ਚੰਡੀਗੜ੍ਹ , 3 ਜੁਲਾਈ , Gee98 news service-ii
–ਏਅਰ ਇੰਡੀਆ ਨੇ ਨੌਰਥ ਅਮਰੀਕਾ, ਆਸਟਰੇਲੀਆ, ਯੂਰਪ ਅਤੇ ਯੂਕੇ ਜਾਣ ਵਾਲੀਆਂ ਆਪਣੀਆਂ ਉਡਾਨਾਂ ‘ਤੇ “ਫਿਊਲ ਸਰਚਾਰਜ” ਘੱਟ ਕਰਨ ਦਾ ਫੈਸਲਾ ਕੀਤਾ ਹੈ ਜਿਸ ਨਾਲ ਇਹਨਾਂ ਦੇਸ਼ਾਂ ਤੱਕ ਏਅਰ ਇੰਡੀਆ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਟਾਟਾ ਕੰਪਨੀ ਵੀ ਮਾਲਕੀ ਵਾਲੀ ਏਅਰ ਇੰਡੀਆ ਨੇ ਕੱਚੇ ਤੇਲ ਦੀਆਂ ਕੀਮਤਾਂ ‘ਚ ਕਮੀ ਆਉਣ ਤੋਂ ਬਾਅਦ ਇਹ ਫੈਸਲਾ ਕੀਤਾ ਹੈ। ਉਕਤ ਮੁਲਕਾਂ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਏਅਰ ਇੰਡੀਆ ਦਾ ਇਹ ਫੈਸਲਾ 1 ਜੁਲਾਈ ਤੋਂ ਲਾਗੂ ਵੀ ਹੋ ਗਿਆ ਹੈ। ਦੂਜੇ ਪਾਸੇ ਏਅਰ ਇੰਡੀਆ ਨੇ ਬਾਕੀ ਮੁਲਕਾਂ ਅਤੇ ਘਰੇਲੂ ਉਡਾਨਾਂ ਸਬੰਧੀ ਕੋਈ ਬਦਲਾਅ ਨਹੀਂ ਕੀਤਾ। ਏਅਰ ਇੰਡੀਆ ਦੇ ਐਲਾਨ ਮੁਤਾਬਿਕ ਨੌਰਥ ਅਮਰੀਕਾ, ਆਸਟਰੇਲੀਆ, ਯੂਰਪ ਅਤੇ ਯੂਕੇ ਜਾਣ ਵਾਲੇ ਯਾਤਰੀਆਂ ਨੂੰ ਹੁਣ 7617 ਦੀ ਬੱਚਤ ਹੋਵੇਗੀ।