Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ…ਤੇ FIR ਅਣਪਛਾਤਿਆਂ ‘ਤੇ ਕਰਵ ਦਿੱਤੀ

- 25 ਏਕੜ ਸਕੀਮ 'ਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਰੁੱਖ ਪੁੱਟੇ ਜਾਣ ਦਾ ਮਾਮਲਾ

Nirmal Pandori by Nirmal Pandori
05/20/2026
in ਬਰਨਾਲਾ ਆਸ-ਪਾਸ
Reading Time: 1 min read
A A
0
ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ…ਤੇ FIR ਅਣਪਛਾਤਿਆਂ ‘ਤੇ ਕਰਵ ਦਿੱਤੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ 20 ਮਈ (ਨਿਰਮਲ ਸਿੰਘ ਪੰਡੋਰੀ)-

ਨਗਰ ਸੁਧਾਰ ਟਰੱਸਟ ਬਰਨਾਲਾ ਦੀ 25 ਏਕੜ ਸਕੀਮ ਵਿੱਚੋਂ ਤਿੰਨ ਕੁ ਮਹੀਨੇ ਪਹਿਲਾਂ ਵੱਡੀ ਗਿਣਤੀ ਵਿੱਚ ਗ਼ੈਰ ਕਾਨੂੰਨੀ ਤਰੀਕੇ ਨਾਲ ਰੁੱਖ ਜਾਣ ਸਬੰਧੀ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਵੱਲੋਂ ਕੀਤੀ ਕਾਰਵਾਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ 25 ਏਕੜ ਸਕੀਮ ਵਿੱਚ ਟਰੱਸਟ ਵੱਲੋਂ ਕੀਤੇ ਜਾਣ ਵਾਲੇ ਵਿਕਾਸ ਦੇ ਕੰਮਾਂ ਦੇ ਮੱਦੇਨਜ਼ਰ ਇਸ ਜਗ੍ਹਾ ਵਿੱਚ ਕਈ ਸਾਲਾਂ ਤੋਂ ਖੜੇ 100 ਤੋਂ ਵੱਧ ਹਰੇ ਭਰੇ ਦਰੱਖ਼ਤਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਪੁੱਟ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਵਾਤਾਵਰਨ ਪ੍ਰੇਮੀਆਂ ਨੇ ਇਸ ਮੁੱਦੇ ਨੂੰ ਜ਼ੋਰ ਨਾਲ ਉਠਾਇਆ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਟ੍ਰਿਬਿਊਨਲ ਦੀ ਟੀਮ ਨੇ ਮੌਕੇ ‘ਤੇ ਪੁੱਜ ਕੇ ਜਾਇਜ਼ਾ ਲਿਆ ਅਤੇ ਟਰੱਸਟ ਦੇ ਅਧਿਕਾਰੀਆਂ ਸਮੇਤ ਹੋਰ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਸਿਫ਼ਾਰਸ਼ ਟ੍ਰਿਬਿਊਨਲ ਨੂੰ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਟ੍ਰਿਬਿਊਨਲ ਵੱਲੋਂ ਟਰੱਸਟ ਦੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਨੂੰ ਸਿਫਾਰਸ਼ਾਂ ਦੇ ਅਨੁਸਾਰ ਸਜ਼ਾ ਦਿੱਤੀ ਜਾਵੇਗੀ। ਇਸ ਦੌਰਾਨ ਹੀ ਟਰੱਸਟ ਦੇ ਅਧਿਕਾਰੀਆਂ ਦੀ ਇੱਕ ਹਾਸੋਹੀਣੀ ਕਾਰਵਾਈ ਸਾਹਮਣੇ ਆਈ ਹੈ ਕਿ ਟਰੱਸਟ ਦੇ ਕਾਰਜ ਸਾਧਕ ਅਫ਼ਸਰ ਨੇ ਥਾਣਾ ਸਿਟੀ-1 ਦੇ SHO ਨੂੰ ਇੱਕ ਪੱਤਰ ਲਿਖ ਕੇ 25 ਏਕੜ ਸਕੀਮ ਵਿੱਚੋਂ ਰੁੱਖ ਚੋਰੀ ਹੋਣ ਸਬੰਧੀ ਇੱਕ ਅਣਪਛਾਤੀ ਵਿਅਕਤੀ ‘ਤੇ ਐਫਆਈਆਰ ਨੰਬਰ 236 ਮਿਤੀ 17 ਮਈ 2026 ਦਰਜ ਕਰਵਾ ਦਿੱਤੀ ਹੈ। ਹੈਰਾਨੀਜਨਕ ਇਹ ਹੈ ਕਿ ਇਸ ਜਗ੍ਹਾ ਵਿੱਚੋਂ ਰੁੱਖ ਪੁੱਟੇ ਜਾਣ ਨੂੰ ਲੱਗਭੱਗ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪ੍ਰੰਤੂ ਟਰੱਸਟ ਦੇ ਈਓ ਵੱਲੋਂ 17 ਮਈ 2026 ਨੂੰ FIR ਦਰਜ ਕਰਵਾਈ ਗਈ ਹੈ। ਇਹ ਹੋਰ ਵੀ ਹੈਰਾਨੀਜਨਕ ਹੈ ਕਿ ਰੁੱਖ ਪੁੱਟਣ ਅਤੇ ਚੁੱਕ ਕੇ ਲਿਜਾਣ ਦੀ ਕਾਰਵਾਈ ਸਿਖ਼ਰ ਦੁਪਹਿਰੇ ਵਾਪਰੀ ਇਸਦੇ ਬਾਵਜੂਦ ਵੀ ਟਰੱਸਟ ਦੇ ਅਧਿਕਾਰੀਆਂ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ ਜਦਕਿ 25 ਏਕੜ ਸਕੀਮ ਟਰੱਸਟ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਹੈ।

                                                        ਚਰਚਾ ਹੈ ਕਿ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਚੋਰੀ ਹੋਈ ਪ੍ਰੰਤੂ ਟਰੱਸਟ ਦੇ ਅਧਿਕਾਰੀ ਨੂੰ ਪਤਾ ਹੀ ਨਹੀਂ ਲੱਗਿਆ ਕਿ ਇਹ ਚੋਰੀ ਕਿਸ ਨੇ ਕੀਤੀ। ‌ ਇੱਥੇ ਇਹ ਵੀ ਜ਼ਿਕਰ ਯੋਗ ਹੈ ਕਿ ਇਹ ਵੱਡੇ ਦਰੱਖ਼ਤ ਜੇਸੀਬੀ ਮਸ਼ੀਨ ਲਗਾ ਕੇ ਪੁੱਟੇ ਗਏ ਅਤੇ ਜੇਸੀਬੀ ਮਸ਼ੀਨ ਨਾਲ ਹੀ ਚੁੱਕੇ ਗਏ। ‌ ਇਹ ਜੇਸੀਬੀ ਮਸ਼ੀਨ ਟਰੱਸਟ ਦੇ ਅਧਿਕਾਰੀਆਂ ਵੱਲੋਂ ਹੀ ਲਗਾਈ ਗਈ ਜਿਸ ਦੀ ਪੁਸ਼ਟੀ ਮੌਕੇ ‘ਤੇ ਪੁੱਜੇ ਪੱਤਰਕਾਰਾਂ ਨੂੰ ਮਸ਼ੀਨ ਦੇ ਡਰਾਈਵਰ ਅਤੇ ਰੁੱਖ ਚੁੱਕੇ ਜਾਣ ਵਾਲੇ ਕੁਝ ਸਫਾਈ ਕਰਮਚਾਰੀਆਂ ਨੇ ਕੀਤੀ ਜਿਸ ਦੀ ਵੀਡੀਓ ਰਿਕਾਰਡਿੰਗ ਪੱਤਰਕਾਰਾਂ ਕੋਲ ਮੌਜੂਦ ਹੈ, ਇਸ ਦੇ ਬਾਵਜੂਦ ਵੀ ਟਰੱਸਟ ਦੇ ਅਧਿਕਾਰੀਆਂ ਨੇ ਰੁੱਖ ਪੁੱਟੇ ਅਤੇ ਚੁੱਕੇ ਜਾਣ ਸਬੰਧੀ ਅਣਪਛਾਤੇ ਵਿਅਕਤੀਆਂ ‘ਤੇ FIR ਦਰਜ ਕਰਵਾ ਦਿੱਤੀ। ‌ ਟਰੱਸਟ ਦੇ ਅਧਿਕਾਰੀਆਂ ਦੀ ਇਸ ਕਾਰਵਾਈ ਨੂੰ ਨੈਸ਼ਨਲ ਗਰੀਨ ਟ੍ਰਿਬਿਊਨਲ ਵਿੱਚ ਆਪਣੇ ਖ਼ਿਲਾਫ਼ ਹੋ ਰਹੀ ਕਾਰਵਾਈ ਦੇ ਮੱਦੇਨਜ਼ਰ ਹੀ “ਗੋਂਗਲੂਆਂ ਤੋਂ ਮਿੱਟੀ ਝਾੜਨ” ਵਾਲੀ ਕਾਰਵਾਈ ਮੰਨਿਆ ਜਾ ਰਿਹਾ ਹੈ ਕਿਉਂਕਿ ਟਰੱਸਟ ਦੇ ਅਧਿਕਾਰੀਆਂ ਨੂੰ ਸਾਫ਼ ਦਿਸ ਰਿਹਾ ਹੈ ਕਿ ਟ੍ਰਿਬਿਊਨਲ ਵੱਲੋਂ ਉਹਨਾਂ ਦੇ ਖ਼ਿਲਾਫ਼ ਹਰੇ ਭਰੇ ਰੁੱਖ ਪੁੱਟੇ ਜਾਣ ਦੇ ਮਾਮਲੇ ਵਿੱਚ ਕਾਰਵਾਈ ਯਕੀਨੀ ਕੀਤੀ ਜਾਵੇਗੀ ਜਿਸ ਦੇ ਮੱਦੇਨਜ਼ਰ ਟਰੱਸਟ ਦੇ ਅਧਿਕਾਰੀਆਂ ਨੇ ਆਪਣੀ ਸੁਰੱਖਿਆ ਤੇ ਆਪਣੀ ਚਮੜੀ ਬਚਾਉਣ ਲਈ ਹੀ ਉਕਤ ਐਫਆਈਆਰ ਦਰਜ ਕਰਵਾਈ ਹੈ। ਹੁਣ ਵੇਖਣਾ ਹੋਵੇਗਾ ਕਿ ਟ੍ਰਿਬਿਊਨਲ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ ਮੌਕੇ ਟਰੱਸਟ ਵੱਲੋਂ ਕਰਵਾਈ ਕਾਨੂੰਨੀ ਕਾਰਵਾਈ ਨੂੰ ਟ੍ਰਿਬਿਊਨਲ ਦੇ ਜੱਜ ਸਾਹਿਬਾਨ ਕਿਸ ਨਜ਼ਰੀਏ ਨਾਲ ਵੇਖਦੇ ਹਨ ਜਾਂ ਫਿਰ ਟ੍ਰਿਬਿਊਨਲ ਦੇ ਪੜ੍ਹਤਾਲੀਆ ਟੀਮ ਦੀਆਂ ਸਿਫਾਰਸ਼ਾਂ ਦੇ ਅਧਾਰ ‘ਤੇ ਟਰੱਸਟ ਦੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਹੋਰ ਵਿਅਕਤੀਆਂ ਨੂੰ ਕਾਨੂੰਨੀ ਤੌਰ ‘ਤੇ ਟੰਗਿਆ ਜਾਵੇਗਾ।

Gee98 Ads

ਫੋਟੋ ਕੈਪਸ਼ਨ- 25 ਏਕੜ ਸਕੀਮ ‘ਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਰੁੱਖ ਪੁੱਟੇ ਜਾਣ ਸਮੇਂ ਦੀਆਂ ਤਸਵੀਰਾਂ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!

ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!

05/19/2026
ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼

ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼

05/19/2026
Barnala Breaking… ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ…!

Barnala Breaking… ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ…!

05/19/2026
Load More
Tags: #barnalanews#malwanews #newsupdate #dailyupdate
Previous Post

ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!

Nirmal Pandori

Nirmal Pandori

Related Posts

ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!
ਬਰਨਾਲਾ ਆਸ-ਪਾਸ

ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!

by Nirmal Pandori
05/19/2026
ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼
ਬਰਨਾਲਾ ਆਸ-ਪਾਸ

ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼

by Nirmal Pandori
05/19/2026
Barnala Breaking… ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ…!
ਬਰਨਾਲਾ ਆਸ-ਪਾਸ

Barnala Breaking… ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ…!

by Nirmal Pandori
05/19/2026
ਬੋਲ ਪੰਡੋਰੀ ਦੇ…ਬਰਨਾਲੇ ਮੱਛੀਆਂ ਵਾਂਗ ਤੈਰਦੀਆਂ ਫਿਰਦੀਆਂ ਨੇ ਵੋਟਾਂ…ਕਦੇ ਇਧਰ ਕਦੇ ਓਧਰ…!
ਬਰਨਾਲਾ ਆਸ-ਪਾਸ

ਬੋਲ ਪੰਡੋਰੀ ਦੇ…ਬਰਨਾਲੇ ਮੱਛੀਆਂ ਵਾਂਗ ਤੈਰਦੀਆਂ ਫਿਰਦੀਆਂ ਨੇ ਵੋਟਾਂ…ਕਦੇ ਇਧਰ ਕਦੇ ਓਧਰ…!

by Nirmal Pandori
05/18/2026
ਬਰਨਾਲਾ ਦਾ ਸਿਆਸੀ ਤਾਪਮਾਨ ਸ਼ਿਖਰਾਂ ‘ਤੇ…ਅੱਜ ਸੱਤਾਧਾਰੀ ਭਰਨਗੇ ਕਾਗਜ਼
ਬਰਨਾਲਾ ਆਸ-ਪਾਸ

ਬਰਨਾਲਾ ਦੇ ਵੱਡੇ ਅਫ਼ਸਰ ਸ਼ੱਕ ਦੇ ਘੇਰੇ ‘ਚ…ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਵੋਟਰ ਸੂਚੀਆਂ ‘ਚ ਛੇੜਛਾੜ ਦੇ ਲੱਗੇ ਦੋਸ਼

by Nirmal Pandori
05/18/2026
ਬਰਨਾਲਾ ਦਾ ਸਿਆਸੀ ਤਾਪਮਾਨ ਸ਼ਿਖਰਾਂ ‘ਤੇ…ਅੱਜ ਸੱਤਾਧਾਰੀ ਭਰਨਗੇ ਕਾਗਜ਼
ਬਰਨਾਲਾ ਆਸ-ਪਾਸ

ਬਰਨਾਲਾ ਦਾ ਸਿਆਸੀ ਤਾਪਮਾਨ ਸ਼ਿਖਰਾਂ ‘ਤੇ…ਅੱਜ ਸੱਤਾਧਾਰੀ ਭਰਨਗੇ ਕਾਗਜ਼

by Nirmal Pandori
05/16/2026
Load More

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ…ਤੇ FIR ਅਣਪਛਾਤਿਆਂ ‘ਤੇ ਕਰਵ ਦਿੱਤੀ

ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!

ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼

Barnala Breaking… ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ…!

ਬੋਲ ਪੰਡੋਰੀ ਦੇ…ਬਰਨਾਲੇ ਮੱਛੀਆਂ ਵਾਂਗ ਤੈਰਦੀਆਂ ਫਿਰਦੀਆਂ ਨੇ ਵੋਟਾਂ…ਕਦੇ ਇਧਰ ਕਦੇ ਓਧਰ…!

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend