Skip to main content

Gee 98News

ਪੰਜਾਬ ਪੁਲਿਸ ਵਿੱਚ ਸਾਬਕਾ ਫੌਜੀਆ ਦਾ ਰੈਂਕ ਅਤੇ ਸੀਨੀਆਰਿਟੀ ਨੂੰ ਬਰਕਰਾਰ ਰੱਖਿਆ ਜਾਵੇ-ਕੈਪਟਨ ਸਿੱਧੂ

ਬਰਨਾਲਾ,9 ਅਗਸਤ ( ਨਿਰਮਲ ਸਿੰਘ ਪੰਡੋਰੀ )-

ਦੇਸ਼ ਦੀਆਂ ਤਿੰਨਾਂ ਫ਼ੋਰਸਾਂ ਆਰਮੀ, ਨੇਵੀ ਅਤੇ ਏਅਰ ਫੋਰਸ ਵਿੱਚ ਸੂਬੇਦਾਰ ਜਾਂ ਬਰਾਬਰ ਦਾ ਰੈਂਕ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੇ ਬਰਾਬਰ ਹੈ ਪਰ ਸਾਬਕਾ ਫੌਜੀ ਦਾ ਇਹ ਰੈਂਕ ਪੁਲਿਸ ਵਿੱਚ ਬਰਕਰਾਰ ਨਹੀਂ ਰੱਖਿਆ ਜਾਂਦਾ। ਸਾਬਕਾ ਫੌਜੀਆ ਦੇ ਰਿਟਾਇਰਮੈਂਟ ਸਮੇਂ ਰੈਂਕ ਅਤੇ ਸੀਨੀਅਆਰਿਟੀ ਉਹਨਾਂ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਸਮੇਂ ਨਹੀਂ ਦਿੱਤੀ ਜਾਦੀ ਅਤੇ ਸੂਬੇਦਾਰ ਜਾਂ ਬਰਾਬਰ ਦੇ ਰੈਂਕ ਵਾਲੇ ਸਾਬਕਾ ਸੈਨਿਕਾਂ ਨੂੰ ਪੰਜਾਬ ਪੁਲਿਸ ਵਿੱਚ ਸਿਪਾਹੀ ਹੀ ਭਰਤੀ ਕੀਤਾ ਜਾਂਦਾ ਹੈ ਜਿਹੜਾ ਸ਼ਰੇਆਮ ਸਾਬਕਾ ਸੈਨਿਕਾਂ ਨਾਲ ਧੱਕਾ ਹੈ। ਇਹ ਜਾਣਕਾਰੀ ਇੱਕ ਪ੍ਰੈਸ ਨੋਟ ਜਾਰੀ ਕਰਦਿਆ ਭਾਜਪਾ ਦੇ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਜਾਰੀ ਕਰਦਿਆਂ ਕਿਹਾ ਕਿ ਜਲਦੀ ਹੀ ਸਾਬਕਾ ਸੈਨਿਕਾਂ ਦਾ ਵਫ਼ਦ ਮਾਣਯੋਗ ਗਵਰਨਰ ਪੰਜਾਬ ਨੂੰ ਮਿਲੇਗਾ ਅਤੇ ਉਹਨਾਂ ਨੂੰ ਸਾਬਕਾ ਸੈਨਿਕਾਂ ਨਾਲ ਹੋ ਰਹੇ ਧੱਕੇ ਬਾਬਤ ਜਾਣੂ ਕਰਵਾਇਆ ਜਾਵੇਗਾ। ਕੈਪਟਨ ਸਿੱਧੂ ਨੇ ਇਸ ਸਬੰਧੀ ਇੱਕ ਪੱਤਰ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਹੈ। ਉਹਨਾਂ ਅਫ਼ਸੋਸ ਪ੍ਰਗਟ ਕੀਤਾ ਕਿ ਪਲਟਨ ਦਾ ਸੂਬੇਦਾਰ ਮੇਜਰ ਦੀ ਧਮਕ ਸਮੁੱਚੀ ਪਲਟਨ ਵਿੱਚ ਪੈਂਦੀ ਹੈ ਪਰ ਪੰਜਾਬ ਪੁਲਸ ਨੇ ਉਸ ਰੈਂਕ ਨੂੰ ਵੀ ਸਿਪਾਹੀ ਭਰਤੀ ਕਰ ਰੱਖਿਆ ਹੈ ਜ਼ਿਆਦਾ ਨਹੀਂ ਤਾਂ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਆਰਮੀ ਵਿੱਚ ਜਿਸ ਰੈਂਕ ‘ਤੇ ਸਾਬਕਾ ਫੌਜੀ ਹੋਵੇ ਘੱਟੋ ਘੱਟ ਉਸ ਨੂੰ ਪੁਲੀਸ ਵਿੱਚ ਇੱਕ ਰੈਂਕ ਘੱਟ ਕਰਕੇ ਭਰਤੀ ਕਰਨਾ ਚਾਹੀਦਾ ਹੈ। ਕੈਪਟਨ ਸਿੱਧੂ ਨੇ ਕਿਹਾ ਕਿ ਜੇਕਰ ਸਰਕਾਰ ਨੇ ਲੋੜੀਂਦਾ ਕਦਮ ਨਾ ਚੁੱਕਿਆ ਤਾਂ ਸਾਨੂੰ ਮਾਣਯੋਗ ਹਾਈਕੋਰਟ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪਵੇਗਾ।ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਸੂਬੇਦਾਰ ਮੇਜਰ ਰਾਜ ਸਿੰਘ, ਕੈਪਟਨ ਬਿੱਕਰ ਸਿੰਘ, ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ, ਸੂਬੇਦਾਰ ਕਮਲਜੀਤ ਸ਼ਰਮਾ, ਸੂਬੇਦਾਰ ਜਗਮੇਲ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਸੂਬੇਦਾਰ ਇੰਦਰਜੀਤ ਸਿੰਘ, ਸੂਬੇਦਾਰ ਧੰਨਾ ਸਿੰਘ, ਸੂਬੇਦਾਰ ਹਰਜਿੰਦਰ ਸਿੰਘ, ਹੌਲਦਾਰ ਬਸੰਤ ਸਿੰਘ ਉੱਗੋਕੇ, ਹੌਲਦਾਰ ਰੂਪ ਸਿੰਘ ਮਹਿਤਾ, ਹੌਲਦਾਰ ਸਾਰਾਜ ਸਿੰਘ ਬਡਬਰ, ਗਰਦੇਵ ਸਿੰਘ ਆਦਿ ਵੀ ਹਾਜ਼ਰ ਸਨ।

error: Content is protected !!