ਬਰਨਾਲਾ,10 ਜੂਨ, (ਨਿਰਮਲ ਸਿੰਘ ਪੰਡੋਰੀ)-
ਜੇਕਰ ਤੁਸੀਂ ਪੜ੍ਹਾਈ ਬੇਸ ‘ਤੇ ਜਾਂ ਕਿਸੇ ਹੋਰ ਤਰੀਕੇ ਨਾਲ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਤੁਹਾਡੇ ਵੱਲੋਂ ਵੀਜ਼ਾ ਲਗਵਾਉਣ ਲਈ ਚੁਣੀ ਗਈ ਫਾਰਮ ਪੰਜਾਬ ਸਰਕਾਰ ਕੋਲ ਰਜਿਸਟਰਡ ਹੋਣੀ ਜ਼ਰੂਰੀ ਹੈ। ਦੱਸ ਦੇਈਏ ਕਿ ਬਰਨਾਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਰੂਲਜ਼-2013 ਤੇ ਅਮੇਂਨਡਮੈਂਟ ਰੂਲਜ਼-2014 (ਦ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਐਕਟ-2012) ਹੇਠਾਂ ਜਾਰੀ ਵੱਖ-ਵੱਖ ਫ਼ਰਮਾਂ ਦੇ ਲਾਇਸੰਸ ਦਫ਼ਤਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਰੱਦ ਕੀਤੇ ਗਏ ਹਨ। ਇਸ ਸਬੰਧੀ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਵਿਵੇਕ ਕੁਮਾਰ ਮੋਦੀ ਵਲੋਂ ਜਾਰੀ ਹੁਕਮਾਂ ਤਹਿਤ ਸਬੰਧਤ ਲਾਇਸੰਸੀਆਂ ਵਲੋਂ ਲਾਇਸੰਸ ਰੱਦ ਕਰਨ ਦੀਆਂ ਦਿੱਤੀਆਂ ਗਈਆਂ ਦਰਖਾਸਤਾਂ, ਲਾਇਸੰਸ ਦੀ ਮਿਆਦ ਪੁੱਗਣ ਉਪਰੰਤ ਰੀਨਿਊ ਨਾ ਕਰਵਾਉਣ ਆਦਿ ਦੇ ਮੱਦੇਨਜ਼ਰ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀਆਂ ਫਰਮਾਂ ਦੇ ਲਾਇਸੰਸ ਰੱਦ ਕੀਤੇ ਗਏ ਹਨ ਉਹਨਾਂ ਵਿੱਚ ਮੈਸਰਜ ਗਲੋਬਲ ਸਟੱਡੀ ਪੁਆਇੰਟ,ਮੈਸਰਜ ਜੇਐੱਸ ਬ੍ਰਿਟਿਸ਼ ਅਕੈਡਮੀ,ਮੈਸਰਜ ਬਾਂਸਲ ਕੰਸਲਟੈਂਟਸ,ਮੈਸਰਜ ਰੁਦਰਾ ਐਜੂਕੌਨ,ਮੈਸਰਜ ਵਰਥ ਇਮੀਗ੍ਰੇਸ਼ਨਜ਼,ਮੈਸਰਜ ਅਰਬਨ ਸਕੂਲ ਆਫ਼ ਇੰਗਲਿਸ਼ \ ਅਰਬਨ ਐਜੂਕੇਸ਼ਨ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ, ਮੈਸਰਜ ਈ ਸਟਾਰ ਆਈਲੈਟਸ ਐਂਡ ਇਮੀਗ੍ਰੇਸ਼ਨ ਕੰਸਲਟੈਂਸੀ,ਮੈਸਰਜ ਏਪੀ ਸਲਿਊਸ਼ਨਜ਼,ਮੈਸਰਜ ਹਾਈਫਾਈ ਇਮੀਗ੍ਰੇਸ਼ਨ,ਮੈਸਰਜ ਕੈਨ-ਅਮਰੀਕਾ ਐਜੂਕੇਸ਼ਨਜ਼,ਮੈਸਰਜ ਬੀਐੱਸ ਟ੍ਰੇਡ ਟੈਸਟ ਸੈਂਟਰ,ਮੈਸਰਜ ਦਾ ਕੈਨਵਸ,ਮੈਸਰਜ ਅਚੀਵਰਸ ਪੁਆਇੰਟਸ, ਮੈਸਰਜ ਭਾਰਤੀ ਸਲਿਊਸ਼ਨਜ਼ ਆਦਿ ਫਰਮਾਂ ਦੇ ਨਾਮ ਸ਼ਾਮਿਲ ਹਨ ਜਿਨਾਂ ਦੇ ਲਾਈਸੰਸ ਰੱਦ ਕੀਤੇ ਜਾ ਚੁੱਕੇ ਹਨ।









