Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਕਰਨ ਵਾਲੇ ਈਡੀ ਅਧਿਕਾਰੀ ਦੀ ਹੋਈ ਬਦਲੀ

ਅਧਿਕਾਰੀ ਦੀ ਬਦਲੀ ਸਬੰਧੀ ਚਰਚਾਵਾਂ ਦਾ ਬਾਜ਼ਾਰ ਗਰਮ

Nirmal Pandori by Nirmal Pandori
02/13/2026
in ਪੰਜਾਬ
Reading Time: 1 min read
A A
0
ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਕਰਨ ਵਾਲੇ ਈਡੀ ਅਧਿਕਾਰੀ ਦੀ ਹੋਈ ਬਦਲੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ 13 ਫਰਵਰੀ, Gee98 News service-

-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੁਰਾਣੇ ਮਾਮਲੇ ‘ਚ ਸੰਮਨ ਭੇਜਣ ਵਾਲੇ ਈਡੀ ਅਧਿਕਾਰੀ ‘ਤੇ ਵਿੱਤ ਵਿਭਾਗ ਨੇ ਕਾਰਵਾਈ ਕੀਤੀ ਹੈ। ‌ਪ੍ਰਾਪਤ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਸੰਮਨ ਭੇਜਣ ਵਾਲੇ ਈਡੀ ਦੇ ਐਡੀਸ਼ਨਲ ਡਾਇਰੈਕਟਰ ਰਵੀ ਤਿਵਾੜੀ ਦਾ ਜਲੰਧਰ ਤੋਂ ਚੇਨਈ ਤਬਾਦਲਾ ਕਰ ਦਿੱਤਾ ਗਿਆ ਹੈ। ‌ ਕੈਪਟਨ ਨੂੰ ਸੰਮਨ ਕਰਨ ਵਾਲੇ ਅਧਿਕਾਰੀ ਦੇ ਤਬਾਦਲੇ ਸਬੰਧੀ ਵੱਖ-ਵੱਖ ਚਰਚਾਵਾਂ ਸਾਹਮਣੇ ਆ ਰਹੀਆਂ ਹਨ ਜਿਸ ਤਹਿਤ ਇਹ ਸਿਆਸੀ ਦਬਾਅ ਮੰਨਿਆ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਵਿਭਾਗ ਵੱਲੋਂ ਇਸ ਨੂੰ ਰੂਟੀਨ ਦੀ ਪ੍ਰਸ਼ਾਸਕੀ ਪ੍ਰਕਿਰਿਆ ਕਿਹਾ ਜਾ ਰਿਹਾ ਹੈ। ‌ ਭਾਵੇਂ ਕਿ ਸੰਮਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਿਹਤ ਕਾਰਨਾਂ ਕਰਕੇ ਪੇਸ਼ ਨਹੀਂ ਹੋਏ ਪ੍ਰੰਤੂ ਰਣਇੰਦਰ ਸਿੰਘ ਵੀ ਮਿਥੀ ਤਾਰੀਖ ‘ਤੇ ਪੇਸ਼ ਨਹੀਂ ਹੋਏ। ‌ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਚਾਲ ਜਾਣਨ ਲਈ ਇੱਕ ਸੀਨੀਅਰ ਭਾਜਪਾ ਆਗੂ ਹਸਪਤਾਲ ਵਿੱਚ ਪੁੱਜੇ ਜਿਸ ਤੋਂ ਬਾਅਦ ਉਹਨਾਂ ਨੂੰ ਸੰਮਨ ਕਰਨ ਵਾਲੇ ਈਡੀ ਦੇ ਅਧਿਕਾਰੀ ਦੀ ਬਦਲੀ ਕਰ ਦਿੱਤੀ ਗਈ। ‌ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਸਵਾਗਤ ਕਰਨ ਵਾਲੀਆਂ ਪੋਸਟਾਂ ਨਾਲ ਵੀ ਈਡੀ ਦੇ ਅਧਿਕਾਰੀ ਦੀ ਬਦਲੀ ਪ੍ਰਕਿਰਿਆ ਨੂੰ ਜੋੜਿਆ ਜਾ ਰਿਹਾ ਹੈ। ਕੈਪਟਨ ਨੂੰ ਸੰਮਨ ਕਰਨ ਵਾਲੇ ਈਡੀ ਅਧਿਕਾਰੀ ਦੀ ਬਦਲੀ ਤੋਂ ਬਾਅਦ ਇਹ ਮਾਮਲਾ ਪਹਿਲਾ ਵਾਂਗ ਫੇਰ ਦੱਬੇ ਜਾਣ ਦੇ ਆਸਾਰ ਹਨ ਕਿਉਂਕਿ ਅਗਲੀ ਤਾਰੀਖ ਦਿੱਤੇ ਜਾਣ ਤੋਂ ਪਹਿਲਾਂ ਹੀ ਸੰਮਨ ਕਰਨ ਵਾਲੇ ਅਧਿਕਾਰੀ ਨੂੰ ਬਦਲ ਦਿੱਤਾ ਗਿਆ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਸੂਟਕੇਸ ‘ਚ ਮਿਲੀ ਕੁੜੀ ਦੀ ਅੱਧਸੜੀ ਲਾਸ਼ ਦੀ ਗੁੱਥੀ ਸੁਲਝੀ…ਪ੍ਰੇਮੀ ਹੀ ਨਿਕਲਿਆ ਕਾਤਲ

ਸੂਟਕੇਸ ‘ਚ ਮਿਲੀ ਕੁੜੀ ਦੀ ਅੱਧਸੜੀ ਲਾਸ਼ ਦੀ ਗੁੱਥੀ ਸੁਲਝੀ…ਪ੍ਰੇਮੀ ਹੀ ਨਿਕਲਿਆ ਕਾਤਲ

02/13/2026
CM ਭਗਵੰਤ ਮਾਨ ‘ਤੇ ਫੁੱਲਾਂ ਦੀ ਵਰਖਾ ਕਰਨ ਵਾਲਿਆਂ ਨੇ ਵੀ ਬਦਲ ਲਏ ਤੇਵਰ

CM ਭਗਵੰਤ ਮਾਨ ‘ਤੇ ਫੁੱਲਾਂ ਦੀ ਵਰਖਾ ਕਰਨ ਵਾਲਿਆਂ ਨੇ ਵੀ ਬਦਲ ਲਏ ਤੇਵਰ

02/12/2026
ਪਦਮਸ੍ਰੀ ਰਜਿੰਦਰ ਗੁਪਤਾ ਐਮਪੀ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ‘ਚ ਵਧੇਰੇ ਨਿਵੇਸ਼ ‘ਤੇ ਦਿੱਤਾ ਜ਼ੋਰ

ਪਦਮਸ੍ਰੀ ਰਜਿੰਦਰ ਗੁਪਤਾ ਐਮਪੀ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ‘ਚ ਵਧੇਰੇ ਨਿਵੇਸ਼ ‘ਤੇ ਦਿੱਤਾ ਜ਼ੋਰ

02/12/2026
Load More
Tags: #barnalanews#malwanews #newsupdate #dailyupdate#punjabnews
Previous Post

CM ਭਗਵੰਤ ਮਾਨ ‘ਤੇ ਫੁੱਲਾਂ ਦੀ ਵਰਖਾ ਕਰਨ ਵਾਲਿਆਂ ਨੇ ਵੀ ਬਦਲ ਲਏ ਤੇਵਰ

Next Post

ਸੂਟਕੇਸ ‘ਚ ਮਿਲੀ ਕੁੜੀ ਦੀ ਅੱਧਸੜੀ ਲਾਸ਼ ਦੀ ਗੁੱਥੀ ਸੁਲਝੀ…ਪ੍ਰੇਮੀ ਹੀ ਨਿਕਲਿਆ ਕਾਤਲ

Nirmal Pandori

Nirmal Pandori

Related Posts

ਸੂਟਕੇਸ ‘ਚ ਮਿਲੀ ਕੁੜੀ ਦੀ ਅੱਧਸੜੀ ਲਾਸ਼ ਦੀ ਗੁੱਥੀ ਸੁਲਝੀ…ਪ੍ਰੇਮੀ ਹੀ ਨਿਕਲਿਆ ਕਾਤਲ
ਪੰਜਾਬ

ਸੂਟਕੇਸ ‘ਚ ਮਿਲੀ ਕੁੜੀ ਦੀ ਅੱਧਸੜੀ ਲਾਸ਼ ਦੀ ਗੁੱਥੀ ਸੁਲਝੀ…ਪ੍ਰੇਮੀ ਹੀ ਨਿਕਲਿਆ ਕਾਤਲ

by Nirmal Pandori
02/13/2026
CM ਭਗਵੰਤ ਮਾਨ ‘ਤੇ ਫੁੱਲਾਂ ਦੀ ਵਰਖਾ ਕਰਨ ਵਾਲਿਆਂ ਨੇ ਵੀ ਬਦਲ ਲਏ ਤੇਵਰ
ਪੰਜਾਬ

CM ਭਗਵੰਤ ਮਾਨ ‘ਤੇ ਫੁੱਲਾਂ ਦੀ ਵਰਖਾ ਕਰਨ ਵਾਲਿਆਂ ਨੇ ਵੀ ਬਦਲ ਲਏ ਤੇਵਰ

by Nirmal Pandori
02/12/2026
ਪਦਮਸ੍ਰੀ ਰਜਿੰਦਰ ਗੁਪਤਾ ਐਮਪੀ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ‘ਚ ਵਧੇਰੇ ਨਿਵੇਸ਼ ‘ਤੇ ਦਿੱਤਾ ਜ਼ੋਰ
ਪੰਜਾਬ

ਪਦਮਸ੍ਰੀ ਰਜਿੰਦਰ ਗੁਪਤਾ ਐਮਪੀ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ‘ਚ ਵਧੇਰੇ ਨਿਵੇਸ਼ ‘ਤੇ ਦਿੱਤਾ ਜ਼ੋਰ

by Nirmal Pandori
02/12/2026
ਐਨਕਾਊਂਟਰ ਸਪੈਸ਼ਲਿਸਟਾਂ ਲਈ ਕਾਨੂੰਨੀ ਸੰਕੇਤ…ਫਰਜ਼ੀ ਪੁਲਿਸ ਮੁਕਾਬਲੇ ‘ਚ SSP-DSP ਨੂੰ ਮਿਲੀ ਉਮਰ ਕੈਦ ਦੀ ਸਜ਼ਾ
ਪੰਜਾਬ

ਬਰਖ਼ਾਸਤ ਥਾਣੇਦਾਰ ਨੂੰ ਬਲਾਤਕਾਰ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

by Nirmal Pandori
02/12/2026
ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਦੇ ਖ਼ਿਲਾਫ਼ FIR ਦਰਜ
ਪੰਜਾਬ

ਅਹਿਮ ਖ਼ਬਰ….ਅੱਜ ਹੋਵੇਗਾ ਭਾਰਤ ਬੰਦ, ਸਰਕਾਰੀ ਤੇ ਪ੍ਰਾਈਵੇਟ ਕੰਮ ਕਾਜ ਪ੍ਰਭਾਵਿਤ ਹੋਣ ਦੇ ਆਸਾਰ

by Nirmal Pandori
02/12/2026
ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ
ਪੰਜਾਬ

ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ

by Nirmal Pandori
02/11/2026
Load More
Next Post
ਸੂਟਕੇਸ ‘ਚ ਮਿਲੀ ਕੁੜੀ ਦੀ ਅੱਧਸੜੀ ਲਾਸ਼ ਦੀ ਗੁੱਥੀ ਸੁਲਝੀ…ਪ੍ਰੇਮੀ ਹੀ ਨਿਕਲਿਆ ਕਾਤਲ

ਸੂਟਕੇਸ 'ਚ ਮਿਲੀ ਕੁੜੀ ਦੀ ਅੱਧਸੜੀ ਲਾਸ਼ ਦੀ ਗੁੱਥੀ ਸੁਲਝੀ...ਪ੍ਰੇਮੀ ਹੀ ਨਿਕਲਿਆ ਕਾਤਲ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ ਦੇ ਰਾਜ-ਪੱਧਰੀ ਸਲਾਨਾ ਅਕਾਦਮਿਕ ਅਤੇ ਖੇਡ ਪੁਰਸਕਾਰ ਸਮਾਰੋਹ ਦਾ ਐਲਾਨ

ਸੂਟਕੇਸ ‘ਚ ਮਿਲੀ ਕੁੜੀ ਦੀ ਅੱਧਸੜੀ ਲਾਸ਼ ਦੀ ਗੁੱਥੀ ਸੁਲਝੀ…ਪ੍ਰੇਮੀ ਹੀ ਨਿਕਲਿਆ ਕਾਤਲ

ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਕਰਨ ਵਾਲੇ ਈਡੀ ਅਧਿਕਾਰੀ ਦੀ ਹੋਈ ਬਦਲੀ

CM ਭਗਵੰਤ ਮਾਨ ‘ਤੇ ਫੁੱਲਾਂ ਦੀ ਵਰਖਾ ਕਰਨ ਵਾਲਿਆਂ ਨੇ ਵੀ ਬਦਲ ਲਏ ਤੇਵਰ

ਪਦਮਸ੍ਰੀ ਰਜਿੰਦਰ ਗੁਪਤਾ ਐਮਪੀ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ‘ਚ ਵਧੇਰੇ ਨਿਵੇਸ਼ ‘ਤੇ ਦਿੱਤਾ ਜ਼ੋਰ

ਬਰਖ਼ਾਸਤ ਥਾਣੇਦਾਰ ਨੂੰ ਬਲਾਤਕਾਰ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend