Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਰਾਤ ਦੇ 10 ਵਜੇ DEO ਨੇ ਡੀਸੀ ਦਫ਼ਤਰ ਅੱਗੇ ਧਰਨੇ ‘ਤੇ ਬੈਠੀ ਵਿਦਿਆਰਥਣ ਨੂੰ ਪੇਪਰ ਲੈਣ ਦਾ ਦਿੱਤਾ ਭਰੋਸਾ…ਤਾਂ ਧਰਨਾ ਚੁੱਕਿਆ

- ਮੌਕੇ 'ਤੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵੀ ਸੱਦਿਆ...!

Nirmal Pandori by Nirmal Pandori
02/20/2026
in ਪੰਜਾਬ
Reading Time: 1 min read
A A
0
ਰਾਤ ਦੇ 10 ਵਜੇ DEO ਨੇ ਡੀਸੀ ਦਫ਼ਤਰ ਅੱਗੇ ਧਰਨੇ ‘ਤੇ ਬੈਠੀ ਵਿਦਿਆਰਥਣ ਨੂੰ ਪੇਪਰ ਲੈਣ ਦਾ ਦਿੱਤਾ ਭਰੋਸਾ…ਤਾਂ ਧਰਨਾ ਚੁੱਕਿਆ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,20 ਫਰਵਰੀ, (ਨਿਰਮਲ ਸਿੰਘ ਪੰਡੋਰੀ)-

-ਪਿੰਡ ਠੀਕਰੀਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਦੀ ਵਿਦਿਆਰਥਣ ਦਿਲਪ੍ਰੀਤ ਕੌਰ ਨੇ ਸੰਘਰਸ਼ ਤੋਂ ਬਾਅਦ ਬਾਜ਼ੀ ਜਿੱਤ ਲਈ ਹੈ। ਦੱਸ ਦੇਈਏ ਕਿ ਦਿਲਪ੍ਰੀਤ ਕੌਰ ਅੱਠਵੀਂ ਕਲਾਸ ਦੀ ਵਿਦਿਆਰਥਣ ਹੈ ਜਿਸ ਨੂੰ 17 ਫਰਵਰੀ ਤੋਂ ਸ਼ੁਰੂ ਹੋ ਚੁੱਕੀਆਂ ਅੱਠਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਲਈ ਰੋਲ ਨੰਬਰ ਜਾਰੀ ਨਹੀਂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਇਹ ਮੁੱਦਾ ਮੀਡੀਆ ਵਿੱਚ ਚੁੱਕਿਆ ਅਤੇ ਇਹ ਚੇਅਰਮੈਨ, ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਤੱਕ ਪੁੱਜਦੇ ਹੋਏ ਸਾਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣਿਆ। 18 ਫਰਵਰੀ ਨੂੰ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਯਤਨ ਕੀਤੇ ਕਿ 19 ਫਰਵਰੀ ਦੀ ਪ੍ਰੀਖਿਆ ਵਿੱਚ ਬੱਚੀ ਬੈਠ ਸਕੇ ਪ੍ਰੰਤੂ ਇਹ ਯਤਨ ਕਾਮਯਾਬ ਨਾ ਹੋਏ ਜਿਸ ਤੋਂ ਬਾਅਦ 19 ਤਰੀਕ ਨੂੰ ਸਮੇਤ ਪਰਿਵਾਰ ਵਿਦਿਆਰਥਣ ਦਿਲਪ੍ਰੀਤ ਕੌਰ ਨੇ ਡੀਸੀ ਦਫ਼ਤਰ ਦੇ ਦਰਵਾਜੇ ‘ਤੇ ਧਰਨਾ ਦੇ ਦਿੱਤਾ, ਜਿੱਥੇ ਪੁੱਜੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਵਿਦਿਆਰਥਣ ਦੇ ਪਿਤਾ ਨੇ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਅਤੇ ਆਤਮ ਹੱਤਿਆ ਤੱਕ ਦੀ ਧਮਕੀ ਵੀ ਦੇ ਦਿੱਤੀ ਅਤੇ ਇਸ ਤੋਂ ਬਾਅਦ ਪਰਿਵਾਰ ਆਪਣੇ ਘਰ ਚਲਾ ਗਿਆ ਪ੍ਰੰਤੂ ਸ਼ਾਮ ਦੇ ਸਮੇਂ ਨੌਜਵਾਨ ਆਗੂ ਹਰਜੀਤ ਸਿੰਘ ਖਿਆਲੀ ਦੁਬਾਰਾ ਫੇਰ ਵਿਦਿਆਰਥਣ ਤੇ ਪਰਿਵਾਰਿਕ ਮੈਂਬਰਾਂ ਨੂੰ ਡੀਸੀ ਦਫ਼ਤਰ ਦੇ ਦਰਵਾਜ਼ੇ ‘ਤੇ ਆਹ ਧਮਕਿਆ ਤੇ ਧਰਨਾ ਦੇ ਦਿੱਤਾ ਜੋ ਰਾਤ 10 ਵਜੇ ਤੱਕ ਜਾਰੀ ਰਿਹਾ।

                                             ਇਸ ਮਾਮਲੇ ਦੇ ਇਹ ਹਾਲਾਤ ਵਿਗੜਦੇ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਮੌਕੇ ‘ਤੇ ਪੁੱਜੇ ਸਰਦਾਰ ਬਰਜਿੰਦਰਪਾਲ ਸਿੰਘ ਡਿਪਟੀ ਡੀਈਓ ਸੈਕੰਡਰੀ ਬਰਨਾਲਾ ਅਤੇ ਹੋਰ ਅਧਿਕਾਰੀਆਂ ਨੇ ਬੱਚੀ ਨੂੰ ਭਰੋਸਾ ਦਿੱਤਾ ਕਿ ਉਹ 20 ਫਰਵਰੀ ਦੀ ਪ੍ਰੀਖਿਆ ਵਿੱਚ ਬੈਠੇਗੀ। ਇਸ ਮੌਕੇ ਵਿਦਿਆਰਥਣ ਨੂੰ ਭਰੋਸਾ ਦੇਣ ਲਈ ਉਚੇਚੇ ਤੌਰ ‘ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵੀ ਬੁਲਾਇਆ ਸੀ ਜੋ ਮੌਕੇ ‘ਤੇ ਹਾਜ਼ਰ ਸਨ।ਦੂਜੇ ਪਾਸੇ ਵਿਦਿਆਰਥੀਅਣ ਦਾ ਰੋਲ ਨੰਬਰ ਜਾਰੀ ਨਾ ਕਰਨ ਅਤੇ ਵਾਪਸ ਬੋਰਡ ਨੂੰ ਭੇਜਣ ਦੀ ਘਟਨਾਕਰਮ ਸਬੰਧੀ ਪ੍ਰਿੰਸੀਪਲ ਦੀ ਭੂਮਿਕਾ ਦੀ ਜਾਂਚ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਜ਼ਿਲ੍ਹੇ ਦੇ ਚਾਰ ਪ੍ਰਿੰਸੀਪਲਾਂ/ਮੁੱਖ ਅਧਿਆਪਕਾਂ ਦੀ ਇੱਕ ਜਾਂਚ ਕਮੇਟੀ ਦਾ ਗਠਨ ਵੀ ਕੀਤਾ ਹੈ ਜੋ ਆਪਣੀ ਜਾਂਚ ਰਿਪੋਰਟ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸੌਂਪੇਗੀ ਕਿ ਕੀ ਸੱਚਮੁੱਚ ਹੀ ਵਿਦਿਆਰਥਣ ਦੀਆਂ ਹਾਜ਼ਰੀਆਂ ਘੱਟ ਹਨ ਜਾਂ ਫਿਰ ਪ੍ਰਿੰਸੀਪਲ ਨੇ ਕਿਸੇ ਰੰਜਿਸ਼ ਤਹਿਤ ਉਸ ਦੀਆਂ ਹਾਜ਼ਰੀਆਂ ਘਟਾਈਆਂ ਹਨ ਜਿਵੇਂ ਕਿ ਪਰਿਵਾਰ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ। ਇਸ ਜਾਂਚ ਕਮੇਟੀ ਵਿੱਚ ਇੱਕ ਮਹਿਲਾ ਪ੍ਰਿੰਸੀਪਲ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਬਹਰਰਾਲ ! 19 ਫਰਵਰੀ ਦੇਰ ਰਾਤ 10 ਵਜੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਦਰਵਾਜ਼ੇ ‘ਤੇ ਜ਼ਿਲਾ ਸਿੱਖਿਆ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਵਿਦਿਆਰਥਣ ਦਿਲਪ੍ਰੀਤ ਕੌਰ ਸਮੇਤ ਪਰਿਵਾਰ ਆਪਣੇ ਘਰ ਚਲੀ ਗਈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਭਰੋਸੇ ਦੇ ਮੁਤਾਬਕ ਵਿਦਿਆਰਥਣ ਦਿਲਪ੍ਰੀਤ ਕੌਰ ਅੱਜ ਦੀ ਪ੍ਰੀਖਿਆ ਵਿੱਚ ਬੈਠੇਗੀ।

Gee98 Ads

ਫੋਟੋ ਕੈਪਸ਼ਨ- 19 ਫਰਵਰੀ ਦੀ ਦੇਰ ਰਾਤ ਡੀਸੀ ਦਫਤਰ ਬਰਨਾਲਾ ਅੱਗੇ ਧਰਨੇ ‘ਤੇ ਬੈਠੀ ਵਿਦਿਆਰਥਣ ਤੇ ਪਰਿਵਾਰ ਨੂੰ ਪ੍ਰੀਖਿਆ ਵਿੱਚ ਬੈਠਣ ਦਾ ਭਰੋਸਾ ਦੇਣ ਸਮੇਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਹੋਰ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਮਾਵਾਂ ਧੀਆਂ ਸਤਿਕਾਰ ਯੋਜਨਾ…ਮੁੱਖ ਮੰਤਰੀ ਨੇ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਸਿਰਫ਼ 9 ਹਲਕਿਆਂ ‘ਚ ਕੀਤੀ ਰਜਿਸਟਰੇਸ਼ਨ ਸ਼ੁਰੂ

ਮਾਵਾਂ ਧੀਆਂ ਸਤਿਕਾਰ ਯੋਜਨਾ…ਮੁੱਖ ਮੰਤਰੀ ਨੇ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਸਿਰਫ਼ 9 ਹਲਕਿਆਂ ‘ਚ ਕੀਤੀ ਰਜਿਸਟਰੇਸ਼ਨ ਸ਼ੁਰੂ

04/14/2026
ਪੰਜਾਬ ਦੇ ਵਿੱਤ ਮੰਤਰੀ ਨੇ ਆਪਣੇ “ਸੰਦੂਕ” ਨੂੰ ਲਾ ਦਿੱਤਾ ਜਿੰਦਾ…ਸਾਰੇ ਸਰਕਾਰੀ ਵਿਭਾਗਾਂ ਨੂੰ ਦਿੱਤੇ ਹੋਏ ਪੈਸੇ ਵੀ ਵਾਪਸ ਮੰਗਵਾਏ

ਲਓ ਜੀ ਸਾਂਭੋ…ਵਿੱਤ ਮੰਤਰੀ ਚੀਮਾ ਦੇ ਘਰ ਛੱਡ ਕੇ ਆਉਣਗੇ ਮੁਲਾਜ਼ਮ ਆਪਣੇ ਜੁਆਕ

04/13/2026
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼

ਅਜੇ ਪੰਜਾਬ ਦੇ 7 ਜ਼ਿਲਿਆਂ ‘ਚ ਹੀ ਸ਼ੁਰੂ ਹੋਵੇਗੀ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲੀ ਯੋਜਨਾ

04/13/2026
Load More
Tags: #barnalanews#education department#punjabnews
Previous Post

ਅੱਠਵੀਂ ਦੀ ਪ੍ਰੀਖਿਆ ਦੇਣ ਤੋਂ ਵਾਂਝੀ ਰਹੀ ਵਿਦਿਆਰਥਣ ਮਾਪਿਆਂ ਸਮੇਤ DC ਦਫ਼ਤਰ ਅੱਗੇ ਧਰਨੇ ‘ਤੇ ਬੈਠੀ….!

Next Post

ਵਿਧਾਇਕ ਪੰਡੋਰੀ ਨੂੰ ਪਿੰਡ ‘ਚ ਹੀ ਘੇਰਨ ਲਈ ਅਕਾਲੀ ਦਲ ਨੇ ਬੁਣਿਆ ਜਾਲ

Nirmal Pandori

Nirmal Pandori

Related Posts

ਮਾਵਾਂ ਧੀਆਂ ਸਤਿਕਾਰ ਯੋਜਨਾ…ਮੁੱਖ ਮੰਤਰੀ ਨੇ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਸਿਰਫ਼ 9 ਹਲਕਿਆਂ ‘ਚ ਕੀਤੀ ਰਜਿਸਟਰੇਸ਼ਨ ਸ਼ੁਰੂ
ਪੰਜਾਬ

ਮਾਵਾਂ ਧੀਆਂ ਸਤਿਕਾਰ ਯੋਜਨਾ…ਮੁੱਖ ਮੰਤਰੀ ਨੇ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਸਿਰਫ਼ 9 ਹਲਕਿਆਂ ‘ਚ ਕੀਤੀ ਰਜਿਸਟਰੇਸ਼ਨ ਸ਼ੁਰੂ

by Nirmal Pandori
04/14/2026
ਪੰਜਾਬ ਦੇ ਵਿੱਤ ਮੰਤਰੀ ਨੇ ਆਪਣੇ “ਸੰਦੂਕ” ਨੂੰ ਲਾ ਦਿੱਤਾ ਜਿੰਦਾ…ਸਾਰੇ ਸਰਕਾਰੀ ਵਿਭਾਗਾਂ ਨੂੰ ਦਿੱਤੇ ਹੋਏ ਪੈਸੇ ਵੀ ਵਾਪਸ ਮੰਗਵਾਏ
ਪੰਜਾਬ

ਲਓ ਜੀ ਸਾਂਭੋ…ਵਿੱਤ ਮੰਤਰੀ ਚੀਮਾ ਦੇ ਘਰ ਛੱਡ ਕੇ ਆਉਣਗੇ ਮੁਲਾਜ਼ਮ ਆਪਣੇ ਜੁਆਕ

by Nirmal Pandori
04/13/2026
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਅਜੇ ਪੰਜਾਬ ਦੇ 7 ਜ਼ਿਲਿਆਂ ‘ਚ ਹੀ ਸ਼ੁਰੂ ਹੋਵੇਗੀ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲੀ ਯੋਜਨਾ

by Nirmal Pandori
04/13/2026
…ਹੁਣ ਸਾਲ ਵਿੱਚ ਦੋ ਵਾਰ ਹੋਵੇਗੀ ਦਸਵੀਂ ਦੀ ਪ੍ਰੀਖਿਆ.…ਕਿਸੇ ਵਿਦਿਅਕ ਸੈਸ਼ਨ ਤੋਂ ਨਵੇਂ ਨਿਯਮ ਲਾਗੂ
ਪੰਜਾਬ

…ਹੁਣ ਸਾਲ ਵਿੱਚ ਦੋ ਵਾਰ ਹੋਵੇਗੀ ਦਸਵੀਂ ਦੀ ਪ੍ਰੀਖਿਆ.…ਕਿਸੇ ਵਿਦਿਅਕ ਸੈਸ਼ਨ ਤੋਂ ਨਵੇਂ ਨਿਯਮ ਲਾਗੂ

by Nirmal Pandori
04/13/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

…25 ਲੱਖ ਜੁਰਮਾਨਾ ਤੇ ਉਮਰ ਕੈਦ ਦੀ ਸਜ਼ਾ….ਬੇਅਦਬੀ ਸਬੰਧੀ ਨਵਾਂ ਕਾਨੂੰਨ

by Nirmal Pandori
04/13/2026
ਸ੍ਰੀ ਅਮਰਨਾਥ ਯਾਤਰਾ ਦੀਆਂ ਤਾਰੀਕਾਂ ਦਾ ਹੋਇਆ ਐਲਾਨ
ਪੰਜਾਬ

ਸ੍ਰੀ ਅਮਰਨਾਥ ਯਾਤਰਾ ਦੀਆਂ ਤਾਰੀਕਾਂ ਦਾ ਹੋਇਆ ਐਲਾਨ

by Nirmal Pandori
04/13/2026
Load More
Next Post
ਵਿਧਾਇਕ ਪੰਡੋਰੀ ਨੂੰ ਪਿੰਡ ‘ਚ ਹੀ ਘੇਰਨ ਲਈ ਅਕਾਲੀ ਦਲ ਨੇ ਬੁਣਿਆ ਜਾਲ

ਵਿਧਾਇਕ ਪੰਡੋਰੀ ਨੂੰ ਪਿੰਡ 'ਚ ਹੀ ਘੇਰਨ ਲਈ ਅਕਾਲੀ ਦਲ ਨੇ ਬੁਣਿਆ ਜਾਲ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮਾਵਾਂ ਧੀਆਂ ਸਤਿਕਾਰ ਯੋਜਨਾ…ਮੁੱਖ ਮੰਤਰੀ ਨੇ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਸਿਰਫ਼ 9 ਹਲਕਿਆਂ ‘ਚ ਕੀਤੀ ਰਜਿਸਟਰੇਸ਼ਨ ਸ਼ੁਰੂ

AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ

ਬਰਨਾਲਾ ਦੇ AAP ਆਗੂ ਨੇ ਥਾਰ ਗੱਡੀ ਨਾਲ ਇੱਕ ਮਜ਼ਦੂਰ ਦਰੜਤਾ…ਹੋਈ ਮੌਤ

ਲਓ ਜੀ ਸਾਂਭੋ…ਵਿੱਤ ਮੰਤਰੀ ਚੀਮਾ ਦੇ ਘਰ ਛੱਡ ਕੇ ਆਉਣਗੇ ਮੁਲਾਜ਼ਮ ਆਪਣੇ ਜੁਆਕ

ਅਜੇ ਪੰਜਾਬ ਦੇ 7 ਜ਼ਿਲਿਆਂ ‘ਚ ਹੀ ਸ਼ੁਰੂ ਹੋਵੇਗੀ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲੀ ਯੋਜਨਾ

…ਹੁਣ ਸਾਲ ਵਿੱਚ ਦੋ ਵਾਰ ਹੋਵੇਗੀ ਦਸਵੀਂ ਦੀ ਪ੍ਰੀਖਿਆ.…ਕਿਸੇ ਵਿਦਿਅਕ ਸੈਸ਼ਨ ਤੋਂ ਨਵੇਂ ਨਿਯਮ ਲਾਗੂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend