Skip to main content

Gee 98News

ਲਓ ਜੀ ! ਆਖ਼ਿਰ ਮਿਲ ਹੀ ਗਿਆ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਨੂੰ ਨਵਾਂ ਚੇਅਰਪਰਸਨ…!

ਬਰਨਾਲਾ ,9 ਜੁਲਾਈ ( ਹਰਵਿੰਦਰ ਸਿੰਘ ਕਾਲਾ)-

ਬਰਨਾਲਾ ਨੂੰ ਨਵਾਂ ਚੇਅਰਪਰਸਨ ਮਿਲ ਹੀ ਗਿਆ। ਅੱਜ ਜ਼ਿਲ੍ਹਾ ਪਰਿਸ਼ਦ ਬਰਨਾਲਾ ਦੇ ਦਫਤਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੇ ਨਵੇਂ ਚੇਅਰਪਰਸਨ ਦੀ ਚੋਣ ਹੋਈ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਹੀ ਦੋ ਮਹਿਲਾ ਆਗੂ ਆਹਮੋ ਸਾਹਮਣੇ ਸਨ। ਇਹ ਚੋਣ ਚੁਣੇ ਗਏ ਮੈਂਬਰਾਂ ਦੀ ਵੋਟਿੰਗ ਪ੍ਰਣਾਲੀ ਰਾਹੀਂ ਹੋਈ ਜਿਸ ਵਿੱਚ ਰਮਨਦੀਪ ਕੌਰ ਗੁੰਮਟੀ ਨੂੰ 7 ਵੋਟਾਂ ਪਈਆਂ ਅਤੇ ਕੁਲਦੀਪ ਕੌਰ ਮਹਿਲ ਕਲਾਂ ਨੂੰ 5 ਵੋਟਾਂ ਪਈਆਂ। ‌ ਕਰੀਬ ਅੱਠ ਮਹੀਨੇ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ 10 ਵਿੱਚੋਂ 8 ਮੈਂਬਰ ਚੁਣੇ ਗਏ ਸਨ, ਬਹੁਮਤ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਸਰਬ ਸੰਮਤੀ ਨਾਲ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਚੇਅਰਪਰਸਨ ਦੀ ਚੋਣ ਨਹੀਂ ਕਰ ਸਕੀ ਜਿਸ ਕਰਕੇ ਅੱਜ ਵੋਟਾਂ ਰਾਹੀਂ ਨਵੇਂ ਚੇਅਰਪਰਸਨ ਦੀ ਚੋਣ ਕੀਤੀ ਗਈ।

error: Content is protected !!