Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਹਮੇ ਤੋਂ ਅਪਨੋਂ ਨੇ ਲੂਟਾ, ਗ਼ੈਰੋਂ ਮੇਂ ਕਹਾਂ ਦਮ ਥਾ… ਵਰਗਾ ਹੈ ਪੰਜਾਬ ਦਾ ਸਿਆਸੀ ਮਾਹੌਲ

Nirmal Pandori by Nirmal Pandori
12/23/2021
in ਪੰਜਾਬ
Reading Time: 1 min read
A A
0
ਹਮੇ ਤੋਂ ਅਪਨੋਂ ਨੇ ਲੂਟਾ, ਗ਼ੈਰੋਂ ਮੇਂ ਕਹਾਂ ਦਮ ਥਾ… ਵਰਗਾ ਹੈ ਪੰਜਾਬ ਦਾ ਸਿਆਸੀ ਮਾਹੌਲ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 23 ਦਸੰਬਰ (ਨਿਰਮਲ ਸਿੰਘ ਪੰਡੋਰੀ) : ਚੋਣਾਂ ਦੇ ਨੇੜੇ ਆ ਕੇ ਅਕਸਰ ਸਿਆਸੀ ਪਾਰਟੀਆਂ ਵਿਰੋਧੀ ਨੇਤਾਵਾਂ ਦੇ ਪੋਤੜੇ ਫਰੋਲਦੀਆਂ ਹਨ ਪਰ ਇਸ ਵਾਰ ਪੰਜਾਬ ’ਚ ਮਾਹੌਲ ਕੁਝ ਪਹਿਲਾਂ ਨਾਲੋਂ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ। ਸੂਬੇ ਦੀਆਂ ਲੱਗਭੱਗ ਸਾਰੀਆਂ ਸਿਆਸੀ ਪਾਰਟੀਆਂ ਅੰਦਰੂਨੀ ਜੰਗ ਦਾ ਸ਼ਿਕਾਰ ਹਨ। ਸਿਆਸੀ ਨੇਤਾ ਆਪਣੀ ਹੀ ਪਾਰਟੀ ਦੇ ਨੇਤਾਵਾਂ ਨੂੰ ਰਗੜੇ ਲਾ ਰਹੇ ਹਨ। ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਕਾਂਗਰਸ ਦੇ ਹੀ ਸੰਸਦ ਮੁਨੀਸ਼ ਤਿਵਾੜੀ ਨੇ ਮੋਰਚਾ ਖੋਲ ਦਿੱਤਾ ਹੈ। ਕਾਂਗਰਸ ਦੇ ਹੀ ਸੀਨੀਅਰ ਆਗੂੁਆਂ ਵੱਲੋਂ ਸ਼ਰੇਆਮ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਸੂਬੇ ’ਚ ਕਾਂਗਰਸ ਨੂੰ ਖ਼ਤਮ ਕਰਕੇ ਹੀ ਦਮ ਲਵੇਗਾ। ਜੇਕਰ ਕਿਸੇ ਪਾਰਟੀ ਦੇ ਸੂਬਾ ਪ੍ਰਧਾਨ ਦੇ ਖ਼ਿਲਾਫ਼ ਪਾਰਟੀ ਦੇ ਹੀ ਸੀਨੀਅਰ ਆਗੂਆਂ ਵੱਲੋਂ ਮੁਹਿੰਮ ਛੇੜੀ ਗਈ ਹੋਵੇ ਤਾਂ ਯਕੀਨਨ ਇਸ ਦਾ ਅਸਰ ਜੇਕਰ ਸੂਬਾ ਪੱਧਰ ’ਤੇ ਨਹੀਂ ਤਾਂ ਸੰਬੰਧਿਤ ਆਗੂਆਂ ਦੇ ਹਲਕਿਆਂ ਤੱਕ ਤਾਂ ਜ਼ਰੂਰ ਪਵੇਗਾ। ਅਗਲੀਆਂ ਵਿਧਾਨ ਸਭਾ ਚੋਣਾਂ ਲਈ ਸੱਤਾ ਦੀ ਤਕੜੀ ਦਾਅਵੇਦਾਰ ਆਮ ਆਦਮੀ ਪਾਰਟੀ ਵੀ ਅੰਦਰੂਨੀ ਜੰਗ ਦੇ ਸੇਕ ਤੋਂ ਬਚੀ ਨਹੀਂ ਰਹੀ। ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ ਉਸ ਦੇ ਹਮਾਇਤੀਆਂ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਇਸ ਮੁਹਿੰਮ ਦੌਰਾਨ ਭਗਵੰਤ ਮਾਨ ਦੇ ਹਮਾਇਤੀਆਂ ਵੱਲੋਂ ‘ਆਪ’ ਦੀ ਹਾਈਕਮਾਂਡ ਦੇ ਖ਼ਿਲਾਫ਼ ਰੱਜ ਕੇ ਭੜਾਸ ਕੱਢੀ ਜਾ ਰਹੀ ਹੈ। ‘ਆਪ’ ਦੇ ਜਿਹੜੇ ਵਿਧਾਇਕ ਭਗਵੰਤ ਦੇ ਹੱਕ ’ਚ ਖੁੱਲ ਕੇ ਨਹੀਂ ਬੋਲ ਰਹੇ ਉਨਾਂ ਪ੍ਰਤੀ ਵਲੰਟੀਅਰਾਂ ’ਚ ਮੱਠਾ-ਮੱਠਾ ਰੋਸ ਮਘ ਰਿਹਾ ਹੈ। ਜੇਕਰ ‘ਆਪ’ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਬਣਾਇਆ ਤਾਂ ਵਲੰਟੀਅਰਾਂ ਦਾ ਇਹ ਰੋਸ ਭਗੰਵਤ ਮਾਨ ਦੇ ਹੱਕ ਵਿੱਚ ਨਾ ਬੋਲਣ ਵਾਲੇ ਵਿਧਾਇਕਾਂ ਪ੍ਰਤੀ ਭਾਂਬੜ ਵੀ ਬਣ ਸਕਦਾ ਹੈ, ਜਿਸ ਦੀ ਅੱਗ ’ਚ ਸੰਬੰਧਿਤ ਵਿਧਾਇਕਾਂ ਦੀਆਂ ਸੀਟਾਂ ਮੱਚ ਸਕਦੀਆਂ ਹਨ । ਸ਼ੋਮਣੀ ਅਕਾਲੀ ਦਲ ਵਿੱਚ ਭਾਵੇਂ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਕੋਈ ਆਗੂ ਖੁੱਲ ਕੇ ਨਹੀਂ ਬੋਲ ਰਿਹਾ ਪ੍ਰ੍ਰੰਤੂ ਟਿਕਟਾਂ ਦੇ ਐਲਾਨ ਤੋਂ ਬਾਅਦ ਕੁਝ ਸੀਟਾਂ ਦੇ ਤਕੜੇ ਦਾਅਵੇਦਾਰ ਅਕਾਲੀ ਆਗੂ ਟਿਕਟਾਂ ਤੋਂ ਵਾਂਝੇ ਰਹਿਣ ਤੋਂ ਬਾਅਦ ਅੰਦਰੋ-ਅੰਦਰੀ ਜ਼ਹਿਰ ਘੋਲ ਰਹੇ ਹਨ। ਬਸਪਾ ਨਾਲ ਗੱਠਜੋੜ ਤਹਿਤ ਕੁਝ ਟਿਕਟਾਂ ਅਕਾਲੀ ਆਗੂਆਂ ਦੇ ਹੱਥਂੋ ਨਿੱਕਲ ਗਈਆਂ ਹਨ ਜਿਸ ਤੋਂ ਬਾਅਦ ਸੰਬੰਧਿਤ ਅਕਾਲੀ ਆਗੂ ਉੱਚਿਤ ਸਮੇਂ ਦੀ ਉਡੀਕ ਕਰ ਰਹੇ ਹਨ। ਵਿਧਾਨ ਸਭਾ ਹਲਕਾ ਮਹਿਲ ਕਲਾਂ ਇਸ ਦੀ ਪੁਖ਼ਤਾ ਉਦਾਹਰਣ ਹੈ। ਬਹੁਜਨ ਸਮਾਜ ਪਾਰਟੀ ਗੱਠਜੋੜ ਤਹਿਤ ਆਪਣੇ ਹਿੱਸੇ ਆਈਆਂ ਸੀਟਾਂ ’ਤੇ ਉਮੀਦਵਾਰਾਂ ਦੇ ਐਲਾਨ ਕਰਨ ਵਿੱਚ ਟਪਲਾ ਖਾ ਰਹੀ ਹੈ। ਬਸਪਾ ਦੀ ਹਾਈਕਮਾਂਡ ‘ਤੇ ਟਿਕਟਾਂ ਵੇਚਣ ਦੇ ਦੋਸ਼ ਵੀ ਸ਼ਰੇਆਮ ਲੱਗ ਰਹੇ ਹਨ। ਬਸਪਾ ਦੀ ਅੰਦਰੂਨੀ ਜੰਗ ਵੀ ਪਾਰਟੀ ਲਈ ਸ਼ੁਭ ਸੰਕੇਤ ਨਹੀਂ ਹੈ।

ਪੰਜਾਬ ’ਚ ਖੱਬੇ ਪੱਖੀ ਧਿਰਾਂ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਰਵਾਇਤੀ ਪਾਰਟੀਆਂ ਵਿਰੋਧੀ ਲਹਿਰ ਨੂੰ ਆਪਣੇ ਹੱਕ ਵਿੱਚ ਵਰਤਣ ਲਈ ਪੱਬਾਂ ਭਾਰ ਹਨ ਪ੍ਰੰਤੂ ਪੇਂਡੂ ਖੇਤਰ ਦਾ ਕਿਸਾਨ /ਮਜ਼ਦੂਰ ਇਸ ਵਾਰ ਵੋਟ ਪਰਚੀ ਦੀ ਵਰਤੋਂ ਸੰਬੰਧੀ ਪਹਿਲਾਂ ਨਾਲੋਂ ਵੱਧ ਸੁਚੇਤ ਲੱਗ ਰਿਹਾ ਹੈ। ਜਿਸ ਕਰਕੇ ਖੱਬੇਪੱਖੀ ਧਿਰਾਂ ਨੂੰ ਕਿਸਾਨ ਅੰਦੋਲਨ ਦੇ ਪਲੇਟਫਾਰਮ ਤੋਂ ਹਟ ਕੇ ਚੋਣ ਮੈਦਾਨ ਵਿੱਚ ਉਤਰਨਾ ਪਵੇਗਾ। ਇਸ ਵਾਰ ਪੰਜਾਬ ’ਚ ਵਿਧਾਨ ਸਭਾ ਚੋਣਾਂ ਨੂੰ ਵੱਡੇ ਕੱਦ ਦੇ ਕਿਸਾਨ ਆਗੂਆਂ ਦੀਆਂ ਗੁੱਝੀਆਂ ਸਿਆਸੀ ਗਤੀਵਿਧੀਆਂ ਵੀ ਪ੍ਰਭਾਵਿਤ ਕਰਨਗੀਆਂ । ਸ਼੍ਰੋਮਣੀ ਅਕਾਲੀ ਦਲ (ਅ) ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਆਪਣੇ ਹੀ ਬਲਬੂਤੇ ਮੈਦਾਨ ਵਿੱਚ ਉੱਤਰੇਗੀ। ਪੰਜਾਬ ਦੇ ਸਿਆਸੀ ਨਕਸ਼ੇ ’ਤੇ ਨਵੀਂ ਧਿਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸਿਆਸੀ ਪਿੜ ਬੱਝਣ ਤੋਂ ਪਹਿਲਾਂ ਹੀ ਸੁੰਨਾ ਹੁੰਦਾ ਜਾ ਰਿਹਾ ਹੈ। ਦਲ ਦੇ ਬਾਨੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਘਰ ਵਾਪਸੀ ਕਰ ਗਏ ਹਨ।

Gee98 Ads

ਜਿਸ ਤੋਂ ਬਾਅਦ ਇਹ ਪਾਰਟੀ ਵੀ ਢੀਂਡਸਾ ਪਰਿਵਾਰ ਤੱਕ ਸੀਮਤ ਹੁੰਦੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵੀ ਕੁਝ ਆਗੂਆਂ ਦੇ ਮਨਾਂ ’ਚ ਢੀਂਡਸਾ ਦੀ ਭਾਜਪਾ ਨਾਲ ਸਿਆਸੀ ਜੱਫ਼ੀ ਉੱਪਰ ਨਿਰਾਸ਼ਤਾ ਹੈ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੀ ਪੰਜਾਬ ਦੇ ਸਿਆਸੀ ਪਿੜ ਵਿੱਚ ਬਾਜ਼ੀ ਪਾਉਣ ਦਾ ਐਲਾਨ ਕਰ ਦਿੱਤਾ ਹੈ, ਇਹ ਵੇਖਣਯੋਗ ਹੋਵੇਗਾ ਕਿ ਚੜੂਨੀ ਦੀ ਬਾਜ਼ੀ ਦੇ ਮੈਦਾਨ ’ਚ ਪੰਜਾਬ ਦੇ ਕਿਸਾਨ ਆਗੂ ਚੜੂਨੀ ਦੇ ਸਿਆਸੀ ਢੋਲ ’ਤੇ ਡੱਗਾ ਲਗਾਉਦੇ ਹਨ ਜਾਂ ਨਹੀਂ। ਵੈਸੇ ਕਿਸਾਨ ਆਗੂਆਂ ਨੇ ਬਾਹਰੀ ਤੌਰ ’ਤੇ ਐਲਾਨ ਕੀਤਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਵੀ ਆਗੂ ਚੋਣ ਪ੍ਰਕਿਰਿਆ ਵਿੱਚ ਸਰਗਮਰੀ ਨਾਲ ਭਾਗ ਨਹੀਂ ਲਵੇਗਾ ਪ੍ਰੰਤੂ ਚੜੂਨੀ ਦੀ ਧਿਰ ਦਾਅਵਾ ਕਰ ਰਹੀ ਹੈ ਕਿ ਸੂਬੇ ਦੀਆਂ ਕੁਝ ਜਥੇਬੰਦੀਆਂ ‘ਸੰਯੁਕਤ ਸੰਘਰਸ਼ ਪਾਰਟੀ’ ਦੀ ਝੋਲੀ ਵੋਟਾਂ ਦੀ ਖ਼ੈਰ ਪਾਉਣਗੀਆਂ। ਕੁੱਲ ਮਿਲਾ ਕੇ ਪੰਜਾਬ ’ਚ ਇਸ ਵਾਰ ਅਜੇ ਤੱਕ ਬੇਯਕੀਨੀ ਵਾਲਾ ਮਾਹੌਲ ਬਣਿਆ ਹੋਇਆ ਹੈ, ਇਸ ਵਾਰ ਆਪਣੇ ਹੀ ਆਪਣਿਆਂ ਦੀਆਂ ਲੱਤਾਂ ਖਿੱਚ ਰਹੇ ਹਨ ਭਾਵ ‘ਘਰ ਦੇ ਭੇਤੀ ਹੀ ਲੰਕਾ’ ਢਾਹੁਣ ’ਤੇ ਲੱਗੇ ਹੋਏ ਹਨ। ਵੇਖਣਯੋਗ ਹੋਵੇਗਾ ਕਿ ਕਿਹੜੀ ਪਾਰਟੀ ਦਾ ਕਿਹੜਾ ਆਗੂ ‘ਵਿਭੀਸ਼ਣ’ ਦੀ ਭੂਮਿਕਾ ਅਦਾ ਕਰੇਗਾ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

05/02/2026
ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

05/02/2026
ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

05/02/2026
Load More
Previous Post

ਪੰਜਾਬ ਦੇ ਕਿਹੜੇ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਤਨਖਾਹ

Next Post

ਢਿੱਲੋਂ ਬਨਾਮ ਢਿੱਲੋਂ : ਹੱਟ ਪਿੱਛੇ .. ਮਿੱਤਰਾਂ ਦੀ ਮੁੱਛ ਦਾ ਸਵਾਲ ਆਂ

Nirmal Pandori

Nirmal Pandori

Related Posts

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ
ਪੰਜਾਬ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

by Nirmal Pandori
05/02/2026
ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ
ਪੰਜਾਬ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

by Nirmal Pandori
05/02/2026
ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ
ਪੰਜਾਬ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

by Nirmal Pandori
05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ
ਪੰਜਾਬ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

by Nirmal Pandori
05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ
ਪੰਜਾਬ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

by Nirmal Pandori
05/01/2026
Load More
Next Post
ਢਿੱਲੋਂ ਬਨਾਮ ਢਿੱਲੋਂ : ਹੱਟ ਪਿੱਛੇ .. ਮਿੱਤਰਾਂ ਦੀ ਮੁੱਛ ਦਾ ਸਵਾਲ ਆਂ

ਢਿੱਲੋਂ ਬਨਾਮ ਢਿੱਲੋਂ : ਹੱਟ ਪਿੱਛੇ .. ਮਿੱਤਰਾਂ ਦੀ ਮੁੱਛ ਦਾ ਸਵਾਲ ਆਂ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend