ਬਰਨਾਲਾ,02 ਦਸੰਬਰ (ਨਿਰਮਲ ਸਿੰਘ ਪੰਡੋਰੀ) : ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਗੁਰੂਕੁਲ ਕਾਂਗੜੀ ਹਰਿਦੁਆਰ ਦੇ ਸਾਬਕਾ ਚਾਂਸਲਰ ਸਵਰਗੀ ਪੰਡਿਤ ਹਰਬੰਸ ਲਾਲ ਸ਼ਰਮਾ ਜੀ ਦੀ ਬਰਸੀ ’ਤੇ ਗਾਂਧੀ ਆਰੀਆ ਹਾਈ ਸਕੂਲ ਵਿਖੇ ਵਿਦਿਆਰਥੀਆਂ ਦੇ ਵਿਦਿਅਕ ਮੁਕਾਬਲੇ ਕਰਵਾਏ ਗਏ। ਸਮਾਗਮ ਦੀ ਸ਼ੁਰੂਆਤ ਆਰੀਆ ਸਮਾਜ ਦੇ ਪ੍ਰੋਹਿਤ ਸ੍ਰੀ ਰਾਮ ਸ਼ਾਸਤਰੀ ਦੁਆਰਾ ਹਵਨ ਯੱਗ ਕਰਵਾਉਣ ਤੋਂ ਬਾਅਦ ਕੀਤੀ ਗਈ। ਵਿੱਦਿਅਕ ਮੁਕਾਬਲਿਆਂ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਦਾ ਪ੍ਰਬੰਧਕ ਕਮੇਟੀ ਅਤੇ ਅਧਿਆਪਕਾਂ ਵੱਲੋਂ ਸਨਮਾਨ ਕੀਤਾ ਗਿਆ । ਇਸ ਮੌਕੇ ਆਰੀਆ ਸਮਾਜ ਬਰਨਾਲਾ ਦੇ ਪ੍ਰਧਾਨ ਡਾ ਸੂਰਿਆ ਕਾਂਤ ਸ਼ੋਰੀ ਨੇ ਕਿਹਾ ਕਿ ਪੰਡਤ ਹਰਬੰਸ ਲਾਲ ਦੀਆਂ ਸੇਵਾਵਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ । ਉਨਾਂ ਨੇ ਪੂਰਾ ਜੀਵਨ ਆਰੀਆ ਸੰਸਥਾਵਾਂ ਵਿੱਚ ਵਿੱਦਿਆ ਦਾ ਪੱਧਰ ਉੱਚਾ ਚੁੱਕਣ ਅਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਵਿੱਚ ਲਗਾ ਦਿੱਤਾ। ਉਨਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ ਕਿ ਅਸੀਂ ਆਰੀਆ ਸੰਸਥਾਵਾਂ ਵਿੱਚ ਲੋੜਵੰਦ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਦੇ ਕੇ ਉਹਨਾਂ ਦਾ ਜੀਵਨ ਨੂੰ ਸਵਾਰ ਸਕੀਏ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਨੇਜਰ ਕੇਵਲ ਜਿੰਦਲ , ਉੱਪ-ਪ੍ਰਧਾਨ ਸੰਜੀਵ ਸ਼ੋਰੀ , ਸਾਬਕਾ ਚੇਅਰਮੈਨ ਨਗਰ ਸੁਧਾਰ ਟਰਸਟ ਬਰਨਾਲਾ ਸੁੱਖਮਹਿੰਦਰ ਸੰਧੂ ,ਪਵਨ ਸਿੰਗਲਾ, ਰਾਮ ਕੁਮਾਰ ਸੋਬਤੀ, ਮੈਡਮ ਨਵੀਂਨ ਗਰਗ ,ਸੁਮਨ ਲਤਾ ,ਵੀਨਾ ਰਾਣੀ, ਚਰਨਜੀਤ ਸ਼ਰਮਾ ,ਰੂਬੀ ਰਾਣੀ, ਰਵਨੀਤ ਕੌਰ, ਸੁਨੀਤਾ ਰਾਣੀ, ਸੁਸ਼ਮਾ ਰਾਣੀ ਆਦਿ ਨੇ ਵੀ ਹਰਬੰਸ ਲਾਲ ਸ਼ਰਮਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।