Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਲੋਕਾਂ ਦੀ ਸਰਕਾਰ ਨੂੰ ਚਿਤਾਵਨੀ….ਮਹਿਲ ਕਲਾਂ ‘ਚ ਮੁੱਖ ਸੜਕ ‘ਤੇ 20 ਫਰਵਰੀ ਨੂੰ ਹੋ ਸਕਦੈ ਚੱਕਾ ਜਾਮ

ਸਰਕਾਰੀ ਹਸਪਤਾਲ ਚ ਡਾਕਟਰਾਂ ਦੀ ਘਾਟ, ਲੋਕਾਂ ਨੇ ਲਾਇਆ ਧਰਨਾ

Nirmal Pandori by Nirmal Pandori
02/09/2026
in ਬਰਨਾਲਾ ਆਸ-ਪਾਸ
Reading Time: 1 min read
A A
0
ਲੋਕਾਂ ਦੀ ਸਰਕਾਰ ਨੂੰ ਚਿਤਾਵਨੀ….ਮਹਿਲ ਕਲਾਂ ‘ਚ ਮੁੱਖ ਸੜਕ ‘ਤੇ 20 ਫਰਵਰੀ ਨੂੰ ਹੋ ਸਕਦੈ ਚੱਕਾ ਜਾਮ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਮਹਿਲ ਕਲਾਂ 9 ਫ਼ਰਵਰੀ ( ਜਸਵੰਤ ਸਿੰਘ ਲਾਲੀ)-

-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ‘ਬਦਲਾਅ’ ਦੇ ਨਾਮ ਹੇਠ ਕੀਤੇ ਜਾ ਰਹੇ ਖੋਖਲੇ ਦਾਅਵਿਆਂ ਦੀ ਫੂਕ ਕੱਢਦਿਆਂ ਅੱਜ ਮਹਿਲ ਕਲਾਂ ਇਲਾਕ਼ੇ ਦੀਆਂ ਸਮੂਹ ਜਨਤਕ ਜਥੇਬੰਦੀਆਂ ਅਤੇ ਸੂਝਵਾਨ ਲੋਕਾਂ ਨੇ ਸਿਹਤ ਸਹੂਲਤਾਂ ਦੇ ਮਾੜੇ ਹਾਲ ਵਿਰੁੱਧ ਸਰਕਾਰੀ ਹਸਪਤਾਲ ਅੱਗੇ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਸਿਰਫ ਇਕ ਰੋਸ ਨਹੀਂ, ਸਗੋਂ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਇਕ ਲੋਕ-ਲਹਿਰ ਵਜੋਂ ਉੱਭਰਿਆ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਮਰਦਾਂ ਅਤੇ ਔਰਤਾਂ ਨੇ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਦੇ ਚਿੱਠੇ ਖੋਲ੍ਹੇ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦਕ ਆਗੂਆਂ ਹਰਜੀਤ ਸਿੰਘ ਖ਼ਿਆਲੀ, ਬਲਦੇਵ ਸਿੰਘ ਸਹਿਜੜਾ ਅਤੇ ਕਿਸਾਨੀ ਸੰਘਰਸ਼ਾਂ ਦੇ ਮੋਹਰੀ ਜਗਰਾਜ ਸਿੰਘ ਹਰਦਾਸਪੁਰਾ ਤੇ ਬਲਵਿੰਦਰ ਸਿੰਘ ਬਿੰਦੂ (ਸਿੱਧੂਪੁਰ) ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਜਿਹੜੀ ਸਰਕਾਰ ਸਿਹਤ ਅਤੇ ਸਿੱਖਿਆ ਦੇ ਮਾਡਲ ਨੂੰ ਦੁਨੀਆ ਭਰ ਵਿੱਚ ਵੇਚ ਰਹੀ ਹੈ, ਉਸ ਦੀ ਅਸਲੀਅਤ ਮਹਿਲ ਕਲਾਂ ਦੇ ਇਸ ਸਫੇਦ ਹਾਥੀ ਬਣ ਚੁੱਕੇ ਹਸਪਤਾਲ ਤੋਂ ਸਾਫ ਦਿਖਦੀ ਹੈ। ਉਨਾਂ ਕਿਹਾ ਕਿ ਗਰੀਬ ਮਰੀਜ਼ ਡਾਕਟਰਾਂ ਦੀ ਉਡੀਕ ਵਿੱਚ ਹਸਪਤਾਲਾਂ ਦੀਆਂ ਬਰੂਹਾਂ ‘ਤੇ ਦਮ ਤੋੜ ਰਹੇ ਹਨ। ਇੱਥੇ ਹਸਪਤਾਲ ਸਿਰਫ ਇਮਾਰਤਾਂ ਬਣ ਕੇ ਰਹਿ ਗਏ ਹਨ, ਜਿੱਥੇ ਨਾ ਤਾਂ ਲੋੜੀਂਦੇ ਮਾਹਿਰ ਡਾਕਟਰ ਹਨ ਅਤੇ ਨਾ ਹੀ ਟੈਸਟਾਂ ਲਈ ਮਸ਼ੀਨਾਂ ਹਨ ।

                                                                                                    ਇਸ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਸਥਾਨਕ ਵਿਧਾਇਕਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਵੋਟਾਂ ਵੇਲੇ ਵੱਡੇ-ਵੱਡੇ ਵਾਅਦੇ ਕਰਕੇ ਵਿਧਾਨ ਸਭਾ ਦੀਆਂ ਕੁਰਸੀਆਂ ਤੱਕ ਪਹੁੰਚਣ ਵਾਲੇ ਇਹ ਆਗੂ ਅੱਜ ਲੋਕਾਂ ਦੇ ਦੁੱਖ-ਦਰਦ ਸੁਣਨ ਦੀ ਬਜਾਏ ਚੰਡੀਗੜ੍ਹ ਦੇ ਏਅਰ-ਕੰਡੀਸ਼ਨਡ ਕਮਰਿਆਂ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਸਵਾਲ ਕੀਤਾ ਕਿ ਜਿਸ ਹਲਕੇ ਨੇ ਸਰਕਾਰ ਨੂੰ ਐਨਾ ਵੱਡਾ ਫਤਵਾ ਦਿੱਤਾ, ਉਸ ਨੂੰ ਅੱਜ ਮੁੱਢਲੀਆਂ ਸਿਹਤ ਸਹੂਲਤਾਂ ਲਈ ਵੀ ਸੜਕਾਂ ‘ਤੇ ਕਿਉਂ ਰੁਲਣਾ ਪੈ ਰਿਹਾ ਹੈ । ਇਸ ਮੌਕੇ ਵੱਖ ਵੱਖ ਜਥੇਬੰਦੀਆਂ ਨੇ ਇੱਕਸੁਰ ਹੁੰਦਿਆਂ ਮੰਗ ਕੀਤੀ ਕਿ ਮਹਿਲ ਕਲਾਂ ਹਸਪਤਾਲ ਨੂੰ ਤੁਰੰਤ ‘ਸਬ-ਡਵੀਜ਼ਨ ਪੱਧਰ’ ਦੇ ਸਿਵਲ ਹਸਪਤਾਲ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਬੱਚਿਆਂ ਅਤੇ ਔਰਤਾਂ ਦੇ ਮਾਹਿਰ ਡਾਕਟਰਾਂ ਦੀ ਘਾਟ ਕਾਰਨ ਆਮ ਲੋਕਾਂ ਨੂੰ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਵਿੱਚ ਲੁੱਟੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਸਰਕਾਰ ਨੂੰ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਗਈ ਕਿ ਜੇਕਰ ਆਉਣ ਵਾਲੇ ਕੁਝ ਦਿਨਾਂ ਵਿੱਚ ਡਾਕਟਰਾਂ ਦੀ ਤਾਇਨਾਤੀ ਨਾ ਕੀਤੀ ਗਈ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਨਾ ਹੋਇਆ, ਤਾਂ 20 ਫਰਵਰੀ ਨੂੰ ਲੁਧਿਆਣਾ-ਬਠਿੰਡਾ ਮੁੱਖ ਮਾਰਗ ‘ਤੇ ਅਜਿਹਾ ਇਤਿਹਾਸਕ ਚੱਕਾ ਜਾਮ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।ਪ੍ਰਦਰਸ਼ਨ ਦੇ ਅੰਤ ਵਿੱਚ ਤਹਿਸੀਲ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਸੌਂਪਦਿਆਂ ਲੋਕਾਂ ਨੇ ਨਾਅਰੇਬਾਜ਼ੀ ਕਰਕੇ ਅਸਮਾਨ ਗੂੰਜਣ ਲਾ ਦਿੱਤਾ। ਇਸ ਮੌਕੇ ਪਰਮਜੀਤ ਸਿੰਘ ਪੰਮਾ, ਕਲੱਟਰ ਸਿੰਘ ਪੰਡੋਰੀ, ਬਲਵੀਰ ਸਿੰਘ ਮਹਿਲ ਖ਼ੁਰਦ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਸਮਾਜ ਸੇਵੀ ਹਾਜ਼ਰ ਸਨ। ਖਾਸ ਤੌਰ ‘ਤੇ ਇਸਤਰੀ ਆਗੂਆਂ ਸ਼ਿੰਦਰ ਕੌਰ, ਪਰਮਜੀਤ ਕੌਰ ਅਤੇ ਸਾਥੀ ਬੀਬੀਆਂ ਨੇ ਵੱਡੀ ਸ਼ਮੂਲੀਅਤ ਕਰਕੇ ਇਹ ਸਾਬਤ ਕਰ ਦਿੱਤਾ ਕਿ ਹੁਣ ਇਲਾਕੇ ਦੀਆਂ ਔਰਤਾਂ ਵੀ ਆਪਣੇ ਹੱਕਾਂ ਅਤੇ ਬੱਚਿਆਂ ਦੀ ਸਿਹਤ ਲਈ ਸਰਕਾਰ ਦੇ ਲਾਰਿਆਂ ਵਿਰੁੱਧ ਮੈਦਾਨ ਵਿੱਚ ਨਿੱਤਰ ਆਈਆਂ ਹਨ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਭਗਵੰਤ ਮਾਨ ਸਰਕਾਰ ਵੱਲੋਂ ਆਖਰੀ ਬਜਟ ਵਿੱਚ ਵੀ ਨਜ਼ਰਅੰਦਾਜ਼ ਕੀਤੇ ਜਾਣ ‘ਤੇ ਪੱਤਰਕਾਰ ਭਾਈਚਾਰੇ ‘ਚ ਭਾਰੀ ਰੋਸ

ਭਗਵੰਤ ਮਾਨ ਸਰਕਾਰ ਵੱਲੋਂ ਆਖਰੀ ਬਜਟ ਵਿੱਚ ਵੀ ਨਜ਼ਰਅੰਦਾਜ਼ ਕੀਤੇ ਜਾਣ ‘ਤੇ ਪੱਤਰਕਾਰ ਭਾਈਚਾਰੇ ‘ਚ ਭਾਰੀ ਰੋਸ

03/11/2026
ਹਲਕਾ ਵਿਧਾਇਕ ਲੋਕਾਂ ਨੂੰ ਦੱਸੇ ਕਿ ਇਹ ਹੱਟੀ ਵਾਲਾ ਮਾਸਟਰ ਕੌਣ ਹੈ-ਗੁਰਜੰਟ ਸਿੰਘ ਕੱਟੂ

ਹਲਕਾ ਵਿਧਾਇਕ ਲੋਕਾਂ ਨੂੰ ਦੱਸੇ ਕਿ ਇਹ ਹੱਟੀ ਵਾਲਾ ਮਾਸਟਰ ਕੌਣ ਹੈ-ਗੁਰਜੰਟ ਸਿੰਘ ਕੱਟੂ

03/10/2026
MP ਮੀਤ ਹੇਅਰ ਨੇ ਬਜਟ ਦੀ ਤਾਰੀਫ਼ ਕਰਦੇ ਹੋਏ ਕਿਹਾ…”ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ” ਇੱਕ ਇਤਿਹਾਸਕ ਕਦਮ

MP ਮੀਤ ਹੇਅਰ ਨੇ ਬਜਟ ਦੀ ਤਾਰੀਫ਼ ਕਰਦੇ ਹੋਏ ਕਿਹਾ…”ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ” ਇੱਕ ਇਤਿਹਾਸਕ ਕਦਮ

03/08/2026
Load More
Tags: #barnalanews#barnalanews#healthdepartment#malwanews #newsupdate #dailyupdate#punjabnews
Previous Post

ਕਲਾਸ ਰੂਮ ਵਿੱਚ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੇ ਸਿਰ ਵਿੱਚ ਅਤੇ ਫਿਰ ਆਪਣੇ ਸਿਰ ‘ਚ ਮਾਰੀ ਗੋਲੀ…ਮੌਕੇ ‘ਤੇ ਮੌਤ

Next Post

ਮਨਕੀਰਤ ਔਲਖ ਦੇ ਖ਼ਿਲਾਫ਼ ਡੀਜੀਪੀ ਨੂੰ ਸ਼ਿਕਾਇਤ…ਨਵੇਂ ਗੀਤ ‘ਚ ਹਥਿਆਰਾਂ ਦੀ ਕੀਤੀ ਸ਼ਰੇਆਮ ਨੁਮਾਇਸ਼

Nirmal Pandori

Nirmal Pandori

Related Posts

ਭਗਵੰਤ ਮਾਨ ਸਰਕਾਰ ਵੱਲੋਂ ਆਖਰੀ ਬਜਟ ਵਿੱਚ ਵੀ ਨਜ਼ਰਅੰਦਾਜ਼ ਕੀਤੇ ਜਾਣ ‘ਤੇ ਪੱਤਰਕਾਰ ਭਾਈਚਾਰੇ ‘ਚ ਭਾਰੀ ਰੋਸ
ਬਰਨਾਲਾ ਆਸ-ਪਾਸ

ਭਗਵੰਤ ਮਾਨ ਸਰਕਾਰ ਵੱਲੋਂ ਆਖਰੀ ਬਜਟ ਵਿੱਚ ਵੀ ਨਜ਼ਰਅੰਦਾਜ਼ ਕੀਤੇ ਜਾਣ ‘ਤੇ ਪੱਤਰਕਾਰ ਭਾਈਚਾਰੇ ‘ਚ ਭਾਰੀ ਰੋਸ

by Nirmal Pandori
03/11/2026
ਹਲਕਾ ਵਿਧਾਇਕ ਲੋਕਾਂ ਨੂੰ ਦੱਸੇ ਕਿ ਇਹ ਹੱਟੀ ਵਾਲਾ ਮਾਸਟਰ ਕੌਣ ਹੈ-ਗੁਰਜੰਟ ਸਿੰਘ ਕੱਟੂ
ਬਰਨਾਲਾ ਆਸ-ਪਾਸ

ਹਲਕਾ ਵਿਧਾਇਕ ਲੋਕਾਂ ਨੂੰ ਦੱਸੇ ਕਿ ਇਹ ਹੱਟੀ ਵਾਲਾ ਮਾਸਟਰ ਕੌਣ ਹੈ-ਗੁਰਜੰਟ ਸਿੰਘ ਕੱਟੂ

by Nirmal Pandori
03/10/2026
MP ਮੀਤ ਹੇਅਰ ਨੇ ਬਜਟ ਦੀ ਤਾਰੀਫ਼ ਕਰਦੇ ਹੋਏ ਕਿਹਾ…”ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ” ਇੱਕ ਇਤਿਹਾਸਕ ਕਦਮ
ਬਰਨਾਲਾ ਆਸ-ਪਾਸ

MP ਮੀਤ ਹੇਅਰ ਨੇ ਬਜਟ ਦੀ ਤਾਰੀਫ਼ ਕਰਦੇ ਹੋਏ ਕਿਹਾ…”ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ” ਇੱਕ ਇਤਿਹਾਸਕ ਕਦਮ

by Nirmal Pandori
03/08/2026
ਬਰਨਾਲਾ ਦੇ ਭੱਠਾ ਮਾਲਕ ਨੇ ਗੰਨਮੈਨ ਲੈਣ ਦੀ ਖ਼ਾਤਰ ਬਣਾਈ ਫਿਰੌਤੀ ਦੀ ਝੂਠੀ ਕਹਾਣੀ
ਬਰਨਾਲਾ ਆਸ-ਪਾਸ

ਬਰਨਾਲਾ ਦੇ ਭੱਠਾ ਮਾਲਕ ਨੇ ਗੰਨਮੈਨ ਲੈਣ ਦੀ ਖ਼ਾਤਰ ਬਣਾਈ ਫਿਰੌਤੀ ਦੀ ਝੂਠੀ ਕਹਾਣੀ

by Nirmal Pandori
03/08/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਮਹਿਲ ਕਲਾਂ ‘ਚ ਸਪੀਕਰ ਸੰਧਵਾਂ ਦੀ ਹਾਜ਼ਰੀ ‘ਚ aap ਆਗੂਆਂ ਨੇ ਹਲਕਾ ਵਿਧਾਇਕ ਨੂੰ ਸੁਣਾਈਆਂ ਖ਼ਰੀਆਂ ਖ਼ਰੀਆਂ…!

by Nirmal Pandori
03/08/2026
ਪੰਚਾਇਤ ਸੰਮਤੀ ਬਰਨਾਲਾ…ਸੱਤਾਧਿਰ ਕੋਲ ਬਹੁਸੰਮਤੀ ਦੇ ਬਾਵਜੂਦ ਵੀ ਮੁਲਤਵੀ ਚੋਣ ਪ੍ਰਕਿਰਿਆ ਕਰ ਗਈ ਵੱਡੇ ਸਵਾਲ ਖੜੇ
ਬਰਨਾਲਾ ਆਸ-ਪਾਸ

ਪੰਚਾਇਤ ਸੰਮਤੀ ਬਰਨਾਲਾ…ਸੱਤਾਧਿਰ ਕੋਲ ਬਹੁਸੰਮਤੀ ਦੇ ਬਾਵਜੂਦ ਵੀ ਮੁਲਤਵੀ ਚੋਣ ਪ੍ਰਕਿਰਿਆ ਕਰ ਗਈ ਵੱਡੇ ਸਵਾਲ ਖੜੇ

by Nirmal Pandori
03/06/2026
Load More
Next Post
ਮਨਕੀਰਤ ਔਲਖ ਦੇ ਖ਼ਿਲਾਫ਼ ਡੀਜੀਪੀ ਨੂੰ ਸ਼ਿਕਾਇਤ…ਨਵੇਂ ਗੀਤ ‘ਚ ਹਥਿਆਰਾਂ ਦੀ ਕੀਤੀ ਸ਼ਰੇਆਮ ਨੁਮਾਇਸ਼

ਮਨਕੀਰਤ ਔਲਖ ਦੇ ਖ਼ਿਲਾਫ਼ ਡੀਜੀਪੀ ਨੂੰ ਸ਼ਿਕਾਇਤ...ਨਵੇਂ ਗੀਤ 'ਚ ਹਥਿਆਰਾਂ ਦੀ ਕੀਤੀ ਸ਼ਰੇਆਮ ਨੁਮਾਇਸ਼

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਰਾਜਿੰਦਰ ਗੁਪਤਾ ਨੇ ਸਰਕਾਰੀ ਅਧਿਕਾਰੀਆਂ ਦੀ ਸੋਸ਼ਲ ਮੀਡੀਆ ‘ਤੇ ਵੱਧ ਰਹੀ ਗਤੀਵਿਧੀ ਦਾ ਮੁੱਦਾ ਉਠਾਇਆ

ਆਪਣੀ ਸਹੇਲੀ ਦੀ ਜਗ੍ਹਾ ਪੇਪਰ ਦਿੰਦੀ ਫੜੀ ਗਈ ਕੁੜੀ…ਪੁਲਿਸ ਵੱਲੋਂ ਮਾਮਲਾ ਦਰਜ

ਭਗਵੰਤ ਮਾਨ ਸਰਕਾਰ ਵੱਲੋਂ ਆਖਰੀ ਬਜਟ ਵਿੱਚ ਵੀ ਨਜ਼ਰਅੰਦਾਜ਼ ਕੀਤੇ ਜਾਣ ‘ਤੇ ਪੱਤਰਕਾਰ ਭਾਈਚਾਰੇ ‘ਚ ਭਾਰੀ ਰੋਸ

ਹਲਕਾ ਵਿਧਾਇਕ ਲੋਕਾਂ ਨੂੰ ਦੱਸੇ ਕਿ ਇਹ ਹੱਟੀ ਵਾਲਾ ਮਾਸਟਰ ਕੌਣ ਹੈ-ਗੁਰਜੰਟ ਸਿੰਘ ਕੱਟੂ

ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ

ਪੰਜਾਬ ਯੂਨੀਵਰਸਿਟੀ ‘ਚ RSS ਦੇ ਸਮਾਗਮ ਦਾ “ਸੱਥ” ਦੇ ਮੈਂਬਰਾਂ ਨੇ ਕੀਤਾ ਵਿਰੋਧ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend