ਬਰਨਾਲਾ 29 ਦਸੰਬਰ (ਨਿਰਮਲ ਸਿੰਘ ਪੰਡੋਰੀ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਗਲੇ ਵਰ੍ਹੇ ਦੀ 3 ਜਨਵਰੀ ਨੂੰ ਹੰਡਿਆਇਆ ਦੀ ਅਨਾਜ ਮੰਡੀ ਵਿੱਚ ਬਰਨਾਲਾ ਅਤੇ ਭਦੌੜ ਹਲਕੇ ਦੀ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ,ਜਿੱਥੇ ਨਵਜੋਤ ਸਿੰਘ ਸਿੱਧੂ “ਨਵਾਂ ਪੰਜਾਬ ਮਾਡਲ” ਲੋਕਾਂ ਸਾਹਮਣੇ ਰੱਖਣਗੇ। ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਪਣੇ ਗ੍ਰਹਿ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤੀ। ਕਾਲਾ ਢਿੱਲੋਂ ਨੇ ਦਾਅਵਾ ਕੀਤਾ ਕਿ 3 ਜਨਵਰੀ ਦੀ ਬਰਨਾਲਾ ਰੈਲੀ ਇਤਿਹਾਸਕ ਰੈਲੀ ਹੋਵੇਗੀ ਜਿਸ ਵਿੱਚ ਕਾਂਗਰਸੀ ਵਰਕਰਾਂ ਦਾ ਇਕੱਠ ਬਰਨਾਲਾ ਜ਼ਿਲ੍ਹੇ ਦੀਆਂ ਤਿੰਨੇ ਵਿਧਾਨ ਸਭਾ ਸੀਟਾਂ ‘ਤੇ ਕਾਂਗਰਸ ਦੀ ਜਿੱਤ ਦਾ ਮੁੱਢ ਬੰਨ੍ਹੇਗਾ।ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਪੰਜਾਬ ਨੂੰ ਭ੍ਰਿਸ਼ਟਾਚਾਰ,ਰਿਸ਼ਵਤਖੋਰੀ, ਬੇਈਮਾਨੀ ਅਤੇ ਕਰਜ਼ੇ ਦੀ ਦਲਦਲ ‘ਚੋਂ ਬਾਹਰ ਕੱਢ ਕੇ ਤਰੱਕੀ ਅਤੇ ਖੁਸ਼ਹਾਲੀ ਦੇ ਮਾਰਗ ‘ਤੇ ਲੈ ਕੇ ਜਾਵੇਗਾ।ਕਾਲਾ ਢਿੱਲੋਂ ਨੇ ਦਾਅਵਾ ਕੀਤਾ ਕਿ ਪੰਜਾਬ ‘ਚ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਨੂੰ ਕਾਂਗਰਸ ਦੀ ਸਰਕਾਰ ਬਣੇਗੀ । ਉਨਾਂ ਦੋਵਾਂ ਹਲਕਿਆਂ ਦੇ ਸਮੂਹ ਆਗੂਆਂ ਤੇ ਵਰਕਰਾਂ ਨੂੰ ਇਸ ਰੈਲੀ ’ਚ ਭਰਵੀਂ ਸ਼ਮੂਲੀਅਤ ਯਕੀਨੀ ਬਣਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਜੁਆਇੰਟ ਸਕੱਤਰ ਅਰੁਣਪ੍ਰਤਾਪ ਸਿੰਘ ਢਿੱਲੋਂ, ਸੀਨੀਅਰ ਟਕਸਾਲੀ ਕਾਂਗਰਸੀ ਆਗੂ ਮਹਿੰਦਰਪਾਲ ਸਿੰਘ ਪੱਖੋ, ਜ਼ਿਲਾ ਕਾਂਗਰਸ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮਾਨ, ਦਿਲਦਾਰ ਖਾਂ, ਮਾਰਕੀਟ ਕਮੇਟੀ ਧਨੌਲਾ ਦੇ ਮੀਤ ਪ੍ਰਧਾਨ ਮਹਿੰਦਰ ਸਿੰਘ, ਟਰੱਕ ਯੂਨੀਅਨ ਸਹਿਣਾ ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਅਨਿਲ ਬਾਂਸਲ ਨਾਣਾ, ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਕੁਮਾਰ ਵਰਮਾ, ਸੂਰਤ ਸਿੰਘ ਬਾਜਵਾ, ਗੁਰਮੀਤ ਜੰਗੀਆਣਾ, ਯੂਥ ਕਾਂਗਰਸ ਦੇ ਮੀਤ ਪ੍ਰਧਾਨ ਗੁਰਜੀਤ ਭੱਠਲ, ਨਗਰ ਕੌਂਸਲ ਸਾਬਕਾ ਮੀਤ ਪ੍ਰਧਾਨ ਮਹੇਸ ਕੁਮਾਰ ਲੋਟਾ, ਜਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਬਲਦੇਵ ਭੁੱਚਰ, ਕੌਂਸਲਰ ਕੁਲਦੀਪ ਧਰਮਾ, ਕੌਂਸਲਰ ਧਰਮਿੰਦਰ ਸੰਟੀ, ਕੌਂਸਲਰ ਰਾਜੂ ਚੋਧਰੀ, ਕੌਂਸਲਰ ਅਜੇ ਕੁਮਾਰ ਧਨੌਲਾ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸੁਰਿੰਦਰ ਪਾਲ ਬਾਲਾ, ਪ੍ਰਧਾਨ ਨਰਿੰਦਰ ਸਿੰਘ ਕਾਹਲੋ, ਜਗਤਾਰ ਪੱਖੋ, ਬਸ ਸਟੈਂਡ ਮਾਰਕੀਟ ਦੇ ਪ੍ਰਧਾਨ ਲੱਕੀ ਕੰਡਾ, ਕੌਂਸਲਰ ਜੀਵਨ ਕੁਮਾਰ ਖੋਏ ਵਾਲੇ, ਗਿਆਨ ਚੰਦ ਸਰਮਾ ਬਲਾਕ ਸੰਮਤੀ ਮੈਂਬਰ, ਸਰਪੰਚ ਪਰਮਜੀਤ ਸਿੰਘ ਪੰਮਾ, ਸਰਪੰਚ ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ ਚੀਮਾ, ਨਰਿੰਦਰ ਮੋਹਨ ਕਾਹਲੋਂ, ਸਰਵਨ ਸਿੰਘ ਧਨੌਲਾ, ਰਾਮ ਪਾਲ ਸਿੰਗਲਾ, ਸੋਸਲ ਮੀਡੀਆ ਇੰਚਾਰਜ ਗਿਰਧਰ ਮਿੱਤਲ, ਸਰਪੰਚ ਸੁਖਵਿੰਦਰ ਸਿੰਘ ਕਲਕੱਤਾ, ਸਰਪੰਚ ਜੋਗਿੰਦਰ ਸਿੰਘ ਬਰਾੜ, ਸਰਪੰਚ ਕੁਲਵੀਰ ਸਿੰਘ, ਸਰਪੰਚ ਗੁਰਮੁਖ ਸਿੰਘ, ਦੀਪਕ ਸ਼ਰਮਾ, ਸਰਪੰਚ ਬਲਵੀਰ ਸਿੰਘ ਜੋਧਪੁਰ, ਕੌਂਸਲਰ ਪਰਮਜੀਤ ਸਿੰਘ ਪੱਖੋ, ਕੌਂਸਲਰ ਜੀਵਨ ਕੁਮਾਰ, ਸਾਬਕਾ ਕੌਂਸਲਰ ਜੰਗ ਸਿੰਘ, ਕਿ੍ਰਸਨ ਕੁਮਾਰ ਧਨੌਲਾ, ਅਮਰਜੀਤ ਸਿੰਘ ਕਾਕਾ ਸੂਚ, ਸਾਬਕਾ ਕੌਂਸਲਰ ਕਮਲਜੀਤ, ਮੇਜਰ ਮਿੱਤਰ, ਨਾਹਰ ਸਿੰਘ ਨਾਹਰ, ਕਿ੍ਰਸਨ ਕੁਮਾਰ ਚੱਕੀ ਵਾਲੇ, ਸਾਬਕਾ ਐਮਸੀ ਹਰਪ੍ਰੀਤ ਸਿੰਘ ਲੰਬੂ, ਡਾਕਟਰ ਉਜਾਗਰ ਸਿੰਘ ਮਾਨ, ਸਾਬਕਾ ਕੌਂਸਲਰ ਨੀਟਾ ਹੰਡਿਆਇਆ, ਜਸਵਿੰਦਰ ਸਿੰਘ ਟੀਲੂ ਸਾਬਕਾ ਐਮ ਸੀ, ਸਰਪੰਚ ਪਰਮਜੀਤ ਪੰਮਾ ਆਦਿ ਆਗੂ/ਵਰਕਰ ਹਾਜਰ ਸਨ।









