Gee 98News

ਸ੍ਰੀ ਕਰਤਾਰਪੁਰ ਸਾਹਿਬ ਹੁਣ ਲਿਜਾ ਸਕੋਗੇ ਸਿਰਫ਼ 11 ਹਜ਼ਾਰ ਰੁਪਏ .. !

ਚੰਡੀਗੜ- ਭਾਰਤੀ ਰਿਜ਼ਰਵ ਬੈਂਕ ਨੇ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਜਾਣ ਵਾਲੇ ਭਾਰਤੀ ਸ਼ਰਧਾਲੂਆਂ ਨੂੰ ਮਾਲੀ ਝਟਕਾ ਦਿੰਦੇ ਹੋਏ ਨਗ਼ਦੀ ਦੀ ਹੱਦ ਘਟਾ ਦਿੱਤੀ ਹੈ। ਆਰਬੀਆਈ ਨੇ ਸ਼ਰਧਾਲੂਆਂ ਨੂੰ ਸਿਰਫ਼ 11 ਹਜ਼ਾਰ ਰੁਪਏ ਦੀ ਨਗ਼ਦੀ ਲਿਜਾਣ ਦੀ ਇਜ਼ਾਜਤ ਦਿੱਤੀ ਹੈ। ਦੱਸਣਯੋਗ ਹੈ ਕਿ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ-2015 ਮੁਤਾਬਕ ਕੋਈ ਵੀ ਭਾਰਤੀ ਆਪਣੇ ਨਾਲ 25 ਹਜ਼ਾਰ ਦੀ ਭਾਰਤੀ ਕਰੰਸੀ ਕਿਸੇ ਮੁਲਕ ’ਚ ਜਾਣ ਸਮੇਂ ਲਿਜਾ ਸਕਦਾ ਹੈ ਪ੍ਰੰਤੂ ਸ੍ਰੀ ਕਰਤਾਰਪੁਰ ਸਾਹਿਬ ਲਈ ਇਹ ਸੀਮਾ ਘਟਾ ਦਿੱਤੀ ਗਈ ਹੈ। ਆਰਬੀਆਈ ਦੇ ਇਸ ਫ਼ੈਸਲੇ ਨੂੰ ਮੋਦੀ ਸਰਕਾਰ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ।

error: Content is protected !!