Skip to main content

Gee 98News

ਅਹਿਮ ਖ਼ਬਰ…ਪੰਜਾਬ ਯੂਨੀਵਰਸਿਟੀ ਨੇ NRI ਕੋਟੇ ਦੇ ਦਾਖ਼ਲਾ ਨਿਯਮਾਂ ‘ਚ ਕੀਤੀ ਵੱਡੀ ਤਬਦੀਲੀ

ਚੰਡੀਗੜ੍ਹ ,21 ਮਈ, Gee98 News service-

-ਪੰਜਾਬ ਯੂਨੀਵਰਸਿਟੀ ਨੇ ਵਿਦਿਅਕ ਸੈਸ਼ਨ 2026-27 ਤੋਂ ਆਪਣੇ NRI ਕੋਟੇ ‘ਚ ਦਾਖਲੇ ਸਬੰਧੀ ਨਿਯਮਾਂ ‘ਚ ਵੱਡੀ ਤਬਦੀਲੀ ਕੀਤੀ ਹੈ। ਯੂਨੀਵਰਸਿਟੀ ਪ੍ਰਬੰਧਨ ਨੇ NRI ਕੋਟੇ ਦੇ ਨਿਯਮਾਂ ਨੂੰ ਪਹਿਲਾਂ ਨਾਲੋਂ ਹੋਰ ਸਖ਼ਤ ਕਰ ਦਿੱਤਾ ਹੈ। ਨਵੇਂ ਨਿਯਮਾਂ ਅਨੁਸਾਰ ਹੁਣ NRI ਮਾਤਾ ਪਿਤਾ ਦੇ ਬੱਚਿਆਂ ਨੂੰ ਜਾਂ ਖ਼ੁਦ NRI ਵਿਦਿਆਰਥੀ ਨੂੰ ਹੀ ਯੂਨੀਵਰਸਿਟੀ ‘ਚ ਦਾਖਲਾ ਮਿਲੇਗਾ। ਜਦਕਿ ਪਹਿਲਾਂ ਵਿਦਿਆਰਥੀ ਚਾਚਾ, ਮਾਮਾ, ਦਾਦਾ-ਦਾਦੀ ਅਤੇ ਹੋਰ NRI ਰਿਸ਼ਤੇਦਾਰਾਂ ਦੇ ਆਧਾਰ ‘ਤੇ ਵੀ NRI ਕੋਟੇ ਵਿੱਚ ਦਾਖਲਾ ਲੈ ਸਕਦੇ ਸਨ। ਨਵੇਂ ਨਿਯਮਾਂ ‘ਚ ਯੂਨੀਵਰਸਿਟੀ ਪ੍ਰਸ਼ਾਸਨ ਨੇ NRI ਰਿਸ਼ਤੇਦਾਰਾਂ ਦਾ ਕੋਟਾ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ, ਭਾਵ ਕਿ ਜਾ ਤਾਂ ਵਿਦਿਆਰਥੀ ਖੁਦ NRI ਹੋਵੇ ਜਾਂ ਫਿਰ ਉਸ ਦੀ ਮਾਤਾ ਪਿਤਾ NRI ਹੋਣੇ ਚਾਹੀਦੇ ਹਨ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਹ ਸਪੱਸ਼ਟ ਕੀਤਾ ਕਿ 10 ਫੀਸਦੀ ਵਾਧੂ ਸੀਟਾਂ ਪਹਿਲਾਂ ਹੀ NRI ਅਤੇ ਉਨਾਂ ਦੇ ਬੱਚਿਆਂ ਲਈ ਰਾਖਵੀਆਂ ਰਹਿਣਗੀਆਂ ਜਦ ਕਿ 25 ਫੀਸਦੀ ਸੀਟਾਂ ਵਿਦੇਸ਼ੀ ਨਾਗਰਿਕਾਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ। NRI ਕੋਟੇ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ NRI ਸਟੇਟਸ ਨਾਲ ਜੁੜੇ ਸਾਰੇ ਜ਼ਰੂਰੀ ਦਸਤਾਵੇਜ ਜਮਾਂ ਕਰਵਾਉਣੇ ਜ਼ਰੂਰੀ ਹੋਣਗੇ ਜਿਸ ਵਿੱਚ ਪਾਸਪੋਰਟ, ਵੀਜ਼ਾ ਤੇ ਵਿਦੇਸ਼ ਵਿੱਚ ਪੀਆਰ ਦਾ ਪੱਕਾ ਪ੍ਰਮਾਣ ਪੱਤਰ ਵੀ ਸ਼ਾਮਿਲ ਹੈ। ਯੂਨੀਵਰਸਿਟੀ ਨੇ ਕਿਹਾ ਕਿ ਸਾਰੇ NRI ਉਮੀਦਵਾਰਾਂ ਨੂੰ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਬਣਾਏ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣਾ ਕਰਨਾ ਹੋਵੇਗਾ।

error: Content is protected !!