Skip to main content

Gee 98News

aap ਦਾ ਵੱਡਾ ਆਗੂ ਤੇ ਸਾਬਕਾ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ

– ਸੀਵਰੇਜ ਟਰੀਟਮੈਂਟ ਪਲਾਂਟ ਦੇ ਟੈਂਡਰਾਂ ‘ਚ ਗੜਬੜੀ ਦੇ ਦੋਸ਼

ਚੰਡੀਗੜ੍ਹ, 19 ਅਗਸਤ, Gee98 News service-

-ਰਾਜਨੀਤੀ ਬਦਲਣ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਅਵੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਬੈਕਫੁੱਟ ‘ਤੇ ਹੈ। ਦਿੱਲੀ ਦੇ ਐਂਟੀ ਕੁਰੱਪਸ਼ਨ ਬਿਊਰੋ ਨੇ ਸੀਵਰੇਜ ਟਰੀਟਮੈਂਟ ਪਲਾਂਟ ਬਣਾਉਣ ਦੇ ਟੈਂਡਰਾਂ ਦੀ ਗੜਬੜੀ ਦੇ ਮਾਮਲੇ ‘ਚ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਸਮੇਤ ਛੇ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਬਕਾ ਮੰਤਰੀ ਜੈਨ ਤੋਂ ਇਲਾਵਾ ਇਸ ਮਾਮਲੇ ‘ਚ ਦਿੱਲੀ ਜਲ ਬੋਰਡ ਦੇ ਸਾਬਕਾ ਸੀਈਓ ਉਦਿਤ ਪ੍ਰਕਾਸ਼ ਰਾਓ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਏਜੰਸੀ ਦੇ ਦੋਸ਼ ਹਨ ਕਿ ਇਸ ਮਾਮਲੇ ਵਿੱਚ ਉਦਿਤ ਪ੍ਰਕਾਸ਼ ਰਾਓ ਨੂੰ 1.52 ਕਰੋੜ ਦੀ ਰਿਸ਼ਵਤ ਦਿੱਤੀ ਗਈ ਹੈ। ਐਂਟੀ ਕੁਰੱਪਸ਼ਨ ਬਿਊਰੋ ਦਾ ਕਹਿਣਾ ਹੈ ਕਿ ਸੀਵਰੇਜ ਟਰੀਟਮੈਂਟ ਪਲਾਂਟ ਦੇ ਟੈਂਡਰਾਂ ਦੀਆਂ ਸ਼ਰਤਾਂ ਇਸ ਤਰ੍ਹਾਂ ਬਣਾਈਆਂ ਗਈਆਂ ਸਨ ਕਿ ਇੱਕ ਖਾਸ ਕੰਪਨੀ ਨੂੰ ਫਾਇਦਾ ਮਿਲ ਸਕੇ। ਜਾਂਚ ਏਜੰਸੀ ਦੇ ਦੋਸ਼ ਹਨ ਕਿ ਟੈਂਡਰਾਂ ਦੀਆਂ ਸ਼ਰਤਾਂ ਇਸ ਤਰ੍ਹਾਂ ਬਣਾਈਆਂ ਕਿ ਕੰਪਨੀਆਂ ‘ਚ ਮੁਕਾਬਲੇਬਾਜ਼ੀ ਖਤਮ ਹੀ ਹੋ ਜਾਵੇ। ACB ਦਾ ਕਹਿਣਾ ਹੈ ਕਿ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਇਆ ਹੈ। ਐਂਟੀ ਕ੍ਰਪਸ਼ਨ ਬਿਊਰੋ ਦੀ ਜਾਂਚ ਵਿੱਚ ਵਿਚੋਲਿਆਂ ਤੇ ਸਰਕਾਰੀ ਅਧਿਕਾਰੀਆਂ ਦੇ ਵਿਚਕਾਰ ਹੋਈ ਗੱਲਬਾਤ ਦੇ ਇਲੈਕਟਰੋਨਿਕ ਸਬੂਤ ਵੀ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਏਸੀਬੀ ਦਾ ਇਹ ਵੀ ਕਹਿਣਾ ਹੈ ਕਿ ਟੈਂਡਰਾਂ ਦੇ ਨਿਯਮ ਕੰਪਨੀਆਂ ਨੂੰ ਪਹਿਲਾਂ ਹੀ ਸ਼ੇਅਰ ਕੀਤੇ ਗਏ ਸਨ। ਦੱਸ ਦੇਈਏ ਕਿ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ‘ਤੇ ਇਸ ਤੋਂ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ, ਮਨੀ ਲਾਂਡਰਿੰਗ ਕੇਸ, ਸੀਸੀਟੀਵੀ ਪ੍ਰੋਜੈਕਟ ਕੇਸ, ਸਕੂਲਾਂ ਦੇ ਕਲਾਸ ਰੂਮਾਂ ਦੇ ਨਿਰਮਾਣ ‘ਚ ਘਪਲੇ ਸਬੰਧੀ ਕੇਸ ਵੀ ਦਰਜ ਹਨ ਜਿਨਾਂ ਵਿੱਚੋਂ ਸਤਿੰਦਰ ਜੈਨ ਜ਼ਮਾਨਤ ‘ਤੇ ਬਾਹਰ ਹਨ। ‌ ਸਤਿੰਦਰ ਜੈਨ ਦੀ ਲੱਗਭੱਗ 7 ਕਰੋੜ ਤੋਂ ਵਧੇਰੇ ਜਾਇਦਾਦ ਵੀ ਈਡੀ ਨੇ ਮਨੀਲਾਂਡਰਿੰਗ ਦੇ ਤਹਿਤ ਅਟੈਚ ਕੀਤੀ ਹੋਈ ਹੈ। ਦਿੱਲੀ ਦੀ ਆਪ ਸਰਕਾਰ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਦੋ ਸਾਲ ਤੋਂ ਵੱਧ ਸਮੇਂ ਜੇਲ੍ਹ ‘ਚ ਬੰਦ ਰਹੇ ਹਨ ਜਿਨਾਂ ਨੂੰ ਅਕਤੂਬਰ 2024 ‘ਚ ਤਿਹਾੜ ਜੇਲ੍ਹ ‘ਤੋਂ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ। ਸਤਿੰਦਰ ਜੈਨ ਭਾਵੇਂ ਆਮ ਆਦਮੀ ਪਾਰਟੀ ਦਾ ਦਿੱਲੀ ਨਾਲ ਸੰਬੰਧਿਤ ਆਗੂ ਹੈ ਪ੍ਰੰਤੂ ਉਸਦੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੁਬਾਰਾ ਗ੍ਰਿਫ਼ਤਾਰੀ ਦਾ ਪਰਛਾਵਾਂ ਪੰਜਾਬ ‘ਚ ਵੀ ਪੈਣ ਦੇ ਅਸਾਰ ਹਨ, ਕਿਉਂਕਿ ਪੰਜਾਬ ‘ਚ ਆਪ ਸੱਤਾਧਾਰੀ ਪਾਰਟੀ ਹੈ ਜਿਸ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ਼ ਜੀਰੋ ਟੋਲਰੈਂਸ ਨੀਤੀ ‘ਤੇ ਚੱਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

Gee98 Ads
error: Content is protected !!