Skip to main content

Gee 98News

ਠੁੱਲੀਵਾਲ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

ਮਹਿਲ ਕਲਾਂ 20 ਫਰਵਰੀ,( ਜਸਵੰਤ ਸਿੰਘ ਲਾਲੀ )-

ਪੰਜਾਬ ਸਰਕਾਰ ਵੱਲੋ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸ੍ਰੀ ਜਸਪਾਲ ਸਿੰਘ PPS ਉਪ ਕਪਤਾਨ ਪੁਲਿਸ਼ ਸਬ ਡਵੀਜ਼ਨ ਮਹਿਲ ਕਲਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਗੁਰਪਾਲ ਸਿੰਘ ਮੁੱਖ ਅਫ਼ਸਰ ਥਾਣਾ ਠੁੱਲੀਵਾਲ ਨੇ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਏ ਐਸ ਆਈ ਜਸਵਿੰਦਰ ਸਿੰਘ ਸੀਨੀਅਰ ਸਿਪਾਹੀ ਦੀਪ ਸਿੰਘ ,ਅਮਨਿੰਦਰ ਸਿੰਘ ,ਮਹਿਲਾ ਸਿਪਾਹੀ ਲਖਵਿੰਦਰ ਕੌਰ ਨੇ ਦੌਰਾਨੇ ਗਸ਼ਤ ਪਿੰਡ ਕੁਰੜ ਤੋ ਪਿੰਡ ਛਾਪਾ ਨੂੰ ਜਾਦੇ ਲਿੰਕ ਰੋਡ ਪਰ ਨੇੜੇ ਸ਼ਰਾਬ ਠੇਕਾ ਡਰੇਨ ਤੋ ਜਗਦੇਵ ਸਿੰਘ ਉਰਫ ਜੋਗਾ ਪੁੱਤਰ ਚਰਨਜੀਤ ਸਿੰਘ ਵਾਸੀ ਛਾਪਾ ਨੂੰ 60 ਖੁੱਲੀਆਂ ਨਸ਼ੀਲੀਆਂ ਗੋਲੀਆਂ ਰੰਗ ਚਿੱਟਾ ਸਮੇਤ ਕਾਬੂ ਕਰਕੇ ਮੁਕੱਦਮਾ ਨੰਬਰ 12 ਮਿਤੀ 19/02/26 ਅ/ਧ 22/61/85 ਐਨ.ਡੀ.ਪੀ ਐੱਸ ਐਕਟ ਥਾਣਾ ਠੁੱਲੀਵਾਲ ਵਿਖੇ ਦਰਜ ਕੀਤਾ ਗਿਆ।
ਫੋਟੋ ਕੈਪਸ਼ਨ-ਫੜੇ ਗਏ ਦੋਸ਼ੀ ਨਾਲ ਪੁਲਿਸ ਪਾਰਟੀ

error: Content is protected !!