੀ ਇੱਕ ਵਿਧਾਇਕਾਂ ਦੀ ਨੂੰਹ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਧੋਖਾਧੜੀ ਜਿੱਤ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਲੁਧਿਆਣਾ ਪੁਲਿਸ ਨੇ ਮੁਕੱਦਮਾ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਦੇ ਪਤੀ ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ, ਵਾਸੀ ਐਮ.ਜੇ.ਕੇ ਨਗਰ, ਪਿੰਡ ਲੋਹਾਰਾ ਦੀ ਆਪਣੀ ਨੋਹ ਅਤੇ ਉਸਦੇ ਹੋਰ ਪਰਿਵਾਰਕ ਮੈਂਬਰਾਂ ਦੇ ਖਿਲਾਫ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਹੈ ਜਿਸ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਨੂੰਹ ਨਵਨੀਤ ਕੌਰ, ਉਨ੍ਹਾਂ ਦੇ ਲੜਕੇ ਨਵਕਿਰਨਜੀਤ ਸਿੰਘ ਨੂੰ ਸਪਾਊਸ ਵੀਜ਼ਾ (Spouse Visa) ‘ਤੇ ਆਸਟ੍ਰੇਲੀਆ ਲੈ ਕੇ ਗਈ ਸੀ। ਉਨ੍ਹਾਂ ਦੇ ਵਿਦੇਸ਼ ਜਾਣ ਮਗਰੋਂ ਦੋਸ਼ੀ ਧਿਰ ਨੇ ਸ਼ਿਕਾਇਤਕਰਤਾ ਦੇ ਘਰੋਂ ਅਲਮਾਰੀ ਵਿੱਚੋਂ ਕਰੀਬ 20 ਤੋਲੇ ਸੋਨਾ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਸ਼ਿਕਾਇਤ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਜਦੋਂ ਸ਼ਿਕਾਇਤਕਰਤਾ ਦੇ ਲੜਕੇ ਨੇ ਇਸ ਬਾਰੇ ਨਵਨੀਤ ਕੌਰ ਨਾਲ ਗੱਲ ਕੀਤੀ ਤਾਂ ਉਸ ਨੇ ਲੜਾਈ-ਝਗੜਾ ਕਰਕੇ ਲੜਕੇ ਦਾ ਨਾਮ ਪੀ.ਆਰ. (PR) ਕੇਸ ਵਿੱਚੋਂ ਕੱਟਵਾ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਨੇ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਅਤੇ ਪੀ.ਆਰ. ਕਰਵਾਉਣ ਲਈ ਨਵਨੀਤ ਕੌਰ ਰਾਹੀਂ ਕਰੀਬ 50 ਲੱਖ ਰੁਪਏ ਖ਼ਰਚ ਕੀਤੇ ਸਨ, ਪਰ ਦੋਸ਼ੀਆਂ ਨੇ ਧੋਖਾਧੜੀ ਕਰਕੇ ਉਨ੍ਹਾਂ ਦੇ ਲੜਕੇ ਦਾ ਭਵਿੱਖ ਖ਼ਰਾਬ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ IPC ਦੀਆਂ ਧਾਰਾਵਾਂ 406, 420, 380 ਅਤੇ 120-B ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ

Leave a Reply

Your email address will not be published. Required fields are marked *

error: Content is protected !!