– ਡੇਰਾ ਸਿਰਸਾ ਦੇ ਸ਼ਰਧਾਲੂ ਪਰਿਵਾਰ ਦਾ ਸਾਹਸੀ ਕਦਮ
ਬਰਨਾਲਾ,7 ਅਗਸਤ, ( ਨਿਰਮਲ ਸਿੰਘ ਪੰਡੋਰੀ )-
ਬਰਨਾਲਾ ਜ਼ਿਲ੍ਹੇ ਦੇ ਵੱਡੇ ਪਿੰਡ ਸੰਘੇੜਾ ਦੋ ਭਰਾਵਾਂ ਨੇ ਆਪਣੇ ਮਾਤਾ ਜੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੰਘੇੜਾ ਦੀ ਬਿਰਧ ਮਾਤਾ ਅੰਗਰੇਜ਼ ਕੌਰ ਦਾ ਅਚਾਨਕ ਦਿਹਾਂਤ ਹੋ ਗਿਆ ਸੀ ਜਿਸ ਦੀ ਮ੍ਰਿਤਕ ਦੇਹ ਉਹਨਾਂ ਦੇ ਪੁੱਤਰਾਂ ਮਾਸਟਰ ਹਰਬੰਸ ਸਿੰਘ ਇੰਸਾਂ ਅਤੇ ਗੁਰਜੰਟ ਸਿੰਘ ਨੇ ਪਰਿਵਾਰ ਦੀ ਸਹਿਮਤੀ ਨਾਲ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤੀ। ਮਾਤਾ ਅੰਗਰੇਜ਼ ਕੌਰ ਦੀ ਮ੍ਰਿਤਕ ਦੇਹ ਨੂੰ ਸਾਹ ਸਤਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦੀ ਅਗਵਾਈ ‘ਚ ਪੂਰੇ ਸਨਮਾਨ ਦਿੰਦੇ ਹੋਏ ਖੋਜ ਕਾਰਜਾਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਡੇਰਾ ਸਿਰਸਾ ਦੀਆਂ ਸਿਖਿਆਵਾਂ ਦੇ ਮੁਤਾਬਕ ਧੀਆਂ ਪੁੱਤਰ ਇੱਕ ਸਮਾਨ ਮੁਹਿੰਮ ਤਹਿਤ ਮਾਤਾ ਅੰਗਰੇਜ਼ ਕੌਰ ਦੀ ਅਰਥੀ ਨੂੰ ਉਹਨਾਂ ਦੇ ਪੁੱਤਰਾਂ ਦੇ ਨਾਲ ਨਾਲ ਨੂੰਹਾਂ ਤੇ ਧੀਆਂ ਨੇ ਵੀ ਮੋਢਾ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਤਾ ਅੰਗਰੇਜ਼ ਕੌਰ ਇੰਸਾਂ ਦੇ ਸਪੁੱਤਰ ਮਾਸਟਰ ਹਰਬੰਸ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀਆਂ ਪਵਿੱਤਰ ਸਿਖਿਆਵਾਂ ਤਹਿਤ ਪਹਿਲਾਂ ਉਹਨਾਂ ਦੇ ਪਿਤਾ ਜੋਰਾ ਸਿੰਘ ਦਾ ਮ੍ਰਿਤਕ ਸਰੀਰ ਵੀ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਗਿਆ ਸੀ ਅਤੇ ਹੁਣ ਉਹਨਾਂ ਦੀ ਮਾਤਾ ਨੇ ਵੀ ਸਰੀਰ ਦਾਨੀ ਹੋਣ ਦਾ ਮਾਣ ਹਾਸਿਲ ਕੀਤਾ ਹੈ। ਉਹਨਾਂ ਦੱਸਿਆ ਕਿ ਮਾਤਾ ਦੀ ਉਮਰ ਕਰੀਬ 100 ਸਾਲ ਸੀ ਜੋ ਪੂਰੀ ਤਰ੍ਹਾਂ ਤੰਦਰੁਸਤ ਸਨ ਤੇ ਉਹਨਾਂ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਲਿਖ਼ਤੀ ਤੌਰ ‘ਤੇ ਸਰੀਰ ਦਾਨ ਕਰਨ ਦਾ ਵਾਅਦਾ ਕੀਤਾ ਹੋਇਆ ਸੀ। ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਮਾਤਾ ਪਿਤਾ ਦੀ ਸੋਚ ਅਤੇ ਕਰਮ ‘ਤੇ ਮਾਣ ਹੈ ਜਿਨਾਂ ਦੇ ਮ੍ਰਿਤਕ ਸਰੀਰ ਮਾਨਵਤਾ ਦੇ ਲੇਖੇ ਲੱਗੇ ਹਨ।
ਫੋਟੋ ਕੈਪਸ਼ਨ-ਮਾਤਾ ਅੰਗਰੇਜ਼ ਕੌਮ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਰਵਾਨਾ ਕਰਦੇ ਹੋਏ ਪਰਿਵਾਰ,ਪਿੰਡ ਵਾਸੀ ਤੇ ਸ਼ਰਧਾਲੂ।