Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਰਨਾਲਾ ਪੁਲਿਸ ਨੇ ਫੜ ਲਿਆ ਭੁੱਕੀ ਦਾ ਟਰੱਕ…ਦੋ ਜਣੇ ਕਾਬੂ

- ਕਿੱਥੋਂ ਲਿਆਂਦੀ ਤੇ ਕਿੱਥੇ ਜਾਣਾ ਸੀ...ਰਿਮਾਂਡ 'ਚ ਹੋਣਗੇ ਖੁਲਾਸੇ

Nirmal Pandori by Nirmal Pandori
05/21/2026
in ਬਰਨਾਲਾ ਆਸ-ਪਾਸ
Reading Time: 1 min read
A A
0
ਬਰਨਾਲਾ ਪੁਲਿਸ ਨੇ ਫੜ ਲਿਆ ਭੁੱਕੀ ਦਾ ਟਰੱਕ…ਦੋ ਜਣੇ ਕਾਬੂ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,21 ਮਈ, (ਨਿਰਮਲ ਸਿੰਘ ਪੰਡੋਰੀ)-

ਨਗਰ ਨਿਗਮ ਦੀ ਚੋਣ ਪ੍ਰਕਿਰਿਆ ਦੌਰਾਨ ਬਰਨਾਲਾ ਪੁਲਿਸ ਨੇ ਭੁੱਕੀ ਦੀ ਵੱਡੀ ਖੇਪ ਫੜਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਰਾਜਿੰਦਰਪਾਲ ਸਿੰਘ ਡੀਐਸਪੀ (ਇਨ) ਨੇ ਦੱਸਿਆ ਕਿ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇੱਕ ਟਰੱਕ ਵਿੱਚੋਂ 15 ਕੁਇੰਟਲ ਭੁੱਕੀ ਦੀ ਖੇਪ ਬਰਾਮਦ ਕੀਤੀ ਜਿਸ ਦੀ ਬਾਜ਼ਾਰੀ ਕੀਮਤ ਲੱਗਭੱਗ 75 ਲੱਖ ਰੁਪਏ ਦੱਸੀ ਜਾ ਰਹੀ ਹੈ। ਉਹਨਾਂ ਕਿਹਾ ਕਿ ਗੁਪਤ ਸੂਚਨਾ ਦੇ ਅਧਾਰ ‘ਤੇ ਹੀ ਪੁਲਿਸ ਨੇ ਹੰਡਿਆਇਆ ਚੌਂਕ ‘ਚ ਨਾਕਾ ਲਗਾਇਆ ਤਾਂ ਸੰਗਰੂਰ ਵਾਲੇ ਪਾਸੇ ਤੋਂ ਇੱਕ ਟਰੱਕ ਨੰਬਰ ਪੀਬੀ 46 ਐਮ 9409 (14 ਟਾਇਰਾਂ) ਆ ਰਿਹਾ ਸੀ ਜਿਸ ਨੂੰ ਰੋਕਣ ‘ਤੇ ਤਲਾਸ਼ੀ ਲਈ ਤਾਂ ਟਰੱਕ ਵਿੱਚੋਂ ਭੁੱਕੀ ਦੀਆਂ 60 ਬੋਰੀਆਂ ਬਰਾਮਦ ਹੋਈਆਂ ਜਿਨਾਂ ਦਾ ਭਾਰ 15 ਕੁਇੰਟਲ ਦੇ ਹੈ ਅਤੇ ਬਾਜ਼ਾਰ ਦੀ ਕੀਮਤ 75 ਲੱਖ ਰੁਪਏ ਹੈ।ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਮੌਕੇ ‘ਤੇ ਹੀ ਬਲਜਿੰਦਰ ਸਿੰਘ ਉਰਫ ਜਿੰਦਾ ਪੁੱਤਰ ਹਰਵਿੰਦਰ ਸਿੰਘ ਵਾਸੀ ਧਰਮਕੋਟ ਜਿਹੜਾ ਮੋਗਾ ਤੇ ਸੁਖਦੇਵ ਸਿੰਘ ਉਰਫ ਸੁਖਚੈਨ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਗੁੜੇ ਜ਼ਿਲ੍ਹਾ ਲੁਧਿਆਣਾ ਨੂੰ ਵੀ ਗ੍ਰਿਫ਼ਤਾਰ ਕੀਤਾ। ਉਹਨਾਂ ਦੱਸਿਆ ਕਿ ਇਹ ਦੋਵੇਂ ਜਣੇ ਆਪਣੇ ਇਸ ਟਰੱਕ ਰਾਹੀਂ ਭੁੱਕੀ ਬਾਹਰਲੇ ਰਾਜ ਵਿੱਚੋਂ ਲੈ ਕੇ ਆਉਂਦੇ ਸਨ ਅਤੇ ਪੰਜਾਬ ‘ਚ ਅੱਗੇ ਸਪਲਾਈ ਕਰਦੇ ਸਨ। ਡੀਐਸਪੀ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਲਿਆ ਗਿਆ, ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿ ਫੜੇ ਗਏ ਦੋਵੇਂ ਵਿਅਕਤੀਆਂ ਵਿੱਚੋਂ ਬਲਜਿੰਦਰ ਸਿੰਘ ‘ਤੇ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਹਨ ਜਿਨਾਂ ਵਿੱਚੋਂ ਦੋ ਐਨਡੀਪੀਐਸ ਐਕਟ ਤਹਿਤ ਅਤੇ ਇੱਕ ਕਤਲ ਦਾ ਮੁਕੱਦਮਾ ਦਰਜ ਹੈ। ਡੀਐਸਪੀ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਇਹ ਭੁੱਕੀ ਕਿੱਥੋਂ ਲੈ ਕੇ ਆਏ ਤੇ ਇਹਨਾਂ ਨੇ ਅੱਗੇ ਕਿੱਥੇ ਲੈ ਕੇ ਜਾਣੀ ਸੀ। ਪ੍ਰੈੱਸ ਕਾਨਫਰੰਸ ਦੌਰਾਨ ਇੰਸਪੈਕਟਰ ਬਲਜੀਤ ਸਿੰਘ ਵੀ ਹਾਜ਼ਰ ਸਨ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵਾਰਡ ਨੰਬਰ 13 ‘ਚ ਕੌਂਸਲਰ ਜੱਗੂ ਮੋਰ ਦੀ ਨੂੰਹ ਦੀ ਚੋਣ ਮੁਹਿੰਮ ਨੇ ਫੜੀ ਤੇਜ਼ੀ

ਵਾਰਡ ਨੰਬਰ 13 ‘ਚ ਕੌਂਸਲਰ ਜੱਗੂ ਮੋਰ ਦੀ ਨੂੰਹ ਦੀ ਚੋਣ ਮੁਹਿੰਮ ਨੇ ਫੜੀ ਤੇਜ਼ੀ

05/21/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

RO-cum-ADC ਦੇ ਸਪੀਕਿੰਗ ਆਰਡਰ…ਇਤਰਾਜ਼ ਵਾਪਸ ਲੈਣ ਤੋਂ ਬਾਅਦ ਵੀ ਕਿਉਂ ਕੀਤੇ ਹਨ BJP ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ

05/21/2026
ਨਗਰ ਨਿਗਮ ਦੇ ਵੱਡੇ ਅਧਿਕਾਰੀ ‘ਤੇ ਹੋ ਸਕਦੀ ਹੈ ਕਾਨੂੰਨੀ…ਕਾਰਵਾਈ ਵਿਧਾਇਕ ਢਿੱਲੋਂ ਨੇ ਭੇਜਿਆ ਲੀਗਲ ਨੋਟਿਸ

ਨਗਰ ਨਿਗਮ ਦੇ ਵੱਡੇ ਅਧਿਕਾਰੀ ‘ਤੇ ਹੋ ਸਕਦੀ ਹੈ ਕਾਨੂੰਨੀ…ਕਾਰਵਾਈ ਵਿਧਾਇਕ ਢਿੱਲੋਂ ਨੇ ਭੇਜਿਆ ਲੀਗਲ ਨੋਟਿਸ

05/21/2026
Load More
Tags: #barnalanews#malwanews #newsupdate #dailyupdate#punjabnews
Previous Post

ਅਹਿਮ ਖ਼ਬਰ…ਪੰਜਾਬ ਯੂਨੀਵਰਸਿਟੀ ਨੇ NRI ਕੋਟੇ ਦੇ ਦਾਖ਼ਲਾ ਨਿਯਮਾਂ ‘ਚ ਕੀਤੀ ਵੱਡੀ ਤਬਦੀਲੀ

Nirmal Pandori

Nirmal Pandori

Related Posts

ਵਾਰਡ ਨੰਬਰ 13 ‘ਚ ਕੌਂਸਲਰ ਜੱਗੂ ਮੋਰ ਦੀ ਨੂੰਹ ਦੀ ਚੋਣ ਮੁਹਿੰਮ ਨੇ ਫੜੀ ਤੇਜ਼ੀ
ਬਰਨਾਲਾ ਆਸ-ਪਾਸ

ਵਾਰਡ ਨੰਬਰ 13 ‘ਚ ਕੌਂਸਲਰ ਜੱਗੂ ਮੋਰ ਦੀ ਨੂੰਹ ਦੀ ਚੋਣ ਮੁਹਿੰਮ ਨੇ ਫੜੀ ਤੇਜ਼ੀ

by Nirmal Pandori
05/21/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

RO-cum-ADC ਦੇ ਸਪੀਕਿੰਗ ਆਰਡਰ…ਇਤਰਾਜ਼ ਵਾਪਸ ਲੈਣ ਤੋਂ ਬਾਅਦ ਵੀ ਕਿਉਂ ਕੀਤੇ ਹਨ BJP ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ

by Nirmal Pandori
05/21/2026
ਨਗਰ ਨਿਗਮ ਦੇ ਵੱਡੇ ਅਧਿਕਾਰੀ ‘ਤੇ ਹੋ ਸਕਦੀ ਹੈ ਕਾਨੂੰਨੀ…ਕਾਰਵਾਈ ਵਿਧਾਇਕ ਢਿੱਲੋਂ ਨੇ ਭੇਜਿਆ ਲੀਗਲ ਨੋਟਿਸ
ਬਰਨਾਲਾ ਆਸ-ਪਾਸ

ਨਗਰ ਨਿਗਮ ਦੇ ਵੱਡੇ ਅਧਿਕਾਰੀ ‘ਤੇ ਹੋ ਸਕਦੀ ਹੈ ਕਾਨੂੰਨੀ…ਕਾਰਵਾਈ ਵਿਧਾਇਕ ਢਿੱਲੋਂ ਨੇ ਭੇਜਿਆ ਲੀਗਲ ਨੋਟਿਸ

by Nirmal Pandori
05/21/2026
ਬਰਨਾਲਾ ਦਾ ਸਿਆਸੀ ਤਾਪਮਾਨ ਸ਼ਿਖਰਾਂ ‘ਤੇ…ਅੱਜ ਸੱਤਾਧਾਰੀ ਭਰਨਗੇ ਕਾਗਜ਼
ਬਰਨਾਲਾ ਆਸ-ਪਾਸ

ਬਰਨਾਲੇ ਦਾ ਵਾਰਡ ਨੰਬਰ 25 : ਦੋ ਵੱਖਰੇ ਪਰਿਵਾਰਾਂ ਦੀਆਂ ਦਰਾਣੀਆਂ ਜੇਠਾਣੀਆਂ ਚੋਣ ਮੈਦਾਨ ‘ਚ ਆਹਮੋ ਸਾਹਮਣੇ

by Nirmal Pandori
05/20/2026
ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ…ਤੇ FIR ਅਣਪਛਾਤਿਆਂ ‘ਤੇ ਕਰਵ ਦਿੱਤੀ
ਬਰਨਾਲਾ ਆਸ-ਪਾਸ

ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ…ਤੇ FIR ਅਣਪਛਾਤਿਆਂ ‘ਤੇ ਕਰਵ ਦਿੱਤੀ

by Nirmal Pandori
05/20/2026
ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!
ਬਰਨਾਲਾ ਆਸ-ਪਾਸ

ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!

by Nirmal Pandori
05/19/2026
Load More

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਰਨਾਲਾ ਪੁਲਿਸ ਨੇ ਫੜ ਲਿਆ ਭੁੱਕੀ ਦਾ ਟਰੱਕ…ਦੋ ਜਣੇ ਕਾਬੂ

ਅਹਿਮ ਖ਼ਬਰ…ਪੰਜਾਬ ਯੂਨੀਵਰਸਿਟੀ ਨੇ NRI ਕੋਟੇ ਦੇ ਦਾਖ਼ਲਾ ਨਿਯਮਾਂ ‘ਚ ਕੀਤੀ ਵੱਡੀ ਤਬਦੀਲੀ

ਵਾਰਡ ਨੰਬਰ 13 ‘ਚ ਕੌਂਸਲਰ ਜੱਗੂ ਮੋਰ ਦੀ ਨੂੰਹ ਦੀ ਚੋਣ ਮੁਹਿੰਮ ਨੇ ਫੜੀ ਤੇਜ਼ੀ

RO-cum-ADC ਦੇ ਸਪੀਕਿੰਗ ਆਰਡਰ…ਇਤਰਾਜ਼ ਵਾਪਸ ਲੈਣ ਤੋਂ ਬਾਅਦ ਵੀ ਕਿਉਂ ਕੀਤੇ ਹਨ BJP ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ

ਨਗਰ ਨਿਗਮ ਦੇ ਵੱਡੇ ਅਧਿਕਾਰੀ ‘ਤੇ ਹੋ ਸਕਦੀ ਹੈ ਕਾਨੂੰਨੀ…ਕਾਰਵਾਈ ਵਿਧਾਇਕ ਢਿੱਲੋਂ ਨੇ ਭੇਜਿਆ ਲੀਗਲ ਨੋਟਿਸ

ਬਰਨਾਲੇ ਦਾ ਵਾਰਡ ਨੰਬਰ 25 : ਦੋ ਵੱਖਰੇ ਪਰਿਵਾਰਾਂ ਦੀਆਂ ਦਰਾਣੀਆਂ ਜੇਠਾਣੀਆਂ ਚੋਣ ਮੈਦਾਨ ‘ਚ ਆਹਮੋ ਸਾਹਮਣੇ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend