Skip to main content

Gee 98News

ਅੰਤਰ ਰਾਸ਼ਟਰੀ ਢਾਡੀ ਨਾਥ ਸਿੰਘ ਹਮੀਦੀ ਨੇ 24ਵੀਂ ਵਾਰ ਕੀਤਾ ਖ਼ੂਨਦਾਨ

ਬਰਨਾਲਾ 28 ਦਸੰਬਰ (ਨਿਰਮਲ ਸਿੰਘ ਪੰਡੋਰੀ) : ਅੰਤਰ ਰਾਸ਼ਟਰੀ ਢਾਡੀ ਅਤੇ ਬਰਨਾਲਾ ਜ਼ਿਲੇ ਦੇ ਪਿੰਡ ਹਮੀਦੀ ਦੇ ਸਾਬਕਾ ਸਰਪੰਚ ਨਾਥ ਸਿੰਘ ਹਮੀਦੀ ਨੇ 24ਵੀਂ ਵਾਰ ਖ਼ੂਨਦਾਨ ਕੀਤਾ । ਸ੍ਰੀ ਫਤਿਹਗੜ ਸਾਹਿਬ ਵਿਖੇ ਸਾਹਿਬਜਾਦੇ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਖਾਲਸਾ ਬਲੱਡ ਡੋਨੇਟ ਯੂਨਿਟੀ ਰਜਿ: ਸ੍ਰੀ ਅਮਿ੍ਰਤਸਰ ਵੱਲੋਂ ਵਿਸ਼ਾਲ ਖ਼ੂਨਦਾਨ ਕੈਂਪ ਵਿੱਚ ਨਾਥ ਸਿੰਘ ਹਮੀਦੀ ਨੇ 24ਵੀਂ ਵਾਰ ਖ਼ੂਨਦਾਨ ਕਰਕੇ ਨੌਜਵਾਨਾਂ ਨੂੰ ਖ਼ੂਨਦਾਨ ਕਰਨ ਦੀ ਪ੍ਰੇਰਨਾ ਦਿੱਤੀ। ਉਮਰ ਦੀ ਪੌੜੀ ਦੇ 50ਵੇਂ ਡੰਡੇ ਉੱਪਰ ਖੜੇ ਨਾਥ ਸਿੰਘ ਹਮੀਦੀ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਲੱਗੇ ਖ਼ੂਨਦਾਨ ਕੈਂਪਾਂ ਵਿੱਚ ਖ਼ੂੁਨਦਾਨ ਕੀਤਾ। ਖ਼ੂਨਦਾਨ ਤੋਂ ਇਲਾਵਾ ਵੀ ਸਮਾਜ ਸੇਵਾ ਦੇ ਖੇਤਰ ਵਿੱਚ ਨਾਥ ਸਿੰਘ ਹਮੀਦੀ ਹਮੇਸ਼ਾ ਤੱਤਪਰ ਰਿਹਾ ਹੈ। ਜੀ98 ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਨਾਥ ਸਿੰਘ ਹਮੀਦੀ ਨੇ ਕਿਹਾ ਕਿ ਅਜੋਕੇ ਦੌਰ ’ਚ ਇਲਾਜ਼ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਹੈ ਅਤੇ ਸਿਹਤ ਸਹੂਲਤਾਂ ਆਮ ਆਦਮੀ ਦੀ ਪਹੁਚ ਤੋਂ ਬਾਹਰ ਹੋ ਗਈਆਂ ਹਨ। ਉਨਾਂ ਨੌਜਵਾਨਾਂ ਨੂੰ ਖ਼ਾਸ ਅਪੀਲ ਕੀਤੀ ਕਿ ਲੋੜ ਪੈਣ ’ਤੇ ਕਿਸੇ ਮਰੀਜ਼ ਦੀ ਜਾਨ ਬਚਾਉਣ ਲਈ ਖ਼ੂਨ ਦਾਨ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ ਕਿਉਂਕਿ ਇਸ ਨਾਲ ਸਰੀਰ ਉੱਪਰ ਕੋਈ ਪ੍ਰਭਾਵ ਨਹੀਂ ਪੈਦਾ ਸਗੋਂ ਖ਼ੂਨਦਾਨੀ ਲਈ ਖ਼ੂਨਦਾਨ ਕਰਕੇ ਮਾਨਸਿਕ ਸੰਤੁਸ਼ਟੀ ਦੀ ਸਿਖ਼ਰ ਪ੍ਰਾਪਤ ਹੁੰਦੀ ਹੈ।

error: Content is protected !!