Skip to main content

Gee 98News

ਖਾਲਿਸਤਾਨੀ ਝੰਡੇ ਲਹਿਰਾਉਣ ‘ਤੇ ਪਾਬੰਦੀ….ਕੈਨੇਡਾ ਦੀ ਸੰਸਦ ਨੇ ਕੀਤਾ ਬਿੱਲ ਪਾਸ

ਚੰਡੀਗੜ੍ਹ ,28 ਮਾਰਚ , Gee98 news service

-ਕੈਨੇਡਾ ਤੋਂ ਖਾਲਿਸਤਾਨੀ ਗਤੀਵਿਧੀਆਂ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕੈਨੇਡਾ ਦੀ ਸੰਸਦ ਨੇ ਖਾਲਿਸਤਾਨੀ ਗਤੀਵਿਧੀਆਂ ‘ਤੇ ਰੋਕ ਲਗਾਉਣ ਸਬੰਧੀ ਇੱਕ ਬਿੱਲ ਸੰਸਦ ਵਿਚ ਪਾਸ ਕੀਤਾ ਹੈ। ‌ ਇਸ ਬਿੱਲ ਦੇ ਅਨੁਸਾਰ ਹੁਣ ਕੈਨੇਡਾ ‘ਚ ਖਾਲਿਸਤਾਨੀ ਝੰਡੇ ਅਤੇ ਹੋਰ ਸਮੱਗਰੀ ਦੇ ਪ੍ਰਦਰਸ਼ਨ ਨੂੰ ਗ਼ੈਰ ਕਾਨੂੰਨੀ ਮੰਨਿਆ ਜਾਵੇਗਾ ਅਤੇ ਧਾਰਮਿਕ ਸਥਾਨਾਂ ਦੇ ਬਾਹਰ ਲੋਕਾਂ ਨੂੰ ਡਰਾਉਣ ਵਰਗੀਆਂ ਕਿਸੇ ਵੀ ਗਤੀਵਿਧੀਆਂ ਨੂੰ ਜੁਰਮ ਦੀ ਪਰਿਭਾਸ਼ਾ ਤਹਿਤ ਲਿਆਂਦਾ ਗਿਆ ਹੈ। ਕੈਨੇਡਾ ਦੇ ਹੇਠਲੇ ਸਦਨ ਨੇ ਇਹ ਬਿੱਲ ਪਾਸ ਕਰ ਦਿੱਤਾ ਹੈ ਅਤੇ ਹੁਣ ਇਸਨੂੰ ਅੰਤਿਮ ਮਨਜ਼ੂਰੀ ਲਈ ਕੈਨੇਡਾ ਦੀ ਸੈਨੇਟ ਤੋਂ ਭੇਜਿਆ ਜਾਵੇਗਾ,ਹਾਲਾਂਕਿ ਕੰਜ਼ਰਵੇਟਿਵ ਤੇ ਐਨਡੀਪੀ ਪਾਰਟੀ ਨੇ ਨਾਗਰਿਕਾਂ ਦੀ ਆਜ਼ਾਦੀ ਦਾ ਹਵਾਲਾ ਦੇ ਕੇ ਇਸ ਬਿੱਲ ਦਾ ਵਿਰੋਧ ਕੀਤਾ ਸੀ। ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਇਸ ਕਾਨੂੰਨ ਦਾ ਮਕਸਦ ਨਾਗਰਿਕਾਂ ਦੀ ਆਜ਼ਾਦੀ ਦੇ ਨਾਮ ‘ਤੇ ਅੱਤਵਾਦੀ ਗਤੀਵਿਧੀਆਂ ‘ਤੇ ਰੋਕ ਲਗਾਉਣਾ ਹੈ। ਕੈਨੇਡਾ ਦੇ ਹੇਠਲੇ ਸਦਨ ਵੱਲੋਂ ਪਾਸ ਕੀਤਾ ਇਹ ਬਿੱਲ ਖਾਲਿਸਤਾਨੀ ਝੰਡੇ ਲਹਿਰਾਉਣਾ ਤੇ ਖਾਲਿਸਤਾਨੀ ਸਾਹਿਤ ਵੰਡਣ ਤੱਕ ‘ਤੇ ਵੀ ਸਖ਼ਤ ਪਾਬੰਦੀਆਂ ਲਗਾਉਂਦਾ ਹੈ। ਕੈਨੇਡਾ ‘ਚ ਇਹ ਕਾਨੂੰਨ ਲਾਗੂ ਹੋਣ ਤੋਂ ਬਾਅਦ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੀਆਂ ਗਤੀਵਿਧੀਆਂ ਪ੍ਰਭਾਵਿਤ ਹੋਣਗੀਆਂ। ਦੱਸ ਦੇਈਏ ਕਿ ਇਹਨਾਂ ਦੋਵਾਂ ਸੰਗਠਨਾਂ ਨੂੰ ਕੈਨੇਡਾ ਤੇ ਭਾਰਤ ਵਿੱਚ ਪਹਿਲਾਂ ਹੀ ਅੱਤਵਾਦੀ ਸੰਗਠਨ ਐਲਾਨ ਕੀਤਾ ਹੋਇਆ ਹੈ।

error: Content is protected !!