Skip to main content

Gee 98News

ਡੇਰਾ ਸਿਰਸਾ ਦੀ ਜ਼ਿਲ੍ਹਾ ਇਕਾਈ ਨੇ 100 ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ

ਬਰਨਾਲਾ, 5 ਦਸੰਬਰ (ਨਿਰਮਲ ਸਿੰਘ ਪੰਡੋਰੀ ) – ਡੇਰਾ ਸੱਚਾ ਸੌਦਾ ਸਿਰਸਾ ਦੀ ਜ਼ਿਲਾ ਦੀ ਇਕਾਈ ਦੇ ਡੇਰਾ ਸਰਧਾਲੂਆਂ ਵੱਲੋਂ 100 ਅਤਿ ਲੋੜਵੰਦਾਂ ਨੂੰ ਗਰਮ ਕੰਬਲ, ਕੋਟੀਆਂ, ਟੋਪੀਆਂ ਤੇ ਜੁਰਾਬਾਂ ਵੰਡੀਆਂ। ਇਸ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਦੇ ਸਟੇਟ ਕਮੇਟੀ ਮੈਂਬਰ ਵੀ ਉਚੇਚੇ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਸਟੇਟ ਕਮੇਟੀ ਮੈਂਬਰ ਕੁਲਦੀਪ ਕੌਰ ਇੰਸਾਂ ਨੇ ਦੱਸਿਆ ਕਿ ਸੰਨ 1948 ’ਚ ਪਹਿਲੇ ਸੰਤ ਬੇਹਪ੍ਰਵਾਹ ਸਾਂਈ ਸ਼ਾਹ ਮਸਤਾਨਾ ਜੀ ਨੇ ਡੇਰਾ ਸੱਚਾ ਸੌਦਾ ਸਿਰਸਾ ਦੀ ਨੀਂਹ ਰੱਖੀ ਤੇ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਹੀ ਇਨਸਾਨੀਅਤ ਦੀ ਭਲਾਈ ਕਰਨ ਦਾ ਵੀ ਸੰਦੇਸ਼ ਦਿੱਤਾ। ਜਿਸ ’ਤੇ ਸਾਧ ਸੰਗਤ ਅੱਜ ਵੀ ਜਿਉਂ ਦੀ ਤਿਉਂ ਪਹਿਰਾ ਦੇ ਰਹੀ ਹੈ। ਉਨਾਂ ਦੱਸਿਆ ਕਿ 135 ਭਲਾਈ ਕਾਰਜ ਮਾਨਵਤਾ ਦੇ ਹਿੱਤ ਲਈ ਡੇਰਾ ਸੱਚਾ ਸੌਦਾ ਵੱਲੋਂ ਨਿਰਵਿਘਨ ਕੀਤੇ ਜਾ ਰਹੇ ਹਨ।ਉਨਾਂ ਦੱਸਿਆ ਕਿ ਭਲਾਈ ਕਾਰਜਾਂ ਨੂੰ ਜਾਰੀ ਰੱਖਦਿਆਂ ਸਾਧ ਸੰਗਤ ਵੱਲੋਂ ਜ਼ਿਲੇ ਦੇ ਬਲਾਕ ਮਹਿਲ ਕਲਾਂ, ਬਲਾਕ ਬਰਨਾਲਾ/ਧਨੌਲਾ ਤੇ ਬਲਾਕ ਤਪਾ/ਭਦੌੜ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਤੋਂ ਪਹੁੰਚੇ 100 ਲੋੜਵੰਦਾਂ ਗਰਮ ਕੰਬਲ, ਕੋਟੀਆਂ, ਟੋਪੀਆਂ ਤੇ ਜੁਰਾਬਾਂ ਵੰਡੀਆਂ ਗਈਆਂ ਹਨ। ਇਸ ਮੌਕੇ ਸਟੇਟ ਕਮੇਟੀ ਮੈਂਬਰ ਰਾਮ ਲਾਲ ਸ਼ੇਰੀ ਇੰਸਾਂ,ਨੀਲਮ ਇੰਸਾਂ ਮਹਿਲ ਕਲਾਂ, ਗੁਰਮੇਲ ਇੰਸਾਂ ਬਰਨਾਲਾ, ਜਸਵਿੰਦਰ ਕੌਰ ਇੰਸਾਂ, ਚਰਨਜੀਤ ਕੌਰ ਇੰਸਾਂ, ਸੁਖਵਿੰਦਰ ਕੌਰ ਇੰਸਾਂ (ਸਾਰੇ ਸਟੇਟ ਕਮੇਟੀ ਮੈਂਬਰ), ਬਲਾਕ ਬਰਨਾਲਾ/ਧਨੌਲਾ ਦੇ ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ, ਬਲਾਕ ਮਹਿਲ ਕਲਾਂ ਦੇ ਭੰਗੀਦਾਸ ਹਜੂਰਾ ਸਿੰਘ ਇੰਸਾਂ, ਬੁੱਧ ਸਿੰਘ ਇੰਸਾਂ ਵੀ ਹਾਜ਼ਰ ਸਨ।

error: Content is protected !!