Skip to main content

Gee 98News

ਬਰਨਾਲਾ ਦੇ ਦੋਵੇਂ SP ਅਸ਼ੋਕ ਕੁਮਾਰ ਅਤੇ ਸੋਹਨ ਲਾਲ ਦੀ ਹੋਈ ਬਦਲੀ…!

ਬਰਨਾਲਾ,17 ਅਗਸਤ (ਨਿਰਮਲ ਸਿੰਘ ਪੰਡੋਰੀ)-

ਪੰਜਾਬ ਸਰਕਾਰ ਵੱਲੋਂ ਬੀਤੇ ਕੱਲ੍ਹ ਦੇਰ ਸ਼ਾਮ ਜਾਰੀ ਹੁਕਮਾਂ ਅਨੁਸਾਰ ਪੰਜਾਬ ਦੇ 12 ਆਈਪੀਐਸ ਅਤੇ 124 ਪੀਪੀਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਇਹਨਾਂ ਬਦਲੀਆਂ ਦੀਆਂ ਦੀ ਪ੍ਰਕਿਰਿਆ ਵਿੱਚ ਬਰਨਾਲਾ ਦੇ ਵੀ ਦੋ ਪੁਲਿਸ ਅਧਿਕਾਰੀਆਂ ਨੂੰ ਬਦਲ ਦਿੱਤਾ ਗਿਆ ਹੈ। ‌ ਬਰਨਾਲਾ ਦੇ ਐਸਪੀ ਇਨਵੈਸਟੀਗੇਸ਼ਨ ਸ੍ਰੀ ਅਸ਼ੋਕ ਕੁਮਾਰ ਨੂੰ ਬਦਲ ਦਿੱਤਾ ਗਿਆ ਹੁਣ ਉਹਨਾਂ ਦੀ ਥਾਂ ‘ਤੇ ਸ੍ਰੀ ਸੰਜੀਵ ਗੋਇਲ ਪੀਪੀਐਸ ਨਵੇਂ ਐਸਪੀ ਇਨਵੈਸਟੀਗੇਸ਼ਨ ਲਗਾਏ ਗਏ ਹਨ। ‌ ਇਸੇ ਤਰ੍ਹਾਂ ਐਸਪੀਐਚ ਸ੍ਰੀ ਸੋਹਨ ਲਾਲ ਦੀ ਵੀ ਬਦਲੀ ਕੀਤੀ ਗਈ ਹੈ ਅਤੇ ਉਹਨਾਂ ਦੀ ਜਗ੍ਹਾ ‘ਤੇ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ ਨੂੰ ਬਰਨਾਲਾ ਦੇ ਨਵੇਂ ਐਸਪੀਐਚ ਲਗਾਇਆ ਗਿਆ ਹੈ। ‌ ਬਦਲੀਆਂ ਦੀ ਨਵੀਂ ਸੂਚੀ ਅਨੁਸਾਰ ਸਰਦਾਰ ਕਰਮਵੀਰ ਸਿੰਘ ਪੀਪੀਐਸ ਬਰਨਾਲਾ ਦੇ ਨਵੇਂ ਐਸਪੀ ਆਪਰੇਸ਼ਨ ਹੋਣਗੇ। ‌ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹਨਾਂ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੇ ਨਵੇਂ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ।

error: Content is protected !!