Skip to main content

Gee 98News

ED ਦੀ ਰੇਡ…ਗਮਾਡਾ ਨੂੰ ਲੱਗੇ 10000 ਕਰੋੜ ਦੇ ਚੂਨੇ ‘ਚ ਸਿਸੋਦੀਆ ਤੇ ਸਤੇਂਦਰ ਜੈਨ ਦੇ ਨਾਮ ਦੀ ਗੂੰਜ

-ED ਬੈਗਾਂ ‘ਚ ਲੈ ਗਈ ਗਮਾਡਾ ਦਾ ਰਿਕਾਰਡ…ਆਗੇ ਆਗੇ ਦੇਖੋ ਹੋਤਾ ਹੈ ਕਿਆ

ਚੰਡੀਗੜ੍ਹ, 24 ਸਤੰਬਰ (ਨਿਰਮਲ ਸਿੰਘ ਪੰਡੋਰੀ)-

-ਪੰਜਾਬ ‘ਚ ਈਡੀ ਦੀ ਰੇਡ ਵੀਰਵਾਰ ਦੁਪਹਿਰ ਬਾਅਦ ਖ਼ਤਮ ਹੋਣ ਤੋਂ ਬਾਅਦ ਈਡੀ ਦੇ ਅਧਿਕਾਰੀ ਕਰੀਬ 30 ਬੈਗਾਂ ‘ਚ ਕੁਝ ਦਸਤਾਵੇਜ਼ ਭਰ ਕੇ ਅਤੇ ਕੁਝ ਜਾਣਕਾਰੀ ਸਕੈਨ ਕਰਕੇ ਹਾਰਡ ਡਿਸਕਾਂ ਆਪਣੇ ਨਾਲ ਲਏ ਗਏ ਹਨ। ‌ ਈਡੀ ਨੇ ਇਹ ਸਰਚ ਅਭਿਆਨ ਪੰਜਾਬ ਅਤੇ ਚੰਡੀਗੜ੍ਹ ਸਮੇਤ 5 ਸ਼ਹਿਰਾਂ ‘ਚ 26 ਟਿਕਾਣਿਆਂ ‘ਤੇ ਲੱਗਭੱਗ 50 ਘੰਟੇ ਤੱਕ ਚਲਾਇਆ। ਈਡੀ ਦੀ ਰੇਡ ਖਤਮ ਹੋਣ ਤੋਂ ਬਾਅਦ ਸਾਹਮਣੇ ਆ ਰਹੀ ਜਾਣਕਾਰੀ ਰੌਂਗਟੇ ਖੜੇ ਕਰਨ ਵਾਲੀ ਹੈ ਜਿਸ ਤਹਿਤ ‘ਆਪ’ ਪੰਜਾਬ ਦੇ ਇੰਚਾਰਜ ਮੁਨੀਸ਼ ਸਿਸੋਦੀਆ ਅਤੇ ‘ਆਪ’ ਆਗੂ ਸਤਿੰਦਰ ਜੈਨ ਦੀ ਦਖ਼ਲ ਅੰਦਾਜ਼ੀ ਨਾਲ ਗਮਾਡਾ ਦੇ ਪ੍ਰੋਜੈਕਟ ‘ਚ ਪਲਾਟਾਂ ਦੀ ਨਿਲਾਮੀ ਅਤੇ ਮੁਆਵਜ਼ੇ ਦੇ ਲੈਣ ਦੇਣ ਵਿੱਚ ਪੰਜਾਬ ਸਰਕਾਰ ਅਤੇ ਗਮਾਡਾ ਨੂੰ ਕਰੀਬ 10000 ਕਰੋੜ ਰੁਪਏ ਦਾ ਚੂਨਾ ਲਗਾਇਆ ਗਿਆ ਹੈ। ਈਡੀ ਦੇ ਦੋਸ਼ ਹਨ ਕਿ ਗਮਾਡਾ ਦੀ ਜ਼ਮੀਨ ਦੀ ਰਿਜ਼ਰਵ ਕੀਮਤ ਨਿਲਾਮੀ ਤੋਂ ਪਹਿਲਾਂ ਕਥਿਤ ਤੌਰ ‘ਤੇ ਘੱਟ ਕੀਤੀ ਗਈ ਜਿਸ ਨਾਲ ਪੰਜਾਬ ਸਰਕਾਰ ਤੇ ਗਮਾਡਾ ਨੂੰ ਕਰੀਬ 10000 ਕਰੋੜ ਰੁਪਏ ਦਾ ਨੁਕਸਾਨ ਹੋਇਆ। ਈਡੀ ਦੀ ਰੇਡ/ਸਰਵੇ ਖ਼ਤਮ ਹੋਣ ਤੋਂ ਬਾਅਦ ਈਡੀ ਦੇ ਵਕੀਲ ਨੇ ਜਿਹੜੀ ਜਾਣਕਾਰੀ ਪੱਤਰਕਾਰਾਂ ਨੂੰ ਦਿੱਤੀ ਉਹ ਚਿੰਤਾਜਨਕ ਅਤੇ ਹੈਰਾਨੀਜਨਕ ਹੈ ਕਿ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਗਮਾਡਾ ਦੇ ਅਧਿਕਾਰੀਆਂ ਨਾਲ ਅਣ ਅਧਿਕਾਰਤ ਤੌਰ ‘ਤੇ ਮੀਟਿੰਗਾਂ ਕਰਦੇ ਸਨ ਅਤੇ ਸਿਸੋਦੀਆ ਤੇ ਜੈਨ ਗਮਾਡਾ ਦੇ ਅਧਿਕਾਰੀਆਂ ਨੂੰ ਗਮਾਡਾ ‘ਚ ਪਲਾਟਾਂ ਲਈ ਜ਼ਮੀਨ ਗ੍ਰਹਿਣ ਕਰਨ, ਨਿਲਾਮੀ ਕਰਨ ਅਤੇ ਮੁਆਵਜ਼ਾ ਦੇਣ ਸਬੰਧੀ ਦਿਸ਼ਾ ਨਿਰਦੇਸ਼ ਦਿੰਦੇ ਸਨ। ‌

Gee98 Ads

                                             ਈਡੀ ਦੇ ਵਕੀਲ ਅਨੁਸਾਰ ਗਮਾਡਾ ਦਫ਼ਤਰ ਤੋਂ ਇੱਕ ਬੰਦ ਗੱਡੀ ਵਿੱਚ ਬਹੁਤ ਹੀ ਮਹੱਤਵਪੂਰਨ ਫਾਈਲਾਂ ਦਿੱਲੀ ‘ਆਪ’ ਦੇ ਹਾਈ ਕਮਾਂਡ ਦੇ ਆਗੂਆਂ ਕੋਲ ਜਾਂਦੀਆਂ ਸਨ ਜਿਨਾਂ ਉੱਪਰ ਫੈਸਲਾ ਵੀ ਦਿੱਲੀ ਤੋਂ ਹੀ ਆਉਂਦਾ ਸੀ। ਈਡੀ ਦੇ ਇਹ 20 ਦੋਸ਼ ਹਨ ਕਿ ਸਤਿੰਦਰ ਜੈਨ ਦਾ ਓਐਸਡੀ ਅਮਰਿੰਦਰ ਝਾਅ ਬਿਨਾ ਕਿਸੇ ਅਧਿਕਾਰਤ ਅਹੁਦੇ ਦੇ ਪੁੱਡਾ ਭਵਨ ਤੋਂ ਅਣ ਅਧਿਕਾਰਤ ਤੌਰ ‘ਤੇ ਕੰਮ ਕਰਦਾ ਸੀ ਅਤੇ ਗਮਾਡਾ ਦੇ ਪ੍ਰਮੁੱਖ ਫੈਸਲਿਆਂ ਨੂੰ ਪ੍ਰਭਾਵਿਤ ਕਰਦਾ ਸੀ। ANI ਦੀ ਰਿਪੋਰਟ ਅਨੁਸਾਰ ਈਡੀ ਨੇ ਕਿਹਾ ਕਿ ਉਸਨੂੰ ਤਲਾਸ਼ੀ ਦੇ ਦੌਰਾਨ ਜ਼ਬਤ ਕੀਤੇ ਮੋਬਾਇਲ ਫੋਨਾਂ ਤੋਂ ਪੰਜਾਬ ਸਰਕਾਰ ਦੇ ਕੁਝ ਰਾਜਨੇਤਾਵਾਂ ਦੇ ਰਿਸ਼ਤੇਦਾਰਾਂ ਨੂੰ ਕੀਤੇ ਗਏ ਹਵਾਲਾ ਭੁਗਤਾਨ ਨਾਲ ਜੁੜੀ ਚੈਟ ਵੀ ਮਿਲੀ ਹੈ। ਇਹ ਵੀ ਹੈਰਾਨੀ ਜਨਕ ਜਾਣਕਾਰੀ ਸਾਹਮਣੇ ਆਈ ਹੈ ਕਿ ਕਿਰੀਟ ਸਾਧੂ ਬਾਸ ਅਤੇ ਅਰਚਨਾ ਝਾਅ ਦੇ ਕੰਟਰੋਲ ਵਾਲੀ ਤਿਲਾ ਕੌਂਸਲਟੈਂਸ ਲਿਮਿਟਡ ਦਾ ਸੰਚਾਲਨ ਗਮਾਡਾ ਤੇ ਪੁੱਡਾ ਭਵਨ ਕੰਪਲੈਕਸ ਵਿੱਚੋਂ ਵੀ ਕੀਤਾ ਜਾਂਦਾ ਸੀ। ਈਡੀ ਦੇ ਅਨੁਸਾਰ ਇਹ ਜਾਂਚ CBI ਦੀ ਇੱਕ FIR ਦੇ ਅਧਾਰ ‘ਤੇ ਸ਼ੁਰੂ ਕੀਤੀ ਗਈ ਜਿਸ ਵਿੱਚ ਤਿਰੂਪਤੀ ਇੰਫਰਾ ਪ੍ਰੋਜੈਕਟਸ ਦੇ ਪ੍ਰਮੋਟਰਾਂ ਨਾਲ ਜੁੜਿਆ 238 ਕਰੋੜ ਰੁਪਏ ਦੇ ਬੈਂਕ ਫਰਾਡ ਦਾ ਮਾਮਲਾ ਵੀ ਹੈ। ਗਮਾਡਾ ‘ਤੇ ਆਪਣੇ ਸਰਵੇ ਦੌਰਾਨ ਈਡੀ ਨੇ ਪੰਜਾਬ ਦੇ ਜਿੰਨਾ ਵੱਡੇ ਅਫਸਰਾਂ ਨੂੰ ਜਾਂਚ ਦੌਰਾਨ ਸ਼ਾਮਿਲ ਕੀਤਾ ਉਹਨਾਂ ਵਿੱਚ ਵਿਕਾਸ ਗਰਗ ਆਈਏਐਸ, ਸੰਦੀਪ ਰਿਸ਼ੀ ਆਈਏਐਸ, ਅਮਰਿੰਦਰ ਮੱਲੀ, ਰੋਹਿਤ ਜਿੰਦਲ, ਰਾਜੀਵ ਗੁਪਤਾ (ਸਾਰੇ ਪੀਸੀਐਸ) ਅਤੇ ਇਸ ਤੋਂ ਇਲਾਵਾ ਤਿਲਾ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਦੇ ਕਿਰੀਟ ਸਾਧੂ ਬਾਸ ਅਤੇ ਰੈਮੀਗੇਟ ਬਿਲਡਰਜ਼ ਅਤੇ ਤਿਰੂਪਤੀ ਦੇ ਨਿਰਦੇਸ਼ਕ ਤੇ ਪ੍ਰਮੋਟਰ ਸ਼ਾਮਿਲ ਸਨ।

error: Content is protected !!