Skip to main content

Gee 98News

ਮਹਿਲਾਵਾਂ ਲਈ ਸਰਵੋਤਮ ਸੰਸਥਾ 2026 ਵਜੋਂ ਟ੍ਰਾਈਡੈਂਟ ਗਰੁੱਪ ਦਾ ਸਨਮਾਨ

ਚੰਡੀਗੜ੍ਹ, 7 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-

ਵਿਸ਼ਵ ਪ੍ਰਸਿੱਧ ਟ੍ਰਾਈਡੈਂਟ ਗਰੁੱਪ ਨੂੰ ਈਟੀ ਐਜ ਵੱਲੋਂ “ਮਹਿਲਾਵਾਂ ਲਈ ਸਰਵੋਤਮ ਸੰਸਥਾ 2026” ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ। ਇਹ ਸਨਮਾਨ ਕੰਮਕਾਜੀ ਥਾਵਾਂ ‘ਤੇ ਮਹਿਲਾਵਾਂ ਲਈ ਸਮਾਵੇਸ਼ੀ, ਸਹਿਯੋਗੀ ਅਤੇ ਸਸ਼ਕਤ ਮਾਹੌਲ ਤਿਆਰ ਕਰਨ ਲਈ ਗਰੁੱਪ ਦੇ ਲਗਾਤਾਰ ਯਤਨਾਂ ਦੀ ਪਹਿਚਾਣ ਕਰਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟ੍ਰਾਈਡੈਂਟ ਗਰੁੱਪ ਦੀ ਮੁੱਖ ਮਨੁੱਖੀ ਸਰੋਤ ਅਧਿਕਾਰੀ ਪੂਜਾ ਬੀ. ਲੂਥਰਾ ਨੇ ਕਿਹਾ ਕਿ ਟ੍ਰਾਈਡੈਂਟ ਵਿੱਚ ਮਹਿਲਾਵਾਂ ਦਾ ਸਸ਼ਕਤੀਕਰਨ ਸਾਡੀ ਸੋਚ, ਕੰਮਕਾਜ ਅਤੇ ਵਿਕਾਸ ਦਾ ਅਟੁੱਟ ਹਿੱਸਾ ਹੈ। ਅਸੀਂ ਅਜਿਹਾ ਮਾਹੌਲ ਬਣਾਉਣ ਲਈ ਵਚਨਬੱਧ ਹਾਂ ਜਿੱਥੇ ਮਹਿਲਾਵਾਂ ਨੂੰ ਸਤਿਕਾਰ ਮਿਲੇ, ਪੂਰਾ ਸਹਿਯੋਗ ਪ੍ਰਾਪਤ ਹੋਵੇ ਅਤੇ ਉਹ ਆਤਮਵਿਸ਼ਵਾਸ ਨਾਲ ਆਪਣੇ ਟੀਚਾ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਾਡੇ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦਾ ਹੈ ਕਿ ਜਦੋਂ ਮਹਿਲਾਵਾਂ ਸਸ਼ਕਤ ਹੁੰਦੀਆਂ ਹਨ ਤਾਂ ਸੰਸਥਾ ਵੀ ਹੋਰ ਮਜ਼ਬੂਤ ਬਣਦੀ ਹੈ। ਉਹਨਾਂ ਦੱਸਿਆ ਕਿ ਇਸ ਦਿਸ਼ਾ ਵਿੱਚ ਗਰੁੱਪ ਵੱਲੋਂ ਕਈ ਮਹੱਤਵਪੂਰਨ ਪਹਿਲਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਵੇਂ ‘ਸ਼੍ਰੀਜਨਾ’, ‘ਅਸਮੀਤਾ ਛੁੱਟੀਆਂ’ ਅਤੇ ‘ਸ਼ਗੁਨ/ਆਸ਼ੀਰਵਾਦ’ ਵਰਗੇ ਪ੍ਰੋਗਰਾਮਾਂ ਦੇ ਨਾਲ ‘ਹਸਤਕਲਾ’ ਪਹਿਲ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਾਤਰਤਵ ਲਾਭ, ਲਚਕੀਲੇ ਕੰਮਕਾਜ ਦੇ ਵਿਕਲਪ, ਸਿਹਤ ਅਤੇ ਭਲਾਈ ਸੰਬੰਧੀ ਪ੍ਰੋਗਰਾਮ ਅਤੇ ਨੇਤ੍ਰਿਤਵ ਵਿਕਾਸ ਦੀਆਂ ਸੁਵਿਧਾਵਾਂ ਵੀ ਮਹਿਲਾਵਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਸਨਮਾਨ ਟ੍ਰਾਈਡੈਂਟ ਗਰੁੱਪ ਦੀ ਉਸ ਵਚਨਬੱਧਤਾ ਨੂੰ ਦੁਹਰਾਉਂਦਾ ਹੈ ਜਿਸ ਦੇ ਤਹਿਤ ਉਹ ਮਹਿਲਾਵਾਂ ਨੂੰ ਨੇਤ੍ਰਿਤਵ ਕਰਨ, ਨਵੀਂ ਸੋਚ ਲਿਆਉਣ ਅਤੇ ਲੰਬੇ ਸਮੇਂ ਦਾ ਪ੍ਰਭਾਵ ਪੈਦਾ ਕਰਨ ਲਈ ਯੋਗ ਬਣਾ ਰਿਹਾ ਹੈ, ਜਿਸ ਨਾਲ ਵੱਖ-ਵੱਖ ਖੇਤਰਾਂ ਅਤੇ ਪੀੜ੍ਹੀਆਂ ਵਿੱਚ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹ ਮਿਲਦਾ ਹੈ।

error: Content is protected !!