Gee 98News

ਚੰਡੀਗੜ੍ਹ,22 ਅਪ੍ਰੈਲ Gee98 news service-

ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨੇ ਲੋਕਾਂ ਦੀ ਜ਼ਿੰਦਗੀ ਬੇਹਾਲ ਕੀਤੀ ਹੋਈ ਹੈ। ਕੁਝ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਇਨੀਆਂ ਕੁ ਵੱਧ ਚੁੱਕੀਆਂ ਹਨ ਜਾਂ ਵਧ ਰਹੀਆਂ ਹਨ ਕਿ ਇਹ ਚੀਜ਼ਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਣ ਦੇ ਹਾਲਾਤ ਬਣੇ ਹੋਏ ਹਨ। ‌ ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ ਦੁੱਧ ਦੇ ਨਵੇਂ ਰੇਟ ਪ੍ਰਤੀ ਲੀਟਰ 5 ਰੁਪਏ ਤੱਕ ਵਧਾ ਦਿੱਤੇ ਗਏ ਹਨ। ਲੁਧਿਆਣਾ ‘ਚ ਤਾਜਪੁਰ ਤੇ ਹੈਬੋਵਾਲ ਰੋਡ ‘ਤੇ ਡੈਅਰੀ ਐਸੋਸੀਏਸ਼ਨ ਨੇ ਇੱਕ ਸਾਂਝੀ ਮੀਟਿੰਗ ਵਿੱਚ 1 ਮਈ 2026 ਤੋਂ ਦੁੱਧ ਦੀਆਂ ਕੀਮਤਾਂ ‘ਚ ਪ੍ਰਤੀ ਲੀਟਰ ਪੰਜ ਰੁਪਏ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਡੈਅਰੀ ਮਾਲਕਾਂ ਦਾ ਕਹਿਣਾ ਹੈ ਕਿ ਡੰਗਰਾਂ ਦੀ ਸਾਂਭ ਸੰਭਾਲ, ਖੁਰਾਕ ਦੀ ਵੱਧ ਲਾਗਤ ਅਤੇ ਲੇਬਰ ਦੀ ਸਮੱਸਿਆ ਕਾਰਨ ਰੇਟ ਵਧਾਉਣਾ ਉਹਨਾਂ ਦੀ ਮਜ਼ਬੂਰੀ ਬਣ ਚੁੱਕੀ ਹੈ। ਉਹਨਾਂ ਦੱਸਿਆ ਕਿ ਦੁੱਧ ਦੇ ਵਧੇ ਹੋਏ ਇਹ ਰੇਟ ਪੂਰੇ ਲੁਧਿਆਣਾ ਵਿੱਚ ਲਾਗੂ ਹੋਣਗੇ। ਉਹਨਾਂ ਦੱਸਿਆ ਕਿ ਵਧੇ ਹੋਏ ਰੇਟਾਂ ਮੁਤਾਬਕ ਪਹਿਲਾਂ 65 ਰੁਪਏ ਪ੍ਰਤੀ ਲੀਟਰ ਵਾਲਾ ਦੁੱਧ ਹੁਣ 70 ਰੁਪਏ, 70 ਵਾਲਾ 75 ਤੇ 75 ਰੁਪਏ ਵਾਲਾ 80 ਰੁਪਏ ‘ਚ ਮਿਲੇਗਾ। ਲੁਧਿਆਣਾ ‘ਚ ਦੁੱਧ ਦੀਆਂ ਵਧੀਆਂ ਕੀਮਤਾਂ ਦਾ ਸੇਕ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ ਲੱਗ ਸਕਦਾ ਹੈ।

Leave a Reply

Your email address will not be published. Required fields are marked *

error: Content is protected !!