Skip to main content

Gee 98News

ਟਰੱਕ ਡਰਾਈਵਰ ਤੋਂ ਫੜੀ ਗਈ ਕੁਇੰਟਲ ਤੋਂ ਵੱਧ ਕੋਕੀਨ….75 ਸਾਲ ਦੀ ਹੋਈ ਸਜ਼ਾ

ਚੰਡੀਗੜ੍ਹ,3 ਜੂਨ, Gee98 News service-

-ਅਮਰੀਕਾ ਵਿੱਚ ਇੱਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਅਦਾਲਤ ਨੇ ਨਸ਼ਾ ਤਸਕਰੀ ਦੇ ਇਕ ਮਾਮਲੇ ‘ਚ 75 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਪੁਲਿਸ ਨੇ ਟਰੱਕ ਡਰਾਈਵਰ ਕੋਲੋਂ 106 ਕਿਲੋਗ੍ਰਾਮ ਕੋਕੀਨ ਫੜੀ ਸੀ ਜਿਸ ਦੀ ਕੀਮਤ 90 ਕਰੋੜ ਰੁਪਏ ਦੇ ਲੱਗਭੱਗ ਬਣਦੀ ਹੈ। ਅਦਾਲਤ ਵਿੱਚ ਸੁਣਵਾਈ ਦੌਰਾਨ ਟਰੱਕ ਡਰਾਈਵਰ ਜੋਬਨਪ੍ਰੀਤ ਸਿੰਘ ਨੇ ਕਿਹਾ ਕਿ ਉਸ ਨੂੰ ਟਰੱਕ ਵਿੱਚ ਇਸ ਨਸ਼ੇ ਬਾਰੇ ਪਤਾ ਨਹੀਂ ਸੀ ਪ੍ਰੰਤੂ ਪੁਲਿਸ ਨੇ ਅਦਾਲਤ ਦੇ ਵਿੱਚ ਉਸਦੀ ਵੱਟਸਐਪ ਚੈਟ ਪੇਸ਼ ਕੀਤੀ ਜਿਸ ਤੋਂ ਇਹ ਖੁਲਾਸਾ ਹੋ ਗਿਆ ਕਿ ਉਸਨੇ ਕੋਕੀਨ ਡਿਲੀਵਰੀ ਦੇ ਬਦਲੇ 5400 ਡਾਲਰ ਲਏ ਸਨ। ਸਜ਼ਾ ਯਾਫਤਾ ਟਰੱਕ ਡਰਾਈਵਰ ਦੀ ਉਮਰ ਇਸ ਵੇਲੇ 30 ਸਾਲ ਹੈ, ਉਸਦੀ ਸਜ਼ਾ ਨਾਲ ਜੁੜਿਆ ਇੱਕ ਪੱਖ ਇਹ ਵੀ ਹੈ ਕਿ ਉਸਨੂੰ 55 ਸਾਲ ਤੋਂ ਪਹਿਲਾਂ ਜ਼ਮਾਨਤ ਨਹੀਂ ਮਿਲੇਗੀ ਇਸ ਤਰ੍ਹਾਂ ਉਸ ਨੂੰ ਕੁੱਲ 85 ਸਾਲ ਦੀ ਉਮਰ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ, ਹਾਲਾਂਕਿ ਅਦਾਲਤ ਨੇ ਉਸ ਵੱਲੋਂ ਜੇਲ੍ਹ ਵਿੱਚ ਕੱਟੇ 407 ਦਿਨਾਂ ਨੂੰ ਉਸਦੀ ਸਜ਼ਾ ਵਿੱਚ ਜੋੜ ਦਿੱਤਾ ਹੈ। ਇਹ ਘਟਨਾ 17 ਅਪ੍ਰੈਲ 2025 ਦੀ ਹੈ ਜਦੋਂ ਪੁਲਿਸ ਨੇ ਸੁਰੱਖਿਆ ਜਾਂਚ ਲਈ ਇੱਕ ਟਰੱਕ ਨੂੰ ਰੋਕਿਆ ਜਿਸ ਨੂੰ ਜੋਬਨਪ੍ਰੀਤ ਸਿੰਘ ਚਲਾ ਰਿਹਾ ਸੀ ਅਤੇ ਤਲਾਸ਼ੀ ਦੌਰਾਨ ਪੁਲਿਸ ਨੇ ਖੋਜੀ ਕੁੱਤੇ ਦੀ ਮਦਦ ਨਾਲ ਟਰੱਕ ਵਿੱਚੋਂ ਚਾਰ ਵੱਡੇ ਕਾਲੇ ਬੈਗਾਂ ਵਿੱਚ ਲੁਕਾ ਕੇ ਰੱਖੀ 234 ਪਾਊਂਡ ਭਾਵ 106 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 10.6 ਮਿਲੀਅਨ ਡਾਲਰ ਭਾਵ ਲੱਗਭੱਗ 90 ਕਰੋੜ ਰੁਪਏ ਦੱਸੀ ਗਈ ਹੈ। ‌ ਇਸ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ 29 ਮਈ 2026 ਨੂੰ ਜੋਬਨਪ੍ਰੀਤ ਸਿੰਘ ਨੂੰ 75 ਸਾਲ ਦੀ ਸਜ਼ਾ ਸੁਣਾਈ। ‌ ਇਹ ਮਾਮਲਾ ਅਮਰੀਕਾ ਕੈਨੇਡਾ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

error: Content is protected !!