Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

DIG ਭੁੱਲਰ ਰਿਸ਼ਵਤ ਮਾਮਲਾ ਪੰਜਾਬ ਦੇ ਕਈ IAS-IPS ਅਫ਼ਸਰ CBI ਦੀ ਰਾਡਾਰ ‘ਤੇ…ਕਈ ਅਫਸਰਾਂ ਦੀ ਰਿਸ਼ਵਤਪੱਤਰੀ CBI ਕੋਲ

- CBI ਵੱਲੋਂ ਪੰਜਾਬ ਦੇ ਕਈ ਉੱਚ ਅਧਿਕਾਰੀਆਂ ਖ਼ਿਲਾਫ਼ ਮੁੱਢਲੀ ਜਾਂਚ ਸ਼ੁਰੂ

Nirmal Pandori by Nirmal Pandori
03/29/2026
in ਪੰਜਾਬ
Reading Time: 1 min read
A A
0
DIG ਭੁੱਲਰ ਰਿਸ਼ਵਤ ਮਾਮਲਾ ਪੰਜਾਬ ਦੇ ਕਈ IAS-IPS ਅਫ਼ਸਰ CBI ਦੀ ਰਾਡਾਰ ‘ਤੇ…ਕਈ ਅਫਸਰਾਂ ਦੀ ਰਿਸ਼ਵਤਪੱਤਰੀ CBI ਕੋਲ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ 29 ਮਾਰਚ, Gee98 news service-

-ਪੰਜਾਬ ‘ਚ ਅੱਜਕੱਲ CBI ਦੀ ਖ਼ੂਬ ਚਰਚਾ ਹੋ ਰਹੀ ਹੈ। ਅੰਮ੍ਰਿਤਸਰ ਵਿਖੇ ਵੇਅਰ ਹਾਊਸ ਦੇ ਜ਼ਿਲ੍ਹਾ ਅਧਿਕਾਰੀ ਵੱਲੋਂ ਕੀਤੀ ਆਤਮਹੱਤਿਆ ਦੇ ਮਾਮਲੇ ਦੀ CBI ਜਾਂਚ ਕਰਵਾਉਣ ਸਬੰਧੀ ਚਰਚਾ ਦੇ ਦੌਰਾਨ ਹੀ ਸੀਬੀਆਈ ਦੀ ਇੱਕ ਹੋਰ ਮਾਮਲੇ ਵਿੱਚ ਸਰਗਰਮੀ ਸਾਹਮਣੇ ਆ ਰਹੀ ਹੈ। ਕੁਝ ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਹਰਚਰਨ ਸਿੰਘ ਭੁੱਲਰ ਦੇ ਰਿਸ਼ਵਤ ਕਾਂਡ ਦੀ ਜਾਂਚ ਦੇ ਦੌਰਾਨ CBI ਨੇ ਪੰਜਾਬ ਦੇ ਕੁਝ ਹੋਰ IAS-IPS ਅਫ਼ਸਰ ਰਾਡਾਰ ‘ਤੇ ਲਏ ਹਨ। ‌ ਸੂਤਰਾਂ ਅਨੁਸਾਰ ਸੀਬੀਆਈ ਦੀ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਹਰਚਰਨ ਸਿੰਘ ਭੁੱਲਰ ਸੂਬੇ ਦੇ ਕੁਝ ਹੋਰ IAS,IPS ਅਫ਼ਸਰਾਂ ਦੇ ਲਗਾਤਾਰ ਸੰਪਰਕ ਵਿੱਚ ਰਿਹਾ ਹੈ। CBI ਮੰਨ ਰਹੀ ਹੈ ਕਿ ਭੁੱਲਰ ਵੱਲੋਂ ਰਿਸ਼ਵਤ ਲੈ ਕੇ ਲੋਕਾਂ ਦੇ ਕੰਮ ਕਰਵਾਉਣ ਸਬੰਧੀ ਇਨਾ ਅਫ਼ਸਰਾਂ ਨਾਲ ਸੰਪਰਕ ਬਣਾਏ ਹੋ ਸਕਦੇ ਹਨ। ਸੀਬੀਆਈ ਨੇ ਹੁਣ ਇਸ ਮਾਮਲੇ ਦੀ ਮੁੱਢਲੀ ਜਾਂਚ ਆਰੰਭ ਕਰ ਦਿੱਤੀ ਹੈ ਕਿ ਕਿਧਰੇ ਹੋਰ IAS IPS ਅਫ਼ਸਰ ਭੁੱਲਰ ਗਏ ਤੇ ਰਿਸ਼ਵਤ ਦੇ ਗੋਰਖਧੰਦੇ ਵਿੱਚ ਸ਼ਾਮਿਲ ਤਾਂ ਨਹੀਂ ਹਨ। ‌ ਸੂਤਰਾਂ ਅਨੁਸਾਰ ਸੀਬੀਆਈ ਦੀ ਜਾਂਚ ਵਿੱਚ ਇਲੈਕਟ੍ਰਿਕ ਉਪਕਰਨਾਂ ਦੀ ਜਾਂਚ, ਵਟਸਐੱਪ ਚੈਟ, ਪੁੱਛਗਿੱਛ ਤੇ ਹੋਰ ਦਸਤਾਵੇਜ਼ ਦੀ ਜਾਂਚ ਤੋਂ ਭੁੱਲਰ ਦੇ ਕਈ ਹੋਰ ਉਚ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਦੇ ਸਬੂਤ ਸਾਹਮਣੇ ਆਏ ਹਨ।

                                                                 ਸੂਤਰਾਂ ਅਨੁਸਾਰ ਸੀਬੀਆਈ ਨੂੰ ਭੁੱਲਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਪੰਜਾਬ ਦੇ ਕੁਝ ਉੱਚ ਅਧਿਕਾਰੀ ਪਟਿਆਲਾ ਦੇ ਪ੍ਰੋਪਰਟੀ ਡੀਲਰ ਰਾਹੀਂ ਜਾਇਦਾਦ ਵਿੱਚ ਕਰੋੜਾਂ ਦੀ ਇਨਵੈਸਟਮੈਂਟ ਕਰ ਰਹੇ ਹਨ ਜਿਸ ਤੋਂ ਬਾਅਦ ਸੀਬੀਆਈ ਨੇ ਜਾਂਚ ਦੌਰਾਨ ਅਜਿਹੇ 10 IPS ਅਤੇ 4 IAS ਅਫ਼ਸਰਾਂ ਦੀ ਪੈੜ ਨੱਪੀ। ‌CBI ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹਨਾਂ 10 IPS ਅਫ਼ਸਰਾਂ ਵਿੱਚੋਂ 8 ਅਜੇ ਦੀ ਫੀਲਡ ਵਿੱਚ ਵੱਡੇ ਅਹੁਦਿਆਂ ‘ਤੇ ਤਾਇਨਾਤ ਹਨ ਜਦ ਕਿ 2 ਆਈਪੀਐਸ ਪੰਜਾਬ ਪੁਲਿਸ ਦੀ ਅਕੈਡਮੀ ਵਿੱਚ ਤਾਂ ਹਨ। ਜਿਹੜੇ 4 IAS ਅਫਸਰ ਸੀਬੀਆਈ ਦੇ ਰਡਾਰ ‘ਤੇ ਹਨ ਉਹਨਾਂ ਦਾ ਸੰਬੰਧ ਕਿਸੇ ਨਾ ਕਿਸੇ ਤਰੀਕੇ ਨਾਲ ਮੰਡੀ ਗੋਬਿੰਦਗੜ ਨਾਲ ਸਾਹਮਣੇ ਆ ਰਿਹਾ ਹੈ। ਸੂਤਰਾਂ ਅਨੁਸਾਰ CBI ਨੇ ਪਟਿਆਲਾ ਦੇ ਪ੍ਰੋਪਰਟੀ ਡੀਲਰ ਦੇ ਪਟਿਆਲਾ ਅਤੇ ਲੁਧਿਆਣਾ ਟਿਕਾਣਿਆਂ ਤੋਂ ਰੇਡ ਕਰਕੇ ਕੁਝ ਅਹਿਮ ਦਸਤਾਵੇਜ਼ ਵੀ ਕਬਜ਼ੇ ਵਿੱਚ ਲਏ ਹਨ। ਇਸ ਤੋਂ ਇਲਾਵਾ ਸੀਬੀਆਈ ਨੇ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤੀ ਰਿਪੋਰਟ ਵਿੱਚ ਇਹ ਜ਼ਿਕਰ ਵੀ ਕੀਤਾ ਹੈ ਕਿ ਹਰਚਰਨ ਸਿੰਘ ਭੁੱਲਰ ਦੇ ਵਿਚੋਲੇ ਕ੍ਰਿਸ਼ਨਾ ਦੇ ਮੋਬਾਈਲ ਅਤੇ ਹੋਰ ਦਸਤਾਵੇਜ਼ਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਕ੍ਰਿਸ਼ਨਾ ਕਈ ਹੋਰ ਅਧਿਕਾਰੀਆਂ ਦੀ ਕੁਰੱਪਟ ਡੀਲਿੰਗ ਵਿੱਚ ਵੀ ਸ਼ਾਮਿਲ ਰਿਹਾ ਹੈ। CBI ਦਾ ਕਹਿਣਾ ਹੈ ਕਿ ਕ੍ਰਿਸ਼ਨਾ ਸ਼ਾਰਦਾ ਉੱਚੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਸਿਰਫ਼ ਕੇਸਾਂ ਦੀ ਜਾਂਚ ਨੂੰ ਪ੍ਰਭਾਵਿਤ ਹੀ ਨਹੀਂ ਕਰਦਾ ਸੀ ਸਗੋਂ ਬਦਲੀਆਂ-ਨਿਯੁਕਤੀਆਂ, ਅਸਲਾ ਲਾਇਸੰਸ, ਐਫਆਈਆਰ ਦਰਜ ਕਰਵਾਉਣ ਅਤੇ ਪਹਿਲਾਂ ਤੋਂ ਦਰਜ ਹੋਈਆਂ ਐਫਆਈਆਰ ਰੱਦ ਕਰਵਾਉਣ ਲਈ ਵੀ ਕੰਮ ਕਰਦਾ ਸੀ। ਸੂਤਰਾਂ ਅਨੁਸਾਰ ਸੀਬੀਆਈ ਕੋਲ 50 ਦੇ ਲੱਗਭੱਗ ਅਜਿਹੇ ਹੋਰ IAS-IPS ਅਧਿਕਾਰੀਆਂ ਦੀ ਸੂਚੀ ਹੈ ਜਿਨਾਂ ਤੋਂ ਕ੍ਰਿਸ਼ਨਾ ਰਿਸ਼ਵਤ ਦੇ ਬਦਲੇ ਇਹ ਕੰਮ ਕਰਵਾਉਂਦਾ ਸੀ। ਬਹਰਹਾਲ ! ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਕ੍ਰਿਸ਼ਨਾ ਸ਼ਾਰਦਾ ਦੇ ਮਾਮਲੇ ਦੀ ਜਾਂਚ ਦੌਰਾਨ ਪੰਜਾਬ ਦੇ ਕਈ ਹੋਰ IAS IPS ਅਫ਼ਸਰਾਂ ਦੀ ਚਿੰਤਾ ਲਗਾਤਾਰ ਵਧੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ ‘ਚ ਕਈ ਹੋਰ ਹੈਰਾਨੀਜਨਕ ਖੁਲਾਸੇ ਵੀ ਸਾਹਮਣੇ ਆ ਸਕਦੇ ਹਨ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਹਾਈਕੋਰਟ ਦਾ ਡੰਡਾ…ਕੋਰਟ ਅਬਜ਼ਰਵਰ ਕਰਨਗੇ ਵੋਟਿੰਗ ਦੀ ਨਿਗਰਾਨੀ

05/26/2026
… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ

… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ

05/25/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!

ਬੋਲ ਪੰਡੋਰੀ ਦੇ….ਰਾਣੋ ਤੋਂ ਬਚੋ

05/25/2026
Load More
Tags: #barnalanews#punjabnews
Previous Post

ਸਪਾ ਸੈਂਟਰ ਦਾ ਮਾਲਕ ਪੁਲਿਸ ਟੀਮ ਨੂੰ ਸੈਂਟਰ ‘ਚ ਬੰਦ ਕਰਕੇ ਬਾਹਰੋਂ ਜ਼ਿੰਦਾ ਲਗਾ ਕੇ ਹੋਇਆ ਫਰਾਰ

Next Post

ਪਿੰਡ ਫਰਵਾਹੀ ਵਿਖੇ ਤਿੰਨ ਮਜ਼ਦੂਰਾਂ ਦੀ ਮੌਤ ਦੇ ਮਾਮਲੇ ‘ਚ ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ

Nirmal Pandori

Nirmal Pandori

Related Posts

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਹਾਈਕੋਰਟ ਦਾ ਡੰਡਾ…ਕੋਰਟ ਅਬਜ਼ਰਵਰ ਕਰਨਗੇ ਵੋਟਿੰਗ ਦੀ ਨਿਗਰਾਨੀ

by Nirmal Pandori
05/26/2026
… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ
ਪੰਜਾਬ

… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ

by Nirmal Pandori
05/25/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ….ਰਾਣੋ ਤੋਂ ਬਚੋ

by Nirmal Pandori
05/25/2026
ਅਮਰੀਕਾ ਜਾਣਾ ਚਾਹੁੰਦੇ ਹੋ…ਤਾਂ ਪੜ੍ਹੋ ਇਹ ਖ਼ਬਰ…ਅਮਰੀਕਾ ‘ਚ ਕੁਝ ਲੋਕਾਂ ਦੀ ਐਂਟਰੀ ਹੋ ਗਈ ਬੰਦ
ਪੰਜਾਬ

ਟਰੰਪ ਦਾ ਭਾਰਤੀਆਂ ਨੂੰ ਇੱਕ ਹੋਰ ਵੱਡਾ ਝਟਕਾ…ਗਰੀਨ ਕਾਰਡ ਦੇ ਨਿਯਮਾਂ ‘ਚ ਤਬਦੀਲੀ

by Nirmal Pandori
05/25/2026
ਚਿੰਤਾਜਨਕ ਖ਼ਬਰ…ਪੰਜਾਬ ‘ਚ ਪ੍ਰੀ-SIR…37 ਲੱਖ ਵੋਟਰ ਕਾਰਡ ਸ਼ੱਕੀ ਕਰਾਰ
ਪੰਜਾਬ

ਚਿੰਤਾਜਨਕ ਖ਼ਬਰ…ਪੰਜਾਬ ‘ਚ ਪ੍ਰੀ-SIR…37 ਲੱਖ ਵੋਟਰ ਕਾਰਡ ਸ਼ੱਕੀ ਕਰਾਰ

by Nirmal Pandori
05/24/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਨਿਗਮ ਚੋਣਾਂ : ਹਾਈਕੋਰਟ ਵੱਲੋਂ ਪੋਲਿੰਗ ਬੂਥਾਂ ‘ਤੇ ਅੰਦਰ-ਬਾਹਰ ਸੀਸੀਟੀਵੀ ਕੈਮਰੇ ਲਗਾਉਣ ਦੇ ਹੁਕਮ

by Nirmal Pandori
05/22/2026
Load More
Next Post
ਪਿੰਡ ਫਰਵਾਹੀ ਵਿਖੇ ਤਿੰਨ ਮਜ਼ਦੂਰਾਂ ਦੀ ਮੌਤ ਦੇ ਮਾਮਲੇ ‘ਚ ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ

ਪਿੰਡ ਫਰਵਾਹੀ ਵਿਖੇ ਤਿੰਨ ਮਜ਼ਦੂਰਾਂ ਦੀ ਮੌਤ ਦੇ ਮਾਮਲੇ 'ਚ ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਹਾਈਕੋਰਟ ਦਾ ਡੰਡਾ…ਕੋਰਟ ਅਬਜ਼ਰਵਰ ਕਰਨਗੇ ਵੋਟਿੰਗ ਦੀ ਨਿਗਰਾਨੀ

ਪਿੰਡ ਅਮਲਾ ਸਿੰਘ ਵਾਲਾ ਵਿਖੇ ਡਰੇਨ ਦੀ ਪਟੜੀ ਤੋਂ ਨੌਜਵਾਨ ਦੀ ਲਾਸ਼ ਬਰਾਮਦ…ਨਹੀਂ ਹੋਈ ਪਛਾਣ

ਨਗਰ ਨਿਗਮ ਚੋਣਾਂ ਦੇ ਨਤੀਜੇ ਸੱਤਾਧਾਰੀ ਆਗੂਆਂ ਦੀ ਉਮੀਦ ਦੇ ਉਲਟ ਹੋਣਗੇ…ਮੱਖਣ ਸ਼ਰਮਾ ਤੇ ਮਹੇਸ਼ ਲੋਟਾ ਦਾ ਦਾਅਵਾ

… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ

ਬੋਲ ਪੰਡੋਰੀ ਦੇ….ਰਾਣੋ ਤੋਂ ਬਚੋ

ਟਰੰਪ ਦਾ ਭਾਰਤੀਆਂ ਨੂੰ ਇੱਕ ਹੋਰ ਵੱਡਾ ਝਟਕਾ…ਗਰੀਨ ਕਾਰਡ ਦੇ ਨਿਯਮਾਂ ‘ਚ ਤਬਦੀਲੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend