Skip to main content

Gee 98News

ਜਨਗਣਨਾ 2027…. 40 ਸਵਾਲਾਂ ਵਿੱਚ ਦੋ ਸਵਾਲ ਧਰਮ ਅਤੇ ਜਾਤੀ ਨਾਲ ਸੰਬੰਧਿਤ ਹੋਣਗੇ…।

– ਹਿੰਦੂ, ਸਿੱਖ ਅਤੇ ਬੁੱਧ ਧਰਮ ਵਾਲੇ SC ਸਮਾਜ ਨੂੰ ਹੀ ਮਿਲੇਗਾ ਰਾਖਵਾਂ ਕਰਨ ਤੇ ਸਰਕਾਰੀ ਸਹੂਲਤਾਂ ਦਾ ਲਾਭ

ਚੰਡੀਗੜ੍ਹ, 22 ਅਗਸਤ, Gee98 News service-

-ਦੇਸ਼ ਵਿੱਚ ਜਨਗਣਨਾ ਦਾ ਦੂਜਾ ਰਾਊਂਡ ਫਰਵਰੀ 2027 ਵਿੱਚ ਸ਼ੁਰੂ ਹੋਵੇਗਾ, ਇਸ ਰਾਊਂਡ ਦੇ ਦੌਰਾਨ ਜਨਗਣਨਾ ਕਰਮਚਾਰੀ ਘਰ ਘਰ ਆਉਣਗੇ ਅਤੇ ਜਨਗਣਨਾ ਨਾਲ ਸਬੰਧਿਤ 40 ਪ੍ਰਸ਼ਨ ਪੁੱਛੇ ਜਾਣਗੇ ਜਿਨਾਂ ਵਿੱਚ ਨਾਮ, ਕਾਰੋਬਾਰ, ਨੌਕਰੀ, ਘਰ ‘ਚ ਪ੍ਰਾਪਤ ਸੁਵਿਧਾਵਾਂ ਦੇ ਨਾਲ ਨਾਲ ਧਰਮ ਅਤੇ ਜਾਤੀ ਬਾਰੇ ਵੀ ਸਵਾਲ ਪੁੱਛਿਆ ਜਾਵੇਗਾ। ‌ ਜਨਗਣਨਾ ਦੇ ਫਾਰਮ ਵਿੱਚ ਧਰਮ ਅਤੇ ਜਾਤੀ ਨਾਲ ਸਬੰਧਿਤ ਦੋਵੇਂ ਸਵਾਲਾਂ ਦੀ ਚਰਚਾ ਸਮੁੱਚੇ ਦੇਸ਼ ਵਿੱਚ ਹੋ ਰਹੀ ਹੈ ਕਿਉਂਕਿ ਧਰਮ ਪਰਿਵਰਤਨ ਕਰਨ ਵਾਲੇ SC ਸ਼੍ਰੇਣੀ ਵਾਲਿਆਂ ਨੂੰ ਸਰਕਾਰੀ ਸਹੂਲਤਾਂ ਨਹੀਂ ਮਿਲਣਗੀਆਂ ਭਾਵ ਜੇਕਰ ਤੁਸੀਂ ਹਿੰਦੂ, ਸਿੱਖ ਜਾਂ ਬੁੱਧ ਧਰਮ ਨੂੰ ਮੰਨਦੇ ਹੋ ਅਤੇ ਅਤੇ ਤੁਸੀਂ SC ਸ੍ਰੇਣੀ ਨਾਲ ਸੰਬੰਧਤ ਹੋ ਤਾਂ ਸਰਕਾਰੀ ਭਲਾਈ ਸਕੀਮਾਂ ਦਾ ਤੁਹਾਨੂੰ ਲਾਭ ਮਿਲੇਗਾ ਪਰੰਤੂ ਜੇਕਰ ਤੁਸੀਂ ਆਪਣੇ ਧਰਮ ਦੇ ਖਾਨੇ ਵਿੱਚ ਹਿੰਦੂ, ਸਿੱਖ ਅਤੇ ਬੁੱਧ ਧਰਮ ਤੋਂ ਇਲਾਵਾ ਕਿਸੇ ਹੋਰ ਧਰਮ ਦਾ ਜ਼ਿਕਰ ਕਰਦੇ ਹੋ ਫਿਰ ਭਾਵੇਂ ਤੁਸੀਂ SC ਸ਼੍ਰੇਣੀ ਨਾਲ ਸੰਬੰਧਿਤ ਹੋਵੋ ਤਾਂ ਵੀ ਤੁਹਾਨੂੰ SC ਸ਼੍ਰੇਣੀ ਨੂੰ ਮਿਲਣ ਵਾਲੀਆਂ ਸਹੂਲਤਾਂ ਨਹੀਂ ਮਿਲਣਗੀਆਂ। ਜਨਗਣਨਾ ਦੇ ਫਾਰਮ ਵਿੱਚ ਇਹ ਪੁਆਇੰਟ ਸਿੱਧੇ ਤੌਰ ‘ਤੇ ਧਰਮ ਪਰਿਵਰਤਨ ਨਾਲ ਜੁੜਿਆ ਹੋਇਆ ਹੈ। ‌ ਇਸ ਸਬੰਧੀ ਸਪੱਸ਼ਟ ਸ਼ਬਦਾਂ ਵਿੱਚ ਇਹ ਵੀ ਲਿਖਿਆ ਜਾ ਸਕਦਾ ਹੈ ਕਿ ਜੇਕਰ SC ਸਮਾਜ ਦੇ ਹਿੰਦੂ, ਸਿੱਖ ਅਤੇ ਬੁੱਧ ਧਰਮ ਦੇ ਕਿਸੇ ਵੀ ਵਿਅਕਤੀ ਨੇ ਆਪਣਾ ਧਰਮ ਤਬਦੀਲ ਕਰ ਲਿਆ ਹੈ ਤਾਂ ਉਹ SC ਸ਼੍ਰੇਣੀ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਹੱਕਦਾਰ ਨਹੀਂ ਹੋਵੇਗਾ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਆਈਏਐਸ ਅਧਿਕਾਰੀ ਡਾਕਟਰ ਜਗਮੋਹਨ ਸਿੰਘ ਰਾਜੂ ਨੇ ਫਰਵਰੀ 2027 ‘ਚ ਹੋ ਰਹੀ ਜਨਗਣਨਾ ਸਬੰਧੀ ਇੱਕ ਖੁੱਲ੍ਹਾ ਪੱਤਰ SC ਸਮਾਜ ਦੇ ਭਾਈਚਾਰੇ ਨਾਲ ਸਾਂਝਾ ਕਰਦੇ ਹੋਏ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਕਿ ਜੇਕਰ ਤੁਸੀਂ ਆਪਣੇ ਆਪ ਨੂੰ SC ਦੱਸਦੇ ਹੋ ਪਰ ਧਰਮ ਹਿੰਦੂ, ਸਿੱਖ ਜਾਂ ਬੋਧੀ ਤੋਂ ਇਲਾਵਾ ਕੋਈ ਹੋਰ ਦਰਜ ਕਰਵਾਉਂਦੇ ਹੋ ਤਾਂ ਮੌਜੂਦਾ ਕਾਨੂੰਨ ਅਨੁਸਾਰ ਤੁਹਾਨੂੰ ਸ਼ਡਿਊਲਡ ਕਾਸਟ ਨਹੀਂ ਮੰਨਿਆ ਜਾਵੇਗਾ। ਇਥੇ ਸ਼ਡਿਊਲਡ ਕਾਸਟ ਰਾਖਵਾਂਕਰਨ ਤੇ ਹੋਰ SC ਲਾਭ ਨਹੀਂ ਮਿਲਣਗੇ। ਡਾਕਟਰ ਰਾਜੂ ਨੇ ਜਨਗਣਨਾ ਫਾਰਮ ਦੇ ਧਰਮ ਅਤੇ ਜਾਤੀ ਨਾਲ ਸਬੰਧਿਤ ਸਵਾਲ ਨੰਬਰ 9 ਅਤੇ 10 ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਨੌਵਾਂ ਸਵਾਲ ਧਰਮ ਸੰਬੰਧੀ ਪੁੱਛਿਆ ਜਾਵੇਗਾ ਅਤੇ ਉਸ ਤੋਂ ਬਾਅਦ ਦਸਵਾਂ ਸਵਾਲ ਅਨੁਸੂਚਿਤ ਜਾਤੀ/ ਅਨੁਸੂਚਿਤ ਜਨਜਾਤੀ ਪੁੱਛਿਆ ਜਾਵੇਗਾ, ਜੇਕਰ ਕੋਈ 9ਵੇਂ ਸਵਾਲ ਦੇ ਜਵਾਬ ਵਿੱਚ ਆਪਣਾ ਧਰਮ ਹਿੰਦੂ, ਸਿੱਖ ਜਾਂ ਬੁੱਧ ਤੋਂ ਇਲਾਵਾ ਕੋਈ ਹੋਰ ਦਰਜ ਕਰਵਾਵੇਗਾ ਤਾਂ ਉਸ ਤੋਂ ਅਗਲੇ 10ਵੇਂ ਸਵਾਲ ਦਾ ਜਵਾਬ ਨਹੀਂ ਪੁੱਛਿਆ ਜਾਵੇਗਾ ਪ੍ਰੰਤੂ ਜੇਕਰ ਉਹ ਦੱਸ ਵੀ ਦੇਵੇਗਾ ਤਾਂ ਆਨਲਾਈਨ ਸਿਸਟਮ 10ਵੇਂ ਸਵਾਲ ਨੂੰ ਅਪਡੇਟ ਨਹੀਂ ਕਰੇਗਾ।

Gee98 Ads
error: Content is protected !!