Skip to main content

Gee 98News

ਅੱਜ ਬਰਨਾਲਾ ‘ਚ ਹੋਵੇਗੀ ਕਾਂਗਰਸ ਦੀ ਮਹਾਂ ਰੈਲੀ….ਰਾਹੁਲ ਗਾਂਧੀ ਤੇ ਖੜਗੇ ਕਰਨਗੇ ਸ਼ਮੂਲੀਅਤ

ਬਰਨਾਲਾ,28 ਫਰਵਰੀ (ਨਿਰਮਲ ਸਿੰਘ ਪੰਡੋਰੀ)-

-ਪੰਜਾਬ ਕਾਂਗਰਸ ਦੀ ਅੱਜ ਬਰਨਾਲਾ ਦੀ ਅਨਾਜ ਮੰਡੀ ‘ਚ ਮਹਾਂਰੈਲੀ ਹੋ ਰਹੀ ਹੈ ਜਿਸ ਵਿੱਚ ਕਾਂਗਰਸ ਤੇ ਰਾਸ਼ਟਰੀ ਪ੍ਰਧਾਨ ਮਲਿਕੁਰਜਨ ਖੜਗੇ ਅਤੇ ਸੀਨੀਅਰ ਆਗੂ ਰਾਹੁਲ ਰਾਹੁਲ ਗਾਂਧੀ ਪੁੱਜ ਰਹੇ ਹਨ। ਕਾਂਗਰਸ ਨੇ ਆਪਣੀ ਇਸ ਵਿਸ਼ਾਲ ਰੈਲੀ ਨੂੰ ਮਨਰੇਗਾ ਮਜ਼ਦੂਰ ਕਿਸਾਨ ਬਚਾਓ ਰੈਲੀ ਦਾ ਨਾਮ ਦਿੱਤਾ ਹੈ। ਸਿਆਸੀ ਮਾਹਰਾਂ ਵੱਲੋਂ ਕਾਂਗਰਸ ਦੀ ਇਸ ਰੈਲੀ ਨੂੰ ਮਿਸ਼ਨ 2017 ਦਾ ਬਿਗਲ ਮੰਨਿਆ ਜਾ ਰਿਹਾ ਹੈ। ਰੈਲੀ ਨੂੰ ਕਾਮਯਾਬ ਬਣਾਉਣ ਲਈ ਕਾਂਗਰਸ ਨੇ ਆਪਣੀ ਪੂਰੀ ਤਾਕਤ ਲਗਾਈ ਹੋਈ ਹੈ। ਕਾਂਗਰਸ ਪਾਰਟੀ ਨੇ ਆਪਣੀ ਇਸ ਮਹਾਂ ਰੈਲੀ ਵਿੱਚ ਲਗਭਗ 1000 ਬੱਸਾਂ ਰਾਹੀਂ 50000 ਦੇ ਕਰੀਬ ਇਕੱਠ ਕਰਨ ਦਾ ਟੀਚਾ ਰੱਖਿਆ ਹੈ। ਕਾਂਗਰਸ ਨੇ ਰਣਨੀਤਕ ਅਤੇ ਰਾਜਨੀਤਿਕ ਪੱਖ ਤੋਂ ਹੀ ਮਾਲਵਾ ਖੇਤਰ ਦੇ ਅਹਿਮ ਸ਼ਹਿਰ ਬਰਨਾਲਾ ਨੂੰ ਇਸ ਰੈਲੀ ਲਈ ਚੁਣਿਆ ਹੈ। ਬਰਨਾਲਾ ਖੇਤਰ ਕਿਸਾਨ ਮਜ਼ਦੂਰ ਅੰਦੋਲਨਾਂ ਦਾ ਅਹਿਮ ਕੇਂਦਰ ਰਿਹਾ ਹੈ, ਜਿੱਥੇ ਕਾਂਗਰਸ ਆਪਣੀ ਮਹਾਂ ਰੈਲੀ ਦੇ ਜ਼ਰੀਏ ਕਈ ਨਿਸ਼ਾਨੇ ਸਾਧਨ ਦਾ ਯਤਨ ਕਰੇਗੀ। ਕਾਂਗਰਸ ਪਾਰਟੀ ਆਪਣੀ ਇਸ ਰੈਲੀ ਰਾਹੀਂ ਕਿਸਾਨਾਂ ਤੇ ਮਜ਼ਦੂਰਾਂ ਦੇ ਵਿਚਕਾਰ ਆਪਣੀ ਪਕੜ ਮਜਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ‌ ਕਿਸਾਨ ਵਰਗ ਤੇ ਮਜ਼ਦੂਰ ਵਰਗ ਵਿੱਚ ਭਾਰਤ ਅਮਰੀਕਾ ਟ੍ਰੇਡ ਡੀਲ ਅਤੇ ਮਨਰੇਗਾ ਕਾਨੂੰਨ ਵਿੱਚ ਵੱਡੀ ਤਬਦੀਲੀ ਤੋਂ ਬਾਅਦ ਕੇਂਦਰ ਦੀ ਭਾਜਪਾ ਦੇ ਖ਼ਿਲਾਫ਼ ਰੋਸ ਦੀ ਲਹਿਰ ਹੈ, ਜਿਸ ਕਰਕੇ ਕਾਂਗਰਸ ਪਾਰਟੀ ਕਿਸਾਨ ਤੇ ਮਜ਼ਦੂਰਾਂ ਦੀ ਹਾਮੀ ਬਣਨ ਦਾ ਯਤਨ ਕਰ ਰਹੀ ਹੈ। ਇੱਥੇ ਇਹ ਵੀ ਧਿਆਨ ਰਹੇ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਕਾਂਗਰਸ ਦੇ ਆਗੂਆਂ ਵਿੱਚ ਗੁੱਟਬੰਦੀ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਕਾਂਗਰਸ ਆਪਣੀ ਇਸ ਰੈਲੀ ਰਾਹੀਂ ਇੱਕ ਜੁੱਟਤਾ ਦਾ ਪ੍ਰਗਟਾਵਾ ਵੀ ਕਰੇਗੀ ਪੰਜਾਬ ਦੇ ਸਾਰੇ ਆਗੂ ਇੱਕੋ ਮੰਚ ‘ਤੇ ਇਕੱਠੇ ਹੋਣਗੇ। ਬਰਨਾਲਾ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਚ ਸੱਤਾਧਾਰੀ ਪਾਰਟੀ ਨੂੰ ਧੋਬੀ ਪਟਕਾ ਮਾਰਨ ਵਾਲੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਲੋਕਪ੍ਰਿਅਤਾ ਸਦਕਾ ਬਰਨਾਲਾ ਖੇਤਰ ਦੇ ਲੋਕਾਂ ‘ਚ ਰੈਲੀ ਪ੍ਰਤੀ ਉਤਸ਼ਾਹ ਵੇਖਿਆ ਜਾ ਰਿਹਾ ਹੈ
ਬਹਰਰਾਲ ! ਪੰਜਾਬ ਕਾਂਗਰਸ ਦੀ ਅੱਜ ਦੀ ਇਸ ਮਹਾਂ ਰੈਲੀ ‘ਤੇ ਸਭ ਦੀਆਂ ਨਜ਼ਰਾਂ ਟਿੱਕੀਆਂ ਰਹਿਣਗੀਆਂ।

error: Content is protected !!