Gee 98News

ਸਟੇਟ ਬੈਂਕ ਆਫ਼ ਇੰਡੀਆ ਬਰਨਾਲਾ ਵੱਲੋਂ ਕਿਸਾਨ ਮਿਲਣੀ ਦਾ ਆਯੋਜਨ ਕੀਤਾ ਗਿਆ

-ਕਿਸਾਨਾਂ ਨੂੰ ਨਵੀਆਂ ਨਵੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ

ਬਰਨਾਲਾ 18 ਜੂਨ ( ਹਰਵਿੰਦਰ ਸਿੰਘ ਕਾਲਾ)-

ਕਿਸਾਨਾਂ ਨੂੰ ਬੈਂਕ ਵੱਲੋਂ ਦਿੱਤੀਆਂ ਜਾਂਦੀਆਂ ਵੱਡੀਆਂ ਸਹੂਲਤਾਂ ਨੂੰ ਲੈਕੇ, ਤੇ ਕਿਸਾਨਾਂ ਅਤੇ ਬੈਂਕ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਲਈ, ਐਸਬੀਆਈ ਬਰਨਾਲਾ ਵੱਲੋਂ ਕਿਸਾਨ ਮਿਲਣੀ ਦਾ ਆਯੋਜਨ ਬਰਨਾਲਾ ਦੇ ਇੱਕ ਨਾਮੀ, ਹੋਟਲ ਵਿੱਚ ਕੀਤਾ ਗਿਆ ਜਿਸ ਵਿੱਚ ਬੈਂਕ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਨਾਲ ਜੁੜੀਆਂ ਸਕੀਮਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵੱਖ ਵੱਖ ਬੈਂਕ ਅਧਿਕਾਰੀਆਂ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐਸਬੀਆਈ ਖੇਤੀਬਾੜੀ ਦੇ ਸੰਦ ਲੈਣ ਅਤੇ ਹੋਰ ਜਰੂਰਤਾਂ ਦਾ ਸਮਾਨ ਖਰੀਦਣ ਵਿੱਚ ਕਿਸਾਨਾਂ ਦੀ ਹਮੇਸ਼ਾ ਵੱਡੀ ਮਦਦਗਾਰ ਵਜੋਂ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਬੈਂਕ ਵੱਲੋਂ ਕਿਸਾਨਾਂ ਨੂੰ ਲੋੜ ਮੁਤਾਬਿਕ ਘੱਟ ਵਿਆਜ ਦਰਾਂ ਤੇ ਕਰਜ਼ਾ ਮੁਹਈਆ ਕਰਵਾਇਆ ਜਾਂਦਾ ਹੈ। ਇਸ ਮੌਕੇ ਰੀਜਨਲ ਮੈਨੇਜਰ ਬਰਨਾਲਾ ਸ਼੍ਰੀ ਮਨੋਜ ਕੁਮਾਰ ਨੇ ਕਿਹਾ ਕਿ SBI ਗ੍ਰਾਹਕਾਂ ਨੂੰ ਆਪਣੀਆਂ ਚੰਗੀਆਂ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਹਮੇਸ਼ਾ ਰਹੇਗੀ। ਚੀਫ ਐਗਰੀਕਲਚਰ ਅਫਸਰ ਬਰਨਾਲਾ ਸ. ਸੁਖਪਾਲ ਸਿੰਘ ਗਿੱਲ ਦੁਆਰਾ ਵਿਸ਼ੇਸ਼ ਤੌਰ ‘ਤੇ ਕਿਸਾਨਾਂ ਨੂੰ ਪਰਾਲੀ ਨਾ ਜਾਲਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਪਰਾਲੀ ਦੀ ਸਾਂਭ ਸੰਭਾਲ ਵਾਸਤੇ ਨਵੇਂ ਖੇਤੀਬਾੜੀ ਸੰਦਾਂ ਦੀ ਖਰੀਦ ‘ਤੇ ਮਿਲਣ ਵਾਲੀਆਂ ਸਕੀਮਾਂ ਅਤੇ ਸਬਸਿਡੀ ਬਾਰੇ ਵੀ ਦੱਸਿਆ ਗਿਆ। ਉਹਨਾਂ ਇਹ ਵੀ ਦੱਸਿਆ ਕਿ ਐਸਬੀਆਈ ਕਿਸ ਤਰ੍ਹਾਂ ਕਿਸਾਨਾਂ, ਅਤੇ ਪਿਛੜੇ ਵਰਗਾਂ ਵਾਸਤੇ, ਰੋਜ਼ਗਾਰ ਨੂੰ ਉਭਾਰਨ ਲਈ ਚੰਗੀਆਂ ਚੰਗੀਆਂ ਸਕੀਮਾਂ ਦੇ ਕੇ ਉਤਸ਼ਾਹਿਤ ਕਰ ਰਹੀ ਹੈ। ਇਸ ਮੌਕੇ ਸ੍ਰੀ ਮਨੋਜ ਕੁਮਾਰ ਰੀਜਨਲ ਮੈਨੇਜਰ ਬਰਨਾਲਾ, ਸ਼੍ਰੀ ਕਮਲ ਕੁਮਾਰ ਕਟਾਰੀਆ ਚੀਫ ਮੈਨੇਜਰ ਲੋਨ, ਸ੍ਰੀ ਸ੍ਰੀ ਰੰਜਨ ਸੰਦਲ ਚੀਫ ਮੈਨੇਜਰ ਬਠਿੰਡਾ, ਸ੍ਰੀ ਪਿਊਸ਼ ਕੁਮਾਰ ਤੇ ਸ੍ਰੀ ਸੰਜੀਵ ਕੁਮਾਰ ਰਿਲੇਸ਼ਨਸ਼ਿਪ ਮੈਨੇਜਰ ਬਰਨਾਲਾ ਅਤੇ ਬੇਅੰਤ ਸਿੰਘ ਅਸਿਸਟੈਂਟ ਐਗਰੀਕਲਚਰ ਇੰਜੀਨੀਅਰ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

Gee98 Ads
error: Content is protected !!