Gee 98News

ਪੰਜਾਬ ਦੇ ਕਿਹੜੇ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਤਨਖਾਹ

ਚੰਡੀਗੜ- ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੀ ਤਨਖ਼ਾਹ ਸੰਸੰਬੀ ਨਵਾਂ ਫ਼ੁਰਮਾਨ ਜਾਰੀ ਕੀਤਾ ਹੈ। ਪੰਜਾਬ ’ਚ ਹੁਣ ਉਨਾਂ ਅਧਿਕਾਰੀਆਂ/ਮੁਲਾਜਮਾਂ ਨੂੰ ਤਨਖ਼ਾਹ ਨਹੀਂ ਮਿਲੇਗੀ ਜੋ ਕੋਰੋਨਾ ਵੈਕਸੀਨ ਦੀ ਡੋਜ਼ ਨਹੀਂ ਲਗਵਾਉਣਗੇ। ਦੇਸ਼ ਵਿੱਚ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਵਧ ਰਹੇ ਖ਼ਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਆਪਣੇੇੇੇੇੇੇੇੇੇੇੇੇੇੇੇੇੇ ਮੁਲਾਜ਼ਮਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦੇ ਸਖ਼ਤ ਹੁਕਮ ਜਾਰੀ ਕੀਤੇ ਹਨ। ਪੰਜਾਬ ’ਚ ਜਿਹੜੇ ਮੁਲਾਜ਼ਮਾਂ ਨੇ ਅਜੇ ਤੱਕ ਵੈਕਸੀਨ ਨਹੀ ਲਗਵਾਈ ਉਨਾਂ ਨੂੰ ਦਸੰਬਰ ਮਹੀਨੇ ਦੀ ਤਨਖਾਹ ਨਹੀਂ ਮਿਲੇਗੀ। ਪੰਜਾਬ ਸਰਕਾਰ ਵੈਕਸੀਨ ਲਗਵਾਉਣ ਸੰਬੰਧੀ ਹੁਕਮ ਤਾਂ ਸਖ਼ਤ ਜਾਰੀ ਕਰ ਰਹੀ ਹੈ ਪ੍ਰੰਤੂ ਹੇਠਲੇ ਪੱਧਰ ’ਤੇ ਵੈਕਸੀਨ ਲਗਾਉਣ ਦੀ ਪ੍ਰਕਿਰਿਆ ਵਿੱਚ ‘ਸਭ ਅੱਛਾ’ ਨਹੀਂ ਹੈ। ਵੈਕਸੀਨ ਦੀ ਡੋਜ਼ ਲਗਵਾਉਣ ਵਾਲਿਆਂ ਦੀ ਲੱਗਭੱਗ 25-25 ਦਿਨ ਲੰਘ ਜਾਣ ਦੇ ਬਾਵਜੂਦ ਰਜਿਸਟ੍ਰੇਸ਼ਨ ਨਹੀਂ ਹੋ ਰਹੀ ਭਾਵ ਸੰਬੰਧਿਤ ਵਿਅਕਤੀ ਦੇ ਮੋਬਾਇਲ ’ਤੇ ਵੈਕਸੀਨ ਦੀ ਡੋਜ਼ ਲੱਗਣ ਸੰਬੰਧੀ ਸਰਟੀਫਿਕੇਟ ਅੱਪਲੋਡ ਨਹੀਂ ਕੀਤੇ ਜਾ ਰਹੇ।

error: Content is protected !!