Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਅਹਿਮ ਖ਼ਬਰ…UPI-ONLINE PAYMENT… ਹੁਣ ਖ਼ਾਤੇ ‘ਚੋਂ ਖ਼ਾਤੇ ‘ਚ ਪੈਸੇ ਜਾਣ ਲਈ ਇੱਕ ਘੰਟਾ ਲੱਗੇਗਾ….!

- ‌ ਭਾਰਤੀ ਰਿਜ਼ਰਵ ਬੈਂਕ ਲਾਗੂ ਕਰੇਗੀ ਨਵੇਂ ਨਿਯਮ

Nirmal Pandori by Nirmal Pandori
04/10/2026
in ਪੰਜਾਬ
Reading Time: 1 min read
A A
0
ਅਹਿਮ ਖ਼ਬਰ…UPI-ONLINE PAYMENT… ਹੁਣ ਖ਼ਾਤੇ ‘ਚੋਂ ਖ਼ਾਤੇ ‘ਚ ਪੈਸੇ ਜਾਣ ਲਈ ਇੱਕ ਘੰਟਾ ਲੱਗੇਗਾ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,10 ਅਪ੍ਰੈਲ Gee98 news service-

-ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਭਰ ਵਿਚ ਡਿਜ਼ੀਟਲ ਧੋਖਾਧੜੀ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਆੱਨਲਾਈਨ ਭੁਗਤਾਨ ਨਿਯਮਾਂ ਨੂੰ ਸਖ਼ਤ ਕਰਨ ਦਾ ਫੈਸਲਾ ਕੀਤਾ ਹੈ। ਹੁਣ ਆਰਬੀਆਈ ਖ਼ਾਤੇ ਤੋਂ ਖ਼ਾਤਾ ਟਰਾਂਸਫਰ ਸਬੰਧੀ ਨਵੇਂ ਨਿਯਮ ਲਾਗੂ ਕਰਨ ‘ਤੇ ਵਿਚਾਰ ਕਰ ਰਹੀ ਹੈ ਜਿਸ ਸਬੰਧੀ ਇੱਕ ਖਰੜਾ RBI ਨੇ ਤਿਆਰ ਕਰ ਲਿਆ ਹੈ ਅਤੇ 8 ਮਈ ਤੱਕ ਇਸ ਖਰੜੇ ‘ਤੇ RBI ਨੇ ਜਨਤਾ ਦੇ ਸੁਝਾਅ ਮੰਗੇ ਹਨ ਜਿਸ ਤੋਂ ਬਾਅਦ ਇਸ ਨੂੰ ਰਸਮੀ ਰੂਪ ‘ਚ ਲਾਗੂ ਕਰ ਦਿੱਤਾ ਜਾਵੇਗਾ। RBI ਦੇ ਨਵੇਂ ਨਿਯਮਾਂ ਤਹਿਤ ਜੇਕਰ ਕੋਈ ਖ਼ਾਤੇ ਤੋਂ ਖ਼ਾਤਾ 10000 ਤੋਂ ਵੱਧ ਦੀ ਰਕਮ ਦਾ ਭੁਗਤਾਨ ਕਰੇਗਾ ਤਾਂ ਇਹ ਰਕਮ ਤੁਰੰਤ ਤੁਹਾਡੇ ਖਾਤੇ ਵਿੱਚੋਂ ਨਹੀਂ ਕੱਟੀ ਜਾਵੇਗੀ ਸਗੋਂ ਟਰਾਂਸਫਰ ਦੀ ਪ੍ਰਕਿਰਿਆ ਇੱਕ ਘੰਟੇ ਦੇ ਅੰਦਰ ਅੰਦਰ ਪੂਰੀ ਹੋਵੇਗੀ ਭਾਵ ਕਿ 10 ਹਜ਼ਾਰ ਤੋਂ ਵੱਧ ਦੀ ਪੇਮੈਂਟ ਦੀ ਐਂਟਰੀ ਮਾਰਨ ‘ਤੇ ਇੱਕ ਘੰਟੇ ਤੱਕ ਦੂਜੇ ਖ਼ਾਤੇ ਵਿੱਚ ਪੇਮੈਂਟ ਜਾਵੇਗੀ। ਇਹ ਨਿਯਮ ਮੁੱਖ ਤੌਰ ‘ਤੇ UPI ਵਰਗੇ ਤੇਜ਼ ਭੁਗਤਾਨ ਨੈਟਵਰਕਾਂ ‘ਤੇ ਲਾਗੂ ਕਰਨ ਲਈ ਹੈ। ਇਹ ਨਿਯਮ ਘੱਟ-ਮੁੱਲ ਵਾਲੇ ਲੈਣ-ਦੇਣ ਜਾਂ ਵਪਾਰੀ ਭੁਗਤਾਨਾਂ ‘ਤੇ ਲਾਗੂ ਨਹੀਂ ਹੋਣਗੇ। ਦੁਕਾਨਾਂ ‘ਤੇ ਸਾਮਾਨ ਖਰੀਦਣ ਜਾਂ ਰੋਜ਼ਾਨਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤੇ ਗਏ ਭੁਗਤਾਨ ਪਹਿਲਾਂ ਵਾਂਗ ਹੀ ਤੇਜ਼ ਰਹਿਣਗੇ, ਕਿਉਂਕਿ ਅਜਿਹੇ ਲੈਣ-ਦੇਣ ਲਈ ਵਿਵਾਦ ਹੱਲ ਕਰਨ ਲਈ ਵਿਧੀਆਂ ਪਹਿਲਾਂ ਹੀ ਮੌਜੂਦ ਹਨ। ਮੌਜੂਦਾ ਨਿਯਮਾਂ ਅਨੁਸਾਰ ਤੁਸੀਂ ਕਿਸੇ ਨੂੰ ਪੈਸੇ ਭੇਜਦੇ ਹੋ, ਇਹ ਤੁਹਾਡੇ ਖਾਤੇ ਤੋਂ ਤੁਰੰਤ ਡੈਬਿਟ ਹੋ ਜਾਂਦਾ ਹੈ ਅਤੇ ਪ੍ਰਾਪਤਕਰਤਾ ਦੇ ਖਾਤੇ ਵਿਚ ਕ੍ਰੈਡਿਟ ਹੋ ਜਾਂਦਾ ਹੈ ਪ੍ਰੰਤੂ ਨਵੇਂ ਨਿਯਮਾਂ ਅਨੁਸਾਰ ਖ਼ਾਤੇ ਤੋਂ ਖ਼ਾਤਾ ਪੇਮੈਂਟ ਜਾਣ ਲਈ ਇੱਕ ਘੰਟਾ ਲੱਗੇਗਾ ਅਤੇ ਇਸ ਇੱਕ ਘੰਟੇ ਦੀ ਦੇਰੀ ਦੌਰਾਨ, ਗਾਹਕ ਦੇ ਖ਼ਾਤੇ ਵਿਚ ਸਿਰਫ਼ ਇੱਕ ਅਸਥਾਈ ਡੈਬਿਟ (Provisional Debit) ਕੀਤਾ ਜਾਵੇਗਾ। ਇਸਦਾ ਮੁੱਖ ਫਾਇਦਾ ਇਹ ਹੈ ਕਿ ਜੇਕਰ ਕਿਸੇ ਗਾਹਕ ਨੂੰ ਸ਼ੱਕ ਹੈ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋ ਗਿਆ ਹੈ ਜਾਂ ਗ਼ਲਤੀ ਨਾਲ ਗ਼ਲਤ ਵਿਅਕਤੀ ਨੂੰ ਪੈਸੇ ਭੇਜ ਦਿੱਤੇ ਹਨ ਤਾਂ ਉਹ ਲੈਣ-ਦੇਣ ਨੂੰ ਰੱਦ ਕਰਨ ਦੇ ਯੋਗ ਹੋਣਗੇ।
–50,000 ਰੁਪਏ ਤੋਂ ਵੱਧ ਦੇ ਲੈਣ-ਦੇਣ ਲਈ ਵਿਸ਼ੇਸ਼ ਪ੍ਰਵਾਨਗੀ
ਇਸ ਤੋਂ ਇਲਾਵਾ RBI ਨੇ ਸੀਨੀਅਰ ਨਾਗਰਿਕਾਂ ਨੂੰ ਸਾਈਬਰ ਧੋਖਾਧੜੀ ਤੋਂ ਬਚਾਉਣ ਲਈ ਇੱਕ ਹੋਰ ਪ੍ਰਸਤਾਵ ਰੱਖਿਆ ਹੈ ਜਿਸ ਤਹਿਤ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨਾਗਰਿਕਾਂ ਅਤੇ ਨਾਲ ਹੀ ਅਪਾਹਜ ਵਿਅਕਤੀਆਂ ਦੁਆਰਾ ਸ਼ੁਰੂ ਕੀਤੇ ਗਏ ₹50,000 ਤੋਂ ਵੱਧ ਦੇ ਲੈਣ-ਦੇਣ ਲਈ ‘ਭਰੋਸੇਯੋਗ ਵਿਅਨੂੰ ਇਕ ਚੇਤਾਵਨੀ ਭੇਜੇਗਾ ਜੋ ਉਹਨਾਂ ਦੁਆਰਾ ਨਾਮਜ਼ਦ ਕੀਤਾ ਗਿਆ ਹੈ। ਭੁਗਤਾਨ ਉਸ ਮਨੋਨੀਤ ਵਿਅਕਕਤੀ’ (Trusted Person) ਤੋਂ ਪ੍ਰਵਾਨਗੀ ਲਾਜ਼ਮੀ ਕੀਤੀ ਜਾ ਸਕਦੀ ਹੈ। ਇਸਦਾ ਮਤਲਬ ਹੈ ਕਿ ਜਦੋਂ ਵੀ ਕੋਈ ਬਜ਼ੁਰਗ ਵਿਅਕਤੀ ਵੱਡੀ ਰਕਮ ਟ੍ਰਾਂਸਫਰ ਕਰਦਾ ਹੈ ਤਾਂ ਸਿਸਟਮ ਕਿਸੇ ਭਰੋਸੇਮੰਦ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਤੀ ਦੁਆਰਾ ਆਪਣੀ ਮਨਜ਼ੂਰੀ ਦੇਣ ਤੋਂ ਬਾਅਦ ਹੀ ਪੂਰਾ ਹੋਵੇਗਾ। ਕੇਂਦਰੀ ਬੈਂਕ ਨੇ ਕਿਹਾ ਹੈ ਕਿ ਗਾਹਕਾਂ ਨੂੰ ਇਸ ਵਿਸ਼ੇਸ਼ਤਾ ਲਈ ‘ਔਪਟ-ਆਉਟ’ (Opt-out) ਵਿਕਲਪ ਵੀ ਪ੍ਰਦਾਨ ਕੀਤਾ ਜਾਵੇਗਾ। ਜੇਕਰ ਕੋਈ ਸੀਨੀਅਰ ਨਾਗਰਿਕ ਆਪਣੀ ਬੈਂਕਿੰਗ ਸੁਤੰਤਰ ਤੌਰ ‘ਤੇ ਕਰਨਾ ਚਾਹੁੰਦਾ ਹੈ, ਤਾਂ ਉਹ ਇਸ ਸੁਰੱਖਿਆ ਢਾਂਚੇ ਤੋਂ ਬਾਹਰ ਰਹਿਣ ਦੀ ਚੋਣ ਕਰਨ ਦੇ ਯੋਗ ਹੋਣਗੇ। ਇਸ ਦੇ ਨਾਲ ਹੀ ਆਰਬੀਆਈ ਇੱਕ ਹੋਰ ਵੱਡੀ ਯੋਜਨਾ ਲਾਗੂ ਕਰਨ ‘ਤੇ ਵਿਚਾਰ ਕਰ ਰਿਹਾ ਹੈ ਜਿਸ ਨੂੰ “ਕਿੱਲ ਸਵਿੱਚ” ਦਾ ਨਾਮ ਦਿੱਤਾ ਗਿਆ ਹੈ। ਇਹ ਵਿਸ਼ੇਸ਼ਤਾ ਉਪਭੋਗਤਾਵਾਂ ਨੂੰ ਇੱਕ ਕਲਿੱਕ ਨਾਲ ਆਪਣੇ ਸਾਰੇ ਡਿਜੀਟਲ ਭੁਗਤਾਨ ਮੋਡਾਂ ਨੂੰ ਤੁਰੰਤ ਅਯੋਗ ਕਰਨ ਦੇ ਯੋਗ ਬਣਾਏਗੀ ਭਾਵ ਜੇਕਰ ਤੁਹਾਡੇ ਤੋਂ ਗ਼ਲਤ ਟਰਾਂਜੈਕਸ਼ਨ ਹੋ ਗਈ ਹੈ ਤਾਂ ਤੁਸੀਂ ਸਿਰਫ਼ ਇੱਕ ਕਲਿੱਕ ਨਾਲ ਆਪਣੇ ਕੀਤੇ ਹੋਏ ਭੁਗਤਾਨ ਦੀ ਪ੍ਰਕਿਰਿਆ ਨੂੰ ਰੱਦ ਕਰ ਸਕਦੇ ਹੋ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ

… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ

05/25/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!

ਬੋਲ ਪੰਡੋਰੀ ਦੇ….ਰਾਣੋ ਤੋਂ ਬਚੋ

05/25/2026
ਅਮਰੀਕਾ ਜਾਣਾ ਚਾਹੁੰਦੇ ਹੋ…ਤਾਂ ਪੜ੍ਹੋ ਇਹ ਖ਼ਬਰ…ਅਮਰੀਕਾ ‘ਚ ਕੁਝ ਲੋਕਾਂ ਦੀ ਐਂਟਰੀ ਹੋ ਗਈ ਬੰਦ

ਟਰੰਪ ਦਾ ਭਾਰਤੀਆਂ ਨੂੰ ਇੱਕ ਹੋਰ ਵੱਡਾ ਝਟਕਾ…ਗਰੀਨ ਕਾਰਡ ਦੇ ਨਿਯਮਾਂ ‘ਚ ਤਬਦੀਲੀ

05/25/2026
Load More
Tags: #barnalanews#malwanews #newsupdate #dailyupdate#punjabnews
Previous Post

…ਹੁਣ ਸੌਖੀ ਨਹੀਂ ਹੋਵੇਗੀ CBSE ਦੀ ਦਸਵੀਂ ਦੀ ਪ੍ਰੀਖਿਆ ਪਾਸ ਕਰਨੀ…ਪੜ੍ਹੋ ਖ਼ਬਰ

Next Post

ਖੇਤ ਖਾ ਰਹੀ ਵਾੜ…ਸਕੂਲਾਂ ਨੂੰ ਗਰਾਂਟਾਂ ਵੰਡਣ ਵਾਲੇ ਅਧਿਆਪਕ ‘ਤੇ ਲੱਗੇ ਗਰਾਂਟਾਂ ‘ਚ ਘਪਲੇਬਾਜ਼ੀ ਦੇ ਦੋਸ਼

Nirmal Pandori

Nirmal Pandori

Related Posts

… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ
ਪੰਜਾਬ

… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ

by Nirmal Pandori
05/25/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ….ਰਾਣੋ ਤੋਂ ਬਚੋ

by Nirmal Pandori
05/25/2026
ਅਮਰੀਕਾ ਜਾਣਾ ਚਾਹੁੰਦੇ ਹੋ…ਤਾਂ ਪੜ੍ਹੋ ਇਹ ਖ਼ਬਰ…ਅਮਰੀਕਾ ‘ਚ ਕੁਝ ਲੋਕਾਂ ਦੀ ਐਂਟਰੀ ਹੋ ਗਈ ਬੰਦ
ਪੰਜਾਬ

ਟਰੰਪ ਦਾ ਭਾਰਤੀਆਂ ਨੂੰ ਇੱਕ ਹੋਰ ਵੱਡਾ ਝਟਕਾ…ਗਰੀਨ ਕਾਰਡ ਦੇ ਨਿਯਮਾਂ ‘ਚ ਤਬਦੀਲੀ

by Nirmal Pandori
05/25/2026
ਚਿੰਤਾਜਨਕ ਖ਼ਬਰ…ਪੰਜਾਬ ‘ਚ ਪ੍ਰੀ-SIR…37 ਲੱਖ ਵੋਟਰ ਕਾਰਡ ਸ਼ੱਕੀ ਕਰਾਰ
ਪੰਜਾਬ

ਚਿੰਤਾਜਨਕ ਖ਼ਬਰ…ਪੰਜਾਬ ‘ਚ ਪ੍ਰੀ-SIR…37 ਲੱਖ ਵੋਟਰ ਕਾਰਡ ਸ਼ੱਕੀ ਕਰਾਰ

by Nirmal Pandori
05/24/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਨਿਗਮ ਚੋਣਾਂ : ਹਾਈਕੋਰਟ ਵੱਲੋਂ ਪੋਲਿੰਗ ਬੂਥਾਂ ‘ਤੇ ਅੰਦਰ-ਬਾਹਰ ਸੀਸੀਟੀਵੀ ਕੈਮਰੇ ਲਗਾਉਣ ਦੇ ਹੁਕਮ

by Nirmal Pandori
05/22/2026
ਅਹਿਮ ਖ਼ਬਰ…ਸਟੇਟ ਬੈਂਕ ਆਫ਼ ਇੰਡੀਆ 6 ਦਿਨ ਲਗਾਤਾਰ ਨਹੀਂ ਹੋਵੇਗਾ ਕੰਮਕਾਜ
ਪੰਜਾਬ

ਅਹਿਮ ਖ਼ਬਰ…ਸਟੇਟ ਬੈਂਕ ਆਫ਼ ਇੰਡੀਆ 6 ਦਿਨ ਲਗਾਤਾਰ ਨਹੀਂ ਹੋਵੇਗਾ ਕੰਮਕਾਜ

by Nirmal Pandori
05/22/2026
Load More
Next Post
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਖੇਤ ਖਾ ਰਹੀ ਵਾੜ...ਸਕੂਲਾਂ ਨੂੰ ਗਰਾਂਟਾਂ ਵੰਡਣ ਵਾਲੇ ਅਧਿਆਪਕ 'ਤੇ ਲੱਗੇ ਗਰਾਂਟਾਂ 'ਚ ਘਪਲੇਬਾਜ਼ੀ ਦੇ ਦੋਸ਼

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪਿੰਡ ਅਮਲਾ ਸਿੰਘ ਵਾਲਾ ਵਿਖੇ ਡਰੇਨ ਦੀ ਪਟੜੀ ਤੋਂ ਨੌਜਵਾਨ ਦੀ ਲਾਸ਼ ਬਰਾਮਦ…ਨਹੀਂ ਹੋਈ ਪਛਾਣ

ਨਗਰ ਨਿਗਮ ਚੋਣਾਂ ਦੇ ਨਤੀਜੇ ਸੱਤਾਧਾਰੀ ਆਗੂਆਂ ਦੀ ਉਮੀਦ ਦੇ ਉਲਟ ਹੋਣਗੇ…ਮੱਖਣ ਸ਼ਰਮਾ ਤੇ ਮਹੇਸ਼ ਲੋਟਾ ਦਾ ਦਾਅਵਾ

… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ

ਬੋਲ ਪੰਡੋਰੀ ਦੇ….ਰਾਣੋ ਤੋਂ ਬਚੋ

ਟਰੰਪ ਦਾ ਭਾਰਤੀਆਂ ਨੂੰ ਇੱਕ ਹੋਰ ਵੱਡਾ ਝਟਕਾ…ਗਰੀਨ ਕਾਰਡ ਦੇ ਨਿਯਮਾਂ ‘ਚ ਤਬਦੀਲੀ

ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend