Skip to main content

Gee 98News

ਬਰਨਾਲਾ ‘ਚ ਬੋਰਡ ਦੀਆਂ ਪ੍ਰੀਖਿਆਵਾਂ ‘ਚ ਗ਼ਲਤ ਡਿਊਟੀਆਂ ਤੋਂ ਔਖੇ ਹੋਏ ਅਧਿਆਪਕ

ਬਰਨਾਲਾ,15 ਫਰਵਰੀ, (ਨਿਰਮਲ ਸਿੰਘ ਪੰਡੋਰੀ)-

-ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਬਰਨਾਲਾ ਨੇ ਜਿਹੜਾ ਸਿੱਖਿਆ ਦਫ਼ਤਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਲਾਸਾਂ ਦੇ ਪੇਪਰਾਂ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਦੇ ਮਾਮਲੇ ‘ਚ ਸੰਘਰਸ਼ ਸ਼ੁਰੂ ਕੀਤਾ ਹੈ, ਜਿਸ ਤਹਿਤ ਯੂਨੀਅਨ ਵੱਲੋਂ ਜ਼ਿਲ੍ਹਾ ਸਿੱਖਿਆ ਦਫਤਰ ਅੱਗੇ ਰੋਸ ਧਰਨਾ ਵੀ ਦਿੱਤਾ ਗਿਆ ਅਤੇ ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਪਰਿਵਾਰ ਦਾ ਆਪਕਾ ਦੀਆਂ ਪ੍ਰੀਖਿਆਵਾਂ ਵਿੱਚ ਲਗਾਣਾ ਡਿਊਟੀਆਂ ਨੂੰ ਠੀਕ ਨਾ ਕੀਤਾ ਗਿਆ ਤਾਂ ਹੋਰ ਵੀ ਦੇਖਣਾ ਸੰਘਰਸ਼ ਕੀਤਾ ਜਾਵੇਗਾ।‌ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਮੱਲ੍ਹੀਆਂ ਤੇ ਜ਼ਿਲ੍ਹਾ ਜਨਰਲ ਸਕੱਤਰ ਤੇਜਿੰਦਰ ਸਿੰਘ ਤੇਜੀ ਨੇ ਦੱਸਿਆ ਕਿ ਇਹਨਾਂ ਡਿਊਟੀਆਂ ਨੂੰ ਲਗਾਉਣ ਸਮੇਂ ਡੀਲਿੰਗ ਹੈਂਡ ਅਤੇ ਦਫਤਰ ਨੇ ਜਥੇਬੰਦਕ ਆਗੂਆਂ ਅਤੇ ਕਾਡਰ ਨੂੰ ਨਿਸ਼ਾਨਾ ਬਣਾਉਣ ਦਾ ਕੋਝਾ ਯਤਨ ਕੀਤਾ ਹੈ ਅਤੇ ਸਿੱਖਿਆ ਵਿਭਾਗ ਦੇ ਸਮੇਂ ਸਮੇਂ ‘ਤੇ ਜਾਰੀ ਪੱਤਰਾਂ ਤੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਅਧਿਆਪਕਾਂ ਦੀਆਂ ਡਿਊਟੀਆਂ 40-50 ਕਿਲੋਮੀਟਰ ਤੱਕ ਦੂਰ ਲਗਾ ਦਿੱਤੀਆਂ ਹਨ। ਜਥੇਬੰਦੀ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਦਫਤਰ ਖਿਲਾਫ਼ ਸੰਘਰਸ਼ ਸ਼ੁਰੂ ਕਰ ਦਿੱਤਾ ਤੇ ਜਥੇਬੰਦੀ ਦੇ ਰੋਹ ਨੂੰ ਦੇਖਦਿਆਂ ਸਾਰੇ ਹੀ ਜਿੰਮੇਵਾਰ ਅਧਿਕਾਰੀ ਦਫ਼ਤਰ ਚੋਂ ਗਾਇਬ ਹੋ ਗਏ। ਜਥੇਬੰਦੀ ਨੇ ਜ਼ਿਲ੍ਹਾ ਸਿੱਖਿਆ ਦਫ਼ਤਰ ਨੂੰ ਚਿਤਾਵਨੀ ਦਿੱਤੀ ਕਿ ਜਿੰਨ੍ਹਾ ਚਿਰ ਡੀਲਿੰਗ ਹੈਂਡ ਜਸਵਿੰਦਰ ਸਿੰਘ ( ਸੀਨੀ. ਸਹਾ) ਦੀ ਸੀਟ ਬਦਲੀ ਅਤੇ ਮਨਜੀਤ ਕੌਰ ਮਨੂ ਨੂੰ ਦਫਤਰ ਤੋਂ ਰਿਲੀਵ ਨਹੀਂ ਕੀਤਾ ਜਾਂਦਾ। ਇਸ ਮਾਮਲੇ ਵਿੱਚ ਜਥੇਬੰਦੀ ਨੇ 16 ਫਰਵਰੀ ਸੋਮਵਾਰ ਨੂੰ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਯੂਨੀਅਨ ਦੀ ਇੱਕ ਮੀਟਿੰਗ ਵੀ ਬੁਲਾ ਲਈ ਹੈ,ਜਿਸ ਵਿੱਚ ਦਫ਼ਤਰ ਖ਼ਿਲਾਫ਼ ਅਗਲੇ ਸੰਘਰਸ਼ ਦਾ ਫੈਸਲਾ ਲਿਆ ਜਾਵੇਗਾ। ਇਸ ਮਾਮਲੇ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਨਹੀਂ ਹੋ ਸਕਿਆ।

error: Content is protected !!