Skip to main content

Gee 98News

ਮਹਿਲ ਕਲਾਂ ਵਿਖੇ ਵਿੱਚ 21 ਮਾਰਚ ਨੂੰ ਸਵੇਰੇ 9 ਵਜੇ ਅਦਾ ਹੋਵੇਗੀ ਈਦ-ਉਲ-ਫਿਤਰ ਦੀ ਨਮਾਜ਼

ਮਹਿਲ ਕਲਾਂ, 20 ਮਾਰਚ (ਜਸਵੰਤ ਸਿੰਘ ਲਾਲੀ)-

ਰਮਜ਼ਾਨ ਮੁਬਾਰਕ ਦੇ ਪਵਿੱਤਰ ਮਹੀਨੇ ਦੇ 30 ਰੋਜ਼ੇ ਪੂਰੇ ਹੋਣ ਉਪਰੰਤ 21 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਈਦ-ਉਲ-ਫਿਤਰ ਦੀ ਨਮਾਜ਼ ਈਦਗਾਹ ਮਹਿਲ ਕਲਾਂ ਵਿਖੇ ਅਦਾ ਕੀਤੀ ਜਾਵੇਗੀ। ਮਸਜਿਦ ਦੇ ਮੌਲਵੀ ਕਾਰੀ ਅਜੂਬ ਖਾਨ ਵੱਲੋਂ ਇਹ ਨਮਾਜ਼ ਅਦਾ ਕਰਵਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਮਿੱਠੂ ਮੁਹੰਮਦ ਨੇ ਦੱਸਿਆ ਕਿ ਮਹਿਲ ਕਲਾਂ ਇਲਾਕੇ ਦੇ ਆਸ-ਪਾਸ ਲਗਭਗ 20 ਤੋਂ 25 ਪਿੰਡਾਂ ਦੇ ਮੁਸਲਿਮ ਭਾਈਚਾਰੇ ਦੇ ਲੋਕ ਮਹਿਲ ਕਲਾਂ ਦੀ ਈਦਗਾਹ ਵਿਖੇ ਇਕੱਠੇ ਹੋ ਕੇ ਈਦ-ਉਲ-ਫਿਤਰ ਦੀ ਨਮਾਜ਼ ਅਦਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਿਰਕਤ ਕਰਨਗੇ।
ਉਨ੍ਹਾਂ ਹੋਰ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਆਗੂ ਵੀ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦੇਣਗੇ। ਉਨ੍ਹਾਂ ਕਿਹਾ ਕਿ ਈਦ ਦੀ ਨਮਾਜ਼ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ, ਮਸਜਿਦ ਕਮੇਟੀ, ਗਊਸ਼ਾਲਾ ਪ੍ਰਬੰਧਕ ਕਮੇਟੀ, ਮੰਦਰ ਕਮੇਟੀ, ਦੁਕਾਨਦਾਰ ਯੂਨੀਅਨ ਅਤੇ ਹੋਰ ਵੱਖ-ਵੱਖ ਸੰਸਥਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਮੁਬਾਰਕ ਕਹਿਣਗੇ, ਜਿਸ ਨਾਲ ਆਪਸੀ ਪਿਆਰ ਤੇ ਸਾਂਝ ਹੋਰ ਮਜ਼ਬੂਤ ਹੋਵੇਗੀ।

error: Content is protected !!