Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਰਨਾਲੇ ਦੇ ਠੇਕੇਦਾਰ ਕਹਿੰਦੇ….ਜੇ ਸਾਡੇ ਪੈਸੇ ਸਾਨੂੰ ਨਹੀਂ ਮਿਲਦੇ ਤਾਂ ਪੈਸੇ ਜਾਂਦੇ ਕਿੱਥੇ ਨੇ…!

- ਠੇਕੇਦਾਰਾਂ ਦਾ 40 ਕਰੋੜ ਦੱਬੀ ਬੈਠਾ ਹੈ ਨਗਰ ਨਿਗਮ, ਠੇਕੇਦਾਰਾਂ ਨੇ ਦਿੱਤਾ ਧਰਨਾ

Nirmal Pandori by Nirmal Pandori
02/23/2026
in ਬਰਨਾਲਾ ਆਸ-ਪਾਸ
Reading Time: 1 min read
A A
0
ਬਰਨਾਲੇ ਦੇ ਠੇਕੇਦਾਰ ਕਹਿੰਦੇ….ਜੇ ਸਾਡੇ ਪੈਸੇ ਸਾਨੂੰ ਨਹੀਂ ਮਿਲਦੇ ਤਾਂ ਪੈਸੇ ਜਾਂਦੇ ਕਿੱਥੇ ਨੇ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ ,23 ਫਰਵਰੀ (ਨਿਰਮਲ ਸਿੰਘ ਪੰਡੋਰੀ)-

-ਨਗਰ ਨਿਗਮ ਬਰਨਾਲਾ ਦੇ ਠੇਕੇਦਾਰਾਂ ਨੇ ਆਪਣੀ 40 ਕਰੋੜ ਦੇ ਲੱਗਭੱਗ ਬਕਾਇਆ ਰਾਸ਼ੀ ਜਾਰੀ ਨਾ ਹੋਣ ਦੇ ਰੋਸ ਵਜੋਂ ਨਗਰ ਨਿਗਮ ਦਫ਼ਤਰ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਕਰ ਰਹੇ ਠੇਕੇਦਾਰ ਅਮਨਦੀਪ ਸਿੰਘ ਵਿੱਕੀ ਅਤੇ ਬਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਨਗਰ ਕੌਂਸਲ ਸਮੇਂ ਉਹਨਾਂ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਵਿਕਾਸ ਕਾਰਜ ਕੀਤੇ ਸਨ ਨਗਰ ਨਿਗਮ ਦਾ ਗਠਨ ਹੋਏ ਲੱਗਭੱਗ ਤਿੰਨ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਪ੍ਰੰਤੂ ਹੁਣ ਤੱਕ ਉਹਨਾਂ ਨੂੰ ਕੀਤੇ ਗਏ ਵਿਕਾਸ ਕਾਰਜਾਂ ਦਾ ਭੁਗਤਾਨ ਜਾਰੀ ਨਹੀਂ ਕੀਤਾ ਗਿਆ ਜੋ ਲੱਗਭੱਗ 40 ਕਰੋੜ ਰੁਪਏ ਬਣਦਾ ਹੈ। ਠੇਕੇਦਾਰਾਂ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਦੇ ਕੰਮ ਦਾ ਭੁਗਤਾਨ ਨਾ ਹੋਣ ਕਾਰਨ ਉਹਨਾਂ ਨੂੰ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੋਂ ਤੱਕ ਕਿ ਮਜ਼ਦੂਰਾਂ ਵੀ ਨੂੰ ਵੀ ਸਮੇਂ ਸਿਰ ਕੰਮ ਦੇ ਪੈਸੇ ਦੇਣੇ ਮੁਸ਼ਕਿਲ ਹੋ ਰਹੇ ਹਨ। ਉਹਨਾਂ ਦੋਸ਼ ਲਾਇਆ ਕਿ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੰਬੰਧਤ ਅਧਿਕਾਰੀਆਂ ਨੂੰ ਬਕਾਇਆ ਜਾਰੀ ਕਰਨ ਸਬੰਧੀ ਗੁਹਾਰ ਲਗਾ ਰਹੇ ਹਨ ਪ੍ਰੰਤੂ ਉਹਨਾਂ ਦੀ ਕਿਤੇ ਵੀ ਕੋਈ ਗੱਲਬਾਤ ਨਹੀਂ ਸੁਣੀ ਜਾ ਰਹੀ। ‌ ਠੇਕੇਦਾਰਾਂ ਨੇ ਦੱਸਿਆ ਕਿ ਉਹ ਪਿਛਲੇ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੂੰ ਮਿਲੇ ਸਨ ਜਿਨਾਂ ਨੇ ਉਹਨਾਂ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਹੋਏ ਕੁਝ ਦਿਨਾਂ ‘ਚ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰੰਤੂ ਉਸ ਤੋਂ ਬਾਅਦ ਉਹਨਾਂ ਦੀ ਬਦਲੀ ਹੋ ਗਈ ਅਤੇ ਹੁਣ ਉਹ ਨਵੇਂ ਡਿਪਟੀ ਕਮਿਸ਼ਨਰ ਨੂੰ ਵੀ ਮਿਲੇ ਹਨ ਪਰੰਤੂ ਉਹਨਾਂ ਨੂੰ ਹੁਣ ਵੀ ਭਰੋਸਾ ਹੀ ਮਿਲਿਆ ਹੈ ਜਦ ਕਿ ਉਹਨਾਂ ਨੂੰ ਭਰੋਸਾ ਨਹੀਂ ਬਲਕਿ ਪੈਸੇ ਚਾਹੀਦੇ ਹਨ। ‌

                                                                                ਠੇਕੇਦਾਰਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਉਹਨਾਂ ਨੂੰ 40 ਕਰੋੜ ਰੁਪਏ ਦਾ ਬਕਾਇਆ ਜਾਰੀ ਨਹੀਂ ਕੀਤਾ ਜਾਂਦਾ ਉਹ ਸ਼ਹਿਰ ਵਿੱਚ ਕੋਈ ਵੀ ਵਿਕਾਸ ਕਾਰਜ ਸ਼ੁਰੂ ਨਹੀਂ ਕਰਵਾਉਣਗੇ। ਠੇਕੇਦਾਰਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਇਸ ਆਰਥਿਕ ਸਮੱਸਿਆ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ‌ ਧਰਨੇ ‘ਤੇ ਬੈਠੇ ਠੇਕੇਦਾਰ ਸ਼ਿਵ ਕੁਮਾਰ, ਲਵ ਸਹੌਰੀਆ, ਬੀਰਬਲ ਦਾਸ ਗੋਇਲ, ਸ਼ੀਤਲ, ਜਰਨੈਲ ਸਿੰਘ, ਕਾਲਾ ਧਨੌਲਾ, ਡਿੰਪਲ, ਮਲਕੀਤ ਸਿੰਘ ਮੀਤਾ, ਵਰਿੰਦਰ ਹੈਪੀ, ਦਿਨੇਸ਼ ਸਿੰਗਲਾ, ਸਾਹਿਲ ਬਾਂਸਲ ਅਤੇ ਅਰਸ਼ਦੀਪ ਮਿੱਤਲ ਸਹਿਤ ਕਈ ਹੋਰ ਠੇਕੇਦਾਰਾਂ ਨੇ ਬਕਾਇਆ ਰਾਸ਼ੀ ਜਲਦੀ ਜਾਰੀ ਕਰਨ ਦੀ ਮੰਗ ਕੀਤੀ। ਨਗਰ ਨਿਗਮ ਦਫ਼ਤਰ ਦੇ ਵੇਹੜੇ ਠੇਕੇਦਾਰਾਂ ਦੇ ਧਰਨੇ ਦੌਰਾਨ ਨਗਰ ਨਿਗਮ ‘ਚ ਹਲਚਲ ਵੇਖੀ ਗਈ।‌ ਇੱਕ ਠੇਕੇਦਾਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਉਹਨਾਂ ਨੂੰ ਬਰਨਾਲੇ ਦੇ ਸੱਤਾਧਾਰੀ ਆਗੂ ਫੋਨ ਕਰ ਰਹੇ ਹਨ ਕਿ ਧਰਨਾ ਚੁੱਕ ਦੇਵੋ ਪ੍ਰੰਤੂ ਇਹ ਆਗੂ ਉਹਨਾਂ ਦੀ ਬਕਾਇਆ ਰਾਸ਼ੀ ਸਬੰਧੀ ਕੋਈ ਜ਼ਿੰਮੇਵਾਰੀ ਨਹੀਂ ਲੈ ਰਹੇ। ਠੇਕੇਦਾਰ ਨੇ ਦੱਸਿਆ ਕਿ ਇੱਕ ਵੱਡੇ ਸੱਤਾਧਾਰੀ ਆਗੂ ਨੇ ਕਿਹਾ ਕਿ ਠੇਕੇਦਾਰਾਂ ਦੇ ਧਰਨੇ ਕਾਰਨ ਵਿਕਾਸ ਕਾਰਜ ਠੱਪ ਹੋਣਗੇ ਅਤੇ ਉਨਾਂ ਦੀ ਪਾਰਟੀ ਦਾ ਅਕਸ ਖਰਾਬ ਹੋਵੇਗਾ, ਜਦੋਂ ਠੇਕੇਦਾਰ ਨੇ ਆਗੂ ਨੂੰ ਸਵਾਲ ਕੀਤਾ ਕਿ ਤੁਹਾਨੂੰ ਮਜ਼ਦੂਰਾਂ ਦੇ ਠੰਡੇ ਚੁੱਲਿਆਂ ਨਾਲੋਂ ਪਾਰਟੀ ਦੇ ਕਸ ਦਾ ਜ਼ਿਆਦਾ ਫਿਕਰ ਹੈ…ਤਾਂ ਸੱਤਾਧਾਰੀ ਆਗੂ ਫੋਨ ਕੱਟ ਗਿਆ। ਧਰਨੇ ‘ਤੇ ਬੈਠੇ ਠੇਕੇਦਾਰਾਂ ਨੇ ਸਵਾਲ ਵੀ ਕੀਤਾ ਕਿ ਜੇਕਰ ਉਹਨਾਂ ਦੁਆਰਾ ਕੀਤੇ ਕੰਮ ਦੇ ਪੈਸੇ ਉਹਨਾਂ ਨੂੰ ਨਹੀਂ ਮਿਲਦੇ ਤਾਂ ਪੈਸੇ ਜਾਂਦੇ ਕਿੱਥੇ ਹਨ ?
ਫੋਟੋ ਕੈਪਸ਼ਨ- ਨਗਰ ਨਿਗਮ ਬਰਨਾਲਾ ਦੇ ਵਿਹੜੇ ਧਰਨੇ ‘ਤੇ ਬੈਠੇ ਠੇਕੇਦਾਰ

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

Barnala Breaking news…ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

04/16/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਬਰਨਾਲੇ ਦੀਆਂ ਬੀਬੀਆਂ 1000 ਰੁਪਏ ਵਾਲੀ ਯੋਜਨਾ ਦੇ ਪਾਇਲਟ ਪ੍ਰੋਜੈਕਟ ਤੋਂ ਬਾਹਰ…ਅਜੇ ਕਰਨੀ ਪਵੇਗੀ ਹੋਰ ਉਡੀਕ

04/15/2026
AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ

AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ

04/14/2026
Load More
Tags: #barnalanews#malwanews #newsupdate #dailyupdate#punjabnews
Previous Post

ਪਿੰਡ ਸਹਿਜੜਾ ਵਿੱਚ ਨਵਾਂ ਪਾਰਕ ਬਣਾਉਣ ਲਈ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ

Next Post

ਠੀਕਰੀਵਾਲਾ ਸਕੂਲ ਦੀ ਵਿਦਿਆਰਥਣ ਦਾ ਰੋਲ ਨੰਬਰ ਰੋਕੇ ਜਾਣ ਦੇ ਮਾਮਲੇ ‘ਚ ਕਥਿਤ ਰਾਜ਼ੀਨਾਮੇ ਦੀ ਚਰਚਾ

Nirmal Pandori

Nirmal Pandori

Related Posts

…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

Barnala Breaking news…ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

by Nirmal Pandori
04/16/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਬਰਨਾਲਾ ਆਸ-ਪਾਸ

ਬਰਨਾਲੇ ਦੀਆਂ ਬੀਬੀਆਂ 1000 ਰੁਪਏ ਵਾਲੀ ਯੋਜਨਾ ਦੇ ਪਾਇਲਟ ਪ੍ਰੋਜੈਕਟ ਤੋਂ ਬਾਹਰ…ਅਜੇ ਕਰਨੀ ਪਵੇਗੀ ਹੋਰ ਉਡੀਕ

by Nirmal Pandori
04/15/2026
AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ
ਬਰਨਾਲਾ ਆਸ-ਪਾਸ

AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ

by Nirmal Pandori
04/14/2026
ਬਰਨਾਲਾ ਦੇ AAP ਆਗੂ ਨੇ ਥਾਰ ਗੱਡੀ ਨਾਲ ਇੱਕ ਮਜ਼ਦੂਰ ਦਰੜਤਾ…ਹੋਈ ਮੌਤ
ਬਰਨਾਲਾ ਆਸ-ਪਾਸ

ਬਰਨਾਲਾ ਦੇ AAP ਆਗੂ ਨੇ ਥਾਰ ਗੱਡੀ ਨਾਲ ਇੱਕ ਮਜ਼ਦੂਰ ਦਰੜਤਾ…ਹੋਈ ਮੌਤ

by Nirmal Pandori
04/14/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਖੇਤ ਖਾ ਰਹੀ ਵਾੜ…ਸਕੂਲਾਂ ਨੂੰ ਗਰਾਂਟਾਂ ਵੰਡਣ ਵਾਲੇ ਅਧਿਆਪਕ ‘ਤੇ ਲੱਗੇ ਗਰਾਂਟਾਂ ‘ਚ ਘਪਲੇਬਾਜ਼ੀ ਦੇ ਦੋਸ਼

by Nirmal Pandori
04/11/2026
ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਦੇ ਬੱਚਿਆਂ ਨੇ ਕੀਤੇ ਇਤਿਹਾਸਕ, ਧਾਰਮਿਕ ਸਥਾਨਾਂ ਦੇ ਦਰਸ਼ਨ
ਬਰਨਾਲਾ ਆਸ-ਪਾਸ

ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਦੇ ਬੱਚਿਆਂ ਨੇ ਕੀਤੇ ਇਤਿਹਾਸਕ, ਧਾਰਮਿਕ ਸਥਾਨਾਂ ਦੇ ਦਰਸ਼ਨ

by Nirmal Pandori
04/08/2026
Load More
Next Post
ਅੱਠਵੀਂ ਦੀ ਪ੍ਰੀਖਿਆ ਦੇਣ ਤੋਂ ਵਾਂਝੀ ਰਹੀ ਵਿਦਿਆਰਥਣ ਮਾਪਿਆਂ ਸਮੇਤ DC ਦਫ਼ਤਰ ਅੱਗੇ ਧਰਨੇ ‘ਤੇ ਬੈਠੀ….!

ਠੀਕਰੀਵਾਲਾ ਸਕੂਲ ਦੀ ਵਿਦਿਆਰਥਣ ਦਾ ਰੋਲ ਨੰਬਰ ਰੋਕੇ ਜਾਣ ਦੇ ਮਾਮਲੇ 'ਚ ਕਥਿਤ ਰਾਜ਼ੀਨਾਮੇ ਦੀ ਚਰਚਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮਾਸਟਰ ਦੇ ਮੁੰਡੇ ਨੇ ਸੂਲੀ ‘ਤੇ ਟੰਗੇ ਮਾਸਟਰ…300 ਕਿਲੋਮੀਟਰ ਤੱਕ ਦੂਰ ਬਣਾਏ PSTET ਪ੍ਰੀਖਿਆ ਦੇ ਸੈਂਟਰ

Barnala Breaking news…ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!

MP ਅੰਮ੍ਰਿਤਪਾਲ ਸਿੰਘ ਨੂੰ ਅਜੇ ਡਿਬਰੂਗੜ੍ਹ ਦੀ ਜੇਲ੍ਹ ‘ਚ ਹੀ ਰੱਖੋ…ਪੰਜਾਬ ਦੀ ਕੇਂਦਰ ਨੂੰ ਗੁਹਾਰ

ਮਹਿਲਾ ASI ਦੀ ਦਰਿੰਦਗੀ….ਪੰਜ ਸਾਲ ਦੀ ਬੱਚੀ ਦੇ ਹੱਥ ਪੈਰ ਬੰਨ੍ਹ ਕੇ ਧੁੱਪੇ ਸੁੱਟ ਦਿੱਤਾ

AAP ‘ਚ ਮੱਚੀ ਤਰਥੱਲੀ…ਲਵਲੀ ਯੂਨੀਵਰਸਿਟੀ ਵਾਲਿਆਂ ਦੇ ਘਰ ਅਤੇ ਟਿਕਾਣਿਆਂ ‘ਤੇ ED ਦੀ ਛਾਪੇਮਾਰੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend