Gee 98News

ਮਜੀਠਾ ’ਚ ਫ਼ੇਰ ਮਜੀਠੀਆ ਬਨਾਮ ਮਜੀਠੀਆ..!

ਚੰਡੀਗੜ, 01ਜਨਵਰੀ (ਨਿਰਮਲ ਸਿੰਘ ਪੰਡੋਰੀ) : ਕਾਂਗਰਸ ਪਾਰਟੀ ਛੱਡਣ ਵਾਲੇ ਪੰਜਾਬ ਦੇ ਇੱਕ ਹੋਰ ਸੀਨੀਅਰ ਕਾਂਗਰਸੀ ਆਗੂ ਨੇ ‘ਝਾੜੂ’ ਚੁੱਕ ਲਿਆ। ਬੀਤੇ ਦਿਨੀਂ ਪਨਗਰੇਨ ਦੇ ਚੇਅਰਮੈਨ ਦਾ ਆਹੁਦਾ ਛੱਡਣ ਵਾਲੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ’ਚ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕੀਤੀ। ਲਾਲੀ ਮਜੀਠੀਆ ਨੇ ਇਹ ਕਹਿੰਦੇ ਹੋਏ ਅਸਤੀਫ਼ਾ ਦੇ ਦਿੱਤਾ ਸੀ ਕਿ ਉਹ ਕਾਂਗਰਸ ਵਿਚਲੀ ਧੜੇਬੰਦੀ ਤੋਂ ਦੁਖ਼ੀ ਹਨ ਪ੍ਰੰਤੂ ਆਪ ’ਚ ਸ਼ਾਮਲ ਹੋਣ ਤੋਂ ਬਾਅਦ ਲਾਲੀ ਮਜੀਠੀਆ ਦੀ ਦਲ ਬਦਲੂ ਲਾਲਸਾ ਸਾਹਮਣੇ ਆ ਗਈ ਹੈ। ਮਜੀਠਾ ਹਲਕੇ ਵਿੱਚ ਇਸ ਵਾਰ ਫ਼ੇਰ ਮੁਕਾਬਲਾ ਮਜੀਠੀਆ ਬਨਾਮ ਮਜੀਠੀਆ ਹੀ ਹੋਵੇਗਾ, ਜਿੱਥੇ ਅਕਾਲੀ ਦਲ ਬਿਕਰਮ ਸਿੰਘ ਮਜੀਠੀਆ ਤੇ ਆਮ ਆਦਮੀ ਪਾਰਟੀ ਵੱਲੋਂ ਲਾਲੀ ਮਜੀਠੀਆ ਭਿੜਣਗੇ।

error: Content is protected !!