-ਕਿਹਾ…ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ ਰਹਾਂਗੇ
ਬਰਨਾਲਾ,14 ਜੂਨ (ਨਿਰਮਲ ਸਿੰਘ ਪੰਡੋਰੀ)-
ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਬੀਸੀ ਵਿੰਗ ਦੇ ਪ੍ਰਧਾਨ ਸੁਖਦੇਵ ਸਿੰਘ ਸ਼ੰਟੀ ਦੇ ਦਾਅਵਿਆਂ ‘ਤੇ ਅਕਾਲੀ ਦਲ ਦੇ ਆਗੂਆਂ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਸੁਖਦੇਵ ਸਿੰਘ ਸ਼ੰਟੀ ਇਕੱਲਾ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ ਹੈ ਅਤੇ ਉਸ ਵੱਲੋਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਦਾਅਵੇ ਬੇਬੁਨਿਆਦ ਅਤੇ ਝੂਠੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀ ਅਗਵਾਈ ਹੇਠ ਹੋਈ ਇਕੱਤਰਤਾ ਵਿੱਚ ਸੀਨੀਅਰ ਆਗੂ ਤੇਜਾ ਸਿੰਘ ਮਹਿਲ ਸਰਪ੍ਰਸਤ ਪੰਜਾਬ,ਚਰਨਜੀਤ ਸਿੰਘ ਭਰੀ ਸੂਬਾ ਸੀਨੀ ਮੀਤ ਪ੍ਰਧਾਨ,ਬਾਬਾ ਇੰਦਰ ਦਾਸ ਜੀ ਸੀਨੀ ਮੀਤ ਪ੍ਰਧਾਨ,ਸੁਖਦੀਪ ਸਿੰਘ ਗੋਲਡੀ ਹਲਕਾ ਪ੍ਰਧਾਨ,ਭੋਲਾ ਸਿੰਘ ਲੋਟੇ ਵਾਈਸ ਪ੍ਰਧਾਨ ਨੇ ਕਿਹਾ ਕਿ “ਸੁਖਦੇਵ ਸਿੰਘ ਸੰਟੀ ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਜੋ ਸ਼ੋਮਣੀ ਅਕਾਲੀ ਦਲ ਨੂੰ ਛੱਡ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਇਆ ਹੈ, ਉਹ ਸਿਰਫ ਇਕੱਲੇ ਹੀ ਸ਼ਾਮਲ ਹੋਏ ਹਨ, ਜੋ ਉਹਨਾਂ ਨੇ ਸਾਥੀਆਂ ਸਮੇਤ ਜਾਣ ਦੀ ਗੱਲ ਕਹੀ ਹੈ ਉਹ ਸਰਾਸਰ ਝੂਠ ਹੈ ਅਤੇ ਰਾਮਗੜ੍ਹੀਆ ਸਮੁੱਚਾ ਭਾਈਚਾਰਾ ਸ਼ੋਮਣੀ ਅਕਾਲੀ ਦਲ ਨਾਲ ਖੜ੍ਹਾ ਹੈ”। ਇਸ ਮੌਕੇ ਆਗੂਆਂ ਨੇ ਸ਼ੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀ ਹਾਜ਼ਰੀ ‘ਚ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹਨ ਦਾ ਪ੍ਰਣ ਕੀਤਾ ਹੈ। ਇਸ ਮੌਕੇ,ਨਰਿੰਦਰ ਸਿੰਘ ਕੁੱਕੂ,ਮਨਦੀਪ ਸਿੰਘ ਟੀਟੂ ,ਸਤਿਨਾਮ ਸਿੰਘ ਮਹਿਲ,ਤੇਜਾ ਸਿੰਘ ਮਣਕੂ,ਹਰਬੰਸ ਸਿੰਘ ਲੋਟਾ,ਹਿੰਮਤ ਸਿੰਘ ਲੋਟਾ,ਜਸਵੀਰ ਸਿੰਘ ਜੱਸੀ,ਮੱਖਣ ਬਦੇਸ਼ਾ,ਅਮਨਦੀਪ ਸਿੰਘ ਲੋਟੇ,ਦਰਸ਼ਨ ਸਿੰਘ ਭਰੀ,ਜਗਦੇਵ ਸਿੰਘ ਭਰੀ,ਗਗਨਦੀਪ ਸਿੰਘ ਲੋਟੇ,,ਗੁਰਦੇਵ ਸਿੰਘ ਕਲਸੀ,ਗੁਰਚਰਨ ਸਿੰਘ ਮਹਿਲ,ਗੁਰਦੀਪ ਸਿੰਘ ਮਿੰਟੂ ਵੀ ਹਾਜ਼ਰ ਸਨ।