Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!

- ਭਾਜਪਾ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦਾ ਮੁੱਦਾ ਗਰਮਾਇਆ

Nirmal Pandori by Nirmal Pandori
05/19/2026
in ਬਰਨਾਲਾ ਆਸ-ਪਾਸ
Reading Time: 1 min read
A A
0
ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ ,19 ਮਈ, (ਨਿਰਮਲ ਸਿੰਘ ਪੰਡੋਰੀ)-

-ਨਗਰ ਨਿਗਮ ਚੋਣਾਂ ਬਰਨਾਲਾ ਲਈ ਵਾਰਡ ਨੰਬਰ 31 ਤੋਂ ਭਾਜਪਾ ਅਤੇ ਇੱਕ ਆਜ਼ਾਦ ਉਮੀਦਵਾਰ ਦੇ ਕਾਗਜ਼ ਰੱਦ ਕਰਨ ਦੇ ਰੋਸ ਵਜੋਂ ਕੱਲ੍ਹ ਮਿਤੀ 20 ਮਈ ਨੂੰ ਸੱਤਾ ਵਿਰੋਧੀ ਸਾਰੀਆਂ ਪਾਰਟੀਆਂ ਵੱਲੋਂ ਬਰਨਾਲਾ ਬੰਦ ਦਾ ਸੱਦਾ ਦਿੱਤਾ ਗਿਆ ਹੈ।‌ ਕੱਲ ਨਾਮਜ਼ਦਗੀ ਪੱਤਰਾਂ ਦੀ ਪੜ੍ਹਤਾਲ ਵੇਲੇ ਦੇਰ ਸ਼ਾਮ ਤੱਕ ਵਾਰਡ ਨੰਬਰ 31 ਤੋਂ ਭਾਜਪਾ ਉਮੀਦਵਾਰ ਰਜਨੀ ਰਾਣੀ ਅਤੇ ਆਜ਼ਾਦ ਉਮੀਦਵਾਰ ਸਵੀਟੀ ਗੋਇਲ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਦੀ ਚਰਚਾ ਚਲਦੀ ਰਹੀ ਪ੍ਰੰਤੂ ਦੇਰ ਸ਼ਾਮ ਦੋਵਾਂ ਦੇ ਨਾਮਜ਼ਦਗੀ ਪੱਤਰਾਂ ‘ਤੇ ਇਤਰਾਜ਼ ਕਰਨ ਵਾਲੀ ਮਹਿਲਾ ਨੇ ਆਪਣੇ ਇਤਰਾਜ਼ ਵਾਪਸ ਲਏ ਤਾਂ ਰਿਟਰਨਿੰਗ ਅਧਿਕਾਰੀ ਨੇ ਦੋਵੇਂ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਠੀਕ ਹੋਣ ਦਾ ਭਰੋਸਾ ਦੇ ਕੇ ਘਰ ਤੋਰ ਦਿੱਤਾ। ਅੱਜ 19 ਮਈ ਦਿਨ ਚੜਦੇ ਨੂੰ ਸ਼ਹਿਰ ਬਰਨਾਲਾ ਵਿੱਚ ਇਹ ਰੌਲਾ ਪੈ ਗਿਆ ਕਿ ਵਾਰਡ ਨੰਬਰ 31 ਤੋਂ ਭਾਜਪਾ ਉਮੀਦਵਾਰ ਅਤੇ ਇੱਕ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਹਨ ਜਿਸ ਤੋਂ ਬਾਅਦ ਭਾਜਪਾ ਵਰਕਰਾਂ ਸਮੇਤ ਕਾਂਗਰਸ, ਅਕਾਲੀ ਦਲ ਅਤੇ ਗੁਰਦੀਪ ਸਿੰਘ ਬਾਠ ਦੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਡੀਸੀ ਦਫ਼ਤਰ ਧਰਨਾ ਲਗਾਇਆ ਸੀ।‌ ਉਕਤ ਆਗੂਆਂ ਨੇ ਇਕੱਠੇ ਹੋ ਕੇ ਸ੍ਰੀ ਵਿਵੇਕ ਕੁਮਾਰ ਮੋਦੀ ਏਡੀਸੀ ਜਨਰਲ ਨੂੰ ਮਿਲ ਕੇ ਨਾਮਜ਼ਦਗੀ ਪੱਤਰ ਰੱਦ ਕਰਨ ਸਬੰਧੀ ਮੁਲਾਕਾਤ ਕੀਤੀ ਤਾਂ ਏਡੀਸੀ (ਜ) ਨੇ ਦੋ ਟੁੱਕ ਜਵਾਬ ਦੇ ਦਿੱਤਾ ਕਿ ਹੁਣ ਕੁਝ ਨਹੀਂ ਹੋ ਸਕਦਾ ਜਿਹੜੇ ਨਾਮਜ਼ਦਗੀ ਪੱਤਰ ਇੱਕ ਵਾਰ ਰੱਦ ਹੋ ਗਏ, ਸੋ ਹੋ ਗਏ। ਆਗੂਆਂ ਨੇ ਏਡੀਸੀ (ਜ) ਨੂੰ ਸਵਾਲ ਕੀਤਾ ਕਿ ਜਦੋਂ ਬੀਤੀ ਸ਼ਾਮ ਉਨਾਂ ਨੇ ਨਾਮਜ਼ਦਗੀ ਪੱਤਰ ਠੀਕ ਹੋਣ ਦਾ ਭਰੋਸਾ ਦਿੱਤਾ ਤਾਂ ਫਿਰ ਦੇਰ ਰਾਤ ਨਾਮਜ਼ਦਗੀ ਪੱਤਰ ਰੱਦ ਕਿਉਂ ਹੋ ਗਏ ਇਸਦੇ ਜਵਾਬ ਵਿੱਚ ਏਡੀਸੀ (ਜ) ਨੇ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ‌

                                                        ਇਸ ਦੌਰਾਨ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦ ਸਾਰੇ ਆਗੂ ਇਕੱਠੇ ਹੋ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਸੜਕ ‘ਤੇ ਬੈਠ ਗਏ ਤਾਂ ਪੁਲਿਸ ਨੇ ਸਾਰੇ ਆਗੂਆਂ ਤੇ ਵਰਕਰਾਂ ਨਾਲ ਧੱਕਾਮੁੱਕੀ, ਖਿੱਚਾਧੂਹੀ ਕੀਤੀ। ਇਸ ਦੌਰਾਨ ਪੁਲਿਸ ਕੁਝ ਆਗੂਆਂ ਨੂੰ ਜਬਰਦਸਤੀ ਗੱਡੀਆਂ ‘ਚ ਬਿਠਾ ਕੇ ਥਾਣੇ ਵੀ ਲੈ ਗਈ ਜਿਨਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ। ‌ ਇਸ ਤੋਂ ਬਾਅਦ ਬਾਅਦ ਦੁਪਹਿਰ ਅਗਰਵਾਲ ਧਰਮਸ਼ਾਲਾ ਵਿੱਚ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਵਿਜੇ ਸਾਂਪਲਾ, ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ,ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਅਤੇ ਗੁਰਦੀਪ ਸਿੰਘ ਬਾਠ ਦੀ ਅਗਵਾਈ ਹੇਠ ਸਾਰੀਆਂ ਸਿਆਸੀ ਪਾਰਟੀਆਂ ਦੇ ਮੁੱਖ ਆਗੂਆਂ ਦਾ ਇਕੱਠ ਹੋਇਆ ਜਿੱਥੇ 20 ਮਈ ਨੂੰ ਸਵੇਰ ਤੋਂ ਲੈ ਕੇ 2 ਵਜੇ ਤੱਕ ਬਰਨਾਲਾ ਬੰਦ ਦਾ ਸੱਦਾ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਹੀ ਸੱਤਾ ਵਿਰੋਧੀ ਪਾਰਟੀ ਦੇ ਆਗੂਆਂ ਵੱਲੋਂ ਅਗਲੇ ਐਕਸ਼ਨ ਦੀ ਰੂਪਰੇਖਾ ਉਲੀਕੀ ਜਾਵੇਗੀ। ਦੱਸ ਦੇਈਏ ਕਿ ਵਾਰਡ ਨੰਬਰ 31 ਤੋਂ ਭਾਜਪਾ ਉਮੀਦਵਾਰ ਰਜਨੀ ਰਾਣੀ ਅਤੇ ਆਜ਼ਾਦ ਉਮੀਦਵਾਰ ਸਵੀਟੀ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਦੀ ਪ੍ਰਕਿਰਿਆ ਨੇ ਬਰਨਾਲਾ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਕੁੜੱਤਣ ਘੋਲਣ ਦਾ ਕੰਮ ਕੀਤਾ ਹੈ, ਜਿਸ ਕਾਰਨ ਲੋਕਾਂ ਦੇ ਮਨਾਂ ਵਿੱਚ ਸੱਤਾ ਵਿਰੋਧੀ ਰੋਸ ਹੈ ਅਤੇ ਸ਼ਹਿਰ ਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।
ਫੋਟੋ ਕੈਪਸ਼ਨ- ਡੀਸੀ ਦਫਤਰ ਅੱਗੇ ਧਰਨੇ ਵਿੱਚ ਸੱਤਾ ਵਿਰੋਧੀ ਸਾਰੀਆਂ ਸਿਆਸੀ ਪਾਰਟੀਆਂ ਦੇ ਮੁੱਖ ਆਗੂ ਨਾਅਰੇਬਾਜ਼ੀ ਕਰਦੇ ਹੋਏ

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ…ਤੇ FIR ਅਣਪਛਾਤਿਆਂ ‘ਤੇ ਕਰਵ ਦਿੱਤੀ

ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ…ਤੇ FIR ਅਣਪਛਾਤਿਆਂ ‘ਤੇ ਕਰਵ ਦਿੱਤੀ

05/20/2026
ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼

ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼

05/19/2026
Barnala Breaking… ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ…!

Barnala Breaking… ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ…!

05/19/2026
Load More
Tags: #barnalanews#malwanews #newsupdate #dailyupdate#punjabnews
Previous Post

ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼

Next Post

ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ…ਤੇ FIR ਅਣਪਛਾਤਿਆਂ ‘ਤੇ ਕਰਵ ਦਿੱਤੀ

Nirmal Pandori

Nirmal Pandori

Related Posts

ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ…ਤੇ FIR ਅਣਪਛਾਤਿਆਂ ‘ਤੇ ਕਰਵ ਦਿੱਤੀ
ਬਰਨਾਲਾ ਆਸ-ਪਾਸ

ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ…ਤੇ FIR ਅਣਪਛਾਤਿਆਂ ‘ਤੇ ਕਰਵ ਦਿੱਤੀ

by Nirmal Pandori
05/20/2026
ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼
ਬਰਨਾਲਾ ਆਸ-ਪਾਸ

ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼

by Nirmal Pandori
05/19/2026
Barnala Breaking… ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ…!
ਬਰਨਾਲਾ ਆਸ-ਪਾਸ

Barnala Breaking… ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ…!

by Nirmal Pandori
05/19/2026
ਬੋਲ ਪੰਡੋਰੀ ਦੇ…ਬਰਨਾਲੇ ਮੱਛੀਆਂ ਵਾਂਗ ਤੈਰਦੀਆਂ ਫਿਰਦੀਆਂ ਨੇ ਵੋਟਾਂ…ਕਦੇ ਇਧਰ ਕਦੇ ਓਧਰ…!
ਬਰਨਾਲਾ ਆਸ-ਪਾਸ

ਬੋਲ ਪੰਡੋਰੀ ਦੇ…ਬਰਨਾਲੇ ਮੱਛੀਆਂ ਵਾਂਗ ਤੈਰਦੀਆਂ ਫਿਰਦੀਆਂ ਨੇ ਵੋਟਾਂ…ਕਦੇ ਇਧਰ ਕਦੇ ਓਧਰ…!

by Nirmal Pandori
05/18/2026
ਬਰਨਾਲਾ ਦਾ ਸਿਆਸੀ ਤਾਪਮਾਨ ਸ਼ਿਖਰਾਂ ‘ਤੇ…ਅੱਜ ਸੱਤਾਧਾਰੀ ਭਰਨਗੇ ਕਾਗਜ਼
ਬਰਨਾਲਾ ਆਸ-ਪਾਸ

ਬਰਨਾਲਾ ਦੇ ਵੱਡੇ ਅਫ਼ਸਰ ਸ਼ੱਕ ਦੇ ਘੇਰੇ ‘ਚ…ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਵੋਟਰ ਸੂਚੀਆਂ ‘ਚ ਛੇੜਛਾੜ ਦੇ ਲੱਗੇ ਦੋਸ਼

by Nirmal Pandori
05/18/2026
ਬਰਨਾਲਾ ਦਾ ਸਿਆਸੀ ਤਾਪਮਾਨ ਸ਼ਿਖਰਾਂ ‘ਤੇ…ਅੱਜ ਸੱਤਾਧਾਰੀ ਭਰਨਗੇ ਕਾਗਜ਼
ਬਰਨਾਲਾ ਆਸ-ਪਾਸ

ਬਰਨਾਲਾ ਦਾ ਸਿਆਸੀ ਤਾਪਮਾਨ ਸ਼ਿਖਰਾਂ ‘ਤੇ…ਅੱਜ ਸੱਤਾਧਾਰੀ ਭਰਨਗੇ ਕਾਗਜ਼

by Nirmal Pandori
05/16/2026
Load More
Next Post
ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ…ਤੇ FIR ਅਣਪਛਾਤਿਆਂ ‘ਤੇ ਕਰਵ ਦਿੱਤੀ

ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ...ਤੇ FIR ਅਣਪਛਾਤਿਆਂ 'ਤੇ ਕਰਵ ਦਿੱਤੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ…ਤੇ FIR ਅਣਪਛਾਤਿਆਂ ‘ਤੇ ਕਰਵ ਦਿੱਤੀ

ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!

ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼

Barnala Breaking… ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ…!

ਬੋਲ ਪੰਡੋਰੀ ਦੇ…ਬਰਨਾਲੇ ਮੱਛੀਆਂ ਵਾਂਗ ਤੈਰਦੀਆਂ ਫਿਰਦੀਆਂ ਨੇ ਵੋਟਾਂ…ਕਦੇ ਇਧਰ ਕਦੇ ਓਧਰ…!

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend