ਚੰਡੀਗੜ, 28 ਦਸੰਬਰ (ਜੀ98 ਨਿਊਜ਼) : ਆਮ ਆਦਮੀ ਪਾਰਟੀ ਵੱਲੋਂ ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰਨ ਤੋਂ ਬਾਅਦ ਇਸ ਹਲਕੇ ਤੋਂ ਮੁਕਾਬਲਾ ਇੱਕ ਵਾਰ ਫ਼ੇਰ ਚੰਨੀ ਬਨਾਮ ਚੰਨੀ ਹੋ ਸਕਦਾ ਹੈ। ਆਮ ਆਦਮੀ ਪਾਰਟੀ ਨੇ ਡਾ. ਚਰਨਜੀਤ ਸਿੰਘ ਨੂੰ ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਇੱਥੇ ਮੁੱਖ ਮੁਕਾਬਲਾ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (ਕਾਂਗਰਸ) ਅਤੇ ਡਾ. ਚਰਨਜੀਤ ਸਿੰਘ (ਆਪ) ਵਿਚਕਾਰ ਰਿਹਾ ਸੀ। ਇਸ ਵਾਰ ਵੀ ਜੇਕਰ ਮੁੱਖ ਮੰਤਰੀ ਚੰਨੀ ਆਪਣੇ ਜੱਦੀ ਹਲਕੇ ਤੋਂ ਚੋਣ ਲੜਦੇ ਹਨ ਤਾਂ ਇੱਥੇ ਮੁਕਾਬਲਾ ਚੰਨੀ ਬਨਾਮ ਚੰਨੀ ਹੋਣ ਦੇ ਆਸਾਰ ਜ਼ਿਆਦਾ ਹਨ।








