ਚੰਡੀਗੜ੍ਹ ,28 ਮਾਰਚ , Gee98 news service-
-ਭਾਰਤੀ ਫੌਜ ਵੱਲੋਂ ਵੇਰਕਾ ਦੇ ਦੁੱਧ ਦੇ ਪਾਊਡਰ ਦੇ ਸੈਂਪਲ ਫੇਲ ਹੋਣ ਕਰਕੇ ਦੁੱਧ ਪਾਊਡਰ ਦੇ ਸਪਲਾਈ ਆਰਡਰ ਰੱਦ ਕੀਤੇ ਜਾਣ ਤੋਂ ਬਾਅਦ ਸਰਕਾਰ ਨੇ ਤਿੰਨ ਅਧਿਕਾਰੀਆਂ ‘ਤੇ ਸਖ਼ਤ ਕਾਰਵਾਈ ਕੀਤੀ ਹੈ। ਪੰਜਾਬ ਸਰਕਾਰ ਨੇ ਲੁਧਿਆਣਾ ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਦਲਜੀਤ ਸਿੰਘ ਸਮੇਤ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹਨਾਂ ਅਧਿਕਾਰੀਆਂ ਦੀ ਮੁਅੱਤਲੀ ਦੇ ਹੁਕਮ ਐਮਡੀ ਰਾਹੁਲ ਗੁਪਤਾ ਵੱਲੋਂ ਜਾਰੀ ਕੀਤੇ ਗਏ ਹਨ। ਦੱਸ ਦੇਈਏ ਕਿ ਭਾਰਤੀ ਫੌਜ ਨੇ ਵੇਰਕਾ ਮਿਲਕ ਪਲਾਂਟ ਵੱਲੋਂ ਭੇਜੇ ਗਏ ਦੁੱਧ ਦੇ ਪਾਊਡਰ ਦੇ ਲੱਗਭੱਗ 125 ਮੀਟ੍ਰਿਕ ਟਨ ਖੇਪ ਰੱਦ ਕਰ ਦਿੱਤੀ ਸੀ ਜਿਸ ਦਾ ਕਾਰਨ ਘਟੀਆ ਗੁਣਵੱਤਾ ਦੱਸਿਆ ਗਿਆ ਹੈ। ਫੌਜ ਨੇ ਇੱਕ ਪੱਤਰ ਲਿਖ ਕੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਦੁੱਧ ਪਾਊਡਰ ਦੀ ਇਹ ਖੇਪ ਵਾਪਸ ਨਾ ਚੁੱਕੀ ਗਈ ਤਾਂ ਇਸ ਨੂੰ ਅਧਿਕਾਰੀਆਂ ਦੀ ਕਮੇਟੀ ਵੱਲੋਂ ਨਸ਼ਟ ਕੀਤਾ ਜਾਵੇਗਾ। ਇਸ ਮਾਮਲੇ ਨੇ ਵੇਰਕਾ ਦਾ ਅਕਸ ਪੂਰੀ ਤਰ੍ਹਾਂ ਖਰਾਬ ਕਰ ਦਿੱਤਾ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਹ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ। ਹੁਣ ਸਵਾਲ ਉਠਣੇ ਸੁਭਾਵਿਕ ਹੀ ਹਨ ਕਿ ਜੇਕਰ ਮੁੱਠ ਮੁੱਖ ਮੰਤਰੀ ਦੇ ਆਪਣੇ ਵਿਭਾਗ ਦੇ ਉਤਪਾਦਾਂ ਦੀ ਗੁਣਵੱਤਾ ਨੂੰ ਭਾਰਤੀ ਫੌਜ ਇਨਕਾਰ ਰਹੀ ਹੈ ਤਾਂ ਬਾਕੀ ਵਿਭਾਗਾਂ ਦੀ ਕਾਰਜਗਾਰੀ ਦਾ ਰੱਬ ਹੀ ਰਾਖਾ ਹੋਵੇਗਾ।










