Skip to main content

Gee 98News

ਅਹਿਮ ਖ਼ਬਰ…ਸਟੇਟ ਬੈਂਕ ਆਫ਼ ਇੰਡੀਆ 6 ਦਿਨ ਲਗਾਤਾਰ ਨਹੀਂ ਹੋਵੇਗਾ ਕੰਮਕਾਜ

ਚੰਡੀਗੜ੍ਹ ,22 ਮਈ, Gee98 News service-

-ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਵਿੱਚ ਅਗਲੇ 6 ਦਿਨ ਲਗਾਤਾਰ ਕੰਮ ਨਹੀਂ ਹੋਵੇਗਾ ਭਾਵ 23 ਮਈ ਤੋਂ ਲੈ ਕੇ 28 ਮਈ ਤੱਕ SBI ਬੰਦ ਰਹੇਗੀ। 23 ਮਈ ਨੂੰ ਚੌਥਾ ਸ਼ਨੀਵਾਰ ਹੋਵੇਗਾ ਜਦਕਿ 24 ਮਈ ਨੂੰ ਐਤਵਾਰ ਕਰਕੇ ਦੋ ਦਿਨ ਬੈਂਕ ਬੰਦ ਰਹੇਗੀ। 25 ਅਤੇ 26 ਮਈ ਸੋਮਵਾਰ ਅਤੇ ਮੰਗਲਵਾਰ ਆਲ ਇੰਡੀਆ ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਫੈਡਰੇਸ਼ਨ ਨੇ ਦੋ ਦਿਨਾਂ ਦੀ ਹੜ੍ਹਤਾਲ ਦਾ ਐਲਾਨ ਕੀਤਾ ਹੋਇਆ ਹੈ ਜਿਸ ਦਾ ਬੈਂਕ ਦੇ ਕੰਮਕਾਜ ‘ਤੇ ਸਿੱਧਾ ਅਸਰ ਪਵੇਗਾ। ‌ ਦੂਜੇ ਪਾਸੇ ਇਸ ਵਾਰ ਬਕਰੀਦ ਦਾ ਤਿਉਹਾਰ ਸਮੁੱਚੇ ਮੁਲਕ ਵਿੱਚ ਦੋ ਵੱਖ-ਵੱਖ ਦਿਨਾਂ ਨੂੰ ਮਨਾਇਆ ਜਾ ਰਿਹਾ ਜਿਸ ਲਈ RBI ਨੇ ਦੋ ਦਿਨਾਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। 27 ਮਈ ਨੂੰ ਕੁਝ ਥਾਵਾਂ ‘ਤੇ SBI ਬਕਰੀਦ ਦੀ ਛੁੱਟੀ ਕਾਰਨ ਬੰਦ ਰਹੇਗੀ ਜਦਕਿ ਕੁਝ ਥਾਵਾਂ ‘ਤੇ ਇਹ ਛੁੱਟੀ 28 ਮਈ ਨੂੰ ਕੀਤੀ ਜਾਵੇਗੀ। ‌ ਜਦ ਕਿ ਜੰਮੂ ਕਸ਼ਮੀਰ ਵਿੱਚ 27 ਅਤੇ 28 ਮਈ ਨੂੰ ਬਕਰੀਦ ਕਰਕੇ ਦੋਵੇਂ ਦਿਨ SBI ਬੰਦ ਰਹੇਗੀ। ‌ ਦੱਸ ਦੇਈਏ ਕਿ ਆਲ ਇੰਡੀਆ ਸਟੇਟ ਬੈਂਕ ਆਫ਼ ਇੰਡੀਆ ਸਟਾਫ ਫੈਡਰੇਸ਼ਨ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਦੋ ਦਿਨਾਂ ਦੀ ਹੜ੍ਹਤਾਲ ਦਾ ਐਲਾਨ ਕੀਤਾ ਹੋਇਆ ਹੈ। ਇਸ ਲਈ 23 ਮਈ ਤੋਂ ਲੈ ਕੇ 28 ਮਈ ਤੱਕ SBI ਦੇ ਗਾਹਕਾਂ ਨੂੰ ਲੈਣ ਦੇਣ ਦੇ ਮਾਮਲੇ ‘ਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।

error: Content is protected !!