Skip to main content

Gee 98News

ਬਰਨਾਲਾ ਦੇ ਵਾਰਡ ਨੰਬਰ 46 ਤੋਂ ਅਕਾਲੀ ਉਮੀਦਵਾਰ ਸੋਨੀ ਜਾਗਲ ਦੀ ਚੋਣ ਮੁਹਿੰਮ ਨੇ ਫੜੀ ਤੇਜ਼ੀ

ਬਰਨਾਲਾ,22 ਮਈ ( ਹਰਵਿੰਦਰ ਸਿੰਘ ਕਾਲਾ)-

ਨਗਰ ਨਿਗਮ ਚੋਣਾਂ ਬਰਨਾਲਾ ਲਈ ਵਾਰਡ ਨੰਬਰ 46 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਆਗੂ ਤੇਜਿੰਦਰ ਸਿੰਘ ਸੋਨੀ ਜਾਗਲ ਨੇ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਤੇਜਿੰਦਰ ਸਿੰਘ ਸੋਨੀ ਜਾਗਲ ਪਹਿਲਾਂ ਵੀ ਕੌਂਸਲਰ ਰਿਹਾ ਹੈ ਜਿਸ ਦੌਰਾਨ ਉਸਦੇ ਕੀਤੇ ਕੰਮ ਉਸ ਦੀ ਚੋਣ ਮੁਹਿੰਮ ਵਿੱਚ ਸਹਾਈ ਹੋ ਰਹੇ ਹਨ। ਸੋਨੀ ਜਾਗਲ ਸ਼੍ਰੋਮਣੀ ਅਕਾਲੀ ਦਲ ਦੀਆਂ ਮੂਹਰਲੀਆਂ ਸਫਾਂ ਦਾ ਸੀਨੀਅਰ ਆਗੂ ਹੈ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਨੇ ਵੀ ਸੋਨੀ ਜਾਗਲ ਦੀ ਚੋਣ ਮੁਹਿੰਮ ‘ਤੇ ਪੂਰਾ ਜ਼ੋਰ ਲਗਾਇਆ ਹੋਇਆ ਹੈ। ‌ ਪਿਛਲੇ ਦੋ ਦਿਨਾਂ ਤੋਂ ਸੋਨੀ ਜਾਗਲ ਨੇ ਆਪਣੀ ਚੋਣ ਮੁਹਿੰਮ ਨੂੰ ਡੋਰ ਟੂ ਡੋਰ ਭਖਾ ਕੇ ਲੋਕਾਂ ਤੱਕ ਸਿੱਧੀ ਪਹੁੰਚ ਕੀਤੀ ਹੈ, ਜਿਸ ਕਰਕੇ ਸੋਨੀ ਜਾਗਲ ਵਾਰਡ ਨੰਬਰ 46 ਤੋਂ ਮੁੱਖ ਮੁਕਾਬਲੇ ‘ਚ ਮੰਨਿਆ ਜਾ ਰਿਹਾ ਹੈ। ਆਪਣੀ ਚੋਣ ਮੁਹਿੰਮ ਦੌਰਾਨ ਨੇ ਵੋਟਰਾਂ ਤੱਕ ਡੋਰ ਟੂ ਡੋਰ ਪ੍ਰਚਾਰ ਕਰਦੇ ਹੋਏ ਸੋਨੀ ਜਾਗਿਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਕਿ ਵੋਟਰਾਂ ਦੇ ਮਿਲ ਰਹੇ ਉਤਸ਼ਾਹ ਕਾਰਨ ਵਾਰਡ ਨੰਬਰ 46 ਤੋਂ ਉਸ ਦੀ ਜਿੱਤ ਯਕੀਨੀ ਹੈ। ਸੋਨੀ ਜਾਗਨ ਨੇ ਕਿਹਾ ਕਿ ਵਿਰੋਧੀ ਉਮੀਦਵਾਰ ਵਾਰਡ ਨੰਬਰ 46 ਦੇ ਚੋਣ ਮੈਦਾਨ ਵਿੱਚ ਕਿਧਰੇ ਨਜ਼ਰ ਨਹੀਂ ਆ ਰਹੇ ਕਿਉਂਕਿ ਲੋਕ ਕੰਮ ਅਤੇ ਸਮਾਂ ਚਾਹੁੰਦੇ ਹਨ ਪ੍ਰੰਤੂ ਮੌਜੂਦਾ ਸੱਤਾਧਾਰੀ ਪਾਰਟੀ ਦੇ ਸਥਾਨਕ ਆਗੂਆਂ ਨੇ ਨਾ ਤਾਂ ਲੋਕਾਂ ਦੇ ਕੰਮ ਕੀਤੇ ਹਨ ਅਤੇ ਨਾ ਹੀ ਲੋਕਾਂ ਨੂੰ ਉਚਿਤ ਸਮਾਂ ਦਿੱਤਾ ਹੈ ਜਿਸ ਕਰਕੇ ਲੋਕ ਸੱਤਾਧਾਰੀ ਪਾਰਟੀ ਨੂੰ ਸਬਕ ਸਿਖਾਉਣ ਲਈ ਨਗਰ ਨਿਗਮ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਚੁਣਨ ਲਈ ਤਿਆਰ ਬੈਠੇ ਸਨ।
ਫੋਟੋ ਕੈਪਸ਼ਨ-ਵਾਰਡ ਨੰਬਰ 46 ‘ਚ ਡੋਰ ਟੂ ਡੋਰ ਪ੍ਰਚਾਰ ਕਰਦੇ ਹੋਏ ਆਪਣੇ ਸਮਰਥਕਾਂ ਨਾਲ ਤੇਜਿੰਦਰ ਸਿੰਘ ਸੋਨੀ ਜਾਗਲ

error: Content is protected !!