Skip to main content

Gee 98News

ਪੰਜਾਬ ‘ਚ ਹੁਣ ਸਬ ਇੰਸਪੈਕਟਰ SI ਦੀ ਸਿੱਧੀ ਭਰਤੀ ਨਹੀਂ ਹੋਵੇਗੀ

ਚੰਡੀਗੜ੍ਹ,9 ਅਗਸਤ, Gee98 News service-

ਪੰਜਾਬ ਪੁਲਿਸ ਵਿੱਚ ਹੁਣ ਸਬ ਇੰਸਪੈਕਟਰ ਦੀ ਸਿੱਧੀ ਭਰਤੀ ਨਹੀਂ ਹੋਵੇਗੀ। ‌ ਪੰਜਾਬ ਸਰਕਾਰ ਨੇ ਇਸ ਸਬੰਧੀ ਪੰਜਾਬ ਪੁਲਿਸ ਨਿਯਮ-1934 ਵਿੱਚ ਸੋਧ ਕਰ ਦਿੱਤੀ ਹੈ ਜਿਸ ਤਹਿਤ ਹੁਣ ਸਬ ਇੰਸਪੈਕਟਰ ਦੀ ਸਿੱਧੀ ਭਰਤੀ ਕਰਨ ਦੀ ਬਜਾਏ ਅਸਿਸਟੈਂਟ ਸਬ ਇੰਸਪੈਕਟਰ ASI ਦੀ ਭਰਤੀ ਕੀਤੀ ਜਾਵੇਗੀ। ‌ ਪੰਜਾਬ ਸਰਕਾਰ ਨੇ ਇਹ ਸੋਧ ਤੁਰੰਤ ਲਾਗੂ ਵੀ ਕਰ ਦਿੱਤੀ ਹੈ ਅਤੇ ਹੁਣ ਭਵਿੱਖ ‘ਚ ਪੰਜਾਬ ਪੁਲਿਸ ‘ਚ ਇਸੇ ਸੋਧ ਤਹਿਤ ਹੀ ਭਰਤੀਆਂ ਹੋਣਗੀਆਂ। ‌ ਪੰਜਾਬ ਸਰਕਾਰ ਵੱਲੋਂ ਸਿੱਧੀ ਭਰਤੀ ਦਾ ਕੋਟਾ ਵੱਖ-ਵੱਖ ਕਾਡਰਾਂ ਵਿੱਚ ਤੈਅ ਕੀਤਾ ਗਿਆ ਹੈ ਜਿਵੇਂ ਸਭ ਤੋਂ ਜਿਆਦਾ ਕੋਟਾ ਇੰਟੈਲੀਜੈਂਸ, ਇਨਵੈਸਟੀਗੇਸ਼ਨ ਅਤੇ ਟੈਕਨੀਕਲ ਸਪੋਰਟ ਕਾਡਰ ‘ਚ ਦਿੱਤਾ ਗਿਆ ਹੈ। ‌ ਪੰਜਾਬ ਪੁਲਿਸ ਵਿੱਚ ਏਐਸਆਈ ਦੀ ਸਿੱਧੀ ਭਰਤੀ ਲਈ ਉਮਰ ਹੈ 18 ਤੋਂ 28 ਸਾਲ ਤੱਕ ਰੱਖੀ ਗਈ ਹੈ ਅਤੇ ਵਿਦਿਅਕ ਯੋਗਤਾ ਘੱਟੋ ਘੱਟ ਗ੍ਰੈਜੂਏਸ਼ਨ ਦੇ ਨਾਲ ਨਾਲ ਦਸਵੀਂ ਤੱਕ ਪੰਜਾਬੀ ਪੜ੍ਹੀ ਹੋਣਾ ਵੀ ਜ਼ਰੂਰੀ ਹੈ। ‌

error: Content is protected !!