– NCERT ਵੱਲੋਂ 20 ਮੈਂਬਰੀ ਟੀਮ ਦਾ ਪੁਨਰਗਠਨ ਗਠਨ
ਚੰਡੀਗੜ੍ਹ, 21 ਅਗਸਤ, Gee98 news service-
-NCERT ਵੱਲੋਂ ਗਿਆਰਵੀਂ ਅਤੇ ਬਾਰਵੀਂ ਕਲਾਸਾਂ ਲਈ ਪੁਲੀਟੀਕਲੀ ਸਾਇੰਸ ( ਰਾਜਨੀਤੀ ਵਿਗਿਆਨ ) ਦੀਆਂ ਨਵੀਆਂ ਕਿਤਾਬਾਂ ਤਿਆਰ ਕਰਨ ਸਬੰਧੀ ਯਤਨ ਸ਼ੁਰੂ ਕਰ ਦਿੱਤੇ ਗਏ ਹਨ। NCERT ਵੱਲੋਂ ਗਿਆਰਵੀਂ ਅਤੇ ਬਾਰਵੀਂ ਕਲਾਸਾਂ ਲਈ ਪੋਲੀਟੀਕਲ ਸਾਇੰਸ ਦੀਆਂ ਨਵੀਆਂ ਕਿਤਾਬਾਂ ਤਿਆਰ ਕਰਨ ਲਈ ਟੈਕਸਟ ਬੁੱਕ ਡਿਵੈਲਪਮੈਂਟ ਟੀਮ ਦਾ ਪੁਨਰਗਠਨ ਕਰ ਦਿੱਤਾ ਗਿਆ ਹੈ। NCERT ਵੱਲੋਂ ਪ੍ਰੋਫੈਸਰ ਸੰਦੀਪ ਸ਼ਾਸਤਰੀ ਨੂੰ ਇਸ ਟੀਮ ਦਾ ਮੁਖੀ ਬਣਾਇਆ ਗਿਆ ਹੈ, ਟੀਮ ‘ਚ ਬਾਕੀ ਮੈਂਬਰ ਵੀ ਸਿੱਖਿਆ ਖੇਤਰ ਦੇ ਮਾਹਿਰ ਹਨ ਅਤੇ ਇਹ ਟੀਮ ਨਵੀਂ ਸਿੱਖਿਆ ਨੀਤੀ NEP-2020 ਅਨੁਸਾਰ ਗਿਆਰਵੀਂ ਅਤੇ ਬਾਰਵੀਂ ਕਲਾਸਾਂ ਲਈ ਪੋਲੀਟੀਕਲ ਸਾਇੰਸ ਦੀਆਂ ਨਵੀਆਂ ਕਿਤਾਬਾਂ ਤਿਆਰ ਕਰੇਗੀ। NCERT ਵੱਲੋਂ ਗਿਆਰਵੀਂ ਦੀ ਪੋਲੀਟੀਕਲ ਸਾਇੰਸ ਦੀ ਨਵੀਂ ਕਿਤਾਬ 30 ਨਵੰਬਰ 2026 ਤੱਕ ਜਦਕਿ ਬਾਰਵੀਂ ਦੀ ਪੋਲੀਟੀਕਲ ਸਾਇੰਸ ਦੀ ਨਵੀਂ ਕਿਤਾਬ 30 ਜੁਲਾਈ 2027 ਤੱਕ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਗਿਆਰਵੀਂ ਅਤੇ ਬਾਰ੍ਹਵੀਂ ਦਈ ਪੋਲੀਟੀਕਲ ਸਾਇੰਸ ਦੀਆਂ ਨਵੀਆਂ ਕਿਤਾਬਾਂ ਵਿੱਚ ਭਾਰਤੀ ਗਿਆਨ ਤੇ ਸੱਭਿਆਚਾਰ ਸਬੰਧੀ ਵਿਸ਼ਿਆਂ ‘ਤੇ ਖਾਸ ਧਿਆਨ ਦਿੱਤਾ ਜਾਵੇਗਾ। NCERT ਵੱਲੋਂ ਗਿਆਰਵੀਂ ਤੇ ਬਾਰਵੀਂ ਦੀਆਂ ਪੋਲੀਟੀਕਲ ਸਾਇੰਸ ਦੀਆਂ ਨਵੀਆਂ ਕਿਤਾਬਾਂ ਸੰਬੰਧੀ ਪੁਨਰਗਠਿਤ ਕੀਤੀ ਗਈ ਟੀਮ ਸਾਹਮਣੇ ਆਉਣ ਤੋਂ ਬਾਅਦ ਇਹ ਚਰਚਾ ਵੀ ਸਾਹਮਣੇ ਆ ਰਹੀ ਹੈ ਕਿ ਇਸ ਟੀਮ ਵਿੱਚ ਸ਼ਾਮਿਲ ਕੀਤੇ ਗਏ ਚਾਰ ਮੈਂਬਰ ਸਿੱਧੇ ਤੌਰ ‘ਤੇ RSS ਨਾਲ ਜਾਂ RSS ਦੇ ਸੰਗਠਨਾਂ ਨਾਲ ਜੁੜੇ ਰਹੇ ਹਨ, ਜਿਨਾਂ ਵਿੱਚ ਯਦੂਨਾਥ ਦੇਸ਼ਪਾਂਡੇ, ਡਾਕਟਰ ਪ੍ਰਸ਼ਾਂਤ ਦਿਵੇਕਾਰ, ਪ੍ਰੋਫੈਸਰ ਵੰਦਨਾ ਮਿਸ਼ਰਾ ਅਤੇ ਡਾਕਟਰ ਰਵੀ ਰਮੇਸ਼ਚੰਦਰ ਸ਼ੁਕਲਾ ਦੇ ਨਾਮ ਸਾਹਮਣੇ ਆ ਰਹੇ ਹਨ।