Skip to main content

Gee 98News

ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਦੇ ਬੱਚਿਆਂ ਨੇ ਕੀਤੇ ਇਤਿਹਾਸਕ, ਧਾਰਮਿਕ ਸਥਾਨਾਂ ਦੇ ਦਰਸ਼ਨ

ਬਰਨਾਲਾ,8 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-

ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਦੀ ਬੱਚਿਆਂ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਸਰਹੰਦ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲਿਜਾਇਆ ਗਿਆ। ਇਸ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਸਮੇਂ ਬੱਚਿਆਂ ਨੂੰ ਗੁਰਦੁਆਰਾ ਸ੍ਰੀ ਜੋਤੀ ਸਰੂਪ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਵਾਏ ਗਏ। ਬੱਚਿਆਂ ਨੂੰ ਇਸ ਇਤਿਹਾਸਿਕ ਅਸਥਾਨ ਬਾਰੇ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਇਸ ਸਮੇਂ ਠੰਡਾ ਬੁਰਜ, ਦੀਵਾਨ ਟੋਡਰ ਮੱਲ ਦੀ ਹਵੇਲੀ, ਸਰਹੰਦ ਵਿਖੇ ਆਮ ਖਾਸ ਬਾਗ ਦਿਖਾਇਆ ਗਿਆ। ਬੱਚਿਆਂ ਨੂੰ ਗੁਰਦੁਆਰਾ ਸ੍ਰੀ ਕਰਮਸਰ ਰਾੜਾ ਸਾਹਿਬ, ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਰਾਏਕੋਟ ਦੇ ਵੀ ਦਰਸ਼ਨ ਕਰਵਾਏ ਗਏ। ਬੱਚਿਆਂ ਨੇ ਜਿੱਥੇ ਟੂਰ ਦੌਰਾਨ ਇਤਿਹਾਸਿਕ ਜਾਣਕਾਰੀ ਇਕੱਠੀ ਕੀਤੀ ਉੱਥੇ ਹੀ ਬੱਚਿਆਂ ਨੇ ਇਸ ਟੂਰ ਦਾ ਪੂਰਾ ਆਨੰਦ ਮਾਣਿਆ। ਟੂਰ ਦੌਰਾਨ ਬੱਚਿਆਂ ਨੂੰ ਗੁਲਾਬ ਸਿੱਧੂ ਪੰਜਾਬੀ ਗਾਇਕ ਸਰਹੰਦ ਵਿਖੇ ਮਿਲੇ। ਉਹਨਾਂ ਨੇ ਬੱਚਿਆਂ ਨੂੰ ਗੀਤ ਸੁਣਾ ਕੇ ਉਹਨਾਂ ਦਾ ਮਨੋਰੰਜਨ ਕੀਤਾ ਅਤੇ ਉਹਨਾਂ ਨਾਲ ਇੱਕ ਯਾਦਗਾਰੀ ਫੋਟੋ ਵੀ ਕਰਵਾਈ। ਬੱਚਿਆਂ ਨੇ ਸਰਹੰਦ ਦੇ ਵਿੱਚ ਬਣੇ ਆਮ ਖਾਸ ਬਾਗ ਵਿੱਚ ਪੁਰਾਤਨ ਇਮਾਰਤਾਂ ਨੂੰ ਦੇਖਿਆ ਅਤੇ ਉਥੇ ਕਾਫੀ ਸਮਾਂ ਘੁੰਮ ਕੇ ਆਨੰਦ ਮਾਣਿਆ। ਬੱਚਿਆਂ ਲਈ ਇਹ ਟੂਰ ਇਕ ਯਾਦਗਾਰੀ ਸਾਬਤ ਹੋਇਆ। ਇਸ ਸਮੇਂ ਟੂਰ ਦੌਰਾਨ ਸ੍ਰੀ ਅਮਨਪ੍ਰੀਤ ਸਿੰਘ, ਸ੍ਰੀਮਤੀ ਸਵਰਨਜੀਤ ਕੌਰ, ਸ੍ਰੀਮਤੀ ਜਸਪ੍ਰੀਤ ਕੌਰ, ਸ੍ਰੀਮਤੀ ਸੋਮਾ ਕੌਰ, ਮੈਡਮ ਜਗਨਦੀਪ ਕੌਰ ,ਸ੍ਰੀਮਤੀ ਰਾਜ ਰਾਣੀ ਅਤੇ ਸ੍ਰੀਮਤੀ ਰਣਜੀਤ ਕੌਰ ਸ਼ਾਮਿਲ ਸਨ।

error: Content is protected !!